ਮੌਜੂਦਾ ਹਾੜੀ ਸੀਜ਼ਨ ਵਿੱਚ ਦੇਸ਼ ਵਿੱਚ 18 ਲੱਖ ਹੈਕਟੇਅਰ ਰਕਬੇ ਵਿੱਚ ਸਰ੍ਹੋਂ ਦੀ ਬਿਜਾਈ ਹੋਈ ਹੈ। ਹਾਲਾਂਕਿ, ਇਸ ਸਾਲ ਅਸਾਧਾਰਨ ਮੌਸਮ ਕਾਰਨ ਸਾਉਣੀ ਦੀ ਵਾਢੀ ਵਿੱਚ ਦੇਰੀ ਨੇ ਕਈ ਸੂਬਿਆਂ ਨੂੰ ਸਰ੍ਹੋਂ ਦੀ ਬਿਜਾਈ ਵਿੱਚ ਪਿੱਛੇ ਛੱਡ ਦਿੱਤਾ ਹੈ।
Mustard Cultivation: ਸਰ੍ਹੋਂ ਦੇਸ਼ ਦੀ ਇੱਕ ਪ੍ਰਮੁੱਖ ਤੇਲ ਬੀਜ ਫਸਲ ਹੈ। ਹਾੜੀ ਦੀਆਂ ਫਸਲਾਂ ਵਿੱਚ ਇਸ ਦਾ ਪ੍ਰਮੁੱਖ ਸਥਾਨ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਰ੍ਹੋਂ ਦੀ ਖੇਤੀ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪ੍ਰਮੁੱਖਤਾ ਨਾਲ ਕੀਤੀ ਜਾਂਦੀ ਹੈ ਅਤੇ ਇਸਦੇ ਬੀਜ ਵਿੱਚ ਤੇਲ ਦੀ ਮਾਤਰਾ 30-45 ਪ੍ਰਤੀਸ਼ਤ ਹੁੰਦੀ ਹੈ। ਆਓ ਜਾਣਦੇ ਹਾਂ ਘੱਟ ਲਾਗਤ 'ਚ ਕਿਸ ਤਰ੍ਹਾਂ ਕਰੀਏ ਸਰ੍ਹੋਂ ਦੀ ਸਫਲ ਕਾਸ਼ਤ, ਨਾਲ ਹੀ ਜਾਣਦੇ ਹਾਂ ਵਧੀਆ ਝਾੜ ਲਈ ਸੁਧਰੀਆਂ ਕਿਸਮਾਂ...
Improved Varieties of Mustard: ਸਰ੍ਹੋਂ ਭਾਰਤ ਦੀ ਚੌਥੇ ਨੰਬਰ ਦੀ ਤੇਲ ਬੀਜ ਫਸਲ ਹੈ ਅਤੇ ਤੇਲ ਬੀਜ ਫਸਲਾਂ ਵਿੱਚ ਸਰੋਂ ਦਾ ਹਿੱਸਾ 28.6 % ਹੈ। ਵਿਸ਼ਵ ਵਿੱਚ ਇਹ ਸੋਇਆਬੀਨ ਅਤੇ ਪਾਮ ਦੇ ਤੇਲ ਤੋ ਬਾਅਦ ਤੀਜੀ ਸਭ ਤੋ ਵੱਧ ਮਹੱਤਵਪੂਰਨ ਫਸਲ ਹੈ। ਸਰੋਂ ਦੇ ਬੀਜ ਅਤੇ ਇਸ ਦਾ ਤੇਲ ਮੁੱਖ ਤੌਰ ਤੇ ਰਸੋਈ ਘਰ ਵਿੱਚ ਕੰਮ ਆਉਂਦਾ ਹੈ। ਸਰੋਂ ਦੇ ਪੱਤੇ ਸਬਜੀ ਬਣਾਉਣ ਦੇ ਕੰਮ ਆਉਦੇ ਹਨ। ਲੋਕ ਸਰ੍ਹੋਂ ਦਾ ਸਾਗ ਬੜੇ ਚਾਅ ਨਾਲ ਖਾਣਾ ਪਸੰਦ ਕਰਦੇ ਹਨ। ਸਰੋਂ ਦੀ ਖਲ ਵੀ ਬਣਦੀ ਹੈ ਜੋ ਕਿ ਦੁਧਾਰੂ ਪਸ਼ੂਆਂ ਨੂੰ ਖਵਾਉਣ ਦੇ ਕੰਮ ਆਉਦੀ ਹੈ।
ਤੇਲ ਵਾਲੀਆਂ ਫਸਲਾਂ 'ਚ ਭੂਰੀ ਤੇ ਪੀਲੀ ਸਰੋਂ, ਰਾਇਆ, ਤੋਰੀਆ ਆਦਿ ਆਉਦੇ ਹਨ। ਪੀਲੀ ਸਰੋਂ ਹਾੜੀ ਵੇਲੇ ਅਸਾਮ, ਬਿਹਾਰ, ਉੜੀਸਾ, ਪੱਛਮੀ ਬੰਗਾਲ ਵਿੱਚ ਉਗਾਈ ਜਾਦੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਹ ਮੁਨਾਫੇ ਵਾਲੀ ਫ਼ਸਲ ਦੇ ਰੂਪ ਵਿੱਚ ਉਗਾਈ ਜਾਂਦੀ ਹੈ। ਪੁਰਾਣੇ ਸਮੇਂ ਵਿੱਚ ਭੂਰੀ ਸਰੋਂ ਹੀ ਮੁੱਖ ਤੋਰ ਤੇ ਉਗਾਈ ਜਾਂਦੀ ਸੀ ਪਰ ਅੱਜ ਕੱਲ ਇਸਦੀ ਬਿਜਾਈ ਘੱਟ ਗਈ ਹੈ ਅਤੇ ਇਸ ਦੀ ਥਾਂ ਰਾਇਆ ਨੇ ਲੈ ਲਈ ਹੈ।
ਇਹ ਵੀ ਪੜ੍ਹੋ : ਸਰ੍ਹੋਂ ਦੀ RH 1424 ਅਤੇ RH 1706 ਕਿਸਮ ਹੈ ਬੇਮਿਸਾਲ, ਹੁਣ ਮਿਲੇਗਾ ਬੰਪਰ ਝਾੜ ਤੇ ਵੱਧ ਮੁਨਾਫ਼ਾ
ਘੱਟ ਲਾਗਤ 'ਚ ਇਸ ਤਰ੍ਹਾਂ ਕਰੋ ਸਰ੍ਹੋਂ ਦੀ ਕਾਸ਼ਤ
ਕਾਸ਼ਤ ਲਈ ਮਿੱਟੀ:
ਤੇਲ ਵਾਲੀਆਂ ਫਸਲਾਂ ਲਈ ਹਲਕੀਆਂ ਤੋਂ ਭਾਰੀਆਂ ਜਮੀਨਾਂ ਵਧੀਆ ਹਨ। ਰਾਇਆ ਹਰੇਕ ਤਰਾਂ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ, ਪਰ ਤੋਰੀਏ ਲਈ ਭਾਰੀ ਜ਼ਮੀਨ ਚਾਹੀਦੀ ਹੈ। ਤਾਰਾਮੀਰਾ ਲਈ ਆਮ ਤੌਰ ਤੇ ਰੇਤਲੀਆਂ ਅਤੇ ਮੈਰਾ ਰੇਤਲੀਆਂ ਜਮੀਨਾਂ ਚੰਗੀਆਂ ਹਨ ।
ਖੇਤ ਦੀ ਤਿਆਰੀ:
ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ। ਕਿਸਾਨ ਵੀਰ ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ। ਬੀਜਾਂ ਦੇ ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ।
ਬਿਜਾਈ ਦਾ ਸਹੀ ਢੰਗ
ਬਿਜਾਈ ਦਾ ਸਮਾਂ:
● ਸਰ੍ਹੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੁੰਦਾ ਹੈ। ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ।
● ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ।
● ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ।
● ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ ।
ਬੀਜ 'ਚ ਫਾਸਲਾ:
● ਤਾਰਾਮੀਰਾ ਸਰ੍ਹੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ।
● ਗੋਭੀ ਸਰ੍ਹੋਂ ਦੀ ਬਿਜਾਈ ਲਈ ਕਤਾਰਾ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ।
ਬੀਜ ਦੀ ਡੂੰਘਾਈ:
ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ।
ਬਿਜਾਈ ਦਾ ਢੰਗ:
ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।
ਬੀਜ ਦੀ ਮਾਤਰਾ:
ਜਦੋਂ ਤਾਰਾਮੀਰਾ ਜਾਂ ਸਰ੍ਹੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ। ਬਿਜਾਈ ਤੋਂ 3 ਹਫਤਿਆਂ ਬਾਅਦ ਕਮਜ਼ੋਰ ਪੌਦਿਆਂ ਨੂੰ ਨਸ਼ਟ ਕਰ ਦਿਉ ਅਤੇ ਸਿਹਤਮੰਦ ਪੌਦਿਆਂ ਨੂੰ ਖੇਤ ਵਿੱਚ ਰਹਿਣ ਦਿਓ।
ਬੀਜ ਦੀ ਸੋਧ:
ਬੀਜ ਨੂੰ ਮਿੱਟੀ ਵਿਚਲੇ ਕੀੜਿਆਂ ਅਤੇ ਬਿਮਾਰੀਆਂ ਤੋ ਬਚਾਉਣ ਲਈ ਬੀਜਾਂ ਨੂੰ 3 ਗ੍ਰਾਮ ਥੀਰਮ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ।
ਇਹ ਵੀ ਪੜ੍ਹੋ : ਸਰ੍ਹੋਂ ਦੀ ਇਹ ਕਿਸਮ ਸਿਰਫ਼ 100 ਦਿਨਾਂ 'ਚ ਹੋ ਜਾਵੇਗੀ ਤਿਆਰ, ਮਿਲੇਗਾ ਬੰਪਰ ਉਤਪਾਦਨ ਤੇ ਤੇਲ ਦੀ ਭਰਪੂਰ ਮਾਤਰਾ
ਖਾਦ ਪ੍ਰਬੰਧਨ:
● ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ।
● ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ।
● ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ।
● ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ।
● ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ।
● ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ।
● ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ।
● ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ।
● ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ।
ਨਦੀਨਾਂ ਦੀ ਰੋਕਥਾਮ:
ਕਿਸਾਨ ਭਰਾਵਾਂ ਨੂੰ ਦੱਸ ਦੇਈਏ ਕਿ ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ। ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ। ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ।
ਸਿੰਚਾਈ:
ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ। ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ । ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ।
ਫਸਲ ਦੀ ਵਾਢੀ:
● ਫ਼ਸਲ ਪੱਕਣ ਲਈ 110-140 ਦਿਨਾਂ ਦਾ ਸਮਾਂ ਲੈਂਦੀ ਹੈ।
● ਫ਼ਸਲ ਦੀ ਵਾਢੀ ਫਲੀਆਂ ਪੀਲੀਆਂ ਅਤੇ ਬੀਜ ਸਖਤ ਹੋਣ ਤੇ ਕਰੋ।
● ਬੀਜਾਂ ਦੇ ਝੜਨ ਨੂੰ ਰੋਕਣ ਲਈ ਵਾਢੀ ਸਵੇਰ ਵੇਲੇ ਕਰੋ।
● ਦਾਤੀ ਦੀ ਮਦਦ ਨਾਲ ਬੂਟਿਆਂ ਨੂੰ ਜਮੀਨ ਦੇ ਨੇੜਿਉ ਕੱਟੋ l
● ਫਿਰ 7-10 ਦਿਨਾਂ ਲਈ ਫਸਲ ਨੂੰ ਸੁੱਕਣ ਲਈ ਰੱਖੋ ਅਤੇ ਸੁੱਕਣ ਤੋਂ ਬਾਅਦ ਗਹਾਈ ਕਰੋ l
ਸਰ੍ਹੋਂ ਦੇ ਵਧੀਆ ਝਾੜ ਲਈ ਸੁਧਰੀਆਂ ਕਿਸਮਾਂ
ਦੱਸ ਦੇਈਏ ਕਿ ਸਰ੍ਹੋਂ ਦਾ ਬੀਜ ਬਾਜ਼ਾਰ ਵਿੱਚ ਬਹੁਤ ਮਹਿੰਗਾ ਮਿਲਦਾ ਹੈ। ਇਸ ਲਈ ਜੋ ਬੀਜ ਤੁਸੀਂ ਪਿਛਲੇ ਸਾਲ ਬੀਜਿਆ ਹੈ ਅਤੇ ਫਸਲ ਚੰਗੀ ਹੋਈ ਹੈ, ਉਸ ਤੋਂ ਬਾਅਦ ਇਸ ਬੀਜ ਦੀ ਸਫ਼ਾਈ ਅਤੇ ਸੀਡ ਟ੍ਰੀਟਮੈਂਟ ਕਰਕੇ ਤਿਆਰ ਖੇਤ ਵਿੱਚ ਬਿਜਾਈ ਕਰੋ ਤਾਂ ਨਤੀਜੇ ਚੰਗੇ ਆਉਣਗੇ। ਪਰ ਜਿਨ੍ਹਾਂ ਕਿਸਾਨਾਂ ਕੋਲ ਬੀਜ ਨਹੀਂ ਹਨ, ਉਹ ਹੇਠਾਂ ਦੱਸੀਆਂ ਕਿਸਮਾਂ ਦੀ ਵਰਤੋਂ ਕਰ ਸਕਦੇ ਹਨ:
ਸਰ੍ਹੋਂ ਦੀ ਬਿਜਾਈ ਲਈ ਕ੍ਰਾਂਤੀ, ਮਾਇਆ, ਵਰੁਣ (ਟੀ-59), ਪੂਸਾ ਬੋਲਡ ਉਰਵਸ਼ੀ, ਨਰਿੰਦਰ ਰਾਏ ਕਿਸਮਾਂ ਨੂੰ ਸੁਧਰੀਆਂ ਕਿਸਮਾਂ ਮੰਨਿਆ ਜਾਂਦਾ ਹੈ। ਸਿੰਚਾਈ ਸਥਿਤੀ ਵਿੱਚ ਬੀਜੀਆਂ ਜਾਣ ਵਾਲੀਆਂ ਕਿਸਮਾਂ ਵਿੱਚੋਂ ਵਰੁਣਾ, ਵੈਭਵ ਅਤੇ ਵਰਦਾਨ ਨੂੰ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਖੇਤੀ ਮਾਹਿਰ ਅਰਾਵਲੀ (ਆਰ.ਐਨ.-393), ਐਨ.ਆਰ.ਸੀ. ਐਚ.ਬੀ.-101, ਐਨ.ਆਰ.ਸੀ.ਡੀ.ਆਰ.-2, ਆਰ.ਐਚ.-749 ਨੂੰ ਵੀ ਚੰਗੇ ਝਾੜ ਲਈ ਵਧੀਆ ਮੰਨਦੇ ਹਨ। ਜੇਕਰ ਮੌਸਮ ਠੀਕ ਰਹੇ ਤਾਂ ਇਨ੍ਹਾਂ ਕਿਸਮਾਂ ਵਿੱਚੋਂ 20-26 ਕੁਇੰਟਲ ਸਰ੍ਹੋਂ ਪ੍ਰਤੀ ਹੈਕਟੇਅਰ ਪ੍ਰਾਪਤ ਕੀਤੀ ਜਾ ਸਕਦੀ ਹੈ।
Summary in English: Cultivation of mustard in low cost, know the improved varieties for better yield