Rainy Season: ਫ਼ਲਾਂ ਦੀ ਕਾਸ਼ਤ ਪੌਸ਼ਟਿਕ ਸੁਰੱਖਿਆ ਦੇ ਨਾਲ-ਨਾਲ ਕਿਸਾਨਾਂ ਦੇ ਆਰਥਿਕ ਮੁਨਾਫ਼ੇ ਵਿੱਚ ਸੁਧਾਰ ਲਿਆਉਂਦੀ ਹੈ। ਇਸ ਲਈ, ਬਾਗਾਂ ਦੀ ਚੰਗੀ ਤਰ੍ਹਾਂ ਬਿਉਤਬੰਦੀ ਅਤੇ ਸਹੀ ਦੇਖਭਾਲ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ, ਬਰਸਾਤ ਦਾ ਮੌਸਮ ਜੁਲਾਈ ਤੋਂ ਸ਼ੁਰੂ ਹੁੰਦਾ ਹੈ ਕੇ ਸਤੰਬਰ ਤੱਕ ਚਲਦਾ ਹੈ ਅਤੇ ਸਦਾਬਹਾਰ ਫ਼ਲਾਂ ਦੇ ਬੂਟੇ ਲਗਾਉਣ ਲਈ ਸਭ ਤੋਂ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ।
ਫ਼ਲਾਂ ਦੇ ਬਾਗ ਖਾਸ ਕਰਕੇ ਕਿੰਨੂ ਦੇ ਬਾਗਾਂ ਵਿੱਚ ਪਾਣੀ ਖੜਾ ਹੋਣ ਕਰਕੇ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਸਮਸਿਆ ਮੁੱਖ ਤੌਰ 'ਤੇ ਉਨ੍ਹਾਂ ਖੇਤਾਂ ਵਿੱਚ ਹੁੰਦੀ ਹੈ, ਜਿਥੇ ਬਹੁਤ ਜ਼ਿਆਦਾ ਪਾਣੀ ਲੱਗਿਆ ਹੋਵੇ ਅਤੇ ਪਾਣੀ ਦਾ ਨਿਕਾਸ ਸਹੀ ਨਹੀ ਹੁੰਦਾ।
ਬਰਸਾਤੀ ਮੌਸਮ ਕਾਰਨ ਹੁੰਦੇ ਨੁਕਸਾਨ ਤੋਂ ਬਚਣ ਲਈ ਨਵੇਂ ਅਤੇ ਪੁਰਾਣੇ ਬਾਗਾਂ ਦੇ ਪ੍ਰਬੰਧਨ ਲਈ ਨੁਕਤੇ:
• ਵਧ ਪਾਣੀ ਕਾਰਨ ਬੂਟੇ ਮਰਣ ਤੋਂ ਬਚਾਓ: ਸ਼ੁਰੂ ਦੇ ਵਿਚ ਛੋਟੇ ਬੂਟਿਆਂ ਨੂ ਜਿਆਦਾ ਪਾਣੀ ਨਾਲ ਭਰ ਦੇਣਾ ਉਨ੍ਹਾਂ ਦੇ ਸੁਕਣ ਦਾ ਕਾਰਨ ਬਣ ਜਾਂਦਾ ਹੈ, ਅੰਬ ਪਪੀਤੇ ਵਰਗੇ ਫ਼ਲਦਾਰ ਬੂਟੇ ਜਿਆਦਾ ਪਾਣੀ ਦੇ ਵਿਚ ਮਰ ਜਾਂਦੇ ਹਨ। ਛੋਟੇ ਬੂਟਿਆਂ ਨੂੰ ਪਲਾਂਟਿੰਗ ਬੋਰਡ ਦੀ ਮਦਦ ਨਾਲ ਚੰਗੀ ਤਰ੍ਹਾਂ ਤਿਆਰ ਕੀਤੇ ਟੋਏ ਦੇ ਵਿਚਕਾਰ ਇਸ ਤਰ੍ਹਾਂ ਲਗਾਓ ਕਿ ਪਿਉਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਉੱਚਾ ਹੋਵੇ।
• ਹਲਕੀ ਕਾਂਟ-ਛਾਂਟ: ਸਿਰਫ ਬੂਟਿਆਂ ਦੇ ਮਰੇ ਹੋਏ ਅਤੇ ਰੋਗੀ ਹਿੱਸਿਆਂ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਬਿਮਾਰੀ ਨੂਂ ਹੋਰ ਫੈਲਣ ਤੋਂ ਰੋਕੇਆ ਜਾ ਸਕੇ। ਕਾਂਟ- ਛਾਂਟ ਤੋਂ ਬਾਅਦ ਬੋਰਡੋ ਮਿਸ਼ਰਣ 2:2:250 ਦਾ ਛਿੜਕਾਵ ਕਰੋ।
• ਨਦੀਨਾਂ ਦੀ ਰੋਕਥਾਮ: ਬਰਸਾਤ ਦੇ ਮੌਸਮ ਦੌਰਾਨ ਨਦੀਨਾਂ ਨੂੰ ਗੋਡੀ ਕਰਕੇ, ਕਟਾਈ ਅਤੇ ਮਲਚਿੰਗ ਕਰਕੇ ਰੋਕਿਆ ਜਾ ਸਕਦਾ ਹੈ। ਬਰਸਾਤ ਦੇ ਮੌਸਮ ਦੌਰਾਨ ਬਾਗਾਂ ਦੀ ਵਹਾਈ ਨਹੀਂ ਕਰਨੀ ਚਾਹੀਦੀ।
• ਫਲਾਂ ਦੇ ਫਟਣ ਦੀ ਰੋਕਥਾਮ: ਇਹ ਆਮ ਤੌਰ ਤੇ ਅਨਾਰ, ਨਿੰਬੂ ਜਾਤੀ, ਲੀਚੀ ਆਦਿ ਵਿੱਚ ਹੁੰਦੀ ਹੈ। ਬਾਗ ਨੂਂ ਹਲਕਾ ਪਾਣੀ ਲਾਉਣਾ ਅਤੇ ਮਲਚਿੰਗ ਕਰਣ ਨਾਲ ਫ਼ਲ ਦੇ ਫਟਣ ਦੀ ਸਮਸਿਆ ਨੂ ਰੋਕਿਆ ਜਾ ਸਕਦਾ ਹੈ। ਲਿਚੀ ਅਤੇ ਅਮਰੂਦ ਦੇ ਫਲਾਂ ਨੂ ਨਾਨ-ਵੋਵਨ ਲਿਫ਼ਾਫੀਆਂ ਨਾਲ ਥੈਲਾਬੰਦੀ ਕਰਨ ਨਾਲ ਫ਼ਲ ਦੇ ਫਟਣ ਤੋਂ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Matka Method: ਫਸਲਾਂ ਅਤੇ ਬਾਗਾਂ ਵਿੱਚ ਸਿਉਂਕ ਦੀ ਰੋਕਥਾਮ ਲਈ ਵਰਤੋਂ ਮਟਕਾ ਵਿਧੀ, ਜਾਣੋ ਲੋੜੀਂਦੀ ਸਮੱਗਰੀ ਅਤੇ ਵਰਤੋਂ ਦਾ ਢੰਗ
• ਜ਼ਿਆਦਾ ਪਾਣੀ ਨਾਲ ਹੋਣ ਵਾਲੀ ਬਿਮਾਰੀਆਂ ਦੀ ਰੋਕਥਾਮ: ਜਿਆਦਾ ਪਾਣੀ ਦੇ ਵਿਚ ਨਿੰਬੂ ਜਾਤੀ ਦੇ ਬੂਟੇ ਪੈਰੋਂ ਗਲਣ ਲਗ ਜਾਂਦੇ ਹਨ, ਗੁੰਦ ਨਿਕਲਦੀ ਹੈ, ਛਿਲ ਗਲਣਾ ਸ਼ੁਰੂ ਹੋ ਜਾਂਦੀ ਹੈ ਪਤੇ ਹਲਕੇ ਪੀਲੇ ਰੰਗ ਦੇ ਹੋ ਜਾਂਦੇ ਹਨ ਅਤੇ ਟਾਹਣੀਆਂ ਸੁਕਣਾ ਸ਼ੁਰੂ ਹੋ ਜਾਂਦੀ ਹੈ। ਬੋਰਡੋ ਮਿਸ਼ਰਣ (2:2:250) ਦਾ ਛਿੜਕਾਅ 20 ਦਿਨਾਂ ਦੇ ਅੰਤਰਾਲ ਤੇ ਜੂਨ ਤੋਂ ਅਗਸਤ ਤੱਕ ਕਰਕੇ ਇਸ ਬਿਮਾਰੀ ਤੇ ਕਾਬੂ ਕੀਤਾ ਜਾ ਸਕਦਾ ਹੈ।
• ਫ਼ਲ ਦੀਆਂ ਮੱਖੀਆਂ ਦੀ ਰੋਕਥਾਮ: ਬਰਸਾਤ ਦੇ ਮੌਸਮ ਦੌਰਾਨ ਨਿੰਬੂ ਜਾਤੀ ਅਤੇ ਅਮਰੂਦ ਦੇ ਫ਼ਲਾਂ ਵਿੱਚ ਫ਼ਲ ਦੀਆਂ ਮਖੀਆਂ ਦਾ ਹਮਲਾ ਵਧ ਜਾਂਦਾ ਹੈ। ਇਸ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਹਫ਼ਤੇ ਅਮਰੂਦ ਵਿਚ ਅਤੇ ਅਗਸਤ ਦੇ ਦੂਜੇ ਹਫ਼ਤੇ ਕਿੰਨੂ ਵਿਚ ਪੀ ਏ ਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ) ਲਗਾਓ। ਬਰਸਾਤ ਰੁੱਤ ਲਈ ਲੱਗੇ ਅਮਰੂਦ ਦੇ ਫ਼ਲਾਂ ਨੂੰ ਪੱਕਣ ਤੋਂ ਪਹਿਲਾਂ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫੀਆਂ ਵਿਚ ਬੰਨ ਦਿਓ।
ਸਰੋਤ: ਡਿਂਪੀ ਰੈਨਾ ਅਤੇ ਇੰਦਿਰਾ ਦੇਵੀ, ਫ਼ਲ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: 6 essential tips for managing new and old gardens to avoid damage caused by rainy weather