ਹੁਣ ਦੇ ਕਿਸਾਨਾਂ `ਚ ਖੇਤੀ ਲਈ ਜਾਗਰੂਕਤਾ ਵਧਦੀ ਜਾ ਰਹੀ ਹੈ। ਪਹਿਲਾਂ ਦੇ ਸਮੇਂ `ਚ ਕਿਸਾਨ ਸਿਰਫ਼ ਆਪਣੀ ਜਰੂਰਤਾਂ ਨੂੰ ਪੂਰਾ ਕਰਨ ਲਈ ਖੇਤੀ ਕਰਦਾ ਸੀ, ਪਰ ਹੁਣ ਉਹ ਮੰਡੀ `ਚ ਵੇਚਣ ਲਈ ਫ਼ਸਲਾਂ ਦੀ ਕਾਸ਼ਤ ਕਰਦਾ ਹੈ। ਜਿਸ ਨਾਲ ਅੱਜ ਕਿਸਾਨ ਵੀਰ ਭਾਰੀ ਮੁਨਾਫ਼ਾ ਕਮਾ ਰਹੇ ਹਨ।
ਜੇਕਰ ਸੁਆਦ ਦੀ ਗੱਲ ਕਰੀਏ ਤਾਂ ਮੇਥੀ (Fenugreek) ਇੱਕ ਵਾਰ ਸਾਰੀਆਂ ਦੇ ਦਿਮਾਗ `ਚ ਜ਼ਰੂਰ ਆਉਂਦੀ ਹੈ। ਅੱਜ-ਕੱਲ੍ਹ ਮੇਥੀ ਦੇ ਬੀਜ, ਫਲੀਆਂ ਤੇ ਪੱਤਿਆਂ ਦੀ ਮੰਗ ਬਾਜ਼ਾਰ ਵਿੱਚ ਵਧਦੀ ਜਾ ਰਹੀ ਹੈ। ਇਸ ਦੀ ਵਰਤੋਂ ਸਰਦੀਆਂ 'ਚ ਰੋਜ਼ਾਨਾ ਸਬਜ਼ੀਆਂ ਵਜੋਂ ਕੀਤੀ ਜਾਂਦੀ ਹੈ। ਇਹ ਨਾ ਸਿਰਫ ਸੁਆਦ 'ਚ ਵਧੀਆ ਹੁੰਦੀ ਹੈ, ਸਗੋਂ ਸਿਹਤ ਪੱਖੋਂ ਵੀ ਇਸ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਂਦਾ ਹੈ। ਅੱਜਕੱਲ੍ਹ ਮੁਨਾਫ਼ੇ ਵੱਜੋਂ ਲੋਕਾਂ ਦਾ ਰੁਝਾਨ ਮੇਥੀ ਦੀ ਖੇਤੀ (Fenugreek cultivation) ਵੱਲ ਵੱਧਦਾ ਜਾ ਰਿਹਾ ਹੈ। ਆਓ ਇਸ ਖੇਤੀ ਬਾਰੇ ਹੋਰ ਜਾਣਦੇ ਹਾਂ...
ਮੇਥੀ ਦੀ ਕਾਸ਼ਤ:
● ਮੇਥੀ ਦੀ ਬਿਜਾਈ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਦਾ ਆਖ਼ਰੀ ਹਫ਼ਤਾ ਅਤੇ ਨਵੰਬਰ ਦਾ ਪਹਿਲਾ ਹਫ਼ਤਾ ਹੈ।
● ਮੇਥੀ ਲਈ 12 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਕਾਫ਼ੀ ਹੁੰਦੇ ਹਨ।
● ਹਲ ਵਾਹ ਕੇ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਕਰੋ।
● ਬੀਜਾਂ `ਚ ਪੈਦਾ ਹੋਣ ਵਾਲੀ ਬਿਮਾਰੀ ਨੂੰ ਰੋਕਣ ਲਈ ਥਰੀਅਮ (thrium) @4 ਗ੍ਰਾਮ ਪ੍ਰਤੀ ਕਿਲੋਗ੍ਰਾਮ ਰਸਾਇਣਕ ਦੀ ਵਰਤੋਂ ਕਰੋ।
● ਮੇਥੀ ਦੀ ਖ਼ੇਤੀ ਲਈ ਅਨੁਕੂਲ ਤਾਪਮਾਨ 15-28 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ। ਜੇਕਰ ਇਸ ਤੋਂ ਵੱਧ ਤਾਪਮਾਨ ਹੋਇਆ ਤਾਂ ਇਸ ਨਾਲ ਤੇਲ ਦੀ ਮਾਤਰਾ `ਚ ਕਮੀ ਆ ਜਾਏਗੀ।
● ਇਸ ਖੇਤੀ ਲਈ ਦੋਮਟ ਜਾਂ ਰੇਤਲੀ ਦੋਮਟ ਮਿੱਟੀ ਦੀ ਵਰਤੋਂ ਕਰੋ।
● ਇਸ ਕਾਸ਼ਤ ਦੀ ਚੰਗੀ ਪੈਦਾਵਾਰ ਲਈ ਮਿੱਟੀ ਦੀ ph ਮਾਤਰਾ 5.3 ਤੋਂ 8.2 ਦੇ ਵਿੱਚਕਾਰ ਹੋਣੀ ਚਾਹੀਦੀ ਹੈ।
● ਮੇਥੀ ਦੇ ਪੌਦਿਆਂ ਲਈ 22.5 ਸੈਂਟੀਮੀਟਰ ਦੀ ਦੂਰੀ ਬਣਾਏ ਰੱਖੋ, ਜਿਸ ਨਾਲ ਪੌਦੇ ਦੀਆਂ ਸ਼ਾਖਾਵਾਂ ਇੱਕ ਦੂਜੇ ਨਾਲ ਉਲਝ ਨਾ ਪਾਉਣ।
● ਬਿਜਾਈ ਤੋਂ ਤੁਰੰਤ ਬਾਅਦ ਪੌਦਿਆਂ ਨੂੰ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ 20-25 ਦਿਨਾਂ ਦੇ ਵਿੱਚਕਾਰ ਖੇਤ ਦੀ ਸਮਰੱਥਾ ਅਨੁਸਾਰ ਸਿੰਚਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਹਿੰਗ ਦੀ ਕਾਸ਼ਤ ਬਣਾ ਸਕਦੀ ਹੈ ਕਿਸਾਨਾਂ ਨੂੰ ਲੱਖਪਤੀ
ਵਪਾਰਕ ਕਿਸਮ:
ਕਿਸਾਨ ਭਰਾਵੋ ਜੇਕਰ ਤੁਸੀਂ ਵੀ ਮੇਥੀ ਦੀ ਕਾਸ਼ਤ (Fenugreek cultivation) ਨਾਲ ਆਪਣੇ ਖੇਤ ਦੀ ਪੈਦਾਵਾਰ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਮੇਥੀ ਕਿਸਮਾਂ ਦੀ ਵਰਤੋਂ ਕਰੋ। ਜਿਸ `ਚ ਕਸੂਰੀ, ਮੇਥੀ ਨੰ: 47, ਕੋ 1, ਹਿਸਾਰ ਸੋਨਾਲੀ, ਮੇਥੀ ਨੰ: 14, ਪੂਸਾ ਅਰਲੀ ਬੰਚਿੰਗ, ਰਾਜਿੰਦਰ ਕ੍ਰਾਂਤੀ ਆਦਿ ਸ਼ਾਮਲ ਹਨ।
ਵਾਢੀ:
ਮੇਥੀ ਦੀ ਵਾਢੀ ਬਿਜਾਈ ਤੋਂ 20-25 ਦਿਨਾਂ ਬਾਅਦ ਕਰ ਦੇਣੀ ਚਾਹੀਦੀ ਹੈ। ਜਦੋਂ ਹੇਠਲੇ ਪੱਤੇ ਪੀਲੇ ਪੈ ਜਾਣ ਜਾਂ ਝੜਨੇ ਸ਼ੁਰੂ ਹੋ ਜਾਣ ਤਾਂ ਸਮਝ ਜਾਓ ਕਿ ਫ਼ਸਲ ਵਾਢੀ ਲਈ ਤਿਆਰ ਹੋ ਗਈ ਹੈ। ਇਸ ਤੋਂ ਇਲਾਵਾ ਫਲੀਆਂ ਦਾ ਰੰਗ ਪੀਲਾ ਹੋ ਜਾਣ `ਤੇ ਵੀ ਵਾਢੀ ਕੀਤੀ ਜਾ ਸਕਦੀ ਹੈ। ਮੇਥੀ ਦੀ ਵਾਢੀ ਲਈ ਦਾਤਰੀ ਦੀ ਵਰਤੋਂ ਕਰੋ।
Summary in English: Ancient crops become a good source of profit