1. Home
  2. ਖੇਤੀ ਬਾੜੀ

ਕਣਕ ਦੇ ਵਧੀਆ ਝਾੜ ਲਈ ਸਮੇਂ ਸਿਰ ਬਿਜਾਈ ਅਤੇ ਸਹੀ ਕਿਸਮ ਦੀ ਚੋਣ ਦੀ ਸਲਾਹ

ਕਣਕ ਦੀ ਬਿਜਾਈ ਦਾ ਸਭ ਤੋਂ ਢੁੱਕਵਾਂ ਸਮਾਂ ਨਵੰਬਰ ਦਾ ਪਹਿਲਾ ਪੰਦਰਵਾੜਾ ਹੁੰਦਾ ਹੈ। ਅਜਿਹੇ 'ਚ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਣਕ ਦਾ ਵੱਧ ਝਾੜ ਲੈਣ ਲਈ ਇਨ੍ਹਾਂ ਕਿਸਮਾਂ ਦੀ ਚੋਣ ਕਰਕੇ ਬਿਜਾਈ 15 ਨਵੰਬਰ ਤੱਕ ਮੁਕੰਮਲ ਕਰ ਲੈਣ।

Gurpreet Kaur Virk
Gurpreet Kaur Virk
ਕਣਕ ਦੇ ਵਧੀਆ ਝਾੜ ਲਈ ਸਮੇਂ ਸਿਰ ਬਿਜਾਈ ਅਤੇ ਸਹੀ ਕਿਸਮ ਦੀ ਚੋਣ ਜ਼ਰੂਰੀ

ਕਣਕ ਦੇ ਵਧੀਆ ਝਾੜ ਲਈ ਸਮੇਂ ਸਿਰ ਬਿਜਾਈ ਅਤੇ ਸਹੀ ਕਿਸਮ ਦੀ ਚੋਣ ਜ਼ਰੂਰੀ

Wheat Farming: ਸੂਬੇ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ। ਇਸ ਸੰਬੰਧ ਵਿੱਚ ਕਿਸਾਨਾਂ ਨੂੰ ਕਣਕ ਦੇ ਵਧੀਆ ਝਾੜ ਲਈ ਸਮੇਂ ਸਿਰ ਬਿਜਾਈ ਅਤੇ ਸਹੀ ਕਿਸਮ ਦੀ ਚੋਣ ਦੀ ਸਲਾਹ ਦਿੱਤੀ ਗਈ ਹੈ।

ਕਣਕ ਦੀਆਂ ਕੁਝ ਕਿਸਮਾਂ ਸਿਫ਼ਾਰਸ਼ ਕਰਦਿਆਂ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਸ਼ੁਰੂਆਤੀ ਪੜਾਵਾਂ ਦੌਰਾਨ ਘੱਟ ਨਮੀ ਦੇ ਨਾਲ ਘੱਟ ਤਾਪਮਾਨ (ਵੱਧ ਤੋਂ ਵੱਧ ਤਾਪਮਾਨ 15-22 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 4-11 ਡਿਗਰੀ ਸੈਲਸੀਅਸ) ਦੀ ਲੋੜ ਹੁੰਦੀ ਹੈ ਜਿਸ ਦੇ ਨਤੀਜੇ ਵਜੋਂ ਕਣਕ ਵਧੀਆ ਜਾੜ ਮਾਰਦੀ ਹੈ।

ਕਣਕ ਦੀ ਬਿਜਾਈ ਦਾ ਸਭ ਤੋਂ ਢੁੱਕਵਾਂ ਸਮਾਂ ਨਵੰਬਰ ਦਾ ਪਹਿਲਾ ਪੰਦਰਵਾੜਾ ਹੁੰਦਾ ਹੈ। ਪਿਛੇਤੀ ਬਿਜਾਈ ਕਣਕ ਦਾ ਝਾੜ 1.5 ਕੁਇੰਟਲ ਪ੍ਰਤੀ ਏਕੜ ਪ੍ਰਤੀ ਹਫ਼ਤਾ ਘਟਾ ਦਿੰਦੀ ਹੈ। ਸਹੀ ਕਿਸਮ ਦੀ ਚੋਣ ਬਿਜਾਈ ਦੇ ਸਮੇਂ ਜਿੰਨੀ ਹੀ ਮਹੱਤਵਪੂਰਨ ਹੈ। ਉਦਾਹਰਨ ਲਈ, ਲੰਬਾ ਸਮਾ ਲੈਣ ਵਾਲੀਆਂ ਕਣਕ ਦੀਆਂ ਕਿਸਮਾਂ ਜਿਵੇ ਕਿ ਪੀਬੀਡਬਲਯੂ 869, ਪੀਬੀਡਬਲਯੂ 824, ਸੁਨਿਹਰੀ (ਪੀਬੀਡਬਲਯੂ 766), ਪੀਬੀਡਬਲਯੂ 725, ਪੀਬੀਡਬਲਯੂ 677, ਉੱਨਤ ਪੀਬੀਡਬਲਯੂ 343, ਪੀਬੀਡਬਲਯੂ ਜਿੰਕ 2, ਪੀਬੀਡਬਲਯੂ 1 ਚਪਾਤੀ, ਪੀਬੀਡਬਲਯੂ 1 ਜਿੰਕ, ਪੀਬੀਡਬਲਯੂ 1 ਚਪਾਤੀ, ਡੀਬੀ ਡਬਲਯੂ 187 ਅਤੇ ਐਚਡੀ 3226 ਦੀ ਬਿਜਾਈ 25 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: Wheat ਦੀ ਨਵੀਂ ਕਿਸਮ Rht13, ਸੁੱਕੀ ਜ਼ਮੀਨ 'ਚ ਵੀ ਦੇਵੇਗੀ ਬੰਪਰ ਝਾੜ

ਜਦੋਂਕਿ ਪੀਬੀਡਬਲਯੂ 826 ਅਤੇ ਪੀਬੀਡਬਲਯੂ 803 ਕਿਸਮਾਂ ਦੀ ਬਿਜਾਈ 1 ਨਵੰਬਰ ਤੋਂ ਸ਼ੁਰੂ ਕੀਤੀ ਜਾਵੇ ਤਾਂ ਜੋ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕੇ। ਜਿੱਥੇ ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਸਮਾਰਟ ਸੀਡਰ ਨਾਲ ਕੀਤੀ ਜਾਂਦੀ ਹੈ ਅਤੇ ਝੋਨੇ ਦੀ ਪਰਾਲੀ ਨੂੰ ਸਤਹ ਤੇ ਰੱਖਿਆ ਜਾਂਦਾ ਹੈ, ਉਹਨਾ ਹਾਲਤਾਂ ਲਈ ਪੀਬੀਡਬਲਯੂ 869 ਸਭ ਤੋਂ ਢੁੱਕਵੀਂ ਕਿਸਮ ਹੈ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀਬੀਡਬਲਯੂ ਆਰ ਐਸ 1 ਅਤੇ ਉੱਨਤ ਪੀਬੀਡਬਲਯੂ 550 ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਸ਼ੁਰੂ ਹੋਣੀ ਚਾਹੀਦੀ।

ਜੇਕਰ ਪੀਬੀਡਬਲਯੂ ਆਰ ਐਸ 1 ਅਤੇ ਉੱਨਤ ਪੀਬੀਡਬਲਯੂ 550 ਦੀ ਬਿਜਾਈ ਅਗੇਤੀ ਕੀਤੀ ਜਾਂਦੀ ਹੈ ਅਤੇ ਜਨਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਕੋਰਾ ਪੈ ਜਾਵੇ ਹੈ ਤਾਂ ਇਹਨਾਂ ਕਿਸਮਾਂ ਦਾ ਝਾੜ ਘਟ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਸਹੀ ਕਿਸਮ ਦੀ ਚੋਣ ਕਰਕੇ ਬਿਜਾਈ 15 ਨਵੰਬਰ ਤੱਕ ਮੁਕੰਮਲ ਕਰ ਲੈਣ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Advice on timely sowing and right variety selection for best yield of wheat

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters