Peach Cultivation: ਆੜੂ ਇੱਕ ਬਹੁਤ ਹੀ ਮਹੱਤਵਪੂਰਨ ਫਲ ਹੈ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਫਲਾਂ ਤੋਂ ਸਕੁਐਸ਼, ਮੁਰੱਬਾ ਅਤੇ ਡੱਬਾ ਬੰਦ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਆੜੂ ਘੱਟ ਊਰਜਾ ਵਾਲੇ ਭੋਜਨ ਦਾ ਵਧੀਆ ਸਰੋਤ ਹਨ। ਭਾਵੇਂ ਇਹ ਠੰਡੇ ਖੇਤਰਾਂ ਦਾ ਫਲ ਹੈ, ਪਰ ਹੁਣ ਇਸ ਨੂੰ ਪੰਜਾਬ ਦੇ ਅਰਧ-ਗਰਮ ਜਲਵਾਯੂ ਵਿੱਚ ਵੀ ਉਗਾਇਆ ਜਾ ਸਕਦਾ ਹੈ ਕਿਉਂਕਿ ਘੱਟ ਠੰਢਕ ਲੋੜਾਂ ਵਾਲੀਆਂ ਕਿਸਮਾਂ ਉਪਲਬਧ ਹਨ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆੜੂ ਦੀ ਖੇਤੀ ਕੀਤੀ ਜਾ ਰਹੀ ਹੈ। ਆੜੂ ਦੀ ਕਾਸ਼ਤ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਕੀਤੀ ਜਾਂਦੀ ਹੈ। ਆੜੂ ਦਾ ਫਲ ਮਿਠਾਸ, ਖਣਿਜ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹੈ ਅਤੇ ਸਿਹਤ ਲਈ ਬਹੁਤ ਵਧੀਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਦਲਜੀਤ ਸੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਲਾਚੌਰ ਅਤੇ ਸੜੋਆ ਬਲਾਕਾਂ ਵਿੱਚ ਆੜੂ ਦੇ ਬਾਗ ਵੱਧ-ਫੁੱਲ ਰਹੇ ਹਨ ਅਤੇ ਕਿਸਾਨਾਂ ਨੂੰ ਚੰਗੀ ਆਮਦਨ ਵੀ ਹੋ ਰਹੀ ਹੈ।
ਪੰਜਾਬ ਵਿੱਚ ਅਰਲੀ ਗ੍ਰੈਂਡ, ਫਲੋਰਿੰਡਾ ਪ੍ਰਿੰਸ, ਪ੍ਰਤਾਪ, ਸ਼ਾਨੇ-ਪੰਜਾਬ, ਪ੍ਰਭਾਤ, ਸ਼ਰਬਤੀ, ਪੰਜਾਬ ਨੈਕਟਰੇਨ ਆਦਿ ਕਿਸਮਾਂ ਉਪਲਬਧ ਹਨ, ਪਰ ਮੌਜੂਦਾ ਸਮੇਂ ਵਿੱਚ ਸਿਰਫ਼ ਸ਼ੇਨ-ਪੰਜਾਬ ਕਿਸਮ ਹੀ ਵਧੇਰੇ ਖੇਤਰਾਂ ਵਿੱਚ ਬੀਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਪੁਰਾਣੇ ਆੜੂ ਦੇ ਬੂਟੇ ਦਸੰਬਰ-ਜਨਵਰੀ ਵਿੱਚ ਲਗਾਉਣੇ ਚਾਹੀਦੇ ਹਨ।
ਨਾਖ ਅਤੇ ਲੀਚੀ ਦੇ ਬੂਟਿਆਂ ਵਿੱਚ ਆੜੂ ਦੇ ਬੂਟੇ ਪੂਰਕ ਬੂਟਿਆਂ ਦੇ ਤੌਰ ‘ਤੇ ਵੀ ਲਗਾਏ ਜਾ ਸਕਦੇ ਹਨ, ਲਾਉਣ ਸਮੇਂ ਪਿਉਂਦੀ ਬੂਟਿਆਂ ਦਾ ਜੋੜ ਜ਼ਮੀਨ ਤੋਂ 10-15 ਸੈਂਟੀ ਮੀਟਰ ਉੱਚਾ ਰੱਖਣਾ ਚਾਹੀਦਾ ਹੈ। ਹਮੇਸ਼ਾ 1 ਤੋਂ 1.2 ਮੀਟਰ ਲੰਬਾਈ ਦੇ ਬੂਟੇ ਹੀ ਲਾਉਣੇ ਚਾਹੀਦੇ ਹਨ। ਬੂਟੇ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਪ੍ਰਾਈਵੇਟ ਰਜਿਸਟਰਡ ਨਰਸਰੀਆਂ ਤੋਂ ਹੀ ਖ੍ਰੀਦਣੇ ਚਾਹੀਦੇ ਹਨ।ਕਿਸੇ ਹੋਰ ਅਨਰਜਿਸਟਰਡ ਨਰਸਰੀ ਤੋਂ ਕਦੇ ਵੀ ਬੂਟੇ ਨਹੀਂ ਖਰੀਦਣੇ ਚਾਹੀਦੇ।
ਇਹ ਵੀ ਪੜ੍ਹੋ : ਕਿਸਾਨ ਭਰਾਵੋਂ ਢੁੱਕਵੀਂ ਅਵਸਥਾ ਦੌਰਾਨ ਕਰੋ ‘ਕਿੰਨੂ' ਤੁੜਾਈ
ਉਨ੍ਹਾਂ ਕਿਹਾ ਕਿ ਕਿਉਂਕਿ ਹੁਣ ਆੜੂ ਦੇ ਬਾਗ ਲਗਾਉਣ ਦਾ ਢੁੱਕਵਾਂ ਸਮਾਂ ਨੇੜੇ ਆ ਰਿਹਾ ਹੈ, ਇਸ ਲਈ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਨੇੜਲੇ ਬਾਗਬਾਨੀ ਦਫ਼ਤਰਾਂ ਨਾਲ ਸੰਪਰਕ ਕਰਕੇ ਬੂਟੇ ਬੁੱਕ ਕਰਵਾਉਣ ਤਾਂ ਜੋ ਸਮੇਂ ਸਿਰ ਆੜੂ ਦੇ ਬਾਗ ਲਗਾਏ ਜਾ ਸਕਣ।
ਅੱਜ ਕੱਲ੍ਹ ਇਹ ਆਮ ਧਾਰਨਾ ਬਣ ਗਈ ਹੈ ਕਿ ਆੜੂ ਦੇ ਬਾਗ ਜਲਦੀ ਖਰਾਬ ਹੋ ਜਾਂਦੇ ਹਨ ਜੋ ਕਿ ਬਿਲਕੁਲ ਗਲਤ ਹੈ ਜੇਕਰ ਅਸੀਂ ਸਮੇਂ-ਸਮੇਂ 'ਤੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਨੂੰ ਆਪਣੇ ਬਾਗਾਂ ਵਿੱਚ ਲਾਗੂ ਕਰਦੇ ਰਹੀਏ ਤਾਂ ਆੜੂ ਦੇ ਬਾਗਾਂ ਤੋਂ ਆਮਦਨ ਵਿੱਚ ਚੋਖਾ ਵਾਧਾ ਹੋ ਸਕਦਾ ਹੈ। ਆੜੂ ਦੇ ਫਲਾਂ ਹੇਠ ਬਹੁਤ ਘੱਟ ਰਕਬਾ ਹੋਣ ਕਾਰਨ ਆਉਣ ਵਾਲੇ ਸਾਲਾਂ ਵਿੱਚ ਆੜੂ ਦੇ ਫਲ ਦੀ ਮੰਗ ਮੰਡੀ ਵਿੱਚ ਬਣੀ ਰਹੇਗੀ।
ਇਹ ਵੀ ਪੜ੍ਹੋ : ਕਿੰਨੂ ਮੈਂਡਰਿਨ ਦੀ ਚੰਗੀ ਪੈਦਾਵਾਰ ਲਈ ਸੁਝਾਅ, ਗੂੰਦੀਆ ਰੋਗ ਦੇ ਪ੍ਰਬੰਧਨ ਲਈ ਢੁਕਵੇਂ ਤਰੀਕੇ
ਇਸ ਲਈ ਕਿਸਾਨਾਂ ਨੂੰ ਆੜੂ ਦੇ ਬਾਗਾਂ ਦਾ ਰਕਬਾ ਵਧਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ। ਨਵੇਂ ਬਾਗ ਲਗਾਉਣ ਵਾਲੇ ਕਿਸਾਨਾਂ ਨੂੰ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਵਧੇਰੇ ਜਾਣਕਾਰੀ ਲਈ ਕਿਸਾਨ ਡਾ. ਪਰਮਜੀਤ ਸਿੰਘ, ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਅਫ਼ਸਰ, ਨਵਾਂਸ਼ਹਿਰ ਦੇ ਮੋਬਾਈਲ ਨੰਬਰਾਂ 'ਤੇ ਵੀ ਸੰਪਰਕ ਕਰ ਸਕਦੇ ਹਨ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ (District Public Relations Office Shaheed Bhagat Singh Nagar)
Summary in English: Income Double through Peach Cultivation