1. Home
  2. ਬਾਗਵਾਨੀ

Dr. Swaran Singh Mann ਵੱਲੋਂ ਜਨਵਰੀ-ਫਰਵਰੀ ਮਹੀਨੇ ਵਿੱਚ ਲੱਗਣ ਵਾਲੇ ਫਲਦਾਰ ਬੂਟਿਆਂ ਸਬੰਧੀ ਮੁੱਢਲੀ ਜਾਣਕਾਰੀ ਸਾਂਝੀ

ਪੱਤਝੜੀ ਫਲਦਾਰ ਬੂਟਿਆਂ ਜਿਵੇਂ ਆੜੂ, ਨਾਖ, ਅਲੂਚਾ, ਅੰਗੂਰ, ਅਨਾਰ, ਫਾਲਸਾ ਆਦਿ ਦੀ ਕਾਂਟ-ਛਾਂਟ ਕਰਨ ਲਈ ਜਨਵਰੀ ਦਾ ਮਹੀਨਾ ਬਹੁਤ ਹੀ ਢੁੱਕਵਾਂ ਸਮਾਂ ਹੈ। ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਪਟਿਆਲਾ ਮੁਤਾਬਕ ਕਿਸਾਨਾਂ ਨੂੰ ਕਾਂਟ-ਛਾਂਟ ਕਰਨ ਲਈ ਬਾਗਬਾਨੀ ਵਿਭਾਗ ਪੰਜਾਬ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਮਾਹਿਰਾਂ ਤੋਂ ਤਕਨੀਕੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ।

Gurpreet Kaur Virk
Gurpreet Kaur Virk
ਫਲਦਾਰ ਬੂਟਿਆਂ ਸਬੰਧੀ ਮਹੱਤਵਪੂਰਣ ਜਾਣਕਾਰੀ

ਫਲਦਾਰ ਬੂਟਿਆਂ ਸਬੰਧੀ ਮਹੱਤਵਪੂਰਣ ਜਾਣਕਾਰੀ

Fruit Trees: ਉਹ ਬੂਟੇ ਜਿਨ੍ਹਾਂ ਦੇ ਪੱਤੇ ਦਸੰਬਰ ਜਨਵਰੀ ਮਹੀਨੇ ਤੱਕ ਝੜ ਜਾਂਦੇ ਹਨ, ਉਨ੍ਹਾਂ ਨੂੰ ਪੱਤਝੜੀ ਫਲਦਾਰ ਬੂਟੇ ਕਿਹਾ ਜਾਂਦਾ ਹੈ। ਪੱਤਝੜੀ ਬੂਟਿਆਂ ਦੇ ਪੱਤੇ ਝੜਨ ਕਰਕੇ ਬੂਟਿਆਂ ਉਪਰ ਕੋਈ ਠੰਡ ਦਾ ਵਿਪਰੀਤ ਅਸਰ ਨਹੀਂ ਪੈਂਦਾ। ਅਜਿਹਾ ਕਹਿਣਾ ਹੈ ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਪਟਿਆਲਾ ਦਾ। ਡਾ. ਸਵਰਨ ਸਿੰਘ ਮਾਨ ਮੁਤਾਬਕ ਫਲਦਾਰ ਬੂਟੇ ਜਨਵਰੀ ਫਰਵਰੀ ਮਹੀਨੇ ਸਫਲਤਾ ਪੂਰਵਕ ਲਗਾਏ ਜਾ ਸਕਦੇ ਹਨ।

ਅੱਜ ਅਸੀਂ ਆਪਣੇ ਕਿਸਾਨ ਵੀਰਾਂ ਨਾਲ ਜਨਵਰੀ-ਫਰਵਰੀ ਮਹੀਨੇ ਵਿੱਚ ਲੱਗਣ ਵਾਲੇ ਫਲਦਾਰ ਬੂਟਿਆਂ ਸਬੰਧੀ ਮੁੱਢਲੀ ਜਾਣਕਾਰੀ ਸਾਂਝੀ ਕਰ ਰਹੇ ਹਾਂ, ਜੋ ਡਾ. ਸਵਰਨ ਸਿੰਘ ਮਾਨ, ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਪਟਿਆਲਾ ਵੱਲੋਂ ਸਾਂਝੀ ਕੀਤੀ ਗਈ ਹੈ।

ਉੱਕਤ ਫਲਦਾਰ ਬੂਟਿਆਂ ਸਬੰਧੀ ਮਹੱਤਵਪੂਰਣ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

1. ਨਾਖ ਦੇ ਫਲਦਾਰ ਬੂਟਿਆਂ ਨੂੰ 5-6 ਸਾਲ ਬਾਦ ਸਪੱਰ (ਟੁੰਡ) ਉੱਤੇ ਲੱਗਦਾ ਹੈ। ਫਲ ਤੋੜਨ ਸਮੇਂ ਸਪੋਰ ਟੁੱਟਣ ਨਹੀਂ ਚਾਹੀਦਾ।

2. ਆੜੂ ਪਿਉਂਦੀ ਹਾਈ ਡਿਨਸਟੀ ਨਾਲ 20 × 5 ਦੇ ਫਾਸਲੇ ਤੇ ਵੀ ਲਗਾਇਆ ਜਾ ਸਕਦਾ ਹੈ।

3. ਅੰਗੂਰਾਂ ਦਾ ਫਲੇਮ ਸੀਡਲੈਸ ਅਤੇ ਬਿਊਟੀ ਸੀਡਲੈਂਸ ਵਰਾਇਟੀਆਂ ਪਰਪਲ ਰਸ ਦੀਆਂ ਹਨ।

4. ਆਲੂ ਬੁਖਾਰੇ ਵਿਚ ਸਤਲੁਜ ਪਰਪਲ ਵਹਾਇਟੀ ਦਾ ਫੁਲ ਵੱਡੇ ਅਕਾਰ ਦਾ ਹੁੰਦਾ ਹੈ, ਪਰ ਇਸ ਇਕੱਲੀ ਵਰਾਇਟੀ ਨੂੰ ਫਲ ਨਹੀਂ ਲਗਦਾ। ਇਸ ਲਈ, 85 : 15 ਅਨੁਪਾਤ ਵਿੱਚ ਸਤਲੁਜ ਪਰਪਲ ਅਤੇ ਕਾਲਾ ਅੰਮ੍ਰਿਤਸਰੀ ਕਿਸਮਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ। ਕਾਲਾ ਅੰਮ੍ਰਿਤਸਰੀ ਵਰਾਇਟੀ ਦਾ ਫਲ ਸਾਈਜ਼ ਛੋਟਾ ਹੁੰਦਾ ਹੈ।

5. ਅਨਾਰ ਦੇ ਬੂਟੇ ਨੂੰ ਝਾੜੀ ਨਹੀਂ ਬਨਣ ਦੇਣਾ ਚਾਹੀਦਾ ਸਗੋਂ ਸਿੰਗਲ ਤਣੇ ਤੇ ਹੀ ਰੱਖਣਾ ਚਾਹੀਦਾ ਹੈ। ਅਨਾਰ ਦਾ ਫਲ ਜਨਵਰੀ-ਫਰਵਰੀ ਮਹੀਨੇ ਦੀ ਬਜਾਏ ਅਕਤੂਬਰ-ਨਵੰਬਰ ਵਿੱਚ ਆਵੇ, ਫੁੱਲਾਂ ਤੋਂ ਹੀ ਲੈਣ ਲਈ ਪਹਿਲ ਦੇਣੀ ਚਾਹੀਦੀ ਹੈ।

6. ਫਾਲਸੇ ਦੇ ਬੂਟੇ ਨੂੰ ਸਿੰਗਲ ਤਣੇ ਤੇ ਰੱਖਣਾ ਚਾਹੀਦਾ ਹੈ ਅਤੇ ਇਸ ਦਾ ਫਲ ਵੀ ਮਈ ਜੂਨ ਮਹੀਨੇ ਪੱਕ ਜਾਂਦਾ ਹੈ।

7. ਅੰਜੀਰ ਦਾ ਫਲ ਮਈ ਜੂਨ ਦੇ ਮਹੀਨੇ ਪੱਕ ਜਾਂਦਾ ਹੈ।

8. ਕੋਈ ਵੀ ਫਲਦਾਰ ਬੂਟਾ ਲਗਾਉਣ ਤੋਂ ਪਹਿਲਾਂ 22 × 22 ਜਾਂ 3' x 3' ਦਾ ਟੋਆ ਪੁੱਟਣਾ ਜਰੂਰੀ ਹੈ। ਫਿਰ ਹਫਤੇ ਬਾਅਦ ਗਲੀ ਸੜੀ ਗੋਹੇ ਦੀ ਖਾਦ 50 : 50 (ਮਿੱਟੀ : ਖਾਦ) ਟੋਏ ਵਿਚ ਪਾ ਕੇ ਭਰ ਦੇਣਾ ਚਾਹੀਦਾ ਹੈ। ਫਿਰ ਪਾਣੀ ਲਗਾ ਦੇਣਾ ਚਾਹੀਦਾ ਹੈ। ਢੱਡਰ ਆਉਣ ਤੇ ਬੂਟਾ ਲਗਾ ਦੇਣਾ ਚਾਹੀਦਾ ਹੈ। ਜ਼ਮੀਨ ਦੇ ਲੈਵਲ ਤੋਂ ਟੋਆ 2-3 ਇੰਚ ਹੀ ਡੂੰਘਾ ਹੋਣਾ ਚਾਹੀਦਾ ਹੈ ਨਹੀਂ ਤਾਂ ਜ਼ਿਆਦਾ ਪਾਣੀ ਖੜ੍ਹਨ ਕਰਕੇ ਬੂਟੇ ਦੀਆਂ ਜੜ੍ਹਾਂ ਗਲ ਜਾਂਦੀਆਂ ਹਨ।

9. ਜੇਕਰ ਕੋਈ ਬਾਗ ਲਗਾਉਣਾ ਹੋਵੇ ਤਾਂ 10% ਬੂਟੇ ਵੱਧ ਲੈਣੇ ਚਾਹੀਦੇ ਹਨ, ਤਾਂ ਕਿ ਬੂਟੇ ਮਰਨ ਵਾਲੀ ਜਗ੍ਹਾ ਤੁਰੰਤ ਬੂਟਾ ਲਗਾ ਦਿੱਤਾ ਜਾਵੇ।

10. ਬਾਗ ਲਗਾਉਣ ਤੋਂ ਪਹਿਲਾਂ ਖੇਤ ਦੇ ਆਲੇ ਦੁਆਲੇ, ਜਾਮਨ, ਦੇਸੀ ਅੰਬ, ਸ਼ਹਿਤੂਤ, ਬੋਗਨਵਿਲੀਆ, ਕਰੰਦਾ, ਜੱਟੀ ਖੱਟੀ ਆਦਿ ਹਵਾ ਹੱਕ ਵਾੜਾਂ ਦੇ ਤੌਰ ਤੇ ਪਹਿਲਾਂ ਹੀ ਲਗਾ ਦੇਣੇ ਚਾਹੀਦੇ ਹਨ।

11, ਬੂਟੇ ਹਮੇਸ਼ਾਂ ਬਾਗਬਾਨੀ ਵਿਭਾਗ ਪੰਜਾਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਨੈਸ਼ਨਲ ਬਾਗਬਾਨੀ ਬੋਰਡ ਤੋਂ ਪ੍ਰਵਾਨਿਤ ਨਰਸਰੀਆਂ ਤੋਂ ਹੀ ਖਰੀਦ ਚਾਹੀਦੇ ਹਨ।

12. ਪਿਉਂਦ ਵਾਲੀ ਜਗ੍ਹਾ ਦੇ ਹੇਠਾਂ ਫੁਟਿਆ ਫੁਟਾਰਾ ਲਗਾਤਾਰ ਤੋੜਦੇ ਰਹਿਣਾ ਚਾਹੀਦਾ ਹੈ।

13. ਜੇਕਰ ਤੁਸੀਂ ਜਨਵਰੀ ਫਰਵਰੀ ਵਿਚ ਬੂਟੇ ਲਗਾਉਣੇ ਹਨ ਤਾਂ ਉਨ੍ਹਾਂ ਦਾ ਪ੍ਰਬੰਧ ਅਡਵਾਂਸ ਬੁਕਿੰਗ ਦਸੰਬਰ ਮਹੀਨੇ ਹੀ ਕਰਵਾ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Fruit Plants: ਕਿਸਾਨ ਵੀਰੋਂ, ਪੱਤਝੜ ਵਾਲੇ ਫਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਜ਼ਰੂਰੀ, ਜਾਣੋ ਇਸ ਦੇ ਮੁੱਖ ਉਦੇਸ਼

ਪੰਜਾਬ ਦੀਆਂ ਹਲਕੀਆਂ ਅਤੇ ਰੇਤਲੀ ਜਮੀਨਾ ਵਿੱਚ ਅਕਸਰ ਜ਼ਿੰਕ ਦੀ ਘਾਟ ਆ ਜਾਂਦੀ ਹੈ, ਜਿਸ ਨਾਲ ਪੱਤਿਆਂ ਦੇ ਟਾਂਡਾਂ ਵਿਚਾਲੇ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੱਤੇ ਉਪਰ ਵੱਲ ਮੁੜਨੇ ਸ਼ੁਰੂ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ 600 ਗ੍ਰਾਮ ਜ਼ਿੰਕ ਸਲਫੇਟ ਅਤੇ 300 ਗ੍ਰਾਮ ਅਣਬੁਝਿਆ ਚੂਨਾ 100 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਹਲਕੀਆਂ ਜ਼ਮੀਨਾਂ ਵਿੱਚ ਆੜੂ ਦੇ ਬੂਟਿਆਂ ਉਪਰ ਲੋਹੇ ਦੀ ਘਾਟ ਦੇਖੀ ਗਈ ਹੈ, ਜਿਸ ਦੀ ਰੋਕਥਾਮ ਲਈ 300 ਗ੍ਰਾਮ ਫੈਰਸ ਸਲਫੇਟ 100 ਲੀਟਰ ਪਾਣੀ ਵਿੱਚ ਘੋਲ ਕੇ ਅਪ੍ਰੈਲ, ਜੂਨ ਅਤੇ ਅਗਸਤ ਮਹੀਨਿਆਂ ਵਿੱਚ ਸਪਰੇਅ ਕਰੋ। ਰੇਤਲੀਆਂ ਜ਼ਮੀਨਾਂ ਵਿੱਚ ਅਲੂਚੇ ਦੇ ਬੂਟਿਆਂ ਵਿੱਚ ਜ਼ਿੰਕ ਦੀ ਘਾਟ ਅਕਸਰ ਪਾਈ ਜਾਂਦੀ ਹੈ। ਇਸ ਦੀ ਰੋਕਥਾਮ ਲਈ ਵੀ 600 ਗ੍ਰਾਮ ਜ਼ਿੰਕ ਸਲਫੇਟ, 300 ਗ੍ਰਾਮ ਅਣਬੁਝਿਆ ਚੂਨਾ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।

ਉਕਤ ਤੋਂ ਬਿਨਾਂ ਪੱਤਝੜੀ ਫਲਦਾਰ ਬੂਟਿਆਂ ਜਿਵੇਂ ਆੜੂ, ਨਾਖ, ਅਲੂਚਾ, ਅੰਗੂਰ, ਅਨਾਰ, ਫਾਲਸਾ ਆਦਿ ਦੀ ਕਾਂਟ-ਛਾਂਟ ਕਰਨ ਲਈ ਜਨਵਰੀ ਦਾ ਮਹੀਨਾ ਬਹੁਤ ਹੀ ਢੁੱਕਵਾਂ ਸਮਾਂ ਹੈ। ਕਾਂਟ-ਛਾਂਟ ਕਰਨ ਉਪਰੰਤ 300 ਗ੍ਰਾਮ ਬਲਾਈਟਿਕਸ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਜਾਂ ਬੋਰਡ ਮਿਕਚਰ ਦੀ ਵਰਤੋਂ ਕਰੋ। ਕਾਂਟ-ਛਾਂਟ ਕਰਨ ਲਈ ਬਾਗਬਾਨੀ ਵਿਭਾਗ ਪੰਜਾਬ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਮਾਹਿਰਾਂ ਤੋਂ ਤਕਨੀਕੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ।

ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਬਾਗਬਾਨੀ ਵਿਭਾਗ ਪੰਜਾਬ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਮਾਹਿਰਾਂ ਨਾਲ ਸੰਪਰਕ ਕਰ ਲੈਣਾ ਚਾਹੀਦਾ ਹੈ।

ਸਰੋਤ: ਸਵਰਨ ਸਿੰਘ ਮਾਨ, ਸਾਬਕਾ ਉਪ ਡਾਇਰੈਕਟਰ ਬਾਗਬਾਨੀ, ਪਟਿਆਲਾ

Summary in English: Dr. Swaran Singh Mann shared the basic information about the fruit trees planted in the month of January-February

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters