Wheat Cultivation: ਹਾੜੀ ਦੇ ਸੀਜ਼ਨ ਵਿੱਚ ਬੀਜੀ ਜਾਣ ਵਾਲੀ ਮੁੱਖ ਫਸਲ ਕਣਕ ਦੀ ਹੈ। ਇਹੀ ਕਰਨ ਹੈ ਕਿ ਕਿਸਾਨ ਕਣਕ ਦੀਆਂ ਅਜਿਹੀਆਂ ਕਿਸਮਾਂ ਨੂੰ ਤਰਜੀਹ ਦਿੰਦੇ ਹਨ, ਜੋ ਬਿਮਾਰੀਆਂ ਰੋਧਕ, ਚੰਗੀ ਗੁਣਵੱਤਾ ਅਤੇ ਵਧੀਆ ਝਾੜ ਦੇਣ ਵਾਲੀਆਂ ਹੋਣ, ਤਾਂ ਜੋ ਕਿਸਾਨ ਫਸਲ ਦਾ ਵੱਧ ਝਾੜ ਲੈ ਕੇ ਮੁਨਾਫਾ ਕਮਾ ਸਕਣ। ਅਜਿਹੇ 'ਚ ਅੱਜ ਅਸੀਂ ਕਿਸਾਨਾਂ ਨੂੰ ਕਣਕ ਦੀਆਂ ਤਿੰਨ ਨਵੀਆਂ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕਾਸ਼ਤ ਕਰਕੇ ਕਿਸਾਨ ਜ਼ਿਆਦਾ ਝਾੜ ਲੈ ਸਕਣਗੇ।
ਸਾਡੇ ਦੇਸ਼ ਦੇ ਖੇਤੀਬਾੜੀ ਵਿਭਾਗ ਦੇ ਵੱਡੇ-ਵੱਡੇ ਵਿਗਿਆਨੀਆਂ ਨੇ ਕਣਕ ਦੀ ਇੱਕ ਨਵੀਂ ਕਿਸਮ ਵਿਕਸਿਤ ਕੀਤੀ ਹੈ, ਜਦੋਂ ਕਿ ਵਧੇਰੇ ਉਤਪਾਦਨ ਲਈ ICAR-IIWBR ਵੱਲੋਂ ਕਣਕ ਦੀਆਂ ਤਿੰਨ ਨਵੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ, ਜੋ ਨਾ ਸਿਰਫ਼ ਚੰਗਾ ਉਤਪਾਦਨ ਦੇਣਗੀਆਂ ਸਗੋਂ ਕਈ ਬਿਮਾਰੀਆਂ ਪ੍ਰਤੀ ਰੋਧਕ ਵੀ ਹਨ।
ਸਾਡੀ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸਦੇ ਚਲਦਿਆਂ ਸਾਡੀਆਂ ਫ਼ਸਲਾਂ ਦੀ ਪੈਦਾਵਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਇਸ ਦਾ ਅਸਰ ਕਣਕ ਦੀ ਪੈਦਾਵਾਰ 'ਤੇ ਸਾਫ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਵਿਗਿਆਨੀ ਵੀ ਅਜਿਹੀਆਂ ਕਿਸਮਾਂ ਨੂੰ ਵਿਕਸਿਤ ਕਰਨ 'ਚ ਲੱਗੇ ਹੋਏ ਹਨ, ਜਿਸ ਤੋਂ ਬਿਹਤਰ ਉਤਪਾਦਨ ਲਿਆ ਜਾ ਸਕੇ ਅਤੇ ਇਸ ਦੇ ਨਾਲ ਹੀ ਤਾਪਮਾਨ ਵੀ ਇਸ 'ਤੇ ਕੋਈ ਅਸਰ ਨਾ ਪਾਵੇ।
ICAR-ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ, ਕਰਨਾਲ, ਹਰਿਆਣਾ ਨੇ ਅਜਿਹੀਆਂ ਤਿੰਨ ਨਵੀਆਂ ਬਾਇਓਫੋਰਟੀਫਾਈਡ ਕਿਸਮਾਂ ਵਿਕਸਿਤ ਕੀਤੀਆਂ ਹਨ- DBW-370 (ਕਰਨ ਵੈਦੇਹੀ), DBW-371 (ਕਰਨ ਵਰਿੰਦਾ), DBW-372 (ਕਰਨ ਵਰੁਣਾ)। ਇਨ੍ਹਾਂ ਦਾ ਉਤਪਾਦਨ ਪਹਿਲੀਆਂ ਕਿਸਮਾਂ ਨਾਲੋਂ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਣਕ ਕਿਸਾਨਾਂ ਲਈ ਖੁਸ਼ਖਬਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਨਵੀਆਂ ਕਿਸਮਾਂ ਜਾਰੀ
ਕਣਕ ਦੀਆਂ ਤਿੰਨ ਨਵੀਆਂ ਕਿਸਮਾਂ:
● DBW-371 (ਕਰਨ ਵਰਿੰਦਾ)
ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਅਗੇਤੀ ਬਿਜਾਈ ਲਈ ਵਿਕਸਿਤ ਕੀਤੀ ਗਈ ਹੈ। ਇਸ ਕਿਸਮ ਦੀ ਕਾਸ਼ਤ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਜੰਮੂ ਅਤੇ ਕਠੂਆ, ਹਿਮਾਚਲ ਪ੍ਰਦੇਸ਼ ਦੇ ਊਨਾ, ਪੋਂਟਾ ਵੈਲੀ ਅਤੇ ਉੱਤਰਾਖੰਡ ਦੇ ਤਰਾਈ ਖੇਤਰਾਂ ਵਿੱਚ ਕੀਤੀ ਜਾ ਸਕਦੀ ਹੈ।
ਇਸਦੀ ਉਤਪਾਦਨ ਸਮਰੱਥਾ 87.1 ਕੁਇੰਟਲ ਪ੍ਰਤੀ ਹੈਕਟੇਅਰ ਹੈ ਅਤੇ ਔਸਤ ਝਾੜ 75.1 ਕੁਇੰਟਲ ਪ੍ਰਤੀ ਹੈਕਟੇਅਰ ਹੈ। ਪੌਦੇ ਦੀ ਉਚਾਈ 100 ਸੈਂਟੀਮੀਟਰ ਅਤੇ ਪੱਕਣ ਦਾ ਸਮਾਂ 150 ਦਿਨ ਅਤੇ 1000 ਬੀਜਾਂ ਦਾ ਭਾਰ 46 ਗ੍ਰਾਮ ਹੁੰਦਾ ਹੈ। ਇਸ ਕਿਸਮ ਵਿੱਚ ਪ੍ਰੋਟੀਨ ਦੀ ਮਾਤਰਾ 12.2 ਪ੍ਰਤੀਸ਼ਤ, ਜ਼ਿੰਕ 39.9 ਪੀਪੀਐਮ ਅਤੇ ਆਇਰਨ ਤੱਤ 44.9 ਪੀਪੀਐਮ ਹੈ।
ਇਹ ਵੀ ਪੜ੍ਹੋ: ਕਣਕ ਦੀਆਂ ਇਨ੍ਹਾਂ ਨਵੀਆਂ ਸੁਧਰੀਆਂ ਕਿਸਮਾਂ ਨਾਲ 45 ਬੋਰੀਆਂ ਪ੍ਰਤੀ ਏਕੜ ਝਾੜ, ਬੀਜ ਲਈ ਇੱਥੇ ਕਰੋ ਸੰਪਰਕ
● DBW- 370 (ਕਰਨ ਵੈਦੇਹੀ)
ਇਸਦੀ ਉਤਪਾਦਨ ਸਮਰੱਥਾ 86.9 ਕੁਇੰਟਲ ਪ੍ਰਤੀ ਹੈਕਟੇਅਰ ਹੈ ਅਤੇ ਔਸਤ ਝਾੜ 74.9 ਕੁਇੰਟਲ ਪ੍ਰਤੀ ਹੈਕਟੇਅਰ ਹੈ। ਪੌਦੇ ਦੀ ਉਚਾਈ 99 ਸੈਂਟੀਮੀਟਰ ਅਤੇ ਪੱਕਣ ਦੀ ਮਿਆਦ 151 ਦਿਨ ਅਤੇ 1000 ਦਾਣਿਆਂ ਦਾ ਭਾਰ 41 ਗ੍ਰਾਮ ਹੁੰਦਾ ਹੈ। ਇਸ ਕਿਸਮ ਵਿੱਚ ਪ੍ਰੋਟੀਨ ਦੀ ਮਾਤਰਾ 12 ਪ੍ਰਤੀਸ਼ਤ, ਜ਼ਿੰਕ 37.8 ਪੀਪੀਐਮ ਅਤੇ ਆਇਰਨ ਦੀ ਮਾਤਰਾ 37.9 ਪੀਪੀਐਮ ਹੈ।
● DBW- 372 (ਕਰਨ ਵਰਿੰਦਾ)
ਇਸਦੀ ਉਤਪਾਦਨ ਸਮਰੱਥਾ 84.9 ਕੁਇੰਟਲ ਪ੍ਰਤੀ ਹੈਕਟੇਅਰ ਹੈ ਅਤੇ ਔਸਤ ਝਾੜ 75.3 ਕੁਇੰਟਲ ਪ੍ਰਤੀ ਹੈਕਟੇਅਰ ਹੈ। ਪੌਦੇ ਦੀ ਉਚਾਈ 96 ਸੈਂਟੀਮੀਟਰ ਹੈ ਅਤੇ ਪੱਕਣ ਦਾ ਸਮਾਂ 151 ਦਿਨ ਹੈ ਅਤੇ 1000 ਬੀਜਾਂ ਦਾ ਭਾਰ 42 ਗ੍ਰਾਮ ਹੈ। ਇਸ ਕਿਸਮ ਵਿੱਚ ਪ੍ਰੋਟੀਨ ਦੀ ਮਾਤਰਾ 12.2 ਪ੍ਰਤੀਸ਼ਤ, ਜ਼ਿੰਕ 40.8 ਪੀਪੀਐਮ ਅਤੇ ਆਇਰਨ ਤੱਤ 37.7 ਪੀਪੀਐਮ ਹੈ। ਇਸ ਕਿਸਮ ਦੇ ਪੌਦੇ 96 ਸੈਂਟੀਮੀਟਰ ਦੇ ਹੁੰਦੇ ਹਨ, ਜਿਸ ਕਾਰਨ ਤੇਜ਼ ਹਵਾ ਚੱਲਣ 'ਤੇ ਵੀ ਇਨ੍ਹਾਂ ਦੇ ਪੌਦੇ ਨਹੀਂ ਡਿੱਗਦੇ।
ਇਹ ਕਿਸਮਾਂ ਸਾਰੀਆਂ ਜਰਾਸੀਮ ਕਿਸਮਾਂ ਲਈ ਰੋਧਕ ਪਾਈਆਂ ਗਈਆਂ ਹਨ, ਜਦੋਂ ਕਿ ਡੀਬੀਡਬਲਯੂ-370 ਅਤੇ ਡੀਬੀਡਬਲਯੂ-372 ਕਰਨਾਲ ਬੰਟ ਰੋਗ ਲਈ ਵਧੇਰੇ ਰੋਧਕ ਪਾਈਆਂ ਗਈਆਂ ਹਨ।
Summary in English: 3 new biofortified varieties of Wheat developed