1. Home
  2. ਖੇਤੀ ਬਾੜੀ

ਕਰੌਂਦੇ ਦੀ ਖੇਤੀ ਤੋਂ ਹਰ ਮਹੀਨੇ ਕਮਾਓ 20 ਹਜ਼ਾਰ ਰੁਪਏ, ਕਿਸਾਨਾਂ ਨੂੰ ਮਿਲੇਗਾ ਦੁੱਗਣਾ ਮੁਨਾਫਾ

ਜੇਕਰ ਕਿਸਾਨ ਕਰੌਂਦੇ ਦੀ ਖੇਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਕਾਸ਼ਤ ਤੋਂ ਦੁੱਗਣਾ ਮੁਨਾਫ਼ਾ ਮਿਲਣ ਵਾਲਾ ਹੈ। ਇਸ ਲੇਖ ਰਾਹੀਂ ਜਾਣੋ ਕਰੌਂਦੇ ਦੀ ਕਾਸ਼ਤ ਤੋਂ ਕਿਵੇਂ ਮੁਨਾਫਾ ਲਿਆ ਜਾ ਸਕਦਾ ਹੈ।

Gurpreet Kaur Virk
Gurpreet Kaur Virk
ਕਰੌਂਦੇ ਦੀ ਖੇਤੀ ਤੋਂ ਹਰ ਮਹੀਨੇ ਹਜ਼ਾਰਾਂ ਦੀ ਕਮਾਈ

ਕਰੌਂਦੇ ਦੀ ਖੇਤੀ ਤੋਂ ਹਰ ਮਹੀਨੇ ਹਜ਼ਾਰਾਂ ਦੀ ਕਮਾਈ

Karonde ki Kheti: ਕਰੌਂਦੇ ਦੀ ਫਸਲ ਨਾ ਸਿਰਫ ਕਿਸਾਨਾਂ ਨੂੰ ਚੰਗਾ ਮੁਨਾਫਾ ਦਿੰਦੀ ਹੈ, ਸਗੋਂ ਫਸਲ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਕੰਮ ਵੀ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਸਲ ਜਾਂ ਬਾਗਬਾਨੀ ਦੇ ਆਲੇ-ਦੁਆਲੇ ਆਸਾਨੀ ਨਾਲ ਕਰੌਦਾ ਲਗਾ ਸਕਦੇ ਹੋ। ਕਿਸਾਨ ਆਪਣੇ ਇੱਕ ਏਕੜ ਖੇਤ ਵਿੱਚ 100 ਦੇ ਕਰੀਬ ਰੁੱਖ ਲਗਾ ਕੇ ਹਰ ਮਹੀਨੇ 20 ਹਜ਼ਾਰ ਤੋਂ ਵੱਧ ਦੀ ਕਮਾਈ ਕਰ ਸਕਦਾ ਹੈ। ਆਓ ਜਾਣਦੇ ਹਾਂ ਅੱਜ ਦੇ ਲੇਖ ਵਿੱਚ ਕਰੌਂਦੇ ਦੀ ਕਾਸ਼ਤ ਬਾਰੇ ਵਿਸਥਾਰ ਨਾਲ ਮਹੱਤਵਪੂਰਨ ਜਾਣਕਾਰੀ...

ਕਰੌਂਦੇ ਦੀ ਖੇਤੀ ਕਰਦੇ ਸਮੇਂ ਕਿਸਾਨ

ਕਿਸਾਨ ਭਰਾਵੋ ਨੂੰ ਕਰੌਂਦੇ ਦੀ ਖੇਤੀ ਲਈ ਕਿਸੇ ਖ਼ਾਸ ਤਰ੍ਹਾਂ ਦੀ ਸਾਂਭ-ਸੰਭਾਲ ਦੀ ਲੋੜ ਨਹੀਂ ਹੁੰਦੀ। ਕਿਉਂਕਿ ਇਸ ਦਾ ਬੂਟਾ ਝਾੜੀਦਾਰ ਅਤੇ ਕੰਡਿਆਲੀ ਹੁੰਦਾ ਹੈ। ਜਿਸ ਕਾਰਨ ਕੋਈ ਵੀ ਵਿਅਕਤੀ ਜਾਂ ਕੋਈ ਜੰਗਲੀ ਜਾਨਵਰ ਇਸ ਦੇ ਬੂਟੇ ਦੇ ਨੇੜੇ ਨਹੀਂ ਆਉਂਦਾ।

ਦੂਜੇ ਪਾਸੇ ਜੇਕਰ ਇਸ ਦੀ ਫ਼ਸਲ ਦੀ ਗੱਲ ਕਰੀਏ ਤਾਂ ਇਸ ਦੀ ਫ਼ਸਲ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ। ਤੁਸੀਂ ਆਸਾਨੀ ਨਾਲ ਕਿਸੇ ਵੀ ਕਿਸਮ ਦੀ ਫਸਲ ਦੇ ਆਲੇ-ਦੁਆਲੇ ਕਰੌਂਦੇ ਦੇ ਪੌਦੇ ਉਗਾ ਸਕਦੇ ਹੋ।

ਇਹ ਵੀ ਪੜ੍ਹੋ : ਸਾਉਣੀ ਸੀਜ਼ਨ 'ਚ ਕਰੋ ਪਰਾਲੀ ਖੁੰਬ ਦੀ ਕਾਸ਼ਤ, ਪਰਾਲੀ ਦੀ ਇੱਕ ਕਿਆਰੀ 'ਚੋਂ ਲਓ 3 ਤੋਂ 4 ਕਿਲੋ ਝਾੜ

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਰੌਂਦੇ ਦਾ ਪੌਦਾ ਬਹੁਤ ਸਹਿਣਸ਼ੀਲ ਹੁੰਦਾ ਹੈ। ਨਾਲ ਹੀ, ਇਸ ਦੇ ਪੌਦੇ ਵਿੱਚ ਸੋਕੇ ਨੂੰ ਸਭ ਤੋਂ ਵੱਧ ਸਹਿਣ ਦੀ ਸਮਰੱਥਾ ਹੁੰਦੀ ਹੈ। ਇਸੇ ਲਈ ਤੁਸੀਂ ਦੇਖਿਆ ਹੋਵੇਗਾ ਕਿ ਬੰਜਰ, ਰੇਤਲੀ ਜ਼ਮੀਨ ਵਿੱਚ ਕਰੌਂਦੇ ਦਾ ਪੌਦਾ ਆਸਾਨੀ ਨਾਲ ਉੱਗਦਾ ਹੈ। ਇਸ ਕਰਕੇ ਠੰਡੇ ਖੇਤਰਾਂ ਵਿੱਚ ਕਰੌਂਦੇ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਦੇ ਪੌਦਿਆਂ ਦੀ ਉਚਾਈ ਲਗਭਗ 6 ਤੋਂ 7 ਫੁੱਟ ਹੁੰਦੀ ਹੈ।

ਕਰੌਂਦੇ ਦੀ ਕਾਸ਼ਤ ਲਈ ਮਿੱਟੀ

ਕਰੌਂਦੇ ਦੀ ਕਾਸ਼ਤ ਤੋਂ ਚੰਗਾ ਝਾੜ ਲੈਣ ਲਈ ਕਿਸਾਨ ਨੂੰ ਅਜਿਹੇ ਖੇਤ ਦੀ ਚੋਣ ਕਰਨੀ ਪੈਂਦੀ ਹੈ ਜਿੱਥੋਂ ਪਾਣੀ ਦੀ ਸਹੀ ਨਿਕਾਸੀ ਹੋਵੇ। ਇਸ ਤੋਂ ਇਲਾਵਾ ਰੇਤਲੀ, ਦੁਮਟੀਆ ਅਤੇ 6 ਤੋਂ 8 ਪੀ.ਐਚ. ਮੁੱਲ ਵਾਲੀ ਮਿੱਟੀ ਕਰੌਂਦੇ ਦੀ ਕਾਸ਼ਤ ਲਈ ਚੰਗੀ ਮੰਨੀ ਜਾਂਦੀ ਹੈ।

ਇਹ ਵੀ ਪੜ੍ਹੋ : ਕਕੜੀ ਦੀ ਕਾਸ਼ਤ ਤੋਂ 100 ਦਿਨਾਂ ਵਿੱਚ ਲੱਖਾਂ ਦਾ ਮੁਨਾਫ਼ਾ, ਪ੍ਰਤੀ ਹੈਕਟੇਅਰ 200 ਕੁਇੰਟਲ ਤੋਂ ਵੱਧ ਝਾੜ

ਸਿੰਚਾਈ ਪ੍ਰਣਾਲੀ

ਚੰਗੀ ਫ਼ਸਲ ਲਈ, ਕਰੌਂਦੇ ਦੀ ਕਾਸ਼ਤ ਦੇ ਪਹਿਲੇ ਸਾਲ ਵਿੱਚ ਸਿੰਚਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਿਉਂਕਿ ਇਸ ਸਮੇਂ ਦੌਰਾਨ ਪੌਦੇ ਦੇ ਵਧਣ-ਫੁੱਲਣ ਲਈ ਸਮੇਂ-ਸਮੇਂ 'ਤੇ ਸਿੰਚਾਈ ਕਰਨੀ ਚਾਹੀਦੀ ਹੈ। ਗਰਮੀਆਂ ਦੇ ਮੌਸਮ ਵਿੱਚ ਇਸ ਦੇ ਪੌਦਿਆਂ ਨੂੰ 10 ਤੋਂ 15 ਦਿਨਾਂ ਦੇ ਅੰਤਰਾਲ 'ਤੇ ਸਿੰਚਾਈ ਕਰਨੀ ਚਾਹੀਦੀ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਸਿੰਚਾਈ ਕਰਨ ਦੀ ਲੋੜ ਨਹੀਂ ਪੈਂਦੀ।

ਕਰੌਂਦੇ ਦੀ ਕਾਸ਼ਤ ਲਈ ਖਾਦ ਦੀ ਮਾਤਰਾ

ਕਿਸਾਨ ਵੀਰ ਕਰੌਂਦੇ ਦੀ ਫ਼ਸਲ ਵਿੱਚ ਹੇਠ ਲਿਖੀਆਂ ਖਾਦਾਂ ਦੀ ਵਰਤੋਂ ਕਰ ਸਕਦੇ ਹਨ।

ਖਾਦ

ਪੌਦਿਆਂ ਵਿੱਚ ਖਾਦਾਂ ਦੀ ਮਾਤਰਾ

ਇੱਕ ਸਾਲ

2 ਸਾਲ

3 ਸਾਲ

4 ਸਾਲ

5 ਸਾਲ ਬਾਅਦ

ਗੋਬਰ ਦੀ ਖਾਦ (Cow Dung Manure)

10

10

15

20

20.00

ਯੂਰੀਆ (Urea)

0.100

0.100

0.100

0.200

0.200

ਸੁਪਰ ਫਾਸਫੇਟ (Super Phosphate)

--

0.300

0.300

0.400

0.400

ਪੋਟਾਸ਼ ਦੇ ਮਿਊਰੇਟ

(Muriate of Potash)

--

--

0.050

0.075

0.100

ਇਹ ਵੀ ਪੜ੍ਹੋ : ਪਰਵਲ ਦੀ ਖੇਤੀ ਕਿਸਾਨਾਂ ਲਈ ਵਰਦਾਨ, ਘੱਟ ਨਿਵੇਸ਼ ਵਿੱਚ ਲੱਖਾਂ ਦੀ ਕਮਾਈ

ਫ਼ਸਲ ਦੀ ਵਾਢੀ

ਪ੍ਰਾਪਤ ਜਾਣਕਾਰੀ ਅਨੁਸਾਰ ਬਸੰਤ ਰੁੱਤ ਵਿੱਚ ਇਸ ਦੇ ਪੌਦਿਆਂ ਵਿੱਚ ਫਲ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਫਿਰ ਜਿਵੇਂ ਹੀ ਮੀਂਹ ਪੈਂਦਾ ਹੈ ਤਾਂ ਇਸ ਦੇ ਫਲ ਪੱਕਣ ਲੱਗ ਪੈਂਦੇ ਹਨ। ਚੇਤੇ ਰਹੇ ਕਿ ਕਿਸਾਨ ਭਰਾਵਾਂ ਨੂੰ ਕਰੌਂਦੇ ਦੇ ਬੂਟੇ ਲਗਾਉਣ ਤੋਂ ਲਗਭਗ 4 ਸਾਲ ਬਾਅਦ ਇਸ ਦੇ ਫਲ ਦੀ ਕਟਾਈ ਕਰਨੀ ਚਾਹੀਦੀ ਹੈ। ਕਰੌਂਦੇ ਦਾ ਫਲ ਸੁਆਦ ਵਿੱਚ ਖੱਟਾ ਹੁੰਦਾ ਹੈ। ਪਰ ਇਸ ਦੇ ਸੇਵਨ ਨਾਲ ਪੋਸ਼ਣ ਅਤੇ ਸਿਹਤ ਵਿੱਚ ਵਾਧਾ ਹੁੰਦਾ ਹੈ। ਇੰਨਾ ਹੀ ਨਹੀਂ ਇਸ ਦੇ ਫਲ ਦੀ ਵਰਤੋਂ ਕਈ ਤਰ੍ਹਾਂ ਦੇ ਉਤਪਾਦ ਬਣਾਉਣ ਲਈ ਵੀ ਕੀਤੀ ਜਾਂਦੀ ਹੈ।

Summary in English: Earn good amount every month from karonda farming, farmers will get double profit

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters