1. Home
  2. ਖੇਤੀ ਬਾੜੀ

ਹਰੇ ਮਟਰਾਂ ਦੀ ਕਾਸ਼ਤ ਲਈ ਅਪਣਾਓ ਤਕਨੀਕੀ ਢੰਗ

ਸਰਦੀਆਂ ਦੀਆਂ ਸਬਜ਼ੀਆਂ ਵਿੱਚੋਂ ਮਟਰਾਂ ਦਾ ਪ੍ਰਮੱੁਖ ਸਥਾਨ ਹੈ। ਮਟਰਾਂ ਤੋਂ ਸ਼ਾਕਾਹਾਰੀ ਖ਼ੁਰਾਕ ਵਿਚ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਪ੍ਰਾਪਤ ਕੀਤਾ ਜਾ ਸਕਦਾ ਹੈ। ਐੱਫਏਓ ਦੇ ਅੰਕੜੇ ਅਨੁਸਾਰ ਭਾਰਤ ਦਾ ਮਟਰਾਂ ਦੀ ਪੈਦਾਵਾਰ ’ਚ ਖ਼ਾਸ ਸਥਾਨ ਹੈ । ਫ਼ਸਲੀ ਚੱਕਰ ਵਿਚ ਮਟਰ ਦੀ ਫ਼ਸਲ ਬਹੁਤ ਵਧੀਆ ਅਪਣਾਈ ਜਾ ਸਕਦੀ ਹੈ ਅਤੇ ਇਹ ਫ਼ਸਲ ਫਲੀਦਾਰ ਹੋਣ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਵਾਧਾ ਕਰਦੀ ਹੈ ।

KJ Staff
KJ Staff
cultivation of green peas

Green Peas

ਸਰਦੀਆਂ ਦੀਆਂ ਸਬਜ਼ੀਆਂ ਵਿੱਚੋਂ ਮਟਰਾਂ ਦਾ ਪ੍ਰਮੱੁਖ ਸਥਾਨ ਹੈ। ਮਟਰਾਂ ਤੋਂ ਸ਼ਾਕਾਹਾਰੀ ਖ਼ੁਰਾਕ ਵਿਚ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਪ੍ਰਾਪਤ ਕੀਤਾ ਜਾ ਸਕਦਾ ਹੈ। ਐੱਫਏਓ ਦੇ ਅੰਕੜੇ ਅਨੁਸਾਰ ਭਾਰਤ ਦਾ ਮਟਰਾਂ ਦੀ ਪੈਦਾਵਾਰ ’ਚ ਖ਼ਾਸ ਸਥਾਨ ਹੈ । ਫ਼ਸਲੀ ਚੱਕਰ ਵਿਚ ਮਟਰ ਦੀ ਫ਼ਸਲ ਬਹੁਤ ਵਧੀਆ ਅਪਣਾਈ ਜਾ ਸਕਦੀ ਹੈ ਅਤੇ ਇਹ ਫ਼ਸਲ ਫਲੀਦਾਰ ਹੋਣ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਵਾਧਾ ਕਰਦੀ ਹੈ ।

ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ

ਰਾਈਜ਼ੋਬੀਅਮ ਦਾ ਟੀਕਾ ਲਾਉਣ ਨਾਲ ਫ਼ਸਲ ਦਾ ਝਾੜ ਵਧਦਾ ਹੈ। ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਆਲੋਜੀ ਵਿਭਾਗ/ਜ਼ਿਲ੍ਹੇੇੇ ਦੇ ਕਿ੍ਰਸ਼ੀ ਵਿਗਿਆਨ ਕੇਂਦਰ/ਸਲਾਹਕਾਰ ਸੇਵਾ ਕੇਂਦਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਅੱਧਾ ਲੀਟਰ ਪਾਣੀ ’ਚ ਇਕ ਏਕੜ ਦਾ ਟੀਕਾ ਰਲਾ ਦਿਓ ਅਤੇ ਫੇਰ ਇਸ ਘੋਲ ਨੂੰ ਬੀਜ ਵਿਚ ਚੰਗੀ ਤਰ੍ਹਾਂ ਮਿਲਾ ਦਿਓ। ਭਾਰੀਆਂ ਜ਼ਮੀਨਾਂ ਵਿਚ ਮਟਰ ਹਮੇਸ਼ਾਂ ਵੱਟਾਂ ’ਤੇ ਬੀਜੋ ਤੇ ਹਲਕਾ ਪਾਣੀ ਲਾਓ।

ਮੁੱਖ ਕੀੜੇ

ਥਰਿਪ (ਜੂੰ)

ਇਹ ਭੂਰੇ ਰੰਗ ਦੀ ਲਗਭਗ 2 ਮਿਲੀਮੀਟਰ ਦੀ ਹੁੰਦੀ ਹੈ । ਖੰਭ ਬਿਲਕੁਲ ਨਰਮ ਅਤੇ ਲੱਤਾਂ ਪੀਲੇ ਰੰਗ ਦੀਆਂ ਹੁੰਦੀਆਂ ਹਨ। ਇਹ ਕਈ ਫਲੀਦਾਰ ਫ਼ਸਲਾਂ ਦੇ ਪੌਦਿਆਂ ਦਾ ਰਸ ਚੂਸਦੀ ਹੈ। ਬੂਟੇ ਕਮਜ਼ੋਰ ਹੋ ਜਾਂਦੇ ਹਨ ਅਤੇ ਝਾੜ ਘਟ ਜਾਂਦਾ ਹੈ।

ਤਣੇ ਦੀ ਮੱਖੀ

ਇਸ ਦੀਆਂ ਸੁੰਡੀਆਂ ਛੋਟੇ ਉੱਗ ਰਹੇ ਪੌਦਿਆਂ ਦਾ ਜ਼ਿਆਦਾ ਨੁਕਸਾਨ ਕਰਦੀਆਂ ਹਨ। ਸੁੰਡੀ ਤਣੇ ’ਚ ਮੋਰੀ ਕਰ ਕੇ ਅੰਦਰ ਦਾਖ਼ਲ ਹੋ ਕੇ ਹਮਲਾ ਕਰਦੀ ਹੈ, ਜਿਸ ਕਾਰਨ ਪੌਦੇ ਮੁਰਝਾ ਕੇ ਸੁੱਕ ਜਾਂਦੇ ਹਨ। ਕਈ ਵਾਰੀ ਬਾਲਗ (ਮੱਖੀਆਂ) ਵੀ ਪੱਤਿਆਂ ’ਚ ਮੋਰੀਆਂ ਕਰ ਕੇ ਜ਼ਖ਼ਮ ਕਰ ਦਿੰਦੀਆਂ ਹਨ। ਪੌਦੇ ਦੇ ਜ਼ਖ਼ਮੀ ਹੋਏ ਹਿੱਸੇ ਪੀਲੇ ਪੈ ਜਾਂਦੇ ਹਨ ।

ਰੋਕਥਾਮ : ਫ਼ਸਲ ਦੀ ਬਿਜਾਈ 15 ਅਕਤੂਬਰ ਤੋਂ ਬਾਅਦ ਹੀ ਕਰੋ ਤੇ ਹਮਲੇ ਵਾਲੇ ਪੌਦਿਆਂ ਨੂੰ ਇਕੱਠੇ ਕਰ ਕੇ ਨਸ਼ਟ ਕਰਦੇ ਰਹੋ। ਬਿਜਾਈ ਸਮੇਂ ਸਿਆੜਾ ਵਿਚ 10 ਕਿੱਲੋ ਫਿਊਰਾਡਾਨ 3 ਜੀ (ਕਾਰਬੋਫੂਰਾਨ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।

ਸੁਰੰਗੀ ਕੀੜਾ ਤੇ ਚੇਪਾਂ

ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿਚ ਸੁਰੰਗਾਂ ਬਣਾ ਲੈਂਦੀਆਂ ਹਨ ਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ, ਜਿਸ ਕਾਰਨ ਪੱਤੇ ਪੀਲੇ ਪੈ ਜਾਂਦੇ ਹਨ ਤੇ ਪੌਦਿਆਂ ਨੂੰ ਧੱੁਪ ਤੋਂ ਮਿਲਣ ਵਾਲੀ ਖ਼ੁਰਾਕ ’ਚ ਕਮੀ ਆ ਜਾਂਦੀ ਹੈ। ਚੇਪਾ ਪੱਤਿਆਂ ਦਾ ਰਸ ਚੂਸਦਾ ਹੈ, ਜਿਸ ਕਾਰਨ ਪੱਤੇ ਪੀਲੇ ਪੈ ਜਾਂਦੇ ਹਨ। ਦਸੰਬਰ ਤੋਂ ਮਾਰਚ ਦੌਰਾਨ ਇਹ ਕੀੜੇ ਬਹੁਤ ਨੁਕਸਾਨ ਕਰਦੇ ਹਨ।

ਬਿਮਾਰੀਆਂ

ਚਿੱਟਾ ਰੋਗ

ਆਟੇ ਵਰਗੇ ਚਿੱਟੇ ਧੱਬੇ ਤਣੇ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉੱਤੇ ਪੈਦਾ ਹੋ ਜਾਦੇ ਹਨ ।

ਰੋਕਥਾਮ : ਸਲਫੈਕਸ 600 ਗ੍ਰਾਮ ਦਵਾਈ ਨੂੰ 200 ਲੀਟਰ ਪਾਣੀ ’ਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ’ਤੇ ਕਰੋ।

ਉਖੇੜਾ, ਜੜ੍ਹਾਂ ਤੇ ਗਿੱਚੀ ਦਾ ਗਲਣਾ

ਹਮਲੇ ਕਾਰਨ ਜੜ੍ਹਾਂ ਗਲ ਜਾਂਦੀਆਂ ਹਨ ਤੇ ਹੇਠਲੇ ਪੱਤੇ ਪੀਲੇ ਹੋ ਜਾਂਦੇ ਹਨ ਤੇ ਬਾਅਦ ’ਚ ਪੌਦਾ ਮਰ ਜਾਂਦਾ ਹੈ । ਗਿੱਚੀ ਵਾਲੇ ਭਾਗ ’ਤੇ ਲਾਲ ਭੂਰੇ ਧੱਬੇ ਪੈਦਾ ਹੋ ਜਾਂਦੇ ਹਨ ।

ਰੋਕਥਾਮ : ਅਗੇਤੀ ਫ਼ਸਲ ਨੂੰ ਰੋਗ ਜ਼ਿਆਦਾ ਲੱਗਦਾ ਹੈ। ਇਸ ਕਰਕੇ ਫ਼ਸਲ ਅਗੇਤੀ ਨਾ ਬੀਜੋ। ਬੀਜ ਨੂੰ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ ਪ੍ਰਤੀ ਕਿੱਲੋ ਬੀਜ ਨਾਲ ਸੋਧ ਕੇ ਬੀਜੋ।

ਕੁੰਗੀ

ਬਿਮਾਰੀ ਕਾਰਨ ਦਸੰਬਰ-ਜਨਵਰੀ ਮਹੀਨੇ ਵਿਚ ਪੱਤਿਆਂ ਦੇ ਹੇਠਲੇ ਪਾਸੇ ਪੀਲੇ ਤੇ ਭੂਰੇ ਰੰਗ ਦੇ ਗੋਲ ਉਭਰਵੇਂ ਧੱਬੇ ਪੈਦਾ ਹੋ ਜਾਂਦੇ ਹਨ। ਪਛੇਤੀ ਫ਼ਸਲ ’ਤੇ ਹਮਲਾ ਵਧੇਰੇ ਹੁੰਦਾ ਹੈ।

ਰੋਕਥਾਮ : ਖੇਤ ਤੇ ਫ਼ਸਲ ਦਾ ਆਲਾ-ਦੁਆਲਾ ਰਿਵਾੜੀ ਨਦੀਨ ਤੋਂ ਮੁਕਤ ਰੱਖੋ । ਚਿੱਟੋ ਤੇ ਕੁੰਗੀ ਦੋਹਾਂ ਦੀ ਇਕੱਠਿਆਂ ਰੋਕਥਾਮ ਕਰਨ ਲਈ ਸਲਫੈਕਸ 200 ਗ੍ਰਾਮ ਤੇ 400 ਗ੍ਰਾਮ ਇੰਡੋਫਿਲ ਐੱਮ-45 ’ਚ ਰਲਾ ਕੇ ਪ੍ਰਤੀ ਏਕੜ ਛਿੜਕਾਅ ਕਰੋ ।

ਵਾਈਟ ਰਾਟ

ਬਿਮਾਰੀ ਫੁੱਲ ਪੈਣ ’ਤੇ ਅਤੇ ਫ਼ਲੀਆਂ ਬਣਨ ਸਮੇਂ ਜ਼ਿਆਦਾ ਗੰਭੀਰ ਹੁੰਦੀ ਹੈ । ਪੱਤਿਆਂ, ਤਣੇ ਅਤੇ ਫ਼ਲੀ ਉੱਪਰ ਪਾਣੀ ਭਿੱਜੇ ਬੇਤਰਤੀਬੇ ਧੱਬੇ (ਸਪਾਟ) ਬਣ ਜਾਂਦੇ ਹਨ। ਜ਼ਿਆਦਾਤਰ ਇਹ ਰੋਗ ਫ਼ਲੀ ਉੱਪਰ ਦਿਖਾਈ ਦਿੰਦਾ ਹੈ, ਜੋ ਬਾਅਦ ਵਿਚ ਭੂਰੇ ਰੰਗ ਦੀ ਖੁਰਦਰੀ ਪੇਪੜੀ ’ਚ ਤਬਦੀਲ ਹੋ ਜਾਂਦਾ ਹੈ। ਠੰਢੇ ਤੇ ਸਲ੍ਹਾਬ ਵਾਲੇ ਮੌਸਮ ਵਿਚ ਚਿੱਟੇ ਰੰਗ ਦਾ ਮਾਦਾ ਸਖ਼ਤ ਹੋ ਕੇ ਕਾਲੇ ਰੰਗ ਦੀਆਂ ਮਘਰੋੜੀਆਂ (ਸਕਲੋਰਸ਼ੀਆ ਉੱਲੀ ਦੇ ਜੀਵਾਣੂੰ) ਫ਼ਲੀ ਵਿਚ ਬਣਾ ਦਿੰਦਾ ਹੈ ।

ਰੋਕਥਾਮ : ਫ਼ਸਲ ਦੀ ਬਿਜਾਈ ਗੋਭੀ ਤੇ ਗਾਜਰ ਵਾਲੇ ਖੇਤ ਵਿਚ ਨਾ ਕਰੋ ਸਗੋਂ ਟਮਾਟਰ ਤੇ ਮਿਰਚਾਂ ਦੀ ਫ਼ਸਲ ਲਾਈ ਜਾ ਸਕਦੀ ਹੈ, ਜਿਸ ਕਾਰਨ ਜੀਵਾਣੂ ਦਾ ਖੇਤ ਵਿਚ ਵਾਧਾ ਤੇ ਬਿਮਾਰੀ ਘਟ ਜਾਵੇਗੀ। ਪੌਦਿਆਂ ਦੀ ਰਹਿੰਦ- ਖੂੰਹਦ ਨੂੰ ਇਕੱਠਾ ਕਰ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।

ਬਿਜਾਈ ਤੇ ਬੀਜ ਦੀ ਮਾਤਰਾ

ਸਤੰਬਰ ਦੇ ਮਹੀਨੇ ’ਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ । ਇਸ ਲਈ ਬਿਜਾਈ ਕਰਨ ਲਈ ਸਭ ਤੋਂ ਉੱਤਮ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਹੈ। ਅਗੇਤੀਆਂ ਕਿਸਮਾਂ ਲਈ 45 ਕਿੱਲੋ ਤੇ ਮੁੱਖ ਸਮੇਂ ਦੀਆਂ ਕਿਸਮਾਂ ਲਈ 30 ਕਿੱਲੋ ਬੀਜ ਦੀ ਪ੍ਰਤੀ ਏਕੜ ਲੋੜ ਹੈ । ਅਗੇਤੀਆਂ ਕਿਸਮਾਂ ਲਈ ਫ਼ਾਸਲਾ 30¿7.5 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 30¿10 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ।

- ਡਾ. ਹਰਪਾਲ ਸਿੰਘ ਰੰਧਾਵਾ ਤੇ ਡਾ. ਬੀ. ਐੱਸ. ਢਿੱਲੋਂ

Summary in English: Adopt technical method for cultivation of green peas

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters