Crop Protection: ਪਿਛਲੇ ਦੋ ਹਫ਼ਤਿਆਂ ਤੋਂ ਪੰਜਾਬ ਦਾ ਮੌਸਮ (ਘੱਟ ਤਾਪਮਾਨ ਅਤੇ ਵਧੇਰੇ ਨਮੀਂ) ਟਮਾਟਰ ਅਤੇ ਆਲੂ ਦੀ ਫਸਲ 'ਤੇ ਪਿਛੇਤੇ ਝੁਲਸ ਰੋਗ ਦੇ ਅਨੁਕੂਲ ਬਣਿਆ ਹੋਇਆ ਹੈ। ਅਜਿਹੇ 'ਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਆਲੂਆਂ ਅਤੇ ਟਮਾਟਰਾਂ ਦੇ ਪਿਛੇਤੇ ਝੁਲਸ ਰੋਗ ਤੋਂ ਬਚਾਅ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਹੈ।
ਦੱਸ ਦੇਈਏ ਕਿ ਪਿਛੇਤੇ ਝੁਲਸ ਰੋਗ ਦੇ ਪਹਿਲੇ ਲੱਛਣ ਛੋਟੇ, ਹਲਕੇ ਤੋਂ ਗੂੜ੍ਹੇ, ਗੋਲਾਕਾਰ ਪਾਣੀ-ਭਿੱਜੇ ਧੱਬੇ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਠੰਡੇ ਅਤੇ ਨਮੀ ਵਾਲੇ ਮੌਸਮ ਦੌਰਾਨ, ਇਹ ਧੱਬੇ ਤੇਜ਼ੀ ਨਾਲ ਵੱਡੇ ਅਤੇ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੇ ਬਣ ਜਾਂਦੇ ਹਨ। ਪ੍ਰਭਾਵਿਤ ਖੇਤਾਂ ਵਿੱਚ ਜੇਕਰ ਸਮੇਂ ਸਿਰ ਰੋਕਥਾਮ ਨਾ ਕਰੀਏ ਤਾਂ ਜਲਦੀ ਹੀ ਫਸਲ ਤਬਾਹ ਹੋ ਸਕਦੀ ਹੈ। ਝੁਲਸ ਰੋਗ ਆਲੂਆਂ ਤੋਂ ਟਮਾਟਰ ਦੀ ਫਸਲ 'ਤੇ ਜਾ ਸਕਦਾ ਹੈ।
ਮਾਹਿਰਾਂ ਨੇ ਪਿਛੇਤੇ ਝੁਲਸ ਰੋਗ ਤੋਂ ਬਚਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਬਿਜਾਈ ਵੇਲੇ ਕਿਸਮ ਦੀ ਸਹੀ ਚੋਣ ਕਰੋ ਕਿਉਂਕਿ ਕਈ ਗੈਰ-ਸਿਫਾਰਸ਼ੀ ਕਿਸਮਾਂ ਉੱਪਰ ਝੁਲਸ ਰੋਗ ਵਧੇਰੇ ਹਮਲਾ ਕਰਦਾ ਹੈ। ਪੌਦਿਆਂ ਵਿਚਕਾਰ ਫਾਸਲਾ ਸਹੀ ਹੋਣਾ ਚਾਹੀਦਾ ਹੈ ਤਾਂ ਜੋ ਪਤਰਾਲ ਵਿੱਚ ਹਵਾ ਅਤੇ ਰੌਸ਼ਨੀ ਦੀ ਆਵਾਜਾਈ ਬਣੀ ਰਹੇ।
ਮੌਸਮ ਦਾ ਹਮੇਸ਼ਾਂ ਖਿਆਲ ਰੱਖੋ। ਠੰਡੇ ਅਤੇ ਸਿੱਲ੍ਹੇ ਮੌਸਮ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ, ਜਦੋਂ ਕਿ ਖੁਸ਼ਕ ਮੌਸਮ ਬਿਮਾਰੀ ਨੂੰ ਰੋਕਦਾ ਹੈ। ਆਲੇ ਦੁਆਲੇ ਦੇ ਖੇਤਾਂ ਵਿੱਚ ਪਿਛੇਤੇ ਝੁਲਸ ਰੋਗ ਦੇ ਫੈਲਾਅ ਨੂੰ ਰੋਕਣ ਲਈ ਬਿਮਾਰ ਫਸਲ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰੋ।
ਫੁਹਾਰਾ ਸਿੰਚਾਈ ਤੋਂ ਪਰਹੇਜ਼ ਕਰੋ। ਪਾਣੀ ਦਿਨ ਵੇਲੇ ਦਿਓ ਤਾਂ ਕਿ ਪੱਤੇ ਰਾਤ ਤੋਂ ਪਹਿਲਾਂ ਸੁੱਕ ਜਾਣ। ਜੇਕਰ ਸੰਭਵ ਹੋਵੇ ਤਾਂ ਤੁਪਕਾ ਸਿੰਚਾਈ ਦੀ ਵਰਤੋਂ ਕਰੋ ਜਿਸ ਨਾਲ ਝੁਲਸ ਅਤੇ ਹੋਰ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ: Tomato Crop: ਟਮਾਟਰ ਦੀ ਫ਼ਸਲ ਵਿੱਚ ਕੀੜਿਆਂ ਦੀ ਸਰਵਪੱਖੀ ਰੋਕਥਾਮ ਅਤੇ ਸਾਵਧਾਨੀਆਂ ਬਾਰੇ ਜਾਣੋ
ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਉੱਲੀਨਾਸ਼ਕ ਜਿਵੇਂ ਕਿ ਇੰਡੋਫਿਲ ਐਮ-45® 500-700 ਗ੍ਰਾਮ ਜਾਂ ਕਰਜ਼ੇਟ ਐੱਮ-8,ਮਿਲੋਡੀ ਡਿਊ 66.75 ਡਬਲਯੂ ਪੀ ਜਾਂ ਰਿਡੋਿਮਲ ਗੋਲਡ ਜਾਂ ਸੈਕਿਟਨ 60 ਡਬਲਯੂ ਜੀ 700 ਗ੍ਰਾਮ ਜਾਂ ਰੀਵਸ 250 ਐੱਸ ਸੀ 250 ਮਿਲੀਿਲਟਰ ਜਾਂ ਇਕੂਏਸ਼ਨ ਪ੍ਰੋ 200 ਮਿਲੀਿਲਟਰ ਪ੍ਰਤੀ ਏਕੜ ਦੇ ਹਿਸਾਬ 10 ਦਿਨ ਦੇ ਵਕਫੇ ਤੇ ਕਰੋ। ਆਪਣੇ-ਆਪ ਬਣਾਏ ਗਏ ਟੈਂਕ ਮਿਕਚਰ ਨਹੀਂ ਵਰਤਣੇ ਚਾਹੀਦੇ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉੱਲੀ ਵਿੱਚ ਰੋਗ ਪ੍ਰਤੀਰੋਧਤਾ ਦੀ ਤਾਕਤ ਪੈਦਾ ਹੋ ਸਕਦੀ ਹੈ।
Summary in English: EXPERT ADVICE: Low temperature and high humidity cause late blight disease on tomato and potato crops, tips for prevention