1. Home
  2. ਖੇਤੀ ਬਾੜੀ

ਸਬਜ਼ੀਆਂ ਦੇ ਦੋਗਲੇ ਬੀਜ, ਹਾਈਬ੍ਰਿਡ ਕਿਸਮਾਂ ਅਤੇ ਫ਼ਸਲੀ ਚੱਕਰ ਨਾਲ ਵਧੇਗੀ ਆਮਦਨ: PAU

ਕਿਸਾਨ ਵੀਰ ਇਸ ਤਰਾਂ ਸਾਰਾ ਸਾਲ ਫਸਲੀ ਚੱਕਰ ਅਪਣਾ ਕੇ ਆਪਣੀ ਕਮਾਈ ਵਿੱਚ 3 ਤੋਂ 4 ਗੁਣਾਂ ਵਾਧਾ ਕਰ ਸਕਦੇ ਹਨ। ਹੇਠਾਂ ਲਿਖੇ ਫਸਲੀ ਚੱਕਰ ਅਪਣਾਏ ਜਾ ਸਕਦੇ ਹਨ।

Gurpreet Kaur Virk
Gurpreet Kaur Virk
ਵੱਧ ਆਮਦਨ ਅਤੇ ਫ਼ਸਲੀ ਵਿਭਿੰਨਤਾ ਲਈ ਸਬਜ਼ੀਆਂ ਉਗਾਓ

ਵੱਧ ਆਮਦਨ ਅਤੇ ਫ਼ਸਲੀ ਵਿਭਿੰਨਤਾ ਲਈ ਸਬਜ਼ੀਆਂ ਉਗਾਓ

Crop Diversification: ਸਬਜ਼ੀ ਇੱਕ ਪੌਦੇ ਦਾ ਖਾਣ ਯੋਗ ਹਿੱਸਾ ਹੁੰਦੀ ਹੈ। ਸਬਜ਼ੀਆਂ ਨੂੰ ਆਮ ਤੌਰ ਤੇ ਪੌਦੇ ਦੇ ਉਸ ਹਿੱਸੇ ਦੇ ਅਨੁਸਾਰ ਵੰਡਿਆ ਜਾਂਦਾ ਹੈ ਜੋ ਖਾਧੇ ਜਾਂਦੇ ਹਨ ਜਿਵੇਂ ਕਿ ਪੱਤੇ (ਸਲਾਦ), ਤਣਾ (ਸੈਲਰੀ), ਜੜ੍ਹ (ਗਾਜਰ), ਕੰਦ (ਆਲੂ), ਬਲਬ (ਪਿਆਜ਼) ਅਤੇ ਫੁੱਲ (ਬਰੋਕਲੀ)। ਇਸ ਲਈ ਟਮਾਟਰ ਬੋਟੈਨੀਕਲ ਤੌਰ ਤੇ ਇੱਕ ਫਲ ਹੈ, ਪਰ ਆਮ ਤੌਰ 'ਤੇ ਇੱਕ ਸਬਜ਼ੀ ਮੰਨਿਆ ਜਾਂਦਾ ਹੈ। ਸਾਡੇ ਭੋਜਨ ਵਿੱਚ ਸਬਜ਼ੀਆਂ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਦਿਆਂ ਹਨ, ਇਨ੍ਹਾਂ ਤੋਂ ਸਾਨੂੰ ਖਣਿਜ ਪਦਾਰਥ ਮਿਲਦੇ ਹਨ।

ਹਰੀਆਂ ਸਬਜ਼ੀਆਂ ਵਿਟਾਮਿਨ ਸੀ ਦਾ ਇਕ ਵਧੀਆ ਸੋਮਾ ਹਨ। ਇਕ ਖੋਜ ਮੁਤਾਬਿਕ ਇੱਕ ਮਨੁੱਖ ਨੂੰ ਇਕ ਦਿਨ ਵਿੱਚ 300 ਗ੍ਰਾਮ ਸਬਜ਼ੀਆਂ ਭੋਜਨ ਵਿੱਚ ਸਾਮਿਲ ਕਰਨੀਆਂ ਚਾਹੀਦੀਆਂ ਹਨ, ਜਦੋਂਕਿ ਲਗਭੱਗ 150 ਗ੍ਰਾਮ ਸਬਜ਼ੀਆਂ ਹੀ ਸ਼ਾਮਿਲ ਕੀਤੀਆਂ ਜਾਦੀਆਂ ਹਨ। ਇਥੋਂ ਇਹ ਪਤਾ ਲਗਦਾ ਹੈ ਕਿ ਸਾਨੂੰ ਸੰਤੁਲਿਤ ਭੋਜਨ ਖਾਣ ਲਈ ਸਬਜ਼ੀਆਂ ਦਾ ਉਤਪਾਦਨ ਵਧਾਉਣਾ ਪਏਗਾ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਸਾਲ 2021-22 ਦੌਰਾਨ ਸਬਜ਼ੀਆਂ ਤਕਰੀਬਨ 3.06 ਲੱਖ ਹੈਕਟੇਅਰ ਰਕਬੇ 'ਤੇ ਪੈਦਾ ਕੀਤੀਆਂ ਗਈਆਂ, ਜਿਨ੍ਹਾਂ ਤੋਂ ਕੁੱਲ ਪੈਦਾਵਾਰ 61.09 ਲੱਖ ਟਨ ਹੋਈ। ਔਸਤ ਪੈਦਾਵਾਰ 20.0 ਟਨ ਪ੍ਰਤੀ ਹੈਕਟੇਅਰ ਹੈ। ਸਾਡੇ ਪ੍ਰਾਂਤ ਵਿੱਚ ਕੁੱਲ ਸਬਜ਼ੀਆਂ ਵਿਚੋਂ ਤਕਰੀਬਨ ਅੱਧੇ ਕੁ ਰਕਬੇ 'ਤੇ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਆਲੂਆਂ ਨੂੰ ਘਰੇਲੂ ਵਰਤੋਂ ਜਾਂ ਬੀਜ ਦੇ ਤੌਰ 'ਤੇ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ : IISR ਵੱਲੋਂ ਗੰਨੇ ਦੀਆਂ 3 ਨਵੀਆਂ ਕਿਸਮਾਂ ਤਿਆਰ, ਪੰਜਾਬ-ਹਰਿਆਣਾ-ਉੱਤਰਾਖੰਡ ਦੇ ਕਿਸਾਨਾਂ ਲਈ ਲਾਹੇਵੰਦ

ਪੰਜਾਬ ਪ੍ਰਾਂਤ ਨੂੰ ਅੱਜ ਕੱਲ੍ਹ ਆਲੂਆਂ ਦੇ ਬੀਜ ਪ੍ਰਾਂਤ ਵਜੋਂ ਵੀ ਜਾਣਿਆ ਜਾਣ ਲੱਗ ਪਿਆ ਹੈ। ਸਾਡੇ ਪ੍ਰਾਂਤ ਵਿੱਚ ਸਬਜ਼ੀਆਂ ਦੀ ਪੈਦਾਵਾਰ 61.09 ਲੱਖ ਟਨ ਹੈ, ਜਿਸ ਵਿੱਚ ਤੁੜਾਈ ਤੋਂ ਬਾਅਦ ਦੇ ਨੁਕਸਾਨ ਸ਼ਾਮਿਲ ਨਹੀਂ ਹਨ ਜੋ ਕਿ 20-40 ਪ੍ਰਤੀਸ਼ਤ ਹਨ। ਜੇਕਰ ਅਸੀਂ ਪ੍ਰਤੀ ਜੀਅ ਸਬਜ਼ੀਆਂ ਦੀ ਖਪਤ ਦੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਵਿਅਕਤੀ ਤੋਂ ਵੀ ਘੱਟ ਬਣਦੀ ਹੈ। ਅੰਦਾਜ਼ਾ ਹੈ ਕਿ ਜੇਕਰ ਮਨੁੱਖੀ ਮੰਗ ਨੂੰ ਮੁੱਖ ਰੱਖੀਏ ਤਾਂ ਸਾਨੂੰ ਸਬਜ਼ੀਆਂ ਦੀ ਪੈਦਾਵਾਰ ਦੁਗਣੀ ਕਰਨੀ ਪਵੇਗੀ। ਇਸ ਤੋਂ ਇਲਾਵਾ ਸਾਨੂੰ ਸਬਜ਼ੀਆਂ ਦੀ ਪੈਦਾਵਾਰ ਡੱਬਾਬੰਦੀ ਲਈ ਅਤੇ ਵਿਦੇਸ਼ਾਂ ਨੂੰ ਬੀਜ ਭੇਜਣ ਲਈ ਸਬਜ਼ੀਆਂ ਹੇਠ ਰਕਬਾ ਵਧਾਉਣ ਦੀ ਲੋੜ ਹੈ।

ਸਬਜ਼ੀਆਂ ਦੇ ਉਤਪਾਦਨ ਦਾ ਵਪਾਰਕ ਅਤੇ ਘਰੇਲੂ ਪੱਧਰ 'ਤੇ ਵਧੀਆ ਭਵਿੱਖ ਹੈ। ਸਬਜ਼ੀਆਂ ਦਾ ਉਤਪਾਦਨ ਵਪਾਰਕ ਪੱਧਰ ਤੇ ਕੀਤਾ ਜਾਵੇ ਤਾਂ ਕਿਸਾਨ ਵੀਰ ਚੰਗੀ ਕਮਾਈ ਕਰ ਸਕਦੇ ਹਨ। ਸਬਜ਼ੀਆਂ ਨੂੰ ਉਹਨਾਂ ਦੇ ਅਸਲੀ ਮੌਸਮ ਤੋਂ ਹੱਟ ਕੇ ਅਗੇਤਾ ਜਾਂ ਪਿਛੇਤਾ ਉਤਪਾਦਨ ਕਰਕੇ ਵੇਚਣ ਨਾਲ ਪ੍ਰਤੀ ਏਕੜ ਆਮਦਨ ਵਧਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਕਕੜੀ ਦੀ ਕਾਸ਼ਤ ਤੋਂ 100 ਦਿਨਾਂ ਵਿੱਚ ਲੱਖਾਂ ਦਾ ਮੁਨਾਫ਼ਾ, ਪ੍ਰਤੀ ਹੈਕਟੇਅਰ 200 ਕੁਇੰਟਲ ਤੋਂ ਵੱਧ ਝਾੜ

ਕਿਸੇ ਨੇੜੇ ਦੀ ਮੰਡੀ ਵਿੱਚ ਜਾ ਕੇ ਆੜਤੀਆਂ ਨੂੰ ਸਬਜ਼ੀ ਵੇਚਣ ਦੀ ਬਜਾਏ ਕਿਸਾਨ ਵੀਰ ਆਪ ਹੀ ਸਬਜ਼ੀ ਵੇਚ ਸਕਦੇ ਹਨ। ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ, ਕਰੇਲਾ ਖੀਰਾਂ, ਕਾਲੀ ਤੋਰੀ, ਪੇਠਾ, ਟੀਂਡਾ, ਘੀਆ-ਕੱਦੂ ਆਦਿ ਨੂੰ ਗਰਮੀਆਂ ਦੀਆਂ ਅਗੇਤੀਆਂ ਸਬਜ਼ੀਆਂ ਵਜੋਂ ਬੀਜਿਆ ਜਾ ਸਕਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੀਆਂ ਸਬਜ਼ੀਆਂ ਬੀਜਣ ਜਿੰਨਾਂ ਦੀ ਉਹਨਾਂ ਦੀ ਨੇੜੇ ਦੀ ਮੰਡੀ ਵਿੱਚ ਜ਼ਿਆਂਦਾ ਮੰਗ ਹੋਵੇ।

ਸਬਜ਼ੀਆਂ ਦਾ ਫਸਲੀ ਚੱਕਰ ਛੋਟਾ ਹੋਣ ਕਰਕੇ ਇਹਨਾਂ ਨੂੰ ਦੁਜੀਆਂ ਫਸਲਾਂ ਤੋ ਬਾਅਦ ਵਿੱਚ ਜਾਂ ਨਾਲ ਬੀਜਿਆ ਜਾ ਸਕਦਾ ਹੈ। ਸਬਜ਼ੀਆਂ ਨੂੰ ਦੁਜੀਆਂ ਫਸਲਾਂ ਦੇ ਨਾਲ ਜਾਂ ਪਿਛੋਂ ਬੀਜਣ ਵੇਲੇ ਇਸ ਗਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਫਸਲਾਂ ਅਤੇ ਸਬਜ਼ੀਆਂ ਇੱਕਠੀਆਂ ਨਹੀ ਬੀਜਣੀਆਂ ਚਾਹੀਦੀਆਂ, ਜਿਨ੍ਹਾਂ ਦੇ ਕੀੜੇ ਮਕੋੜੇ ਅਤੇ ਬੀਮਾਰਿਆਂ ਇਕੋ ਜਿਹੀਆਂ ਹੋਣ। ਕਿਸਾਨ ਵੀਰ ਇਸ ਤਰਾਂ ਸਾਰਾ ਸਾਲ ਫਸਲੀ ਚੱਕਰ ਅਪਣਾ ਕੇ ਆਪਣੀ ਕਮਾਈ ਵਿਚ 3-4 ਗੁਣਾਂ ਵਾਧਾ ਕਰ ਸਕਦੇ ਹਨ। ਹੇਠ ਲਿਖੇ ਫਸਲੀ ਚੱਕਰ ਅਪਣਾਏ ਜਾ ਸਕਦੇ ਹਨ।

ਸਬਜ਼ੀਆਂ ਦੇ ਦੋਗਲੇ ਬੀਜ ਪੈਦਾ ਕਰਨਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੰਜ ਸਬਜ਼ੀਆਂ ਦੀਆਂ ਦੋਗਲੀਆਂ ਕਿਸਮਾਂ ਬੀਜਣ ਦੀ ਸਿਫ਼ਾਰਸ਼ ਜਿਵੇਂ ਕਿ:

● ਖਰਬੂਜ਼ਾ - ਪੰਜਾਬ ਹਾਈਬ੍ਰਿਡ, ਐੱਮ ਐੱਚ-51 ਅਤੇ ਐੱਮ ਐੱਚ-27, ਮਿਰਚ ਦੀਆਂ ਸੀ ਐੱਚ-1, ਸੀ ਐੱਚ-3 ਅਤੇ ਸੀ ਐਚ-27
● ਟਮਾਟਰ - ਟੀ ਐੱਚ-1
● ਬੈਂਗਣ - ਪੀ ਬੀ ਐੱਚ ਆਰ-41, ਪੀ ਬੀ ਐੱਚ ਆਰ-42, ਬੀ ਐੱਚ-2, ਪੀ ਬੀ ਐੱਚ-3 ਅਤੇ ਪੀ ਬੀ ਐੱਚ-4,
● ਪਿਆਜ਼ - ਪੀ ਓ ਐੱਚ-1
● ਹਲਵਾ ਕੱਦੂ - ਪੀ ਪੀ ਐੱਚ-1 ਅਤੇ ਪੀ ਪੀ ਐੱਚ-2

ਇਹ ਵੀ ਪੜ੍ਹੋ : ਜਾਣੋ ਮਈ ਮਹੀਨੇ ਦੇ ਖੇਤੀਬਾੜੀ ਅਤੇ ਬਾਗਵਾਨੀ ਕਾਰਜ

ਵੱਧ ਆਮਦਨ ਅਤੇ ਫ਼ਸਲੀ ਵਿਭਿੰਨਤਾ ਲਈ ਸਬਜ਼ੀਆਂ ਉਗਾਓ

ਵੱਧ ਆਮਦਨ ਅਤੇ ਫ਼ਸਲੀ ਵਿਭਿੰਨਤਾ ਲਈ ਸਬਜ਼ੀਆਂ ਉਗਾਓ

ਵੱਖ-ਵੱਖ ਸਬਜ਼ੀਆਂ ਦੀਆਂ ਕਿਸਮਾਂ/ ਹਾਈਬ੍ਰਿਡ

● ਖਰਬੂਜ਼ਾ - ਐੱਮ ਐੱਚ-51, ਐੱਮ ਐੱਚ-27, ਪੰਜਾਬ ਹਾਈਬ੍ਰਿਡ

● ਮਿਰਚ - ਸੀ ਐਚ-52,ਸੀ ਐਚ-27, ਸੀ ਐਚ-3, ਸੀ ਐਚ-1, ਪੰਜਾਬ ਸੰਧੂਰੀ, ਪੰਜਾਬ ਤੇਜ, ਪੰਜਾਬ ਸੁਰਖ, ਪੰਜਾਬ ਗੁੱਛੇਦਾਰ

● ਟਮਾਟਰ - ਪੰਜਾਬ ਵਰਖਾ ਬਹਾਰ-4, ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2, ਪੰਜਾਬ ਰੱਤਾ, ਪੰਜਾਬ ਉਪਮਾ, ਪੰਜਾਬ ਐਨ ਆਰ-7, ਪੰਜਾਬ ਛੁਹਾਰਾ, ਪੰਜਾਬ ਸਵਰਨਾ, ਪੰਜਾਬ ਗੋਰਵ, ਪੰਜਾਬ ਸਰਤਾਜ, ਪੰਜਾਬ ਸੋਨਾ ਚੈਰੀ, ਪੰਜਾਬ ਕੇਸਰ ਚੈਰੀ, ਪੰਜਾਬ ਰੈੱਡ ਚੈਰੀ

● ਬੈਂਗਣ - ਪੀ ਬੀ ਐੱਚ ਆਰ-41, ਪੀ ਬੀ ਐੱਚ ਆਰ-42, ਬੀ ਐੱਚ-2, ਪੀ ਬੀ ਐੱਚ-3 ਅਤੇ ਪੀ ਬੀ ਐੱਚ-4

● ਪਿਆਜ - ਪੀ ਓ ਐਚ-1, ਪੀ ਆਰ ਓ-7, ਪੀ ਵਾਈ ਓ-1, ਪੀ ਡਬਲਯੂ ਓ-2, ਪੀ ਆਰ ਓ-6, ਪੰਜਾਬ ਵ੍ਹਾਈਟ, ਪੰਜਾਬ ਨਰੋਆ,

● ਹਲਵਾ ਕੱਦੂ - ਪੀ ਪੀ ਐੱਚ-1 ਅਤੇ ਪੀ ਪੀ ਐੱਚ-2

● ਕਰੇਲਾ - ਪੰਜਾਬ ਕਰੇਲਾ-15, ਪੰਜਾਬ ਝਾੜ ਕਰੇਲਾ-1, ਪੰਜਾਬ ਕਰੇਲੀ-1, ਪੰਜਾਬ-14

● ਖੀਰਾ - ਫਖ੍ਹ-11,ਪੰਜਾਬ ਖੀਰਾ-1, ਪੰਜਾਬ ਨਵੀਨ

● ਲ਼ਸਣ - ਪੀ.ਜੀ.-18, ਪੀ.ਜੀ.-17

● ਗਾਜਰਾ - ਪੰਜਾਬ ਰੋਸਨਿ,ਪੀ ਸੀ 161, ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ, ਪੀ. ਸੀ.-34

● ਆਲੂ - ਪੰਜਾਬ ਆਲੂ 101, ਪੰਜਾਬ ਆਲੂ 102,ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3, ਕੁਫ਼ਰੀ ਫਰਾਈਸੋਨਾ

● ਮਟਰ - ਏ ਪੀ-3, ਮਟਰ ਅਗੇਤਾ-7, ਮਟਰ ਅਗੇਤਾ-6, ਅਰਕਲ, ਪੰਜਾਬ 89, ਮਿੱਠੀ ਫ਼ਲੀ

ਫ਼ਸਲ ਚੱਕਰ

1. ਉਨ੍ਹਾਂ ਸਬਜ਼ੀ ਫਾਰਮਾਂ ਲਈ ਜਿਹੜੇ ਵੱਡੀਆਂ ਮੰਡੀਆਂ ਤੋਂ ਦੂਰ ਹਨ:

● ਆਲੂ-ਪਿਆਜ਼-ਹਰੀ ਖਾਦ
(ਸਤੰਬਰ-ਦਸੰਬਰ)-(ਦਸੰਬਰ-ਮਈ)-(ਜੂਨ-ਜੁਲਾਈ)

● ਆਲੂ-ਪਛੇਤੀ ਫੁੱਲ ਗੋਭੀ-ਮਿਰਚ
(ਅਕਤੂਬਰ-ਦਸੰਬਰ)- (ਦਸੰਬਰ-ਮਾਰਚ)-(ਮਾਰਚ-ਅਕਤੂਬਰ)

● ਆਲੂ-ਭਿੰਡੀ - ਅਗੇਤੀ ਫੁੱਲ ਗੋਭੀ
(ਨਵੰਬਰ-ਫ਼ਰਵਰੀ)-(ਮਾਰਚ-ਜੁਲਾਈ)-(ਜੁਲਾਈ-ਅਕਤੂਬਰ)

● ਆਲੂ -ਗਾਜਰ/ਮੂਲੀ (ਬੀਜ ਵਾਸਤੇ)-ਭਿੰਡੀ (ਬੀਜ ਵਾਸਤੇ)
(ਅਕਤੂਬਰ-ਜਨਵਰੀ)-(ਜਨਵਰੀ-ਮਈ) (ਜੂਨ-ਅਕਤੂਬਰ)

● ਮਟਰ-ਮਿਰਚ
(ਅਕਤੂਬਰ-ਫਰਵਰੀ)-(ਮਾਰਚ-ਸਤੰਬਰ)

ਇਹ ਵੀ ਪੜ੍ਹੋ : Vegetable Farming: ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਤੋਂ ਕਮਾਓ ਡੇਢ ਤੋਂ 2 ਲੱਖ ਰੁਪਏ

2. ਉਨ੍ਹਾਂ ਸਬਜ਼ੀ ਫਾਰਮਾਂ ਲਈ ਜਿਹੜੇ ਵੱਡੀਆਂ ਮੰਡੀਆਂ ਦੇ ਨੇੜੇ ਹਨ:

● ਬੈਂਗਣ (ਲੰਮੇ)-ਪਛੇਤੀ ਫੁੱਲ ਗੋਭੀ-ਘੀਆ ਕੱਦੂ
(ਜੂਨ-ਅਕਤੂਬਰ)-(ਨਵੰਬਰ-ਫ਼ਰਵਰੀ)-(ਫ਼ਰਵਰੀ-ਜੂਨ)

● ਫੁੱਲ ਗੋਭੀ-ਟਮਾਟਰ-ਭਿੰਡੀ
(ਸਤੰਬਰ-ਨਵੰਬਰ)-(ਦਸੰਬਰ-ਮਈ)-(ਮਈ-ਸਤੰਬਰ)

● ਨੀਮਾਟੋਡ ਤੋਂ ਪ੍ਰਭਾਵਿਤ ਖੇਤਾਂ ਵਿੱਚ ਫੁੱਲ ਗੋਭੀ-ਪਿਆਜ਼-ਭਿੰਡੀ ਦਾ ਫ਼ਸਲੀ ਚੱਕਰ ਅਪਣਾਉ ਜਿਸ ਨਾਲ ਨੀਮਾਟੋਡ ਦੀ ਗਿਣਤੀ ਵਿੱਚ ਵਾਧਾ ਨਹੀਂ ਹੁੰਦਾ।

● ਆਲੂ-ਖਰਬੂਜ਼ਾ-ਮੂਲੀ
(ਸਤੰਬਰ-ਜਨਵਰੀ)-(ਫ਼ਰਵਰੀ-ਮਈ)-(ਜੂਨ-ਅਗਸਤ)

● ਪਾਲਕ-ਗੰਢ ਗੋਭੀ-ਮਿਰਚ
(ਅਗਸਤ-ਅਕਤੂਬਰ)-(ਅਕਤੂਬਰ-ਫ਼ਰਵਰੀ)-(ਫ਼ਰਵਰੀ-ਅਗਸਤ)

ਅਜੈ ਕੁਮਾਰ ਅਤੇ ਤਰਸੇਮ ਸਿੰਘ ਢਿੱਲੋਂ
ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ ਅਤੇ ਸਬਜੀ ਵਿਭਾਗ,ਪੀ.ਏ.ਯੂ ਲੁਧਿਆਣਾ

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: Double seeds of vegetables, hybrid varieties and crop rotation will increase income

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters