1. Home
  2. ਬਾਗਵਾਨੀ

Indoor Plants ਦੇ ਗੁਣਾਂ ਬਾਰੇ ਪੂਰੀ ਜਾਣਕਾਰੀ

ਘਰਾਂ ਅੰਦਰਲੀ ਹਵਾ ਬਾਹਰ ਦੀ ਹਵਾ ਨਾਲੋਂ 12 ਗੁਣਾ ਵਧੇਰੇ ਪ੍ਰਦੂਸ਼ਿਤ ਹੁੰਦੀ ਹੈ, ਜਿਸ ਨਾਲ ਸਾਹ ਸੰਬੰਧੀ ਸਮੱਸਿਆਵਾਂ, ਚਮੜੀ ਦੇ ਰੋਗ ਅਤੇ ਮਾਨਸਿਕ ਸਿਹਤ ਵਿੱਚ ਵਿਗਾੜ ਵਰਗੀਆਂ ਗੰਭੀਰ ਸਮੱਸਿਆਵਾਂ ਹੁੰਦੀਆਂ ਹਨ।

Gurpreet Kaur Virk
Gurpreet Kaur Virk
ਘਰਾਂ ਅੰਦਰਲੀ ਹਵਾ ਬਾਹਰ ਨਾਲੋਂ 12 ਗੁਣਾ ਵੱਧ ਪ੍ਰਦੂਸ਼ਿਤ

ਘਰਾਂ ਅੰਦਰਲੀ ਹਵਾ ਬਾਹਰ ਨਾਲੋਂ 12 ਗੁਣਾ ਵੱਧ ਪ੍ਰਦੂਸ਼ਿਤ

Plants: ਲੋਕ ਆਪਣਾ ਵਧੇਰੇ ਸਮਾਂ ਘਰਾਂ ਅਤੇ ਦਫ਼ਤਰਾਂ ਦੀਆਂ ਛੱਤਾਂ ਹੇਠ ਗੁਜ਼ਾਰਦੇ ਹਨ, ਇਸ ਲਈ ਚੰਗੀ ਸਿਹਤ ਬਰਕਰਾਰ ਰੱਖਣ ਲਈ ਅੰਦਰੂਨੀ ਹਵਾ ਦੀ ਸ਼ੁੱਧਤਾ ਬੇਹੱਦ ਜ਼ਰੂਰੀ ਹੈ। ਇਹ ਗੱਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਨਡੋਰ ਹਵਾ ਦੇ ਪੱਧਰ ਬਾਰੇ ਗੱਲ ਕਰਦਿਆਂ ਕਹੀ।

ਉਨ੍ਹਾਂ ਨੇ ਕਿਹਾ ਕਿ ਖੋਜ ਨੇ ਸਾਬਤ ਕੀਤਾ ਹੈ ਕਿ ਘਰਾਂ ਅੰਦਰਲੀ ਹਵਾ ਬਾਹਰ ਦੀ ਹਵਾ ਨਾਲੋਂ 12 ਗੁਣਾ ਵਧੇਰੇ ਪ੍ਰਦੂਸ਼ਿਤ ਹੁੰਦੀ ਹੈ। ਇਸਦਾ ਕਾਰਨ ਇਮਾਰਤਾਂ ਦੀ ਸਮੱਗਰੀ ਅਤੇ ਹੋਰ ਚੀਜ਼ਾਂ ਦੀ ਵਰਤੋਂ ਅਤੇ ਉਹਨਾਂ ਦੇ ਕੰਮ ਕਰਨ ਦੇ ਢੰਗਾਂ ਵਿਚ ਪਿਆ ਹੁੰਦਾ ਹੈ। ਇਸ ਨਾਲ ਮਨੁੱਖ ਨੂੰ ਸਾਹ ਸੰਬੰਧੀ ਸਮੱਸਿਆਵਾਂ, ਚਮੜੀ ਦੇ ਰੋਗ ਅਤੇ ਮਾਨਸਿਕ ਸਿਹਤ ਵਿਚ ਵਿਗਾੜ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਏਅਰ ਕੰਡੀਸ਼ਨਰਾਂ ਵੱਲੋਂ ਪੈਦਾ ਕੀਤੀ ਹਵਾ ਦਾ ਮਿਆਰ ਇਨਡੋਰ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। ਉਹਨਾਂ ਨੇ ਕਿਹਾ ਕਿ ਏਅਰ ਕੰਡੀਸ਼ਨਿੰਗ ਅਰਾਮ ਤਾਂ ਦਿੰਦੀ ਹੈ ਪਰ ਇਸ ਨਾਲ ਕਈ ਤਰ੍ਹਾਂ ਦੇ ਪ੍ਰਦੂਸ਼ਣ ਮਕਾਨਾਂ ਅਤੇ ਇਮਾਰਤਾਂ ਅੰਦਰ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਦਾ ਮਨੁੱਖ ਸਿਹਤ ਉੱਪਰ ਮਾੜਾ ਪ੍ਰਭਾਵ ਦਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਮਾਰਤੀ ਸਮੱਗਰੀ ਅਤੇ ਹੋਰ ਵਸਤੂਆਂ ਵੀ ਮਾੜੇ ਪੱਧਰ ਦੀ ਅੰਦਰੂਨੀ ਹਵਾ ਦਾ ਕਾਰਨ ਹਨ। ਉਹਨਾਂ ਨੇ ਕਿਹਾ ਕਿ ਘਰਾਂ ਅਤੇ ਦਫ਼ਤਰਾਂ ਦੇ ਅੰਦਰ ਹਵਾ ਦੇ ਪੱਧਰ ਬਾਰੇ ਦੁਬਾਰਾ ਸੋਚਣਾ ਅੱਜ ਦੇ ਸਮੇਂ ਦੀ ਲੋੜ ਹੈ।

ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਦੇ ਮਾਹਿਰ ਡਾ. ਸ਼ਰਨਬੀਰ ਕੌਰ ਬੱਲ ਨੇ ਅੰਦਰੂਨੀ ਹਵਾ ਦੇ ਮਿਆਰ ਨੂੰ ਬਿਹਤਰ ਬਨਾਉਣ ਲਈ ਵੱਖ-ਵੱਖ ਤਕਨੀਕਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਹਵਾ ਦੇ ਆਉਣ-ਜਾਣ ਦੇ ਬਕਾਇਦਾ ਢੰਗਾਂ ਦੇ ਨਾਲ-ਨਾਲ ਹਵਾ ਬਾਹਰ ਕੱਢਣ ਵਾਲੇ ਪੱਖਿਆਂ ਅਤੇ ਅੰਦਰ ਲਾਏ ਜਾ ਸਕਣ ਵਾਲੇ ਪੌਦਿਆਂ ਦਾ ਜ਼ਿਕਰ ਕੀਤਾ। ਇਨਡੋਰ ਪੌਦਿਆਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਨਾਲ ਹਵਾ ਦਾ ਪੱਧਰ ਸੁਧਰਦਾ ਹੈ ਅਤੇ ਜ਼ਹਿਰੀਲੇ ਤੱਤਾਂ ਦਾ ਰੂਪਾਂਤਰਣ ਹੋ ਕੇ ਚੰਗੀ ਸਿਹਤ ਸੰਭਵ ਹੋ ਸਕਦੀ ਹੈ।

ਇਹ ਵੀ ਪੜ੍ਹੋ: ਹੁਣ ਗੁਲਾਬ ਦੀ ਖੇਤੀ ਤੋਂ ਹੋਵੇਗੀ ਮਹੀਨੇ 'ਚ 25 ਤੋਂ 30 ਹਜ਼ਾਰ ਰੁਪਏ ਤੱਕ ਕਮਾਈ, ਜਾਣੋ ਕਿਵੇਂ?

ਇਨਡੋਰ ਪੌਦੇ ਹਵਾ ਨੂੰ ਹੀ ਸ਼ੁੱਧ ਨਹੀਂ ਕਰਦੇ ਸਗੋ ਕੁਦਰਤ ਨਾਲ ਸਾਂਝ ਬਣਾ ਕੇ ਖੁਸ਼ੀ ਦੇ ਪਲ ਪੈਦਾ ਕਰਦੇ ਹਨ। ਨਾਲ ਹੀ ਹੁੰਮਸ ਘਟਾਉਣ ਅਤੇ ਕੁਦਰਤੀ ਹਵਾ ਅਨੁਕੂਲਣ ਦੇ ਸਾਧਨ ਵੀ ਇਹ ਪੌਦੇ ਹੋ ਸਕਦੇ ਹਨ। ਡਾ. ਬੱਲ ਨੇ ਕਿਹਾ ਕਿ ਇਨਡੋਰ ਪੌਦੇ ਲਗਾਉਣ ਨਾਲ ਘਰਾਂ ਅਤੇ ਦਫ਼ਤਰਾਂ ਦੇ ਅੰਦਰ ਦੀ ਹਵਾ ਦਾ ਮਿਆਰ ਬਿਨਾਂ ਸ਼ੱਕ ਸੁਧਾਰਿਆ ਜਾ ਸਕਦਾ ਹੈ।

2018 ਵਿਚ ਹੋਈ ਇਕ ਖੋਜ ਦਾ ਜ਼ਿਕਰ ਕਰਦਿਆਂ ਡਾ. ਬੱਲ ਨੇ ਕਿਹਾ ਕਿ ਉਸ ਖੋਜ ਵਿਚ ਸਿੱਧ ਕੀਤਾ ਗਿਆ ਕਿ ਮਨੀ ਪਲਾਂਟ, ਸਿਨਗੋਨੀਅਮ, ਅਰੇਕਾ ਪਾਮ ਅਤੇ ਰਬੜ ਪਲਾਂਟ ਚਾਰ ਪੌਦਿਆਂ ਦੀ ਵਰਤੋਂ ਘਰੇਲੂ ਬਨਸਪਤੀ ਦੇ ਤੌਰ ਤੇ ਕੀਤੀ ਜਾਂਦੀ ਹੈ। ਵਿਉਂਤਬੰਦੀ ਕਰਕੇ ਇਹਨਾਂ ਪੌਦਿਆਂ ਨੂੰ ਵੱਖ-ਵੱਖ ਕਮਰਿਆਂ ਜਿਵੇਂ ਬੈਠਕ, ਸੌਣ ਕਮਰੇ, ਰਸੋਈ ਅਤੇ ਮਹਿਮਾਨ ਘਰ ਵਿਚ ਰੱਖਿਆ ਜਾ ਸਕਦਾ ਹੈ। ਵਧੇਰੇ ਪਰਖ ਲਈ ਸੂਖਮ ਯੰਤਰਾਂ ਦੀ ਵਰਤੋਂ ਕੀਤੀ ਗਈ।

ਇਹ ਵੀ ਪੜ੍ਹੋ: Indoor Plants: ਇਨ੍ਹਾਂ ਬੂਟਿਆਂ ਨਾਲ ਸਜਾਓ ਆਪਣਾ ਘਰ, ਰੰਗ-ਬਿਰੰਗੇ ਫੁੱਲਾਂ ਦਾ ਮਾਣੋ ਅਨੰਦ

ਜਦੋਂ ਹਵਾ ਦੇ ਮਿਆਰ ਦੇ ਪੱਧਰ ਅਤੇ ਕਾਰਬਨ ਦੀ ਮਿਕਦਾਰ ਦੇ ਨਾਲ ਕਾਰਬਨ ਮੋਨੋਆਕਸਾਈਡ ਦੇ ਪੱਧਰ ਨੂੰ ਮਾਪਿਆ ਗਿਆ ਤਾਂ ਨਤੀਜਿਆਂ ਵਿਚ ਜ਼ਿਕਰਯੋਗ ਬਦਲਾਅ ਦੇਖਣ ਨੂੰ ਮਿਲਿਆ। ਕਾਰਬਨ ਡੀਆਕਸੀਡ, ਕਾਰਬਨ ਮੋਨੋ ਆਕਸਾਈਡ ਆਦਿ ਦਾ ਪੱਧਰ ਹੁੰਮਸ ਅਤੇ ਤਾਪਮਾਨ ਦੇ ਨਾਲ-ਨਾਲ ਪੌਦਿਆਂ ਵਾਲੇ ਕਮਰਿਆਂ ਵਿਚ ਆਮ ਮਿਆਰ ਤੋਂ ਘੱਟ ਦਰਜ ਕੀਤਾ ਗਿਆ।

ਇਸ ਲਈ ਸਾਨੂੰ ਆਪਣੇ ਘਰਾਂ ਦੀ ਹਵਾ ਸ਼ੁੱਧ ਕਰਨ, ਕੁਦਰਤ ਨਾਲ ਜੁੜਨ ਅਤੇ ਸਜਾਵਟ ਲਈ ਇਨਡੋਰ ਪੌਦਿਆਂ ਨੂੰ ਆਪਣੇ ਘਰਾਂ ਦਾ ਹਿੱਸਾ ਬਨਾਉਣਾ ਚਾਹੀਦਾ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Information on indoor plants properties

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters