1. Home
  2. ਬਾਗਵਾਨੀ

ਫ਼ਲਦਾਰ ਬਾਗਾਂ 'ਚ ਅੰਤਰ ਫ਼ਸਲਾਂ ਦੀ ਕਾਸ਼ਤ ਸੰਬੰਧੀ ਸੁਝਾਅ

ਹੁਣ ਨਵੇਂ ਬਾਗ ਲਗਾਉਣ ਦਾ ਸਮਾਂ ਲੰਘ ਗਿਆ ਹੈ, ਪਰ ਜਿਹੜੇ ਕਿਸਾਨ ਭਰਾ ਨਵੇਂ ਬਾਗ ਲਗਾ ਚੁਕੇ ਹਨ, ਉਹ ਸ਼ੁਰੂਆਤੀ 4-5 ਸਾਲਾਂ ਦੋਰਾਨ ਅੰਤਰ ਫ਼ਸਲਾਂ ਦੀ ਕਾਸ਼ਤ ਕਰ ਬੂਟਿਆਂ ਵਿਚਕਾਰ ਪਈ ਖਾਲੀ ਜਗਾਂ ਤੋਂ ਆਮਦਨ ਲੈ ਸਕਦੇ ਹਨ।

Gurpreet Kaur Virk
Gurpreet Kaur Virk

ਫ਼ਲਾਂ ਦੇ ਨਵੇਂ ਬਾਗਾਂ ਵਿੱਚ, ਪਹਿਲੇ ਕੁਝ ਸਾਲਾਂ ਦੌਰਾਨ ਫ਼ਲਾਂ ਦੇ ਬੂਟਿਆਂ ਵਿੱਚਕਾਰ ਖਾਲੀ ਥਾਂ 'ਤੇ ਕਿਸੀ ਹੋਰ ਫ਼ਸਲ ਉਗਾਉਣ ਨੂੰ ਅੰਤਰ-ਫ਼ਸਲ ਕਿਹਾ ਜਾਂਦਾ ਹੈ। ਇਹ ਕਿਸਾਨਾਂ ਨੂੰ ਖਾਲੀ ਥਾਂ ਦੀ ਸੁਚਜੀ ਵਰਤੋਂ ਕਰਨ ਦੇ ਨਾਲ ਨਾਲ ਵਧੇਰੇ ਆਮਦਨ ਵੀ ਦਿੰਦਾ ਹੈ। 

ਇਹ ਫ਼ਸਲਾਂ ਨਦੀਨਾਂ ਨੂ ਕਾਬੂ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਇਸ ਦੇ ਨਾਲ ਹੀ ਜ਼ਮੀਨ ਦਾ ਰੁੜ੍ਹ ਜਾਣਾ ਅਤੇ ਉਪਰਲੀ ਸਤਹ ਤੋਂ ਖੁਰਾਕੀ ਤੱਤਾਂ ਦਾ ਥਲੇ ਚਲੇ ਜਾਣਾ ਆਦਿ ਦੇ ਨੁਕਸਾਨ ਨੂੰ ਵੀ ਰੋਕਿਆ ਜਾ ਸਕਦਾ ਹੈ। ਜਦੋਂ ਫ਼ਲਦਾਰ ਬੂਟਿਆਂ ਨੂੰ ਫ਼ਲ ਲਗਣਾ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਅੰਤਰ-ਫ਼ਸਲ ਦੀ ਕਾਸ਼ਤ ਨਹੀ ਕਰਨੀ ਚਾਹੀਦੀ।

ਅੰਤਰ ਫ਼ਸਲਾਂ ਦੀ ਚੋਣ ਲਈ ਨਿਯਮ:

• ਸਿਰਫ਼ ਉਹੀ ਫ਼ਸਲਾਂ ਚੁਣੋ ਜਿਹੜੀਆਂ ਮੁੱਖ ਫ਼ਸਲਾਂ ਯਾਨੀ ਫ਼ਲਦਾਰ ਬੂਟਿਆਂ ਦੇ ਵਾਧੇ ਵਿੱਚ ਰੁਕਾਵਟ ਨਾ ਬਣਨ।

• ਅੰਤਰ-ਫ਼ਸਲਾਂ ਦੀ ਸਿੰਚਾਈ ਨਾਲ ਛੋਟੇ ਬੂਟਿਆਂ ਦੇ ਵਾਧੇ ਵਿਚ ਕੋਈ ਅਸਰ ਨੀ ਪੈਣਾ ਚਾਹਿਦਾ।

• ਉਹ ਫ਼ਸਲਾਂ ਚੁਣੋ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਦੀਆਂ ਹਨ ਅਤੇ ਵਧਾਉਂਦੀਆਂ ਹਨ।

• ਅੰਤਰ-ਫ਼ਸਲਾਂ ਦੀ ਚੋਣ ਅਜਿਹੀ ਹੋਣੀ ਚਾਹੀਦੀ ਜਿਸ ਦਾ ਮੁੱਖ ਫ਼ਸਲ ਦੇ ਵਾਧੇ ਤੇ ਮਾੜਾ ਪ੍ਰਭਾਵ ਨਾ ਪਵੇ।

ਵੱਖ-ਵੱਖ ਫ਼ਲਾਂ ਲਈ ਸਿਫ਼ਾਰਸ਼ ਕੀਤੀਆਂ ਅੰਤਰ ਫ਼ਸਲਾਂ:

ਲੜੀ ਨਂ.

ਫਲ ਦਾ ਨਾੰ

ਅੰਤਰ ਫ਼ਸਲ

1.

ਕਿੰਨੂ

ਫ਼ਲੀਦਾਰ ਫ਼ਸਲਾਂ: ਮਟਰ, ਮੂੰਗੀ, ਮਾਂਹ, ਛੋਲੇ, ਅਤੇ ਗੁਆਰਾ ਆਦਿ

2.

ਅਮਰੂਦ

ਫਲ਼ੀਦਾਰ ਫ਼ਸਲਾਂ: ਲੋਬੀਆ, ਗੁਆਰਾ, ਛੋਲੇ ਆਦਿ

ਸਬਜ਼ੀਆਂ: ਮੂਲੀ, ਗਾਜਰ, ਭਿੰਡੀ ਅਤੇ ਬੈਂਗਣ

3.

ਅੰਬ

ਫਲੀਦਾਰ ਫਸਲਾਂ: ਮੂੰਗੀ ਮਾਂਹ ਅਤੇ ਛੋਲੇ

ਸਬਜ਼ੀਆਂ: ਪਿਆਜ਼, ਟਮਾਟਰ, ਮੂਲੀ, ਫਲੀਆਂ, ਗੋਭੀ, ਪੱਤੇਦਾਰ ਗੋਭੀ

4.

ਨਾਸ਼ਪਾਤੀ

ਸਾਉਣੀ: ਮੂੰਗੀ ਅਤੇ ਮਾਂਹ

ਹਾੜੀ: ਮਟਰ, ਛੋਲੇ ਅਤੇ ਸੇਂਜੀ

5.

ਲੀਚੀ

ਦਾਲਾਂ ਅਤੇ ਸਬਜ਼ੀਆਂ

6.

ਬੇਰ

ਫਲੀਦਾਰ ਫਸਲਾਂ: ਛੋਲੇ, ਮੂੰਗੀ ਅਤੇ ਮਾਂਹ

ਮੂੰਗਫਲੀ ਦੀ ਟੀ ਜੀ 37 ਏ ਕਿਸਮ

7.

ਚੀਕੂ

ਦਾਲਾਂ ਅਤੇ ਸਬਜ਼ੀਆਂ

ਇਹ ਵੀ ਪੜ੍ਹੋ : ਕਿਸਾਨਾਂ ਨੂੰ ਸੋਕੇ ਵਿੱਚ ਵੀ ਬੇਲ ਦੀਆਂ ਇਨ੍ਹਾਂ ਕਿਸਮਾਂ ਤੋਂ ਮੁਨਾਫ਼ਾ

ਇਸ ਤੋਂ ਇਲਾਵਾ ਅੰਬ, ਲੀਚੀ, ਨਾਸ਼ਪਾਤੀ ਅਤੇ ਚੀਕੂ ਦੇ ਦਰੱਖਤਾਂ ਨੂੰ ਫ਼ਲ ਆਉਣ ਲਈ ਕਾਫੀ ਸਮਾਂ ਲਗ ਜਾਂਦਾ ਹੈ ਇਸ ਲਈ ਆੜੂ, ਅਲੂਚੇ ਅਤੇ ਅਮਰੂਦ ਵਰਗੀਆਂ ਜਲਦੀ ਵਧਣ ਵਾਲੇ ਪੋਦਿਆਂ ਨੂੰ ਮੁੱਖ ਫ਼ਸਲ ਦੀ ਪੈਦਾਵਾਰ ਸ਼ੁਰੂ ਹੋਣ ਤੱਕ ਪੂਰਕ ਫ਼ਸਲ ਦੇ ਤੋਰ ਤੇ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ, ਤਾਂ ਜੋ ਕਿਸਾਨ ਖਾਲੀ ਜਗਾਂ ਤੋਂ ਆਮਦਨ ਪ੍ਰਾਪਤ ਕਰ ਸਕਣ। ਜਦੋਂ ਮੁਖ ਫ਼ਸਲ ਦੇ ਬੂਟੇ ਭਰਵੀਂ ਆਮਦਨ ਦੇਣਾ ਸ਼ੁਰੂ ਹੋ ਜਾਣ, ਉਸ ਵੇਲੇ ਇਹ ਪੂਰਕ ਪੌਦੇ ਪੁਟ ਦੇਣੇ ਚਾਹੀਦੇ ਹਨ।

ਅੰਤਰ-ਫ਼ਸਲ ਉਗਾਉਣ ਸੰਬੰਧੀ ਧਿਆਨ ਵਿੱਚ ਰਖਣ ਯੋਗ ਨੁਕਤੇ:

• ਬਰਸੀਮ ਨੂੰ ਨਾਸ਼ਪਾਤੀ ਵਿੱਚ ਅੰਤਰ-ਫਸਲ ਵਜੋਂ ਨਹੀਂ ਉਗਾਉਣਾ ਚਾਹੀਦਾ ਕਿਉਂਕਿ ਸਰਦੀਆਂ ਵਿੱਚ ਇਸਨੂ ਪਾਣੀ ਦੀ ਜਿਆਦਾ ਲੋੜ ਹੁੰਦੀ ਹੈ । ਜਦੋਂ ਕਿ ਨਾਸ਼ਪਾਤੀ ਦੇ ਪੌਦੇ ਸਥਿਲ ਅਵਸਥਾ ਵਿੱਚ ਹੁੰਦੇ ਹਨ ਅਤੇ ਪਾਣੀ ਦੀ ਲੋੜ ਨਹੀਂ ਪੇਂਦੀ ।

• ਫਲਾਂ ਦੇ ਬਾਗਾਂ ਵਿਚ ਮੱਕੀ, ਗੰਨਾ ਅਤੇ ਬਾਜਰੇ ਵਰਗੀਆਂ ਫ਼ਸਲਾਂ ਨੂੰ ਅੰਤਰ-ਫ਼ਸਲਾਂ ਵਜੋਂ ਨਹੀਂ ਉਗਾਉਣਾ ਚਾਹੀਦਾ ।

• ਅੰਤਰ - ਫ਼ਸਲਾਂ ਵਿੱਚ ਸਿਫ਼ਾਰਸ਼ ਕੀਤੀਆਂ ਖਾਦਾਂ ਨੂੰ ਵੱਖਰੇ ਤੌਰ ਤੇ ਹੀ ਪਾਉਣਾ ਚਾਹੀਦਾ ਹੈ ।

• ਫ਼ਲਦਾਰ ਬੂਟਿਆਂ ਅਤੇ ਅੰਤਰ-ਫਸਲਾਂ ਲਈ ਸਿੰਚਾਈ ਦਾ ਵੀ ਵਖਰਾ ਪ੍ਰਬੰਧ ਹੋਣਾ ਚਾਹਿਦਾ ਹੈ ।

ਇੰਦਿਰਾ ਦੇਵੀ ਅਤੇ ਚਰਨਜੀਤ ਕੌਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਹੁਸ਼ਿਆਰਪੁਰ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Tips on growing intercrops in orchards

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters