Krishi Jagran Punjabi
Menu Close Menu

ਸ਼੍ਰੀ ਹਰਿਮੰਦਰ ਸਾਹਿਬ ਦੀਆਂ ਪੁਰਾਤਨ ਇਤਿਹਾਸਿਕ ਬੇਰੀਆਂ ਦੀ ਸਾਂਭ ਸੰਭਾਲ

Saturday, 04 April 2020 04:37 PM
Golden Temple

Golden Temple

ਬੇਰ ਇਕ ਅਜਿਹਾ ਫਲ ਹੈ ਜੋ ਪ੍ਰਾਚੀਨ ਕਾਲ ਤੋਂ ਆਮ ਉਗਾਇਆ ਜਾਂਦਾ ਹੈ ਇਸ ਵਿੱਚ ਭਰਪੂਰ ਮਾਤਰਾ ਵਿੱਚ ਅਨੇਕ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇਂ ਕਿ ਵਿਟਾਮਿਨ ਸੀ, ਪ੍ਰੋਟੀਨ, ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਲੋਹਾ ਆਦਿ. ਬੇਰ ਇੱਕ ਬਹੁਤ ਗੁਣਕਾਰੀ ਫਲ ਹੈ ਪੁਰਾਤਨ ਸਮੇਂ ਤੋਂ ਹੀ ਬੇਰੀਆਂ ਦਾ ਜੇਕਰ ਸਿੱਖ ਇਤਿਹਾਸ ਵਿੱਚ ਹੁੰਦਾ ਆ ਰਿਹਾ ਹੈ 
ਅਸੀਂ ਸਾਰੇ ਹੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਸ਼ਸੋਭਿਤ ਤਿੰਨ ਇਤਿਹਾਸਕ ਬੇਰੀਆਂ; ਬੇਰ ਬਾਬਾ ਬੁੱਢਾ ਜੀ, ਦੁੱਖ ਭੰਜਨੀ ਬੇਰੀ ਅਤੇ ਲਾਚੀ ਬੇਰੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰ ਚੁੱਕੇ ਹਾਂ ਆਓ ਅੱਜ ਜਾਣਦੇ ਹਾਂ ਇਨ੍ਹਾਂ ਪੁਰਾਤਨ ਬੇਰੀਆਂ ਦੇ ਇਤਿਹਾਸ ਅਤੇ ਸਾਂਭ ਸੰਭਾਲ ਦੇ ਕਾਰਜ ਬਾਰੇ
ਬੇਰ ਬਾਬਾ ਬੁੱਢਾ ਜੀਇਸ ਬੇਰੀ ਹੇਠਾਂ ਬ੍ਰਹਮ ਗਿਆਨੀ ਅਤੇ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਬੈਠ ਕੇ ਅੰਮ੍ਰਿਤ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਸਨ। ਇਹ ਬੇਰੀ ਅੰਮ੍ਰਿਤ ਸਰੋਵਰ ਦੇ ਉੱਤਰ ਪਾਸੇ ਦੀ ਪਰਕਰਮਾ ਵਿੱਚ ਸ਼ਸੋਭਿਤ ਹੈ ਵਿਗਿਆਨੀਆਂ ਮੁਤਾਬਕ ਬੇਰ ਬਾਬਾ ਬੁੱਢਾ ਜੀ ਦੀ ਉਮਰ 350 ਤੋਂ 750 ਸਾਲ, ਦੁੱਖ ਭੰਜਨੀ ਬੇਰੀ ਦੀ ਉਮਰ 350 ਤੋਂ 400 ਸਾਲ ਅਤੇ ਲਾਚੀ ਬੇਰੀ ਦੀ ਉਮਰ 300 ਸਾਲ ਦੇ ਕਰੀਬ ਮੰਨੀ ਜਾਂਦੀ ਹੈ ਜਦ ਕਿ ਆਮ ਬੇਰੀ ਦੀ ਉਮਰ 100 ਸਾਲ ਦੇ ਕਰੀਬ ਹੁੰਦੀ ਹੈ, ਇਸ ਲਈ ਇਹ ਦੁਨੀਆਂ ਦੀਆਂ ਸਭ ਤੋਂ ਪੁਰਾਤਨ ਬੇਰੀਆਂ ਵਿੱਚ ਸ਼ਾਮਲ ਹਨ
Golden Temple

Golden Temple

                                                            (ਬੇਰ ਬਾਬਾ ਬੁੱਢਾ ਜੀ)
ਦੁੱਖ ਭੰਜਨੀ ਬੇਰੀ: ਇਤਿਹਾਸਕ ਸਰੋਤਾਂ ਅਨੁਸਾਰ ਪੁਰਾਤਨ ਸਮੇਂ ਵਿੱਚ ਇਸ ਬੇਰੀ ਥੱਲੇ ਇੱਕ ਛੋਟਾ ਜਿਹਾ ਪਾਣੀ ਦਾ ਟੋਭਾ ਹੁੰਦਾ ਸੀ ਇੱਥੋਂ ਗੁਰੂ ਅਮਰਦਾਸ ਜੀ ਨੇ ਅੰਮ੍ਰਤੀ ਨਾਂ ਦੀ ਬੂਟੀ ਲੱਭ ਕੇ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦਾ ਦਰਦ ਠੀਕ ਕੀਤਾ ਸੀ ਜੋ ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਚੜ੍ਹਦੇ ਪਾਸੇ ਸਥਿਤ ਹੈ ਇੱਥੇ ਸੰਨ 1580 ਵਿੱਚ ਕਸਬਾ ਪੱਟੀ ਦੇ ਇਕ ਸ਼ਾਹੂਕਾਰ ਦੁਨੀ ਚੰਦ ਦੀ ਧੀ ਬੀਬੀ ਰਜਨੀ ਦੇ ਕੁਸ਼ਟੀ ਪਤੀ ਦਾ ਰੋਗ ਇਸ਼ਨਾਨ ਕਰਕੇ ਠੀਕ ਹੋ ਗਿਆ ਸੀ, ਜਿਸਦੇ ਕਰਕੇ ਗੁਰੂ ਰਾਮਦਾਸ ਜੀ ਨੇ ਇਸ ਟੋਭੇ ਦੇ ਕੰਢੇ ਉੱਗੀ ਬੇਰੀ ਦਾ ਨਾਮ ਦੁੱਖ ਭੰਜਨੀ ਬੇਰੀ ਰੱਖ ਦਿੱਤਾ ਅਤੇ ਅੰਮ੍ਰਿਤ ਸਰੋਵਰ ਦਾ ਟੱਕ ਲਾਇਆ ਸੀ
Gurdwara

Gurdwara

                                                              (ਦੁੱਖ ਭੰਜਨੀ ਬੇਰੀ)
ਲਾਚੀ ਬੇਰੀ: ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਨਾਲ ਦੱਖਣ ਵਾਲੇ ਪਾਸੇ ਸਥਿਤ ਹੈ ਗੁਰੂ ਅਰਜਨ ਦੇਵ ਜੀ ਇਸ ਬੇਰੀ ਹੇਠਾਂ ਬੈਠ ਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਅਤੇ ਲਾਚੀਆਂ ਵਰਗੇ ਬੇਰ ਲੱਗਣ ਕਾਰਨ ਗੁਰੂ ਸਾਹਿਬ ਜੀ ਨੇ ਇਸ ਬੇਰੀ ਦਾ ਨਾਂ ਲਾਚੀ ਬੇਰ ਰੱਖ ਦਿੱਤਾ ਸੀ ਭਾਈ ਸਾਲੋ ਜੀ ਵੀ ਇਸ ਅਸਥਾਨ ਤੇ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕਰਦੇ ਸਨ ਸੰਨ 1740 ਵਿੱਚ ਦੋ ਸਿੱਖ ਸੂਰਮੇ; ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਜੀ ਜਦੋਂ ਮੱਸੇ ਰੰਗੜ ਦਾ ਸਿਰ ਵੱਢਣ ਆਏ ਤਾਂ ਉਨ੍ਹਾਂ ਨੇ ਆਪਣੇ ਘੋੜੇ ਵੀ ਇਸ ਬੇਰੀ ਨਾਲ ਬੰਨ੍ਹੇ ਸਨ
                                                                 (ਲਾਚੀ ਬੇਰੀ)
ਇਨ੍ਹਾਂ ਬੇਰੀਆਂ ਤੇ 19ਵੀਂ ਸਦੀ ਦੇ ਅਖੀਰ ਚ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਹਮਲੇ ਹੋਣ ਲੱਗ ਪਏ ਸਨ ਅਤੇ ਕੁਝ ਕਾਰਨਾਂ ਕਰਕੇ ਇਤਿਹਾਸਕ ਬੇਰੀਆਂ ਸੁੱਕਣਾ ਸ਼ੁਰੂ ਹੋ ਗਈਆਂ ਸਨ ਸਾਲ 2005 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨਾਲ ਰਾਬਤਾ ਕਾਇਮ ਕੀਤਾ ਜਿਸ ਤੋਂ ਬਾਅਦ ਪੀਏਯੂ ਦੇ ਮਾਹਿਰਾਂ ਵੱਲੋਂ ਲਗਾਤਾਰ ਨਿਰੱਖਣ ਕਰਨ ਉਪਰੰਤ ਇਹ ਕਾਰਨ ਸਾਹਮਣੇ ਆਏ:
  • ਬੇਰੀਆਂ ਦੇ ਦੁਆਲੇ ਸੰਗਮਰਮਰ ਅਤੇ ਕੰਕਰੀਟ ਹੋਣ ਕਰਕੇ ਜੜ੍ਹਾਂ ਦਾ ਵੱਧਣ ਫੁੱਲਣ ਰੁੱਕ ਚੁਕਾ ਸੀ ਅਤੇ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਗਈ ਸੀ ਜਿਸ ਕਾਰਨ ਬੇਰੀਆਂ ਦਾ ਵਾਧਾ ਰੁੱਕ ਗਿਆ ਅਤੇ ਉਹ ਸੁੱਕਣੀਆਂ ਸ਼ੁਰੂ ਹੋ ਗਈਆਂ ਸਨ
  •  ਬੇਰੀਆਂ ਤੇ ਲਾਖ ਦੇ ਕੀੜੇ ਦਾ ਵੱਡਾ ਹਮਲਾ ਸੀ ਜਿਸ ਕਾਰਨ ਟਾਹਣੀਆਂ ਸੁੱਕ ਗਈਆਂ ਸਨ
  • ਸ਼ਰਧਾਲੂਆਂ ਵੱਲੋਂ ਸ਼ਰਧਾਵੱਸ ਬੇਰ ਦੇ ਤਣੇ ਨੂੰ ਕੜਾਹ ਪ੍ਰਸ਼ਾਦ ਵਾਲੇ ਹੱਥ ਲਗਾਉਣ ਕਾਰਨ ਬੇਰ ਦੇ ਤਣੇ ਵਿੱਚ ਸੈੱਲ ਸੈਪ ਦਾ ਫਲੋ ਘੱਟਣ ਕਾਰਨ ਬੇਰੀ ਦੇ ਵੱਧਣ ਫੁੱਲਣ ਵਿੱਚ ਰੁਕਾਵਟ ਦੇਖੀ ਗਈ ਅਤੇ ਬੇਰੀਆਂ ਸੁੱਕਣਾ ਸ਼ੁਰੂ ਹੋ ਗਈਆਂ
  • ਬੇਰੀਆਂ ਦੇ ਆਲੇ ਦੁਆਲੇ ਸੰਗਤ ਵੱਲੋਂ ਸ਼ਰਧਾਪੂਰਵਕ ਕੜ੍ਹਾਹ ਪ੍ਰਸਾਦ, ਪਤਾਸਾ ਪ੍ਰਸਾਦ ਅਤੇ ਸਜਾਵਟ ਵਾਲੇ ਫੁੱਲ ਰੱਖਣ ਕਾਰਨ ਕੀੜੀਆਂ, ਗੁਦੈਹੜੀ (ਮਿਲੀਬੱਗ), ਸਿਉਂਕ ਆਦਿ ਕੀੜੇ ਘਰ ਕਰ ਲੈਂਦੇ ਸਨ ਅਤੇ ਬੇਰੀਆਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੇ ਸਨ
Temple

Temple

                                                      (ਪੀ.ਏ.ਯੂ. ਲੁਧਿਆਣਾ ਦੇ ਮਾਹਿਰਾਂ ਵਲੋਂ ਨਿਰੀਖਣ)
ਸਾਂਭ ਸੰਭਾਲ ਦੇ ਤਰੀਕੇ: ਪਵਿੱਤਰ ਬੇਰੀਆਂ ਦੀ ਸੁਰੱਖਿਆ ਲਈ ਪੀ.ਏ.ਯੂ. ਲੁਧਿਆਣਾ ਦੇ ਕੀਟ ਵਿਗਿਆਨੀਆਂ, ਫ਼ਲ ਵਿਗਿਆਨ ਵਿਭਾਗ ਅਤੇ ਪੋਦ ਸੁਰੱਖਿਆ ਵਿਭਾਗ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਦੁੱਖ ਭੰਜਨੀ ਬੇਰੀ ਦੇ ਆਲੇ ਦੁਆਲੇ ਦੋ-ਦੋ ਫੁੱਟ ਕੱਚੀ ਜਗ੍ਹਾ ਨੂੰ ਵਧਾ ਕੇ ਦੱਸ ਫੁੱਟ ਕਰ ਦਿੱਤਾ ਗਿਆ ਅਤੇ ਜੜ੍ਹਾਂ ਦੇ ਆਲੇ ਦੁਆਲੇ ਚੋਂ ਕੰਕਰੀਟ ਵਾਲੀ ਮਿੱਟੀ ਕੱਢ ਕੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਮਿੱਟੀ ਪਾਈ ਗਈ ਲਾਚੀ ਬੇਰ ਅਤੇ ਬੇਰ ਬਾਬਾ ਬੁੱਢਾ ਜੀ ਦੀ ਸਾਂਭ ਸੰਭਾਲ ਵਾਸਤੇ ਬੂਟਿਆਂ ਦੇ ਆਲ਼ੇ ਦੁਆਲ਼ੇ ਇੱਕ-ਦੋ ਫੁੱਟ ਕੱਚੀ ਜਗ੍ਹਾ ਸੀ, ਜਿਸ ਨੂੰ ਚਾਰ ਤੋਂ ਪੰਜ ਫੁੱਟ ਵਧਾਇਆ ਗਿਆ ਅਤੇ ਪੋਸ਼ਕ ਮਿੱਟੀ ਪਾਈ ਗਈ, ਜਿਸ ਦੇ ਚੱਲਦੇ ਬੇਰੀਆਂ ਵੱਧਣ ਫੁੱਲਣ ਲੱਗੀਆਂ. ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵਾਸਤੇ ਸਮੇਂ ਸਮੇਂ ਤੇ ਜ਼ਰੂਰਤ ਅਨੁਸਾਰ ਦਵਾਈਆਂ ਦੀ ਸਪਰੇਅ ਵੀ ਕੀਤੀ ਗਈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਵਾਸਤੇ ਜੈਵਿਕ ਖਾਦਾਂ ਪਾਈਆਂ ਜਾਂਦੀਆਂ ਹਨ ਘਿਓ ਵਾਲੇ ਹੱਥ ਲੱਗਣ ਤੋਂ ਬਚਾਉਣ ਲਈ ਬੇਰੀਆਂ ਦੇ ਦੁਆਲੇ ਸਟੀਲ ਦੀਆਂ ਗਰਿੱਲਾਂ ਲਗਾਈਆਂ ਗਈਆਂ ਹਨ ਬੇਰੀਆਂ ਨੂੰ ਆਸਰਾ ਦੇਣ ਲਈ ਲੋਹੇ ਦੇ ਗਾਡਰਾਂ ਦਾ ਫਰੇਮ ਲਗਾਇਆ ਗਿਆ ਹੈ ਜਿਸ ਨੂੰ ਟ੍ਰੇਨਿੰਗ ਸਿਸਟਮ ਕਿਹਾ ਜਾਂਦਾ ਹੈ ਹਰ ਸਾਲ ਮਈ ਦੇ ਦੂਜੇ ਪੰਦਰਵਾੜੇ ਦੌਰਾਨ ਇਨ੍ਹਾਂ ਬੇਰੀਆਂ ਦੀ ਕਾਂਟ ਛਾਂਟ ਕੀਤੀ ਜਾਂਦੀ ਹੈ, ਜਿਸ ਵਿੱਚ ਪਤਲੀਆਂ, ਸੁੱਕੀਆਂ, ਟੁੱਟੀਆਂ ਅਤੇ ਬੀਮਾਰ ਟਹਿਣੀਆਂ ਕੱਟੀਆਂ ਜਾਂਦੀਆਂ ਹਨ; ਜਦੋਂ ਇਹ ਸਥਿਲ (ਡੋਰਮੈਂਟ) ਅਵਸਥਾ ਵਿੱਚ ਹੁੰਦੇ ਹਨ ਇਸ ਤਰ੍ਹਾਂ ਕਰਨ ਨਾਲ ਬੇਰੀਆਂ ਦਾ ਚੰਗਾ ਵਾਧਾ ਹੁੰਦਾ ਹੈ 

ਪੀ.ਏ.ਯੂ. ਲੁਧਿਆਣਾ ਦੇ ਮਾਹਰਾਂ ਦੀ ਮਿਹਨਤ ਸਦਕਾ ਬੇਰੀਆਂ ਦੀ ਚੰਗੀ ਸਾਂਭ ਸੰਭਾਲ ਉਪਰੰਤ ਬੇਰੀਆਂ ਨੂੰ ਮੁੜ ਭਰਵਾਂ ਫ਼ਲ ਲੱਗਦਾ ਹੈ ਅਤੇ ਬੇਰੀਆਂ ਵਧੇਰੇ ਵੱਧ ਫੁੱਲ ਰਹੀਆਂ ਹਨ ਅਤੇ ਹੁਣ ਸਮੇਂ ਸਮੇਂ ਤੇ ਮਾਹਰਾਂ ਵੱਲੋਂ ਬੇਰੀਆਂ ਦਾ ਨਿਰੀਖਣ ਕੀਤਾ ਜਾਂਦਾ ਹੈ। ਇਨ੍ਹਾਂ ਮਾਹਰਾਂ ਦਾ ਕਹਿਣਾ ਹੈ ਕਿ ਬੇਰੀਆਂ ਦੇ ਚੰਗੇ ਅਤੇ ਵਧੀਆ ਵਿਕਾਸ ਲਈ ਵੱਖ ਵੱਖ ਸਾਂਭ ਸੰਭਾਲ ਦੇ ਤਰੀਕੇ ਅਪਣਾਏ ਜਾਂਦੇ ਹਨ, ਜਿਸ ਲਈ ਐਸ.ਜੀ.ਪੀ.ਸੀ. ਦਾ ਪੂਰਾ ਯੋਗਦਾਨ ਮਿਲਦਾ ਹੈ। ਇਸ ਦੇ ਨਾਲ ਹੀ ਸਾਡਾ ਸਾਰਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਹਰਿਮੰਦਰ ਸਾਹਿਬ ਜਾਣ ਤੇ ਬੇਰੀਆਂ ਦੀ ਸਾਂਭ ਸੰਭਾਲ ਵਿੱਚ ਆਪਣਾ ਯੋਗਦਾਨ (ਕੋਈ ਵੀ ਚੀਜ਼ ਬੇਰੀਆਂ ਦੁਆਲੇ ਨਾ ਰੱਖੀਏ ਜਿਸ ਨਾਲ ਉਨ੍ਹਾਂ ਦੇ ਵੱਧਣ ਫੁੱਲਣ ਵਿੱਚ ਰੁਕਾਵਟ ਆਵੇ) ਪਾਈਏ ਅਤੇ ਇਸ ਤਰ੍ਹਾਂ ਸਾਰਿਆਂ ਦੇ ਯਤਨਾਂ ਸਦਕਾ ਇਤਿਹਾਸਕ ਬੇਰੀਆਂ ਮਹਿਫ਼ੂਜ਼ ਰਹਿ ਸਕਦੀਆਂ ਹਨ। ਜਿਸ ਨਾਲ ਆਉਣ ਵਾਲੀਆਂ ਅਨੇਕਾਂ ਪੀੜ੍ਹੀਆਂ ਨੂੰ ਵੀ ਇਨ੍ਹਾਂ ਪੁਰਾਤਨ ਬੇਰੀਆਂ ਦੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ।

ਇਹ ਵੀ ਪੜ੍ਹੋ :- ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਅਤੇ ਪਾਣੀ ਦੀ ਬੱਚਤ ਲਈ ਉਤਮ ਤਕਨੀਕਾਂ

1) ਮਨਪ੍ਰੀਤ ਕੌਰ 2) ਸਿਮਰਨਪ੍ਰੀਤ ਸਿੰਘ ਬੋਲਾ
1) ਅਸਿਸਟੈਂਟ ਟੈਕਨੋਲੋਜੀ ਮੈਨੇਜਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਇੰਡੀਆ
2) ਪੀ.ਐਚ.ਡੀ. ਵਿਦਿਆਰਥੀ, ਫ਼ਸਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ, ਪੰਜਾਬ, ਇੰਡੀਆ
1) ਈ ਮੇਲ: mansran10@gmail.com
Shri Harmndir Sahib Preservation of the ancient historical berries punjabi news
English Summary: Preservation of the ancient historical berries of Sri Harmandir Sahib

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.