Krishi Jagran Punjabi
Menu Close Menu

'ਆਸ਼ਾ ਦੇਵੀ ਨੇ ਵਾਟਿਕਾ' ਦੀ ਸਹਾਇਤਾ ਨਾਲ ਲੋਕਾ ਨੂੰ ਪੋਸ਼ਣ ਪ੍ਰਦਾਨ ਕੀਤਾ

Friday, 01 November 2019 07:59 PM

ਘਰ ਦੇ ਵੱਡੇ ਵਿਹੜੇ ਵਿਚ ਹੁਣ ਤੁਸੀਂ ਹਰ ਵੇਲੇ ਆਸਾਨੀ ਨਾਲ ਹਰੀਆਂ ਸਬਜ਼ੀਆਂ ਪ੍ਰਾਪਤ ਕਰ ਸਕਦੇ ਹੋ | ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਸ਼ਹਿਰ ਤੋਂ ਤਕਰੀਬਨ 6 ਕਿਲੋਮੀਟਰ ਦੂਰ ਤਨਕਪੁਰ ਹਾਈਵੇ ’ਤੇ ਸਥਿਤ ਪਿੰਡ ਸੈਦਪੁਰ ਵਿੱਚ ਇੱਕ ਮਹਿਲਾ ਕਿਸਾਨ ਦੇ ਘਰ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ| ਦਰਅਸਲ ਆਸ਼ਾ ਦੇਵੀ ਆਪਣੇ ਘਰ ਤੇ ਜੈਵਿਕ ਵਿਧੀ ਦੀ ਸਹਾਇਤਾ ਨਾਲ ਮੌਸਮੀ ਸਬਜ਼ੀਆਂ ਅਤੇ ਫਲਾਂ ਨੂੰ ਉਗਾਉਂਦੀ ਹੈ | ਇਹ ਵਿਸ਼ੇਸ਼ ਹੈ ਕਿ ਉਹਨਾ ਦੀ ਪਹਿਲ ਤੋਂ ਘਰ ਦੇ ਪਰਿਵਾਰਾ ਨੂੰ ਪੋਸ਼ਕ ਤਤਵੋ ਨਾਲ ਭਰਪੂਰ ਭੋਜਨ ਮਿਲਦਾ ਹੈ | ਉਹਨਾ ਦੀ ਇਸ ਪਹਿਲ ਤੋਂ ਅੱਜ ਪਿੰਡ ਦਾ ਕਰ ਕੋਈ ਬੰਦਾ ਜਾਗਰੂਕ ਹੋ ਰਿਹਾ ਹੈ |

 

ਸੇਮ,ਬੈਂਗਣ ਦੀ ਫਸਲ ਹੋਈ ਤਿਆਰ 

ਆਸ਼ਾ ਦੇਵੀ ਦੇ ਘਰ ਦੇ ਵਿਹੜੇ  ਵਿਚ ਇਨੀ ਦਿਨੀ 2 ਕਿਸਮਾ ਦੇ ਸੇਮ ਦੀ ਪ੍ਰਜਾਤੀ ,ਮੂਲੀ, ਹਰੀ ਮਿਰਚ, ਬੈਂਗਣ, ਟਮਾਟਰ ਦੇ ਨਾਲ ਨਾਲ ਅਨਾਰ, ਪਪੀਤਾ ਅਤੇ ਨਿੰਬੂ ਦੀਆਂ ਫਸਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਲੋਕੀ ਅਤੇ ਤੋਰੀ ਦੀ ਫ਼ਸਲ ਉਹ ਕਹਿ ਮਹੀਨਿਆਂ ਤਕ ਲੈ ਚੁਕੇ ਹਨ | ਬੁਖਾਰ ਤੇ ਇਲਾਜ ਦੇ ਕੰਮ ਆਣ ਵਾਲੀ ਬੂਟੀ ਕਾਲਮੇਧ ਦੇ ਨਾਲ ਐਲੋਵੇਰਾ ਦੇ ਪੋਧੇ ਵੀ ਅੱਜ ਉਹਨਾ ਦੇ ਵਿਹੜੇ ਦੀ ਸੁੰਦਰਤਾ ਨੂੰ ਵਧਾ ਰਹੇ ਹਨ |

 

 ਮੰਡੀ ਵਿੱਚੋਂ ਸਬਜ਼ੀਆਂ ਨਾ ਖਰੀਦੋ

ਆਸ਼ਾ ਕਹਿੰਦੀ ਹੈ ਕਿ ਉਸ ਕੋਲ ਕੁਲ 9 ਬਿਘਾ ਪੁਸ਼ਤੈਨੀ ਖੇਤੀ ਮੌਜੂਦ ਹਨ| ਉਹਨਾ ਨੇ ਦੱਸਿਆ ਕਿ ਖੇਤ ਵਿੱਚ ਅਨਾਜ ਅਤੇ ਪਸ਼ੂ ਪਾਲਣ ਲਈ ਚਾਰਾ ਉਗਾਇਆ ਜਾ ਰਿਹਾ ਹੈ ਅਤੇ ਉਸਦੇ ਆਪਣੇ ਖੇਤ ਵਿੱਚ ਕਈ ਕਿਸਮਾਂ ਦੇ ਫਲ ਅਤੇ ਸਬਜ਼ੀਆਂ ਵੀ ਉਗਾਈਆਂ ਜਾ ਰਹੀਆਂ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਹੁਣ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਬਜ਼ੀਆਂ ਦੇ ਲਈ ਬਾਜ਼ਾਰ ਤੇ ਨਿਰਭਰ ਨਹੀਂ ਰਹਿਣਾ ਪਏਗਾ   ਅੱਜ ਉਹਨਾ ਦੇ ਘਰ ਦੇ ਅੰਦਰ ਹੀ ਜੈਵਿਕ ਸਬਜ਼ੀਆਂ ਨੂੰ ਤੋੜਕੇ ਲਿਆਇਆ ਜਾਂਦਾ ਹੈ | ਅਤੇ ਉਹਨੂੰ ਹੀ ਪਕਾ ਕੇ ਭੋਜਨ ਬਣਾਇਆ ਜਾਂਦਾ ਹੈ| ਉਹ ਦੱਸਦੇ ਹੈ ਕਿ ਉਹਨਾ ਨੇ ਮੱਝ ਪਾਲ ਰੱਖੀ ਸੀ ਪਰ ਉਸ ਦੀ ਮੌਤ ਤੋਂ ਬਾਅਦ ਉਹਨਾ ਦੀ ਸੰਤਾਨ ਨਿਰੰਤਰ ਅਜੇ ਵੀ ਦੁੱਧ ਦੇ ਰਹੀ ਹੈ|

 

ਦਰਜਨ ਭਰ ਘਰਾਂ ਵਿਚ ਹੈ ਕਰੇਲ਼ੂ ਬਾਗਵਾਨੀ

ਆਸ਼ਾ ਦੇਵੀ ਸਮੇਤ ਪਿੰਡ ਦੀਆਂ ਦਰਜਨ ਦੇ ਕਰੀਬ ਮਹਿਲਾਓ ਦੇ ਘਰ ਵਿੱਚ ਇਕ ਸਮਾਨ ਪੋਸ਼ਣ ਬਾਗ ਹੈ। ਇਸ ਦੇ ਲਈ ਸਰਕਾਰੀ ਖੇਤੀਬਾੜੀ ਵਿਗਿਆਨ ਕੇਂਦਰ ਦੀ ਗ੍ਰਹਿਵਿਗਿਆਨੀ ਡਾ: ਰੀਨਾ ਸੇਠੀ ਨੇ ਉਨ੍ਹਾਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਕਈ ਕਿਸਮਾਂ ਦੀਆਂ ਸਬਜ਼ੀਆਂ ਅਤੇ ਫਲਾਂ ਦੇ ਬੀਜ ਨੂੰ ਲੈਕੇ ਦਿਤਾ | ਉਹਨਾ ਨੇ ਲੋਕਾਂ ਨੂੰ ਘਰ ਦੇ ਆਸ ਪਾਸ ਖਾਲੀ ਜਗ੍ਹਾ ਬਾਰੇ ਸਮਝਾਇਆ ਅਤੇ ਘਰ ਵਿਚ ਬਗੀਚਾ ਬਣਾਉਣ ਦੀ ਅਪੀਲ ਕੀਤੀ ਤਾਕਿ ਉਹਨਾ ਨੂੰ ਫਲ ਅਤੇ ਸਬਜ਼ੀਆਂ ਮਿਲ ਸਕਣ।

ਪਿੰਡ ਦੀਆਂ ਮਹਿਲਾਵਾਂ ਕੀ ਆਖਦੀਆਂ ਹਨ

ਉਹ ਕਹਿੰਦੇ ਹੈ ਕਿ ਅਸੀਂ ਬਹੁਤ ਗਰੀਬ ਲੋਕ ਹਾਂ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਚਲਾ ਰਹੇ ਹਨ । ਉਹ ਮੰਡੀ ਤੋਂ ਮਹਿੰਗੇ ਸਬਜ਼ੀਆਂ ਨਹੀਂ ਖਰੀਦ ਸਕਦੇ  ਇਸ ਲਈ ਉਹਨਾ ਨੇ ਕਈ ਕਿਸਮਾਂ ਦੀਆਂ ਸਬਜ਼ੀਆਂ ਅਤੇ ਫਲਾਂ ਦੇ ਬੀਜ ਲੈ ਕੇ ਆਏ ਹਨ| ਅਤੇ ਸਬ ਦੇ ਬੀਜਾ ਨੂੰ ਇੱਥੇ ਬੀਜ ਤਾ ਹੈ | ਉਹ ਘਰ ਦੇ ਅੰਦਰ ਮੂਲੀ, ਗਾਜਰ, ਗੋਭੀ, ਭਿੰਡੀ, ਪਪੀਤਾ, ਅਮਰੂਦ, ਕਰੀ ਪੱਤੇ, ਸੇਮ ਤੋਰੀ , ਲੌਗੀ. ਉਗਾਂਦੇ ਹਨ | ਉਹ ਕਹਿੰਦੇ ਹਨ ਕਿ ਘਰ ਦੇ ਅੰਦਰ ਉੱਗਣ ਵਾਲੀਆਂ ਸਬਜ਼ੀਆਂ ਦਾ ਇੱਕ ਵੱਖਰਾ ਸੁਆਦ ਹੁੰਦਾ ਹੈ|

Share your comments


CopyRight - 2020 Krishi Jagran Media Group. All Rights Reserved.