ਜੈਵਿਕ ਖੇਤੀ ਦੀ ਸਹਾਇਤਾ ਨਾਲ ਕਿਸਾਨ ਆਪਣੀ ਆਮਦਨੀ ਵਿੱਚ ਕਰਣ ਵਾਧਾ - ਇੰਦਰਜੀਤ ਸਿੰਘ

Friday, 20 March 2020 02:55 PM , by: Manisha Sharma
Inderjeet Singh

ਕੋਰਟੈਕ ਐਗਰੀ ਐਂਡ ਬਾਇਓ ਸੋਲਯੂਸ਼ਨਸ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਸਥਾਪਨਾ 2007 ਵਿੱਚ ਕੀਤੀ ਗਈ ਸੀ | ਇਸਨੂੰ ਕੋਰਟੈਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ | ਕੋਰਟੈਕ ਭਾਰਤ ਵਿਚ ਰਸਾਇਣਕ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਵਿਚ ਇਕ ਵੱਖਰਾ ਨਾਮ ਹੈ | ਇਸਨੇ ਪਿਛਲੇ ਕਈ ਦਹਾਕੇ ਤੋਂ ਭਾਰਤੀ ਖੇਤੀਬਾੜੀ ਨੂੰ ਮਜ਼ਬੂਤ ​​ਕਰਨ ਲਈ ਨਿਰੰਤਰ ਯਤਨ ਕੀਤੇ ਹਨ। ਵਰਤਮਾਨ ਵਿੱਚ, ਕੋਰਟੈਕ  ਕਿਸ ਕਿਸਮ ਦੇ ਉਤਪਾਦ ਬਣਾ ਰਹੀ ਹੈ, ਕੰਪਨੀ ਦੀ ਪਹੁੰਚ ਕਿਹੜੇ -ਕਿਹੜੇ ਸੂਬਿਆਂ ਵਿੱਚ ਹੈ | ਇਸ ਤੋਂ ਇਲਾਵਾ ਕੰਪਨੀ ਦੇ ਕਿਹੜੇ ਉਤਪਾਦ ਕਿਸਾਨਾਂ ਵਿਚ ਮਸ਼ਹੂਰ ਹਨ | ਇਹ ਜਾਣਨ ਲਈ, ਕ੍ਰਿਸ਼ੀ ਜਾਗਰਣ ਨੇ ਕੋਰਟੇਕ ਐਗਰੀ ਅਤੇ ਬਾਇਓ ਸੋਲਯੂਸ਼ਨਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ | ਪੇਸ਼ ਹੈ ਉਹਨਾਂ ਨਾਲ ਗੱਲਬਾਤ ਦੇ ਕੁਝ ਪ੍ਰਮੁੱਖ ਅੰਸ਼ -

Agri

1) ਤੁਸੀ ਆਪਣੇ ਅਤੇ ਆਪਣੀ ਕੰਪਨੀ ਬਾਰੇ ਦਸੋ ?

ਸਾਡੀ ਕੰਪਨੀ ਕੋਰਟੇਕ ਐਗਰੀ ਐਂਡ ਬਾਇਓ ਸੋਲਯੂਸ਼ਨਸ ਪ੍ਰਾਈਵੇਟ ਲਿਮਟਿਡ, ਦਿੱਲੀ ਅਧਾਰਤ ਕੰਪਨੀ ਹੈ | ਜਿਸਦੀ ਸਥਾਪਨਾ ਅਸੀਂ 2008 ਵਿਚ ਕੀਤੀ ਸੀ | ਪਰ ਖੇਤੀਬਾੜੀ ਵਿਚ ਮੇਰਾ ਜੋ ਤਜ਼ੁਰਬਾ ਹੈ ਉਹ 1992 ਤੋਂ ਹੈ | ਇਸ ਲਈ 1992 ਤੋਂ ਲੈ ਕੇ ਅੱਜ 2020 ਤੱਕ ਦੇ ਪਿਛਲੇ 28 ਸਾਲਾਂ ਤੋਂ, ਅਸੀਂ ਸਿੱਧੇ ਤੋਰ ਤੇ ਖੇਤੀਬਾੜੀ ਜਗਤ ਦੀ ਸੇਵਾ ਕਰ ਰਹੇ ਹਾਂ | ਅਸੀਂ ਕਿਸਾਨਾਂ ਨਾਲ ਜੁੜਿਆ ਜਿੰਨੀਆਂ ਵੀ ਸਮੱਸਿਆਵਾਂ ਹਨ,ਉਹਨਾਂ ਨੂੰ ਪਿਛਲੇ 28 ਸਾਲਾਂ ਤੋਂ ਬਹੁਤ ਨੇੜਿਓਂ ਵੇਖ ਰਹੇ ਹਾਂ | 16 ਸਾਲ ਕੰਮ ਕਰਨ ਤੋਂ ਬਾਅਦ 2008 ਵਿੱਚ ਮੈਂ ਕੋਰਟੇਕ ਦੀ ਸਥਾਪਨਾ ਕੀਤੀ |

ਜੇਨਰਿਕ ਐਗਰੋ ਕੈਮੀਕਲ ਜਿਸ ਨੂੰ ਅਸੀਂ ਕੀਟਨਾਸ਼ਕ ਕਹਿੰਦੇ ਹਾਂ ਉਸ ਨਾਲ ਅਸੀਂ ਸ਼ੁਰੂਆਤ ਕੀਤੀ ਸੀ | ਪਰ 4 ਸਾਲਾਂ ਤੋਂ ਬਾਅਦ, ਜਦੋਂ ਅਸੀਂ ਜ਼ਮੀਨੀ ਪੱਧਰ 'ਤੇ ਕੰਮ ਕੀਤਾ,ਕਿਸਾਨਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੇਖਿਆ ਅਤੇ ਜਾਣਿਆ,   ਤਾਂ ਸਾਨੂੰ ਇਹ ਅਹਿਸਾਸ ਹੋਇਆ ਕਿ ਕਿਸਾਨਾਂ ਨੂੰ ਥੋੜਾ ਜਿਹਾ ਜੈਵਿਕ ਖੇਤੀ ਦੇ ਲਈ ਜਾਗਰੂਕ ਕਰਨਾ ਪਵੇਗਾ | ਤਾਕਿ ਉਹਨਾਂ ਨੂੰ ਇਹ ਪਤਾ ਲਗ ਜਾਵੇ ਕਿ ਜੈਵਿਕ ਖੇਤੀ ਕੀ ਹੁੰਦੀ ਹੈ ਅਤੇ ਕਿਵੇਂ ਉਹ ਆਪਣੀਆਂ ਫਸਲਾਂ ਨੂੰ ਬਚਾ ਸਕਦੇ ਹਨ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਚੰਗੀ ਪੈਦਾਵਾਰ ਪ੍ਰਾਪਤ ਕਰ ਸਕਦੇ ਹਨ | ਇਸਦੇ ਲਈ ਅਸੀਂ ਆਪਣੀ ਵਿਕਾਸ ਟੀਮ ਕਾਇਮ ਕੀਤੀ | ਸ਼ੁਰੂਆਤ ਵਿਚ ਅਸੀਂ ਇਸ ਟੀਮ ਵਿੱਚ 8 ਲੋਕ ਸੀ, ਪਰ ਅੱਜ ਅਸੀਂ 20 ਲੋਕੀ ਹਾਂ | ਅੱਜ, ਕੋਰਟੇਕ ਕੋਲ 20 ਲੋਕਾਂ ਦੀ ਇੱਕ ਵਿਕਾਸ ਟੀਮ ਹੈ | ਜੋ ਕਿਸਾਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਸਿਖਿਆ ਦਿੰਦੀ ਹੈ, ਅਤੇ ਉਹਨਾਂ ਨੂੰ ਸਮਝਾਉਂਦੀ ਹਨ | ਕਿਉਂਕਿ, ਹੁਣ ਤੱਕ, ਕਿਸਾਨ ਡਰਦੇ ਹਨ ਕਿ ਜੇ ਉਹ ਕੀਟਨਾਸ਼ਕਾਂ ਅਤੇ ਖਾਦਾਂ ਦੀ ਘੱਟ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ | ਇਸ ਲਈ ਸਾਰੇ ਕਿਸਾਨ ਆਮ ਤੌਰ 'ਤੇ ਇਸ ਨੁਕਸਾਨ ਤੋਂ ਬਚਦੇ ਹਨ | ਇਸੇ ਲਈ ਅਸੀਂ ਉਨ੍ਹਾਂ ਨੂੰ ਇਹ ਦੱਸਦੇ ਹਾਂ ਕਿ ਜੈਵਿਕ ਖੇਤੀ ਕਰਨ ਨਾਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੁੰਦਾ | ਜੇ ਤੁਸੀਂ ਖੇਤੀ ਦੌਰਾਨ ਕੀਟਨਾਸ਼ਕਾਂ ਅਤੇ ਖਾਦਾਂ ਦੀ ਘੱਟ ਵਰਤੋਂ ਕਰਦੇ ਹੋ, ਤਾ ਵੀ ਤੁਹਾਡੀ ਫਸਲ ਦੀ ਪੈਦਾਵਾਰ ਚੰਗੀ ਹੋਵੇਗੀ | ਫਸਲ ਦੀ ਚਮਕ ਵੱਖਰੀ ਹੁੰਦੀ ਹੈ | ਜੇ ਤੁਸੀਂ ਜੈਵਿਕ ਅਤੇ ਰਸਾਇਣਕ ਤਰੀਕਿਆਂ ਦੁਆਰਾ ਤਿਆਰ ਕੀਤੀਆਂ ਫਸਲਾਂ ਨੂੰ ਇਕੱਠੇ ਰੱਖਦੇ ਹੋ, ਤਾਂ ਤੁਸੀਂ ਆਸਾਨੀ ਨਾਲ ਉਨ੍ਹਾਂ ਵਿੱਚ ਫਰਕ ਵੇਖ ਸਕਦੇ ਹੋ | ਉਹਨਾਂ ਦੇ ਸੁਆਦ ਵਿੱਚ ਅੰਤਰ ਹੁੰਦਾ ਹੈ | ਬਾਜ਼ਾਰ ਵਿੱਚ ਪਾਈਆਂ ਜਾਣ ਵਾਲੀਆਂ ਜੈਵਿਕ ਫਸਲਾਂ ਨੂੰ ਵੀ ਚੰਗੀ ਕੀਮਤ ਮਿਲਦੀ ਹੈ | ਅੱਜ ਕਿਸਾਨਾਂ ਦਾ ਰੁਝਾਨ ਜੈਵਿਕ ਖੇਤੀ ਵੱਲ ਵਧ ਰਿਹਾ ਹੈ ਅਤੇ ਉਹ ਜੈਵਿਕ ਖੇਤੀ ਨੂੰ ਪਹਿਲ ਦੇ ਰਹੇ ਹਨ।

2) ਤੁਸੀਂ ਕਿਹੜੀਆਂ ਫਸਲਾਂ ਲਈ ਆਪਣੇ ਉਤਪਾਦ ਬਣਾਉਂਦੇ ਹੋ?

ਸਾਡੇ ਉਤਪਾਦ ਹਰ ਕਿਸਮ ਦੀਆਂ ਫਸਲਾਂ 'ਤੇ ਕੰਮ ਕਰਦੇ ਹਨ | ਸਾਡੇ ਉਤਪਾਦ ਜ਼ਿਆਦਾਤਰ ਹਰਿਆਣਾ, ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ ਅਤੇ ਛੱਤੀਸਗੜ ਦੇ ਸੂਬਿਆਂ ਵਿੱਚ ਵਰਤੇ ਜਾਂਦੇ ਹਨ | ਇਨ੍ਹਾਂ ਸਾਰੇ ਰਾਜਾਂ ਵਿੱਚ ਇੱਕ ਫਸਲ ਆਮ  ਹੈ ਉਹ ਹੈ ਝੋਨਾ | ਇਸ ਤੋਂ ਇਲਾਵਾ ਕਣਕ ਉੱਤਰੀ ਭਾਰਤ ਵਿੱਚ ਉਗਾਈ ਜਾਂਦੀ ਹੈ। ਇਸਦੀ ਝਾੜ ਉੜੀਸਾ, ਮੱਧ ਪ੍ਰਦੇਸ਼, ਛੱਤੀਸਗੜ ਵਿੱਚ ਘੱਟ ਹੁੰਦੀ ਹੈ | ਸਾਡਾ ਉਦੇਸ਼ ਸਾਰੀਆਂ ਫਸਲਾਂ ਲਈ ਉਤਪਾਦ ਬਣਾਉਣਾ ਹੈ | ਉਦਾਹਰਣ ਵਜੋਂ, ਸਬਜ਼ੀਆਂ ਵਿੱਚ ਸ਼ਿਮਲਾ ਮਿਰਚ ਦੀ ਕੁਝ ਥਾਵਾਂ ਤੇ ਚੰਗੀ ਪੈਦਾਵਾਰ ਹੁੰਦੀ ਹੈ | ਸਾਡਾ ਮੁੱਖ ਟੀਚਾ ਸ਼ਿਮਲਾ ਮਿਰਚ ਹੈ | ਅਸੀਂ ਉਸ 'ਤੇ ਬਹੁਤ ਸਾਰਾ ਕੰਮ ਕੀਤਾ ਹੈ | ਜਿਸਦਾ ਸਾਨੂੰ ਚੰਗਾ ਨਤੀਜਾ ਵੀ ਮਿਲਿਆ ਹੈ | ਖ਼ਾਸਕਰ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੁਆਰਾ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਵਿੱਚ, ਸਾਨੂ ਸ਼ਿਮਲਾ ਮਿਰਚ ਦੀ ਕਾਸ਼ਤ ਵਿੱਚ ਦੂਜੇ  ਸੂਬਿਆਂ ਦੇ ਮੁਕਾਬਲੇ ਬਹੁਤ ਚੰਗੀ ਝਾੜ ਵੇਖਣ ਨੂੰ ਮਿਲੀ ਹੈ। ਜੇ ਅਸੀਂ ਇਸ ਨਾਲ ਗੱਲ ਕਰੀਏ, ਝੋਨੇ ਦੀ ਤਾਂ ਅਸੀਂ ਝੋਨੇ ਦੀ ਫਸਲ ਤੇ ਵੀ ਬਹੁਤ ਧਿਆਨ ਦਿੰਦੇ ਹਾਂ | ਸਾਡੇ ਝੋਨੇ ਦੇ ਜੋ ਕਿਸਾਨ ਹਨ ਉਹਨਾਂ ਨੂੰ ਸਾਡੇ ਉਤਪਾਦਾਂ ਤੋਂ ਬਹੁਤ ਲਾਭ ਹੁੰਦਾ ਹੈ | ਹੁਣ ਤੱਕ ਅਸੀਂ ਵੈਸਟ ਬੰਗਾਲ ਦੇ ਸਿਲੀਗੁੜੀ ਅਤੇ ਉਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਚਾਹ ਦੇ ਬਗੀਚਿਆਂ 'ਤੇ ਕੰਮ ਕੀਤਾ ਹੈ | ਸਾਡੀ ਕੰਪਨੀ ਨੇ ਚਾਹ ਤੋੜਣ ਵਾਲੀ ਔਰਤਾਂ ਦੇ ਲਈ ਇੱਕ ਉਤਪਾਦ ਬਣਾਇਆ ਹੈ ਜਿਸਦਾ ਨਾਮ ਅਸੀਂ ਲਹਰ ਰੱਖਿਆ ਹੈ | ਇਸ ਦੀ ਵਰਤੋਂ ਕਰਨ ਨਾਲ ਪੱਤੇ ਵੱਡੇ, ਚੌੜੇ ਅਤੇ ਨਰਮ ਹੁੰਦੇ ਹਨ | ਜਿਸ ਨਾਲ ਔਰਤਾਂ ਨੂੰ ਚਾਹ ਦੇ ਪੱਤੇ ਤੋੜਨ ਅਤੇ ਉਂਗਲਾਂ ਨੂੰ ਛਿੱਲਣ ਅਤੇ ਉਂਗਲਾਂ ਨੂੰ ਜ਼ਖਮੀ ਕਰਨ ਦੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ | ਅਤੇ ਜਿਸ ਨਾਲ ਉਹ ਜਿਆਦਾ ਮਾਤਰਾ ਤੇ ਪੱਤੇ ਨੂੰ ਤੋੜ ਸਕਣ |

3) ਬਜਟ 2020 ਵਿੱਚ ਕਿਸਾਨ ਔਰਤਾਂ ਦੇ ਲਈ ਕੀ ਖ਼ਾਸ ਰਿਹਾ ?

ਮੈਨੂੰ ਇਹਨਾਂ ਨਹੀਂ ਪਤਾ ਕਿ ਕੀ ਖ਼ਾਸ ਰਿਹਾ, ਪਰ ਜਿਨ੍ਹਾਂ ਖੇਤਰਾਂ ਵਿੱਚ ਅਸੀਂ ਕੰਮ ਕੀਤਾ ਹੈ, ਅਸੀਂ ਇਹ ਵੇਖਿਆ ਹੈ ਕਿ ਇੱਥੇ ਜੋ ਕਿਸਾਨ ਔਰਤਾਂ ਕੰਮ ਕਰ ਰਹੀਆਂ ਹਨ ਜਾਂ ਮਜਦੂਰੀ ਕਰ ਰਹੀਆਂ ਹਨ, ਉਹ ਵੱਡੀ ਗਿਣਤੀ ਵਿੱਚ ਖ਼ਾਸਕਰ ਉੜੀਸਾ, ਛੱਤੀਸਗੜ ਵਿੱਚ ਹਨ | ਬਾਕੀ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਲਾਭ ਹੋਏ ਇਸ ਬਾਰੇ ਵਧੇਰੀ ਜਾਣਕਾਰੀ ਨਹੀਂ ਹੈ | ਲੇਕਿਨ ਅਸੀਂ ਲੋਕਾਂ ਨੇ, ਉਥੇ ਜੋ ਕਿਸਾਨ ਔਰਤਾਂ ਕੰਮ ਕਰਦੀਆਂ ਹਨ ਜਾਂ ਫਿਰ ਸਾਡੇ ਉਤਪਾਦਾਂ ਦੀ ਵਰਤੋਂ ਕਰਦਿਆਂ ਹਨ , ਉਹਨਾਂ ਨੂੰ ਅਸੀਂ ਛੂਟ ਦੀ ਦਰ 'ਤੇ ਉਤਪਾਦ ਉਪਲਬਧ ਕਰਾਉਂਦੇ ਹਾਂ | ਜਿਸ ਨਾਲ ਉਨ੍ਹਾਂ ਨੂੰ ਖੇਤੀ ਵਿੱਚ ਕਾਫ਼ੀ ਰਾਹਤ ਮਿਲਦੀ ਹੈ।

4) ਕ੍ਰਿਸ਼ੀ ਜਾਗਰਣ ਦੇ ਮੰਚ ਤੋਂ ਤੁਸੀਂ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

ਮੇਰਾ ਪਹਿਲਾ ਅਤੇ ਆਖਰੀ ਸੰਦੇਸ਼ ਇਹ ਹੈ ਕਿ ਸ਼ਹਿਰਾਂ ਵਿੱਚ ਅਸੀਂ ਅਕਸਰ ਸੁਣਦੇ ਹਾਂ ਕਿ ਫਲਾਂ ਅਤੇ ਸਬਜ਼ੀਆਂ ਵਿੱਚ, ਉਹ ਫਲਾਂ ਨੂੰ ਮਿੱਠਾ ਕਰਨ ਲਈ ਵੱਖ ਵੱਖ ਕਿਸਮਾਂ ਦੇ ਰਸਾਇਣ / ਰੰਗਾਂ ਦੀ ਵਰਤੋਂ ਕਰਦੇ ਹਨ | ਖ਼ਾਸਕਰ ਤਰਬੂਜ ਅਤੇ ਅਨਾਰ ਵਿੱਚ | ਇਸ ਲਈ ਮੈਂ ਕਿਸਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਸ ਤਰਾਂ ਦੇ ਕੰਮ ਕਰਨ ਦੀ ਲੋੜ ਕਿਉਂ ਆਂਦੀ ਹੈ ? ਜਦੋਂ ਤੁਸੀਂ ਖੇਤੀ ਕਰਦੇ ਹੋ, ਤੁਹਾਡੇ ਦੁਆਰਾ ਤਿਆਰ ਕੀਤੀ ਗਈ ਫਸਲ / ਫਲ ਮਿੱਠੇ ਨਹੀਂ ਹੁੰਦੇ, ਤਾ ਕਿ ਤੁਸੀਂ ਇਸ ਨੂੰ ਮਿੱਠਾ ਕਰਣ ਦੀ ਕੋਸ਼ਿਸ਼ ਕਰਦੇ ਹੋ | ਜੇ ਇਸਦਾ ਅੰਦਰਲਾ ਰੰਗ ਚੰਗਾ ਨਹੀਂ ਹੈ,ਜਾਂ ਇਹ ਲਾਲ ਨਹੀਂ ਹੈ, ਤਾਂ ਤੁਸੀਂ ਇਸ ਨੂੰ ਲਾਲ ਬਣਾਉਣ ਲਈ ਰਸਾਇਣਕ ਰੰਗਾਂ ਦੀ ਵਰਤੋਂ ਕਰਦੇ ਹੋ | ਇਸ ਤਰ੍ਹਾਂ, ਦੀ ਰਸਾਇਣਕ ਚੀਜ਼ਾਂ ਦੀ ਵਰਤੋਂ ਕਰਕੇ, ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹੋ | ਇਹ ਕੰਮ ਨਹੀਂ ਕਰਨਾ ਚਾਹੀਦਾ | ਇਸ ਤੋਂ ਬਿਨਾਂ ਵੀ ਜੋ ਪਹਲੇ ਚੰਗੀ ਖੇਤੀ ਹੁੰਦੀ ਸੀ, ਉਹ ਅੱਜ ਵੀ ਹੋ ਸਕਦੀ ਹੈ | ਜੋ ਵੀ ਜੈਵਿਕ ਉਤਪਾਦ ਕੰਪਨੀਆਂ ਬਣਦੀਆਂ ਹਨ, ਤੁਹਾਨੂੰ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਦੀ ਵਰਤੋਂ ਕਰਨ ਨਾਲ ਤੁਸੀਂ ਕਾਫ਼ੀ ਹੱਦ ਤਕ ਵਧੀਆ ਮੁਨਾਫਾ ਕਮਾ ਸਕੋਗੇ | ਇਸ ਲਈ ਇਸ ਕਿਸਮ ਦਾ ਕੰਮ ਨਾ ਕਰੋ | ਕਿਉਂਕਿ, ਇਸ ਨਾਲ ਕਿਤੇ ਨਾ ਕਿਤੇ ਨੁਕਸਾਨ ਸਾਡਾ ਹੀ ਹੈ | ਇਸ ਲਈ, ਸਾਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ |

organic farming Coretech Agri & Bio Solutions Pvt. Ltd. inderjeet singh

Share your comments

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters