1. Home
  2. ਬਾਗਵਾਨੀ

ਕੋਕੋਪੀਟ ਕੀ ਹੈ? ਜਾਣੋ ਘਰੇਲੂ ਬਾਗਬਾਨੀ ਲਈ ਇਸਦੇ 10 ਵਿਲੱਖਣ ਫਾਇਦੇ

ਚੰਗੀ ਬਾਗਬਾਨੀ ਲਈ ਘਰ `ਚ ਨਾਰੀਅਲ ਦੀ ਵਰਤੋਂ ਕਰੋ ਤੇ ਆਪਣੇ ਪੌਦਿਆਂ ਦੇ ਵਿਕਾਸ `ਚ ਵਾਧਾ ਕਰੋ...

 Simranjeet Kaur
Simranjeet Kaur
ਚੰਗੀ ਬਾਗਬਾਨੀ ਲਈ ਘਰ `ਚ ਨਾਰੀਅਲ ਦੀ ਵਰਤੋਂ ਕਰੋ

ਚੰਗੀ ਬਾਗਬਾਨੀ ਲਈ ਘਰ `ਚ ਨਾਰੀਅਲ ਦੀ ਵਰਤੋਂ ਕਰੋ

ਅੱਜਕੱਲ੍ਹ ਹਰ ਨਰਸਰੀ ਜਾਂ ਘਰੇਲੂ ਬਾਗਬਾਨੀ ਲਈ ਕੋਕੋਪੀਟ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ `ਚ ਕੋਕੋਪੀਟ ਇੱਟ ਜਾਂ ਪਾਊਡਰ ਦੇ ਰੂਪ `ਚ ਵੇਚਿਆ ਜਾਂਦਾ ਹੈ। ਇਹ ਆਸਾਨੀ ਨਾਲ ਕਿਸੇ ਵੀ ਨਰਸਰੀ ਜਾਂ ਔਨਲਾਈਨ ਸਟੋਰ ਤੋਂ ਵੀ ਮਿਲ ਜਾਂਦਾ ਹੈ। ਪਰ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੋਕੋਪੀਟ ਕਿ ਹੈ ਤੇ ਇਸਦੇ ਕਿੰਨੇ ਫਾਇਦੇ ਹਨ। ਅੱਜ ਅਸੀਂ ਤੁਹਾਨੂੰ ਇਸਦੇ ਫਾਇਦਿਆਂ ਬਾਰੇ ਦੱਸਾਂਗੇ।

ਕੋਕੋਪੀਟ (cocopeat) ਇੱਕ ਫਾਈਬਰ ਪਾਊਡਰ ਹੈ, ਜੋ ਨਾਰੀਅਲ ਦੇ ਛਿਲਕਿਆਂ ਤੋਂ ਬਣਾਇਆ ਜਾਂਦਾ ਹੈ। ਇਹ 100 ਫੀਸਦੀ ਕੁਦਰਤੀ ਹੈ, ਇਸ ਲਈ ਕੋਕੋਪੀਟ ਪੌਦਿਆਂ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਕੋਕੋਪੀਟ (cocopeat) ਨੂੰ ਮਿੱਟੀ ਦੀ ਜਗ੍ਹਾ `ਤੇ ਵੀ ਵਰਤਿਆ ਜਾਂਦਾ ਹੈ ਤੇ ਪੌਦਿਆਂ ਦੇ ਵਿਕਾਸ ਨੂੰ ਵਧਾਇਆ ਜਾਂਦਾ ਹੈ। ਹੁਣ ਗੱਲ ਕਰਦੇ ਹਾਂ, ਕਿ ਇਹ ਕੋਕੋਪੀਟ ਘਰ `ਚ ਕਿਵੇਂ ਤਿਆਰ ਕੀਤਾ ਜਾਂਦਾ ਹੈ। 

ਕੋਕੋਪੀਟ ਬਣਾਉਣ ਦੀ ਵਿਧੀ (Method of making cocopeat):

● ਕੋਕੋਪੀਟ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਨਾਰੀਅਲ (coconut) ਦੇ ਉੱਪਰਲੇ ਹਿੱਸੇ ਦੀ ਚਮੜੀ ਦੀ ਲੋੜ ਹੁੰਦੀ ਹੈ।    

● ਇਸ ਲਈ ਦੋ-ਤਿੰਨ ਨਾਰੀਅਲ ਦੇ ਛਿਲਕਿਆਂ ਨੂੰ ਇਕੱਠਾ ਕਰ ਲਓ।

● ਤੁਸੀਂ ਇਨ੍ਹਾਂ ਛਿਲਕਿਆਂ ਨੂੰ ਇੱਕ ਬਾਲਟੀ ਜਾਂ ਸ਼ੀਸ਼ੀ `ਚ ਥੋੜੀ ਮਿੱਟੀ ਅਤੇ ਪਾਣੀ ਨਾਲ ਮਿਲਾ ਲਓ।

● ਨਾਰੀਅਲ ਦੇ ਛਿਲਕਿਆਂ ਨੂੰ ਦੋ ਮਹੀਨੇ ਇਸੇ ਤਰ੍ਹਾਂ ਪਾਣੀ 'ਚ ਡੁਬੋ ਕੇ ਰੱਖਣਾ ਬਹੁਤ ਜ਼ਰੂਰੀ ਹੈ।

● ਲਗਭਗ ਦੋ ਮਹੀਨਿਆਂ ਬਾਅਦ, ਛਿਲਕਿਆਂ ਨੂੰ ਪਾਣੀ ਵਿੱਚੋਂ ਕੱਢ ਕੇ ਵੱਖ ਕਰੋ। 

● ਇਸ ਦਾ ਪਾਣੀ ਤਰਲ ਖਾਦ ਵਜੋਂ ਵੀ ਵਰਤ ਸਕਦੇ ਹਾਂ।

● ਹੁਣ ਨਾਰੀਅਲ ਦੀ ਚਮੜੀ 'ਚੋਂ ਪਾਣੀ ਕੱਢ ਲਓ ਤੇ ਇਸ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।

● ਇਨ੍ਹਾਂ ਟੁਕੜਿਆਂ ਨੂੰ ਮਿਕਸਰ ਦੀ ਮਦਦ ਨਾਲ ਪਾਊਡਰ ਬਣਾ ਲਓ।

● ਤੁਹਾਡਾ ਘਰੇਲੂ ਕੋਕੋਪਿਟ ਤਿਆਰ ਹੈ।

● ਇੱਕ ਵਾਰ ਬਣ ਜਾਣ 'ਤੇ, ਤੁਸੀਂ ਇਸਨੂੰ ਇੱਕ ਸਾਲ ਤੋਂ ਵੱਧ ਸਮੇਂ ਲਈ ਵੀ ਵਰਤ ਸਕਦੇ ਹੋ।

● ਜੇਕਰ ਪਾਊਡਰ ਬਰੀਕ ਨਾ ਹੋਵੇ ਤਾਂ ਨਾਰੀਅਲ ਦੇ ਟੁਕੜਿਆਂ ਨੂੰ ਵੀ ਸੁੱਟਣ ਦੀ ਲੋੜ ਨਹੀਂ। ਜੀ ਹਾਂ, ਤੁਸੀਂ ਇਸ ਨਾਰੀਅਲ ਫਾਈਬਰ ਦੀ ਵਰਤੋਂ ਪੌਦਿਆਂ `ਚ ਮਲਚਿੰਗ ਲਈ ਕਰ ਸਕਦੇ ਹੋ।

ਇਹ ਵੀ ਪੜ੍ਹੋ : ਗੈਂਦੇ ਦੇ ਫੁੱਲਾਂ ਦੀ ਚੰਗੀ ਪੈਦਾਵਾਰ ਲਈ ਅਪਣਾਓ ਇਹ ਵਿਧੀ

ਕੋਕੋਪੀਟ ਦੇ 10 ਵਿਲੱਖਣ ਫਾਇਦੇ (10 Unique Benefits of Cocopeat): 

● ਕੋਕੋਪੀਟ ਨੂੰ ਮਿੱਟੀ `ਚ ਮਿਲਾਉਣ ਨਾਲ ਮਿੱਟੀ ਬਹੁਤ ਹਲਕੀ ਹੋ ਜਾਂਦੀ ਹੈ, ਜਿਸ ਰਾਹੀਂ ਰੁੱਖਾਂ ਦੀਆਂ ਜੜ੍ਹਾਂ ਆਸਾਨੀ ਨਾਲ  ਵਿਕਸਿਤ ਹੋ ਜਾਂਦੀਆਂ ਹਨ।

● ਕੋਕੋਪੀਟ `ਚ ਨਾਈਟ੍ਰੋਜਨ, ਫਾਸਫੋਰਸ, ਜ਼ਿੰਕ ਤੇ ਮੈਗਨੀਸ਼ੀਅਮ ਵਰਗੇ ਖਣਿਜ ਹੁੰਦੇ ਹਨ, ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ।

● ਕੋਕੋਪੀਟ ਕੁਦਰਤੀ ਤੌਰ 'ਤੇ ਫੰਗਲ ਵਿਰੋਧੀ ਹੈ, ਯਾਨੀ ਕਿ ਇਹ ਪੌਦਿਆਂ ਨੂੰ ਉੱਲੀ ਲੱਗਣ ਤੋਂ ਬਚਾਉਂਦਾ ਹੈ।

● ਕੋਕੋਪੀਟ `ਚ ਪਾਣੀ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ, ਇਸ ਲਈ ਇਹ ਪੌਦੇ ਨੂੰ ਸੁੱਕਣ ਨਹੀਂ ਦਿੰਦਾ।

● ਇਹ ਪੌਦਿਆਂ `ਚ ਲੋੜੀਂਦੀ ਨਮੀ ਪ੍ਰਦਾਨ ਕਰਦਾ ਹੈ ਅਤੇ ਵਾਧੂ ਪਾਣੀ ਨੂੰ ਬਾਹਰ ਕੱਢਦਾ ਹੈ।

● ਕੋਕੋਪੀਟ ਦਾ pH ਪੱਧਰ ਲਗਭਗ 5.7 ਤੋਂ 6.5 ਹੈ, ਜੋ ਪੌਦਿਆਂ ਦੇ ਵਾਧੇ ਲਈ ਬਹੁਤ ਵਧੀਆ ਹੁੰਦਾ ਹੈ। 

● ਇਸਨੂੰ ਆਸਾਨੀ ਨਾਲ ਦੁਬਾਰਾ ਵਰਤਿਆ ਜਾ ਸਕਦਾ ਹੈ ਅਤੇ ਰੀਸਾਈਕਲ (Recycle) ਕੀਤਾ ਜਾ ਸਕਦਾ ਹੈ।

● ਕੋਕੋਪੇਟ ਨੂੰ ਮਿੱਟੀ `ਚ ਮਿਲਾ ਕੇ ਬਿਮਾਰੀਆਂ, ਕੀੜਿਆਂ ਤੇ ਨਦੀਨਾਂ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

● ਕੋਕੋਪੀਟ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਲਈ ਪੌਦਿਆਂ ਨੂੰ ਹੋਰ ਖਾਦਾਂ ਪਾਉਣ ਦੀ ਕੋਈ ਲੋੜ ਨਹੀਂ ਹੁੰਦੀ।

● ਕੋਕੋਪੀਟ ਨੂੰ ਰੇਤ ਦੀ ਥਾਂ ਵਰਤਿਆ ਜਾਂਦਾ ਹੈ, ਜੋ ਕਿ ਸਹੀ ਨਿਕਾਸੀ ਦੇ ਨਾਲ-ਨਾਲ ਪੌਸ਼ਟਿਕ ਤੱਤ ਪ੍ਰਦਾਨ ਕਰਨ ਦਾ ਵੀ ਕੰਮ ਕਰਦਾ ਹੈ।

Summary in English: What is cocopeat? Know its 10 unique benefits for home gardening

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters