ਬੀਤੇ ਸਾਲਾਂ ਵਿੱਚ ਕਿੰਨੂ ਪੰਜਾਬ ਦੇ ਪ੍ਰਮੁੱਖ ਨਿੰਬੂ ਜਾਤੀ ਦੇ ਪ੍ਰਮੁੱਖ ਫਲ ਵਜੋਂ ਉੱਭਰਿਆ ਹੈ। ਇਸ ਹੇਠ 46.8 ਹਜ਼ਾਰ ਹੈਕਟੇਅਰ ਰਕਬਾ ਹੈ ਅਤੇ 12.54 ਲੱਖ ਮੀਟ੍ਰਿਕ ਟਨ ਦਾ ਸਾਲਾਨਾ ਉਤਪਾਦਨ ਪ੍ਰਾਪਤ ਹੁੰਦਾ ਹੈ। ਕਿੰਨੂ ਦੀ ਫ਼ਸਲ ਉੱਚ ਮਿਆਰ ਵਾਲੇ, ਰਸੀਲੇ ਫਲਾਂ ਦੀ ਭਰਪੂਰ ਉਪਜ ਲਈ ਮਸ਼ਹੂਰ ਅਤੇ ਮੁਨਾਫ਼ਾ ਦੇਣ ਵਾਲੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਪੀਏਯੂ ਵਿਖੇ ਕਿੰਨੂ ਦੀ ਖੋਜ 'ਤੇ ਚਾਨਣਾ ਪਾਉਂਦਿਆਂ ਕਿੰਨੂ ਦੇ ਗੁਣਾਂ ਦੀ ਚਰਚਾ ਕੀਤੀ।
ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਭਾਵੇਂ ਕਿੰਨੂ ਦੇ ਫਲ ਸੁਆਦ ਅਤੇ ਸੰਤੁਲਿਤ ਤੱਤਾਂ ਵਾਲੇ ਹੁੰਦੇ ਹਨ ਪਰ ਇਸਦੇ ਫਲਾਂ ਵਿੱਚ ਬੀਜਾਂ ਦੀ ਬਹੁਤਾਤ ਇਸ ਫਲ ਦੇ ਪ੍ਰਸਾਰ ਵਿਚ ਰੁਕਾਵਟ ਪਾਉਂਦੀ ਰਹੀ ਹੈ। ਇਹ ਬੀਜ ਨਾ ਸਿਰਫ਼ ਸਿੱਧੇ ਖਪਤ 'ਤੇ ਅਸਰ ਪਾਉਂਦੇ ਸਨ, ਸਗੋਂ ਜੂਸ ਕੱਢਣ 'ਤੇ ਕੁੜੱਤਣ ਵੀ ਪੈਦਾ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਵਪਾਰਕ ਮੰਤਵ ਲਈ ਬੀਜ ਰਹਿਤ ਕਿਸਮਾਂ ਦੀ ਖਾਸ ਕਰਕੇ ਯੂਰਪੀ ਮੰਡੀ ਵਿੱਚ ਵਧੇਰੇ ਮੰਗ ਹੈ ਤੇ ਇਸ ਲਈ ਨਵੀਆਂ ਕਿਸਮਾਂ ਦੀ ਲੋੜ ਪੈਦਾ ਹੁੰਦੀ ਰਹੀ ਹੈ। ਇਸ ਚੁਣੌਤੀ ਨੂੰ ਪਛਾਣਦੇ ਹੋਏ, ਪੀਏਯੂ ਨੇ ਫਰਵਰੀ 2007 ਵਿੱਚ ਨਵੀਆਂ ਪ੍ਰਜਨਨ ਤਕਨੀਕਾਂ ਦੁਆਰਾ ਬੀਜ ਰਹਿਤ ਕਿੰਨੂ ਪੈਦਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਰਤੀਆਂ ਗਈਆਂ ਤਕਨੀਕਾਂ ਬਾਰੇ ਦੱਸਦਿਆਂ ਕਿਹਾ ਕਿ ਕਿੰਨੂ ਦੀਆਂ ਘੱਟ ਬੀਜ ਵਾਲੀਆਂ ਕਿਸਮਾਂ ਬਾਰੇ ਖੋਜ ਕਰਨ ਤੋਂ ਬਾਅਦ ਪੀਏਯੂ ਕਿੰਨੂ-1 ਦੇ ਰੂਪ ਵਿੱਚ ਸਫਲ ਖੋਜ ਸਿੱਟੇ ਸਾਹਮਣੇ ਆਏ। ਇਸ ਤਬਦੀਲੀ ਨੇ ਲਗਾਤਾਰ ਘੱਟ ਬੀਜਾਂ ਵਾਲੇ ਫਲਾਂ ਵੱਲ ਕਦਮ ਵਧਾਏ, ਜੋ ਕਿ ਪ੍ਰਤੀ ਫਲ ਔਸਤਨ 3.43 ਬੀਜ ਸਨ।
ਉਨ੍ਹਾਂ ਅੱਗੇ ਕਿਹਾ ਕਿ ਪੀਏਯੂ ਕਿੰਨੂ-1 ਮਿਆਰੀ ਫਲਾਂ, ਰੋਗਾਂ ਅਤੇ ਕੀੜਿਆਂ ਦਾ ਟਾਕਰਾ ਕਰਨ ਦੇ ਸਮਰੱਥ ਕਿਸਮ ਹੈ। 2017 ਵਿੱਚ ਇਸਦੀ ਵਪਾਰਕ ਉਪਲਬਧਤਾ ਤੋਂ ਲੈ ਕੇ, ਇਸ ਕਿਸਮ ਨੇ ਉਤਪਾਦਨ ਦੌਰਾਨ ਸਥਿਰ ਘੱਟ ਬੀਜ ਦੇ ਗੁਣ ਪ੍ਰਦਰਸ਼ਿਤ ਕੀਤੇ ਹਨ, ਜਿਸ ਵਿੱਚ ਔਸਤ ਬੀਜ ਗਿਣਤੀ 2.0 ਪ੍ਰਤੀ ਫਲ ਆਈ ਹੈ।
ਇਹ ਵੀ ਪੜ੍ਹੋ : Vegetable Farming: ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਤੋਂ ਕਮਾਓ ਡੇਢ ਤੋਂ 2 ਲੱਖ ਰੁਪਏ
ਫਲ ਵਿਗਿਆਨੀ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐਚ.ਐਸ. ਰਤਨਪਾਲ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਕਿਸਮ ਸਥਾਨਕ ਖਪਤ ਅਤੇ ਨਿਰਯਾਤ ਦੋਵਾਂ ਲਈ ਤਿਆਰ ਕੀਤੀ ਗਈ ਹੈ, ਜੋ ਕਿ ਅਮਰੀਕੀ ਅਤੇ ਯੂਰਪੀ ਬਾਜ਼ਾਰਾਂ ਦੀ ਮੰਗ ਦੇ ਅਨੁਸਾਰ ਹੈ ਜੋ ਘੱਟੋ-ਘੱਟ ਬੀਜ ਵਾਲੇ ਨਿੰਬੂ ਜਾਤੀ ਨੂੰ ਪਸੰਦ ਕਰਦੇ ਹਨ।
ਜਿਵੇਂ ਕਿ ਭਾਰਤ ਦਾ ਨਿੰਬੂ ਨਿਰਯਾਤ ਬੰਗਲਾਦੇਸ਼, ਰੂਸ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਇਹ ਸਫ਼ਲ ਕਿਸਮ ਨਾ ਸਿਰਫ਼ ਭਾਰਤ ਦੇ ਨਿੰਬੂ ਉਦਯੋਗ ਨੂੰ ਹੁਲਾਰਾ ਦੇਵੇਗੀ, ਸਗੋਂ ਕਿਸਾਨੀ ਮੁਨਾਫ਼ੇ ਨੂੰ ਵੀ 'ਤੇ ਵਧਾਏਗੀ, ਜੋ ਕਿ ਪੰਜਾਬ ਦੇ ਨਿੰਬੂ ਜਾਤੀ ਦੀ ਕਾਸ਼ਤ ਦੇ ਸਫ਼ਰ ਵਿੱਚ ਇੱਕ ਤਬਦੀਲੀ ਵਾਲਾ ਮੀਲ ਪੱਥਰ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: 'PAU Kinnu 1', a revolutionary variety in Kinnu field