ਜੇਕਰ ਤੁੱਸੀ ਵੀ ਇੱਕ ਕਿਸਾਨ ਹੋ ਅਤੇ ਵੱਡੀ ਕਮਾਈ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਅੱਜ ਅੱਸੀ ਤੁਹਾਨੂੰ ਕਾਲੀ ਹਲਦੀ ਦੀ ਖੇਤੀ ਬਾਰੇ ਦੱਸਣ ਜਾ ਰਹੇ ਹਾਂ। ਇਸ ਦੀ ਕਾਸ਼ਤ ਤੋਂ ਕਿਸਾਨ ਭਾਰੀ ਮੁਨਾਫ਼ਾ ਕਮਾ ਸਕਦੇ ਹਨ। ਜਾਣੋ ਕਾਸ਼ਤ ਦਾ ਸਹੀ ਤਰੀਕਾ...
ਅੱਜ-ਕੱਲ ਕਿਸਾਨੀ ਇੱਕ ਲਾਹੇਵੰਦ ਧੰਦਾ ਸਾਬਿਤ ਹੋ ਰਹੀ ਹੈ। ਉਸਦੀ ਵਜ੍ਹਾ ਹੈ ਕਿਸਾਨਾਂ ਦਾ ਫਸਲੀ ਚੱਕਰ ਛੱਡ ਕੇ ਨਵੀਆਂ ਫਸਲਾਂ ਵੱਲ ਰੁੱਖ ਕਰਨਾ। ਜਿਸਦੇ ਚਲਦਿਆਂ ਕਿਸਾਨ ਹੁਣ ਕਾਲੀ ਹਲਦੀ ਦੀ ਖੇਤੀ ਨੂੰ ਤਰਜੀਹ ਦੇ ਰਹੇ ਹਨ। ਇਸ ਖੇਤੀ ਬਾਰੇ ਵਧੇਰੀ ਗੱਲ ਕਰੀਏ ਤਾਂ ਇਸ ਦੇ ਪੌਦੇ ਦੀਆਂ ਪੱਤਿਆਂ ਦੇ ਵਿਚਕਾਰ ਕਾਲੀ ਧਾਰੀ ਹੁੰਦੀ ਹੈ। ਇਸ ਦਾ ਕੰਦ ਅੰਦਰੋਂ ਕਾਲਾ ਜਾਂ ਜਾਮਨੀ ਰੰਗ ਦਾ ਹੁੰਦਾ ਹੈ। ਕਾਲੀ ਹਲਦੀ ਦੇ ਬਹੁਤ ਸਾਰੇ ਔਸ਼ਧੀ ਗੁਣਾਂ ਦੇ ਕਾਰਨ, ਇਸਦੀ ਕੀਮਤ ਬਹੁਤ ਜ਼ਿਆਦਾ ਹੈ। ਇਸ ਦੀ ਕਾਸ਼ਤ ਤੋਂ ਕਿਸਾਨ ਭਾਰੀ ਮੁਨਾਫ਼ਾ ਕਮਾ ਸਕਦੇ ਹਨ। ਆਓ ਜਾਣਦੇ ਹਾਂ ਕਾਲੀ ਹਲਦੀ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਇਸਤੋਂ ਕਿੰਨਾ ਲਾਭ ਹੁੰਦਾ ਹੈ।
ਕਾਲੀ ਹਲਦੀ ਦੇ ਫਾਇਦੇ
-ਕਾਲੀ ਹਲਦੀ ਸਭ ਤੋਂ ਵੱਧ ਦਵਾਈ ਦੇ ਤੌਰ 'ਤੇ ਵਰਤੀ ਜਾਂਦੀ ਹੈ।
-ਇਸ ਦੀ ਵਰਤੋਂ ਨਿਮੋਨੀਆ, ਖੰਘ, ਬੁਖਾਰ, ਦਮਾ ਆਦਿ ਵਿੱਚ ਕੀਤੀ ਜਾਂਦੀ ਹੈ।
-ਇਸ ਤੋਂ ਅਲਾਵਾ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦੀ ਦਵਾਈ ਬਣਾਉਣ ਲਈ ਵੀ ਇਹ ਲਾਹੇਵੰਦ ਹੈ।
-ਕਾਲੀ ਹਲਦੀ ਦਾ ਲੇਪ ਮੱਥੇ 'ਤੇ ਲਗਾਉਣ ਨਾਲ ਮਾਈਗ੍ਰੇਨ ਤੋਂ ਰਾਹਤ ਮਿਲਦੀ ਹੈ।
-ਇਹ ਲਿਊਕੋਡਰਮਾ ਅਤੇ ਮਿਰਗੀ ਵਰਗੀਆਂ ਬਿਮਾਰੀਆਂ ਵਿੱਚ ਵੀ ਬਹੁਤ ਲਾਭਦਾਇਕ ਹੈ।
-ਕਾਲੀ ਹਲਦੀ ਦੀ ਵਰਤੋਂ ਕਾਸਮੈਟਿਕਸ ਉਤਪਾਦ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।
ਕਾਲੀ ਹਲਦੀ ਲਈ ਮਿੱਟੀ
ਕਾਲੀ ਹਲਦੀ ਦੀ ਕਾਸ਼ਤ ਕਿਸੇ ਵੀ ਸਾਧਾਰਨ ਉਪਜਾਊ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ, ਪਰ ਸੇਮ ਵਾਲੀ ਜ਼ਮੀਨ ਵਿੱਚ ਇਸ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਇਸ ਦੀ ਕਾਸ਼ਤ ਵਿੱਚ ਜ਼ਮੀਨ ਦੀ ਪੀ.ਐੱਚ. ਮੁੱਲ 5-7 ਦੇ ਵਿਚਕਾਰ ਹੋਣਾ ਚਾਹੀਦਾ ਹੈ। ਕਾਲੀ ਹਲਦੀ ਦੀ ਚੰਗੀ ਫ਼ਸਲ ਲਈ ਨਮੀ ਵਾਲੇ ਮੌਸਮ ਦੀ ਲੋੜ ਹੁੰਦੀ ਹੈ। ਇਸ ਦੇ ਬੂਟੇ ਗਰਮ ਮੌਸਮ ਵਿੱਚ ਝੁਲਸ ਜਾਂਦੇ ਹਨ, ਜਿਸ ਕਾਰਨ ਪੌਦੇ ਦਾ ਵਿਕਾਸ ਬਿਲਕੁਲ ਰੁਕ ਜਾਂਦਾ ਹੈ, ਪਰ ਸਰਦੀ ਅਤੇ ਬਰਸਾਤ ਦਾ ਮੌਸਮ ਇਸ ਦੇ ਪੌਦੇ ਦੇ ਵਾਧੇ ਲਈ ਚੰਗਾ ਮੰਨਿਆ ਜਾਂਦਾ ਹੈ।
ਖੇਤੀ ਕਦੋਂ ਅਤੇ ਕਿਵੇਂ ਕੀਤੀ ਜਾਂਦੀ ਹੈ?
ਕਾਲੀ ਹਲਦੀ ਦੀ ਕਾਸ਼ਤ ਜੂਨ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਢਿੱਲੀ ਦੋਮਟ ਮਿੱਟੀ ਵਿੱਚ ਚੰਗੀ ਹੁੰਦੀ ਹੈ। ਇਸ ਦੀ ਕਾਸ਼ਤ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੀਂਹ ਦਾ ਪਾਣੀ ਖੇਤ ਵਿੱਚ ਖੜ੍ਹਾ ਨਾ ਹੋਵੇ। ਇੱਕ ਹੈਕਟੇਅਰ ਵਿੱਚ ਲਗਭਗ 2 ਕੁਇੰਟਲ ਕਾਲੀ ਹਲਦੀ ਦਾ ਬੀਜ ਲਗਾਇਆ ਜਾਂਦਾ ਹੈ। ਕਾਲੀ ਹਲਦੀ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਸ ਦੀਆਂ ਲੋੜਾਂ ਬਾਰਸ਼ਾਂ ਨਾਲ ਪੂਰੀਆਂ ਹੋ ਜਾਂਦੀਆਂ ਹਨ। ਇਸ ਦੀ ਕਾਸ਼ਤ ਵਿੱਚ ਕਿਸੇ ਕੀਟਨਾਸ਼ਕ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਸ ਵਿੱਚ ਕੀੜੇ ਨਹੀਂ ਲੱਗਦੇ। ਹਾਲਾਂਕਿ, ਚੰਗੇ ਝਾੜ ਲਈ, ਹਲਦੀ ਦੀ ਕਾਸ਼ਤ ਤੋਂ ਪਹਿਲਾਂ ਚੰਗੀ ਮਾਤਰਾ ਵਿੱਚ ਗੋਬਰ ਦੀ ਖਾਦ ਪਾਉਣ ਨਾਲ ਝਾੜ ਚੰਗਾ ਹੁੰਦਾ ਹੈ।
ਕਾਲੀ ਹਲਦੀ ਦੇ ਪੌਦਿਆਂ ਵਿੱਚ ਨਦੀਨਾਂ ਦੀ ਰੋਕਥਾਮ
ਕਾਲੀ ਹਲਦੀ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਰਸਾਇਣਕ ਢੰਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੇ ਲਈ ਸਿਰਫ ਕੁਦਰਤੀ ਤਰੀਕੇ ਨਾਲ ਨਦੀਨ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਜਦੋਂ ਵੀ ਖੇਤ ਵਿੱਚ ਨਦੀਨ ਨਜ਼ਰ ਆਵੇ ਤਾਂ ਉਸ ਦੀ ਇਸ ਨੂੰ ਮਲਚ ਕਰ ਦੇਣਾ ਚਾਹੀਦਾ ਹੈ।
ਕਾਲੀ ਹਲਦੀ ਦੇ ਪੌਦਿਆਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ
ਕਾਲੀ ਹਲਦੀ ਦੇ ਪੌਦਿਆਂ ਵਿੱਚ ਜ਼ਿਆਦਾ ਰੋਗ ਦੇਖਣ ਨੂੰ ਨਜ਼ਰ ਨਹੀਂ ਆਉਂਦੇ। ਪਰ ਕੁੱਝ ਕੀੜੇ-ਮਕੌੜੇ ਅਜਿਹੇ ਹੁੰਦੇ ਹਨ, ਜੋ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਬਿਮਾਰੀ ਨੂੰ ਬਾਰਡੋਕਸ ਜਾਂ ਜੈਵਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਿਆ ਜਾ ਸਕਦਾ ਹੈ।
ਕਾਲੀ ਹਲਦੀ ਤੋਂ ਕਿੰਨਾ ਫਾਇਦਾ ਹੁੰਦਾ ਹੈ
ਇੱਕ ਏਕੜ ਵਿੱਚ ਕਾਲੀ ਹਲਦੀ ਦੀ ਕਾਸ਼ਤ ਕਰਨ ਨਾਲ ਲਗਭਗ 50 ਤੋਂ 60 ਕੁਇੰਟਲ ਕੱਚੀ ਹਲਦੀ ਭਾਵ ਲਗਭਗ 12 ਤੋਂ 15 ਕੁਇੰਟਲ ਸੁੱਕੀ ਹਲਦੀ ਆਸਾਨੀ ਨਾਲ ਮਿਲ ਜਾਂਦੀ ਹੈ। ਕਾਲੀ ਹਲਦੀ ਦੀ ਖੇਤੀ ਵਿੱਚ ਪੈਦਾਵਾਰ ਭਾਵੇਂ ਘੱਟ ਹੋਵੇ ਪਰ ਇਸ ਦੀ ਲਾਗਤ ਬਹੁਤ ਜ਼ਿਆਦਾ ਹੈ। ਕਾਲੀ ਹਲਦੀ ਆਸਾਨੀ ਨਾਲ 500 ਰੁਪਏ ਦੇ ਕਰੀਬ ਵਿੱਕ ਜਾਂਦੀ ਹੈ। ਕੁੱਝ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਨੇ ਕਾਲੀ ਹਲਦੀ 4000 ਰੁਪਏ ਪ੍ਰਤੀ ਕਿਲੋ ਤੱਕ ਵੇਚੀ ਹੈ।
ਕਿਸਾਨ ਇੱਥੋਂ ਕਾਲੀ ਹਲਦੀ ਦਾ ਬੀਜ ਖਰੀਦ ਸਕਦੇ ਹਨ
ਕਾਲੀ ਹਲਦੀ ਦੀ ਕਾਸ਼ਤ ਦੇਸ਼ ਵਿੱਚ ਅਜੇ ਨਵੀਂ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਚੋਣਵੇਂ ਕਿਸਾਨ ਹੀ ਇਸ ਦੀ ਕਾਸ਼ਤ ਕਰਦੇ ਹਨ। ਖੇਤੀ ਘੱਟ ਹੋਣ ਕਾਰਨ ਇਸ ਦਾ ਬੀਜ ਕਿਸਾਨਾਂ ਨੂੰ ਮੰਡੀ ਵਿੱਚ ਆਸਾਨੀ ਨਾਲ ਨਹੀਂ ਮਿਲਦਾ। ਅਜਿਹੇ ਕਿਸਾਨ ਜੋ ਕਾਲੀ ਹਲਦੀ ਦੀ ਕਾਸ਼ਤ ਕਰਨ ਦੇ ਇੱਛੁਕ ਹਨ ਉਹ 6267086404 'ਤੇ ਸੰਪਰਕ ਕਰਕੇ ਕਾਲੀ ਹਲਦੀ ਦਾ ਬੀਜ ਖਰੀਦ ਸਕਦੇ ਹਨ।
ਇਹ ਵੀ ਪੜ੍ਹੋ: ਕਾਲੀ ਕਣਕ ਦੀ ਖੇਤੀ ਲਾਹੇਵੰਦ ਧੰਦਾ! ਕਿਸਾਨਾਂ ਦੀ ਬਦਲੇਗੀ ਕਿਸਮਤ!
ਦੱਸ ਦਈਏ ਕਿ ਇੰਡੀਆਮਾਰਟ ਵਰਗੀਆਂ ਆਨਲਾਈਨ ਵੈੱਬਸਾਈਟਾਂ 'ਤੇ ਤੁਹਾਨੂੰ ਕਾਲੀ ਹਲਦੀ 500 ਤੋਂ 5000 ਰੁਪਏ ਤੱਕ ਵਿਕਦੀ ਮਿਲੇਗੀ। ਜੇਕਰ ਤੁਹਾਡੀ ਕਾਲੀ ਹਲਦੀ ਸਿਰਫ਼ 500 ਰੁਪਏ ਵਿੱਚ ਵਿਕਦੀ ਹੈ ਤਾਂ 15 ਕੁਇੰਟਲ ਵਿੱਚ ਤੁਹਾਨੂੰ 7.5 ਲੱਖ ਰੁਪਏ ਦਾ ਮੁਨਾਫ਼ਾ ਹੋਵੇਗਾ।
Summary in English: Cultivation of Black Turmeric will bring good income to farmers! Find out the right way