Profitable Farming: ਅੱਜ ਦੇ ਸਮੇਂ ਵਿੱਚ ਕਿਸਾਨ ਰਵਾਇਤੀ ਖੇਤੀ ਨੂੰ ਛੱਡ ਕੇ ਨਵੇਕਲੀ ਖੇਤੀ ਨੂੰ ਆਪਣਾ ਰਹੇ ਹਨ। ਅਜਿਹੇ 'ਚ ਕਿਸਾਨਾਂ ਨੇ ਦਵਾਈ ਵਾਲੀ ਫ਼ਸਲਾਂ ਦੀ ਕਾਸ਼ਤ ਵੱਡੇ ਪੱਧਰ 'ਤੇ ਕਰਨੀ ਸ਼ੁਰੂ ਕਰ ਦਿੱਤੀ ਹੈ। ਕਾਲੀ ਹਲਦੀ ਵੀ ਇਨ੍ਹਾਂ ਵਿੱਚੋਂ ਹੀ ਇੱਕ ਹੈ। ਅੱਜ-ਕੱਲ੍ਹ ਕਿਸਾਨ ਕਾਲੀ ਹਲਦੀ ਦੀ ਖੇਤੀ ਕਰਕੇ ਲੱਖਾਂ ਦਾ ਮੁਨਾਫਾ ਕਮਾ ਰਹੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਇਸ ਲੇਖ 'ਚ ਕਾਲੀ ਹਲਦੀ ਦੀ ਖੇਤੀ ਕਰਨ ਦਾ ਸਹੀ ਤਰੀਕਾ।
Black Turmeric Farming: ਅੱਜ-ਕੱਲ ਕਿਸਾਨੀ ਇੱਕ ਲਾਹੇਵੰਦ ਧੰਦਾ ਸਾਬਿਤ ਹੋ ਰਹੀ ਹੈ। ਉਸਦੀ ਵਜ੍ਹਾ ਹੈ ਕਿਸਾਨਾਂ ਦਾ ਫਸਲੀ ਚੱਕਰ ਛੱਡ ਕੇ ਨਵੀਆਂ ਫਸਲਾਂ ਵੱਲ ਰੁੱਖ ਕਰਨਾ। ਜਿਸਦੇ ਚਲਦਿਆਂ ਕਿਸਾਨ ਹੁਣ ਕਾਲੀ ਹਲਦੀ ਦੀ ਖੇਤੀ ਨੂੰ ਤਰਜੀਹ ਦੇ ਰਹੇ ਹਨ। ਇਸ ਖੇਤੀ ਬਾਰੇ ਵਧੇਰੀ ਗੱਲ ਕਰੀਏ ਤਾਂ ਇਸ ਦੇ ਪੌਦੇ ਦੀਆਂ ਪੱਤਿਆਂ ਦੇ ਵਿਚਕਾਰ ਕਾਲੀ ਧਾਰੀ ਹੁੰਦੀ ਹੈ। ਇਸ ਦਾ ਕੰਦ ਅੰਦਰੋਂ ਕਾਲਾ ਜਾਂ ਜਾਮਨੀ ਰੰਗ ਦਾ ਹੁੰਦਾ ਹੈ। ਕਾਲੀ ਹਲਦੀ ਦੇ ਬਹੁਤ ਸਾਰੇ ਔਸ਼ਧੀ ਗੁਣਾਂ ਦੇ ਕਾਰਨ, ਇਸਦੀ ਕੀਮਤ ਬਹੁਤ ਜ਼ਿਆਦਾ ਹੈ। ਜਿਸਦੇ ਚਲਦਿਆਂ ਕਿਸਾਨਾਂ ਦਾ ਰੁਝਾਨ ਇਸ ਖੇਤੀ ਵੱਲ ਵੱਧ ਰਿਹਾ ਹੈ ਅਤੇ ਉਹ ਇਸ ਦੀ ਕਾਸ਼ਤ ਤੋਂ ਭਾਰੀ ਮੁਨਾਫ਼ਾ ਕਮਾ ਰਹੇ ਹਨ। ਆਓ ਜਾਣਦੇ ਹਾਂ ਕਾਲੀ ਹਲਦੀ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਇਸਤੋਂ ਕਿੰਨਾ ਲਾਭ ਹੁੰਦਾ ਹੈ।
ਇਸ ਤਰੀਕੇ ਨਾਲ ਕਰੋ "ਕਾਲੀ ਹਲਦੀ" ਦੀ ਕਾਸ਼ਤ:
● ਮਿੱਟੀ: ਇਸ ਦੇ ਲਈ ਅਜਿਹੀ ਮਿੱਟੀ ਸਭ ਤੋਂ ਢੁਕਵੀਂ ਮੰਨੀ ਜਾਂਦੀ ਹੈ, ਜਿਸ ਵਿੱਚ ਪਾਣੀ ਰੱਖਣ ਦੀ ਸਭ ਤੋਂ ਵਧੀਆ ਸਮਰੱਥਾ ਹੋਵੇ। ਇਹੀ ਕਾਰਨ ਹੈ ਕਿ ਇਸਦੀ ਕਾਸ਼ਤ ਲਈ ਢਿੱਲੀ ਦੋਮਟ ਮਿੱਟੀ ਨੂੰ ਸਭ ਤੋਂ ਢੁਕਵਾਂ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਰੇਤਲੀ, ਦੋਮਟ, ਮਟਿਆਰ, ਦਰਮਿਆਨੀ ਜ਼ਮੀਨ ਵਿੱਚ ਵੀ ਇਸ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਮਿੱਟੀ ਦਾ pH 5 ਤੋਂ 7 ਹੋਣਾ ਚਾਹੀਦਾ ਹੈ। ਇਸ ਦੀ ਕਾਸ਼ਤ ਕਾਲੀ ਅਤੇ ਮਿਸ਼ਰਤ ਮਿੱਟੀ ਵਿੱਚ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
● ਮੌਸਮ: ਕਾਲੀ ਹਲਦੀ ਦੀ ਕਾਸ਼ਤ 15 ਤੋਂ 40 ਡਿਗਰੀ ਤਾਪਮਾਨ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਇਸ ਦੇ ਪੌਦੇ ਜ਼ਿਆਦਾ ਠੰਢ ਅਤੇ ਪ੍ਰਤੀਕੂਲ ਮੌਸਮ ਨੂੰ ਵੀ ਬਰਦਾਸ਼ਤ ਕਰ ਸਕਦੇ ਹਨ।
● ਸਿੰਚਾਈ: ਇਸ ਦੀ ਕਾਸ਼ਤ ਲਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ। ਇਸ ਦੀ ਸਿੰਚਾਈ ਲਈ ਮੀਂਹ ਦਾ ਪਾਣੀ ਕਾਫੀ ਹੁੰਦਾ ਹੈ। ਇਸ ਦੀ ਕਾਸ਼ਤ ਕਰਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਖੇਤ ਦੀ ਤਿਆਰੀ ਇਸ ਤਰ੍ਹਾਂ ਕੀਤੀ ਜਾਵੇ ਕਿ ਮੀਂਹ ਦਾ ਪਾਣੀ ਉਸ ਵਿੱਚ ਨਾ ਰੁਕੇ।
● ਬੀਜ: ਇੱਕ ਹੈਕਟੇਅਰ ਲਈ ਲਗਭਗ 2 ਕੁਇੰਟਲ ਕਾਲੀ ਹਲਦੀ ਦੇ ਬੀਜ ਦੀ ਲੋੜ ਹੁੰਦੀ ਹੈ। ਇਸ ਦੌਰਾਨ ਸੁਧਰੀਆਂ ਕਿਸਮਾਂ ਦੇ ਬੀਜਾਂ ਦੀ ਹੀ ਚੋਣ ਕਰੋ।
● ਕੀਟਨਾਸ਼ਕ: ਇਸ ਦੀਆਂ ਫ਼ਸਲਾਂ ਲਈ ਕੀਟਨਾਸ਼ਕਾਂ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਦੇ ਪੌਦਿਆਂ ਨੂੰ ਕੀੜੇ ਨਹੀਂ ਲੱਗਦੇ। ਹਾਲਾਂਕਿ, ਕਾਸ਼ਤ ਤੋਂ ਪਹਿਲਾਂ, ਇਸ ਵਿੱਚ ਭਰਪੂਰ ਮਾਤਰਾ ਵਿੱਚ ਗੋਬਰ ਦੀ ਖਾਦ ਦੀ ਵਰਤੋਂ ਕਰਨ ਨਾਲ ਚੰਗੀ ਮਾਤਰਾ ਵਿੱਚ ਹਲਦੀ ਦਾ ਉਤਪਾਦਨ ਹੁੰਦਾ ਹੈ।
● ਬਿਮਾਰੀਆਂ ਅਤੇ ਰੋਕਥਾਮ: ਕਾਲੀ ਹਲਦੀ ਦੇ ਪੌਦਿਆਂ ਵਿੱਚ ਜ਼ਿਆਦਾ ਰੋਗ ਦੇਖਣ ਨੂੰ ਨਜ਼ਰ ਨਹੀਂ ਆਉਂਦੇ। ਪਰ ਕੁੱਝ ਕੀੜੇ-ਮਕੌੜੇ ਅਜਿਹੇ ਹੁੰਦੇ ਹਨ, ਜੋ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਬਿਮਾਰੀ ਨੂੰ ਬਾਰਡੋਕਸ ਜਾਂ ਜੈਵਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Monsoon Crop: ਮਾਨਸੂਨ 'ਚ ਚੰਗਾ ਝਾੜ ਲੈਣ ਲਈ ਇਨ੍ਹਾਂ ਸਬਜ਼ੀਆਂ ਦੀ ਕਰੋ ਕਾਸ਼ਤ!
ਕਾਲੀ ਹਲਦੀ ਦੀ ਕਾਸ਼ਤ ਤੋਂ ਕਿੰਨਾ ਫਾਇਦਾ ?
ਇੱਕ ਏਕੜ ਵਿੱਚ ਕਾਲੀ ਹਲਦੀ ਦੀ ਕਾਸ਼ਤ ਕਰਨ ਨਾਲ ਲਗਭਗ 50 ਤੋਂ 60 ਕੁਇੰਟਲ ਕੱਚੀ ਹਲਦੀ ਭਾਵ ਲਗਭਗ 12 ਤੋਂ 15 ਕੁਇੰਟਲ ਸੁੱਕੀ ਹਲਦੀ ਆਸਾਨੀ ਨਾਲ ਮਿਲ ਜਾਂਦੀ ਹੈ। ਕਾਲੀ ਹਲਦੀ ਦੀ ਖੇਤੀ ਵਿੱਚ ਪੈਦਾਵਾਰ ਭਾਵੇਂ ਘੱਟ ਹੋਵੇ ਪਰ ਇਸ ਦੀ ਲਾਗਤ ਬਹੁਤ ਜ਼ਿਆਦਾ ਹੈ। ਕਾਲੀ ਹਲਦੀ ਆਸਾਨੀ ਨਾਲ 500 ਰੁਪਏ ਦੇ ਕਰੀਬ ਵਿੱਕ ਜਾਂਦੀ ਹੈ। ਕੁੱਝ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਨੇ ਕਾਲੀ ਹਲਦੀ 4000 ਰੁਪਏ ਪ੍ਰਤੀ ਕਿਲੋ ਤੱਕ ਵੇਚੀ ਹੈ।
ਕਿਸਾਨ ਇੱਥੋਂ ਕਾਲੀ ਹਲਦੀ ਦਾ ਬੀਜ ਖਰੀਦਣ
ਕਾਲੀ ਹਲਦੀ ਦੀ ਕਾਸ਼ਤ ਦੇਸ਼ ਵਿੱਚ ਅਜੇ ਨਵੀਂ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਚੋਣਵੇਂ ਕਿਸਾਨ ਹੀ ਇਸ ਦੀ ਕਾਸ਼ਤ ਕਰਦੇ ਹਨ। ਖੇਤੀ ਘੱਟ ਹੋਣ ਕਾਰਨ ਇਸ ਦਾ ਬੀਜ ਕਿਸਾਨਾਂ ਨੂੰ ਮੰਡੀ ਵਿੱਚ ਆਸਾਨੀ ਨਾਲ ਨਹੀਂ ਮਿਲਦਾ। ਅਜਿਹੇ ਕਿਸਾਨ ਜੋ ਕਾਲੀ ਹਲਦੀ ਦੀ ਕਾਸ਼ਤ ਕਰਨ ਦੇ ਇੱਛੁਕ ਹਨ ਉਹ 6267086404 'ਤੇ ਸੰਪਰਕ ਕਰਕੇ ਕਾਲੀ ਹਲਦੀ ਦਾ ਬੀਜ ਖਰੀਦ ਸਕਦੇ ਹਨ।
ਕਾਲੀ ਹਲਦੀ ਦੇ ਫਾਇਦੇ
● ਕਾਲੀ ਹਲਦੀ ਸਭ ਤੋਂ ਵੱਧ ਦਵਾਈ ਦੇ ਤੌਰ 'ਤੇ ਵਰਤੀ ਜਾਂਦੀ ਹੈ।
● ਇਸ ਦੀ ਵਰਤੋਂ ਨਿਮੋਨੀਆ, ਖਾਂਸੀ, ਬੁਖਾਰ, ਦਮਾ ਆਦਿ ਵਿੱਚ ਕੀਤੀ ਜਾਂਦੀ ਹੈ।
● ਇਸ ਤੋਂ ਅਲਾਵਾ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੀ ਦਵਾਈ ਬਣਾਉਣ ਲਈ ਵੀ ਇਹ ਲਾਹੇਵੰਦ ਹੈ।
● ਕਾਲੀ ਹਲਦੀ ਦਾ ਲੇਪ ਮੱਥੇ 'ਤੇ ਲਗਾਉਣ ਨਾਲ ਮਾਈਗ੍ਰੇਨ ਤੋਂ ਰਾਹਤ ਮਿਲਦੀ ਹੈ।
● ਇਹ ਲਿਊਕੋਡਰਮਾ ਅਤੇ ਮਿਰਗੀ ਵਰਗੀਆਂ ਬਿਮਾਰੀਆਂ ਵਿੱਚ ਵੀ ਬਹੁਤ ਲਾਭਦਾਇਕ ਹੈ।
● ਕਾਲੀ ਹਲਦੀ ਦੀ ਵਰਤੋਂ ਕਾਸਮੈਟਿਕਸ ਉਤਪਾਦ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।
Summary in English: Black Turmeric: Cultivate "Black Turmeric" This Way! Will earn good money!