ਪੌਦਿਆਂ ਦੇ ਵਿਕਾਸ ਵਿੱਚ ਮਿੱਟੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮਿੱਟੀ ਪੌਦਿਆਂ ਲਈ ਜੀਵਨ ਅੰਮ੍ਰਿਤ ਦੇ ਸਮਾਨ ਹੁੰਦੀ ਹੈ। ਬਾਗ ਦੀ ਉਪਰਲੀ ਮਿੱਟੀ ਜਿਸ `ਚ ਪੌਦੇ ਵੱਧਦੇ-ਫੁੱਲਦੇ ਹਨ, ਉਸ ਮਿੱਟੀ ਦੀ ਸਾਂਭ-ਸੰਭਾਲ ਕਰਨਾ ਸਾਡੇ ਲਈ ਇੱਕ ਅਹਿਮ ਕੰਮ ਬਣ ਜਾਂਦਾ ਹੈ
ਜੇਕਰ ਪੌਦਿਆਂ ਨੂੰ ਚੰਗੀ ਤਰ੍ਹਾਂ ਸੂਰਜ ਦੀ ਰੋਸ਼ਨੀ, ਪਾਣੀ, ਖਾਦ ਮਿਲ ਰਹੇ ਹੋਣ ਤਾਂ ਵੀ ਪੋਦਾ ਚੰਗੀ ਤਰ੍ਹਾਂ ਵਿਕਾਸ ਨਾ ਕਰੇ ਤਾਂ ਸੱਮਝ ਜਾਓ ਕਿ ਤੁਹਾਡੇ ਬਾਗ ਦੀ ਮਿੱਟੀ `ਚ ਕੋਈ ਕਮੀ ਪੇਸ਼ੀ ਹੈ। ਬਾਗ ਦੀ ਮਿੱਟੀ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਹੇਠਲੇ ਦਿੱਤੇ ਗਏ ਸਹੀ ਢੰਗ ਨਾਲ ਮਿੱਟੀ ਦੀ ਦੇਖਭਾਲ ਕਰੋ, ਜਿਸਦੇ ਸਿੱਟੇ ਵਜੋਂ ਤੁਹਾਡਾ ਬਾਗ ਹਰਾਭਰਾ ਹੋ ਜਾਵੇਗਾ।
ਸਾਥੀਓ ਇਹ ਤਰੀਕੇ ਤੁਹਾਡੇ ਲਈ ਬਹੁਤ ਲਾਭਦਾਇਕ ਸਿੱਧ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ:
ਆਪਣੀ ਮਿੱਟੀ ਦੀ ਕਿਸਮ ਜਾਣੋ: ਬਾਗ `ਚ ਕੁਝ ਵੀ ਬੀਜਣ `ਤੋਂ ਪਹਿਲਾ ਬਾਗ ਦੀ ਮਿੱਟੀ ਦਾ ਥੋੜਾ ਜਿਹਾ ਹਿਸਾ ਖੋਦੋ। ਜਿਸ ਨਾਲ ਤੁਹਾਨੂੰ ਆਪਣੇ ਬਾਗ ਦੀ ਮਿੱਟੀ ਦੀ ਕਿਸਮ ਦਾ ਪਤਾ ਚੱਲ ਜਾਏਗਾ। ਜ਼ਿਆਦਾਤਰ ਪੌਦਿਆਂ ਲਈ ਦੋਮਟ ਮਿੱਟੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਇਸ ਮਿੱਟੀ `ਚ ਹੁੰਮਸ(humid) ਅਤੇ ਖਣਿਜ ਕਣ(mineral particles) ਸਹੀ ਮਾਤਰਾ `ਚ ਹੁੰਦੇ ਹਨ।
ਆਪਣੀ ਮਿੱਟੀ ਦਾ pH ਟੈਸਟ ਕਰੋ: ਜੇਕਰ ਮਿੱਟੀ ਦੀ ਕਿਸਮ ਦਾ ਪਤਾ ਲੱਗ ਜਾਏ ਤਾਂ ਇਸ ਤੋਂ ਬਾਅਦ ਆਪਣੇ ਬਾਗ ਦੀ ਮਿੱਟੀ ਦੀ ph ਮਾਤਰਾ ਪਤਾ ਕਰੋ। ਪੌਦਿਆਂ ਦੇ ਵੱਧਣ ਲਈ ਮਿੱਟੀ ਦਾ ph 6-7 ਦੇ ਵਿੱਚਕਾਰ ਹੋਣਾ ਵਧੇਰੇ ਫਾਇਦੇਮੰਦ ਹੁੰਦਾ ਹੈ। ph ਮਾਤਰਾ ਜਾਂਚ ਕਰਨ ਲਈ ph ਮੀਟਰ ਸਾਧਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਜੈਵਿਕ ਪਦਾਰਥ ਨਾਲ ਸੋਧ ਕਰੋ: ਆਪਣੇ ਬਾਗ ਦੀ ਮਿੱਟੀ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਮਿੱਟੀ `ਚ ਜੈਵਿਕ ਪਦਾਰਥ, ਖਾਦ, ਡਿੱਗੇ ਹੋਏ ਪੱਤੇ ਅਤੇ ਕੰਪੋਸਟਡ ਵਿਹੜੇ ਦੇ ਕੁੜੇ ਦੀ ਵਰਤੋਂ ਕਰੋ। ਇਨ੍ਹਾਂ ਜੈਵਿਕ ਪਦਾਰਥਾਂ ਨਾਲ ਮਿੱਟੀ `ਚ ਪੌਸ਼ਟਿਕ ਤੱਤਾਂ ਦੀ ਮਾਤਰਾ ਵੱਧਦੀ ਹੈ, ਨਾਲ ਦੇ ਨਾਲ ਮਿੱਟੀ `ਚ ਪਾਣੀ ਰੱਖਣ ਦੀ ਸਮਰੱਥਾ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ : ਜ਼ੀਰੋ ਬਜਟ ਖੇਤੀ ਨਾਲ ਕਿਸਾਨ ਔਰਤਾਂ ਨੇ ਬਣਾਈ ਘਰੇਲੂ ਖਾਦ, ਵੱਧ ਝਾੜ ਕੀਤਾ ਪ੍ਰਾਪਤ
ਸੂਖਮ ਜੀਵਾਣੂਆਂ ਦੀ ਮਦਦ ਦੀ ਸੂਚੀ ਬਣਾਓ: ਇਸ ਦੌਰਾਨ ਮਿੱਟੀ ਦੇ ਜੀਵਾਣੂ ਦੀ ਵੀ ਸਾਂਭ-ਸੰਭਾਲ ਕਰਨੀ ਜ਼ਰੂਰੀ ਹੈ। ਜਿਸ ਵਿੱਚ ਕੀੜੇ, ਮਕੌੜੇ, ਉੱਲੀ, ਅਤੇ ਬਹੁਤ ਸਾਰੇ ਲਾਭਕਾਰੀ ਬੈਕਟੀਰੀਆ ਸ਼ਾਮਲ ਹਨ। ਮਿੱਟੀ ਵਿੱਚ ਮੌਜੂਦ ਸੂਖਮ ਜੀਵ ਮਿੱਟੀ ਨੂੰ ਨਾਈਟ੍ਰੇਟ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਬਣਾਉਂਦੇ ਹਨ। ਇਹ ਖਾਦ ਬਣਾਉਣ ਦੀ ਪ੍ਰਕਿਰਿਆ ਵਿੱਚ ਮਦਦ ਕਰਦੇ ਹਨ।
ਮਲਚਿੰਗ: ਮਿੱਟੀ ਦੀ ਉਪਰਲੀ ਪਰਤ ਨੂੰ ਤੂੜੀ ਜਾਂ ਖਾਦ ਨਾਲ ਢੱਕਣ ਨੂੰ ਮਲਚਿੰਗ ਕਿਹਾ ਜਾਂਦਾ ਹੈ। ਇਹ ਢੰਗ ਅਜੋਕੇ ਸਮੇਂ `ਚ ਬਹੁਤ ਵਰਤਿਆਂ ਜਾਂਦਾ ਹੈ। ਇਸਦਾ ਮੁੱਖ ਕਾਰਨ ਨਦੀਨਾਂ ਨੂੰ ਵੱਧਣ ਤੋਂ ਰੋਕਣਾ, ਗਰਮੀ `ਚ ਮਿੱਟੀ ਨੂੰ ਠੰਡਾ ਰੱਖਣਾ, ਸਰਦੀਆਂ `ਚ ਮਿੱਟੀ ਨੂੰ ਨਿੱਘੀ ਰੱਖਣਾ, ਵਾਸ਼ਪੀਕਰਨ ਪ੍ਰਕਿਰਿਆ ਵਿੱਚ ਸੁਧਾਰ ਕਰਨਾ, ਮਿੱਟੀ ਦੀ ਨਮੀ ਵਿੱਚ ਸੁਧਾਰ ਕਰਨਾ ਆਦਿ ਹਨ।
ਅੰਤ`ਚ ਇਹ ਕਹਿਣਾ ਸਹੀ ਰਹੇਗਾ ਕਿ ਮਿੱਟੀ ਦੀ ਗੁਣਵੱਤਾ ਪੌਦਿਆਂ ਤੇ ਨਾਲ ਨਾਲ ਵਾਤਾਵਰਨ ਲਈ ਵੀ ਲਾਭਦਾਇਕ ਸਿੱਧ ਹੁੰਦੀ ਹੈ।
Summary in English: Make the home garden more beautiful, know how