ਜਿੱਥੇ ਸਰ੍ਹੋਂ ਅਤੇ ਮੂੰਗਫਲੀ ਦੇ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਉੱਥੇ ਤਿਲ ਦੀ ਖੇਤੀ `ਤੋਂ ਪ੍ਰਾਪਤ ਹੋਇਆ ਤੇਲ ਜਨਤਾ ਲਈ ਸੁੱਖ ਦਾ ਸਾਂਹ ਪ੍ਰਦਾਨ ਕਰਦਾ ਹੈ। ਜਿਸ ਦੇ ਸਿੱਟੇ ਵਜੋਂ ਕਿਸਾਨ ਤਿਲ ਦੀ ਖੇਤੀ `ਚ ਹੋਰ ਵਾਧਾ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਵੱਲੋਂ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਆਮ ਤੌਰ 'ਤੇ ਇਹ ਫ਼ਸਲ ਬਰਸਾਤੀ ਹਾਲਤਾਂ ਵਿੱਚ ਉਗਾਈ ਜਾਂਦੀ ਹੈ। ਸਾਡੇ ਦੇਸ਼ `ਚ ਤਿਲ ਦੀ ਬਿਜਾਈ ਵੱਖ ਵੱਖ ਸਮੇਂ `ਤੇ ਕੀਤੀ ਜਾਂਦੀ ਹੈ। ਤਿਲ ਦੀ ਖੇਤੀ `ਚ ਲਾਗਤ ਘੱਟ ਤੋਂ ਘੱਟ ਲੱਗਦੀ ਹੈ ਅਤੇ ਕਿਸੇ ਖਾਸ ਤਰ੍ਹਾਂ ਦੀ ਜ਼ਮੀਨ ਦੀ ਲੋੜ ਨਹੀਂ ਪੈਂਦੀ। ਇਸ ਫ਼ਸਲ ਤੋਂ ਤੇਲ ਕੱਢਣ ਤੋਂ ਇਲਾਵਾ ਇਸ ਦੀ ਰਹਿੰਦ-ਖੂੰਹਦ ਨੂੰ ਚਾਰੇ ਵਜੋਂ ਵੀ ਵਰਤਿਆ ਜਾਂਦਾ ਹੈ।
ਤਿਲਾਂ ਦੀ ਕਾਸ਼ਤ
● ਇੱਕ ਹੈਕਟੇਅਰ ਲਈ 5 ਕਿਲੋਗ੍ਰਾਮ ਬੀਜ ਕਾਫ਼ੀ ਹੁੰਦੇ ਹਨ।
● 2-4 ਵਾਰ ਹਲ ਵਾਹ ਕੇ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਕਰੋ।
● ਬੀਜਾਂ `ਚ ਪੈਦਾ ਹੋਣ ਵਾਲੀ ਬਿਮਾਰੀ ਨੂੰ ਰੋਕਣ ਲਈ ਬਾਵਿਸਟਿਨ 2.0 ਗ੍ਰਾਮ/ਕਿਲੋ ਰਸਾਇਣਕ ਦੀ ਵਰਤੋਂ ਕਰੋ।
● ਤਿਲ ਦੀ ਖ਼ੇਤੀ ਲਈ ਅਨੁਕੂਲ ਤਾਪਮਾਨ 25-30 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ। ਜੇਕਰ ਇਸ ਤੋਂ ਵੱਧ ਤਾਪਮਾਨ ਹੋਇਆ ਤਾਂ ਇਸ ਨਾਲ ਤੇਲ ਦੀ ਮਾਤਰਾ `ਚ ਕਮੀ ਆ ਜਾਏਗੀ।
● ਇਸ ਖੇਤੀ ਦੀ ਚੰਗੀ ਪੈਦਾਵਾਰ ਲਈ ਮਿੱਟੀ ਦੀ ph ਮਾਤਰਾ 5.5 ਤੋਂ 8.0 ਦੇ ਵਿੱਚਕਾਰ ਹੋਣੀ ਚਾਹੀਦੀ ਹੈ।
● ਜਦੋਂ ਆਖਰੀ ਵਾਹੀ ਦਾ ਸਮਾਂ ਹੋਵੇ ਤਾਂ ਮਿੱਟੀ ਵਿੱਚ ਪਸ਼ੂਆਂ ਦੀ ਖਾਦ ਜਾਂ ਕੰਪੋਸਟ ਨੂੰ ਮਿਲਾਓ।
● ਉਸ ਤੋਂ ਬਾਅਦ 15-20 ਦਿਨਾਂ ਦੇ ਵਿੱਚਕਾਰ ਖੇਤ ਦੀ ਸਮਰੱਥਾ ਅਨੁਸਾਰ ਸਿੰਚਾਈ ਕੀਤੀ ਜਾ ਸਕਦੀ ਹੈ।
ਤਿਲਾਂ ਦੀਆਂ ਕਿਸਮਾਂ:
ਕਿਸਾਨ ਭਰਾਵੋਂ ਜੇਕਰ ਤੁਸੀਂ ਆਪਣੇ ਖੇਤ ਦੀ ਪੈਦਾਵਾਰ `ਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਤਿਲ ਦੀਆਂ ਕਿਸਮਾਂ ਦੀ ਵਰਤੋਂ ਕਰੋ। ਜਿਸ 'ਚ ਗੁਜਰਾਤ ਤਿਲ 1, 2, 3, ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਕਿਸਾਨਾਂ ਲਈ ਖੁਸ਼ਖਬਰੀ, 3 ਮਹੀਨਿਆਂ `ਚ ਇਸ ਫ਼ਸਲ ਨਾਲ ਕਮਾਓ ਭਾਰੀ ਮੁਨਾਫ਼ਾ
ਵਾਢੀ:
ਜਦੋਂ ਪੱਤੇ ਪੀਲੇ ਹੋ ਜਾਣ, ਝੁਕਣ ਲੱਗ ਜਾਣ ਜਾਂ ਪੀਲੇ ਕੈਪਸੂਲ ਹੇਠਲੇ ਪੌਦਿਆਂ `ਤੋਂ ਨਿਕਲਣੇ ਸ਼ੁਰੂ ਹੋ ਜਾਣ ਤਾਂ ਸਮਝ ਜਾਓ ਕਿ ਫ਼ਸਲ ਵਾਢੀ ਲਈ ਤਿਆਰ ਹੋ ਗਈ ਹੈ। ਤਿਲ ਦੀ ਵਾਢੀ ਸਵੇਰ ਦੇ ਸਮੇਂ ਕਰੋ।
ਮੁਨਾਫ਼ਾ:
ਕਿਸਾਨਾਂ ਲਈ ਤਿਲ ਦੀ ਖੇਤੀ ਇੱਕ ਵਧੀਆ ਆਮਦਨ ਦਾ ਸਾਧਨ ਹੈ। ਇੱਕ ਏਕੜ `ਤੋਂ 4-5 ਕੁਇੰਟਲ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਾਜ਼ਾਰ `ਚ ਤਿਲਾਂ ਦੀ ਔਸਤ ਕੀਮਤ 8000 ਤੋਂ 11000 ਰੁਪਏ ਪ੍ਰਤੀ ਕੁਇੰਟਲ ਹੈ। ਇਹ ਕੀਮਤ ਤੇਲ ਦੀ ਗੁਣਵੱਤਾ 'ਤੇ ਨਿਰਭਰ ਕਰਦਾ ਹੈ।
Summary in English: A new way to increase the income of farmers