1. Home
  2. ਖੇਤੀ ਬਾੜੀ

ਕਣਕ ਦੀਆਂ ਇਹ 4 ਕਿਸਮਾਂ ਕਿਸਾਨਾਂ ਨੂੰ ਕਰ ਸਕਦੀਆਂ ਨੇ ਮਾਲੋਮਾਲ, ਜਾਣੋ ਕੀ ਹੈ ਖਾਸ ਇਨ੍ਹਾਂ ਕਿਸਮਾਂ ਵਿੱਚ ?

ਕਣਕ ਦੀਆਂ ਹੇਠ ਦਿੱਤੀਆਂ 4 ਕਿਸਮਾਂ ਨਾਲ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਹੋ ਸਕਦਾ ਹੈ, ਜਿਸ ਨਾਲ ਕਿਸਾਨ ਘੱਟ ਸਮੇਂ ਵਿੱਚ ਚੰਗੀ ਫ਼ਸਲ ਦੇ ਨਾਲ-ਨਾਲ ਚੰਗਾ ਪੈਸਾ ਵੀ ਕਮਾ ਸਕਦੇ ਹਨ। ਜਿਹਨਾਂ ਕਿਸਮਾਂ ਨੂੰ ਜਾਣ ਲਈ ਪੜੋਂ ਹੇਠਾ ਦਿੱਤੀ ਪੂਰੀ ਜਾਣਕਾਰੀ...

KJ Staff
KJ Staff
ਕਣਕ ਦੀਆਂ ਮੁੱਖ 4 ਕਿਸਮਾਂ

ਕਣਕ ਦੀਆਂ ਮੁੱਖ 4 ਕਿਸਮਾਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਕਸਰ ਹੀ ਕਿਸਾਨਾਂ ਨੂੰ ਕਣਕ ਦੀ ਚੰਗੀ ਫ਼ਸਲ ਪੈਦਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਹਰ ਸਾਲ ਤਾਪਮਾਨ ਵਿੱਚ ਵਾਧਾ ਹੋਣ ਕਰਕੇ ਇਸ ਦਾ ਅਸਰ ਕਣਕ ਦੀ ਪੈਦਾਵਾਰ ਉੱਤੇ ਵੀ ਪੈਂ ਰਿਹਾ ਹੈ। ਸੋ ਆਓ ਜਾਣਦੇ ਹਾਂ ਕਣਕ ਦੀਆਂ ਕੁੱਝ ਅਹਿਮ ਕਿਸਮਾਂ ਬਾਰੇ ਜਿਸ ਨਾਲ ਕਿਸਾਨ ਵਧੀਆਂ ਮੁਨਾਫ਼ਾ ਕਮਾ ਸਕਦੇ ਹਾਂ...

1. ਕਣਕ ਦੀ DBW-327 ਕਿਸਮ:-ਕਣਕ ਦੀ DBW-327 ਕਿਸਮਮੌਸਮ ਤੋਂ ਪ੍ਰਭਾਵਿਤ ਨਹੀਂ ਹੁੰਦੀ, ਜਿਸ ਕਾਰਨ ਫ਼ਸਲ ਖ਼ਰਾਬ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਕਣਕ ਦੀ ਇਹ ਕਿਸਮ 35 ਕੁਇੰਟਲ ਪ੍ਰਤੀ ਏਕੜ ਤੇ 80 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਦੇ ਸਕਦੀ ਹੈ। ਕਣਕ ਦੀ ਇਹ ਕਿਸਮ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਦਿੱਲੀ ਲਈ ਵਿਸ਼ੇਸ਼ ਤੌਰ 'ਤੇ ਢੁੱਕਵੀਂ ਦੱਸੀ ਜਾਂਦੀ ਹੈ, ਕਿਉਂਕਿ ਇੱਥੋਂ ਦੀ ਜ਼ਮੀਨ ਇਸ ਕਿਸਮ ਲਈ ਢੁੱਕਵੀਂ ਹੈ। 

2. ਕਣਕ ਦੀ DBW-370 ਕਿਸਮ:- DBW-370 ਵੀ ਭਾਰਤ ਵਿੱਚ ਵਿਕਸਤ ਕਣਕ ਦੀ ਇੱਕ ਕਿਸਮ ਹੈ। ਜਿਸ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੁਆਰਾ ਵਿਕਸਤ ਕੀਤਾ ਗਿਆ ਸੀ ਅਤੇ ਕਣਕ ਖੋਜ ਡਾਇਰੈਕਟੋਰੇਟ, ਕਰਨਾਲ, ਹਰਿਆਣਾ, ਭਾਰਤ ਦੁਆਰਾ ਜਾਰੀ ਕੀਤਾ ਗਿਆ ਸੀ। DBW-370 ਕਣਕ ਦੀ ਉਤਪਾਦਨ ਸਮਰੱਥਾ 86.9 ਕੁਇੰਟਲ ਪ੍ਰਤੀ ਹੈਕਟੇਅਰ ਹੈ, ਜਿਸ ਦਾ ਔਸਤ ਝਾੜ 74.9 ਕੁਇੰਟਲ ਪ੍ਰਤੀ ਹੈਕਟੇਅਰ ਪ੍ਰਾਪਤ ਹੁੰਦਾ ਹੈ। DBW-370 ਕਣਕ ਦੇ ਪੌਦਿਆਂ ਦੀ ਉਚਾਈ 99 ਸੈਂਟੀਮੀਟਰ ਅਤੇ ਫ਼ਸਲ ਪੱਕਣ ਦਾ ਸਮਾਂ 151 ਦਿਨ ਹੈ, ਜਿਸ ਤੋਂ ਇਲਾਵਾ ਇਸ ਕਣਕ ਦੇ 1000 ਦਾਣਿਆਂ ਦਾ ਭਾਰ 41 ਗ੍ਰਾਮ ਹੁੰਦਾ ਹੈ। ਇਸ ਕਣਕ ਦੇ ਕਿਸਮ ਵਿੱਚ ਪ੍ਰੋਟੀਨ ਦੀ ਮਾਤਰਾ 12 ਪ੍ਰਤੀਸ਼ਤ, ਜ਼ਿੰਕ 37.8 ਪੀਪੀਐਮ ਅਤੇ ਆਇਰਨ ਦੀ ਮਾਤਰਾ 37.9 ਪੀਪੀਐਮ ਹੁੰਦੀ ਹੈ।

3. ਕਣਕ ਦੀ DBW-372 ਕਿਸਮ:- ਕਣਕ ਦੀ ਇਹ ਕਿਸਮ ਕਿਸਾਨਾਂ ਲਈ ਬਹੁਤ ਲਾਹੇਵੰਦ ਹੁੰਦੀ ਹੈ। ਇਸ ਕਣਕ ਦੀ ਉਤਪਾਦਨ ਸਮਰੱਥਾ 84.9 ਕੁਇੰਟਲ ਪ੍ਰਤੀ ਹੈਕਟੇਅਰ ਹੈ ਅਤੇ ਔਸਤ ਝਾੜ 75.3 ਕੁਇੰਟਲ ਪ੍ਰਤੀ ਹੈਕਟੇਅਰ ਹੈ। ਜਿਸ ਕਣਕ ਦੇ ਪੌਦਿਆਂ ਦੀ ਉਚਾਈ 96 ਸੈਂਟੀਮੀਟਰ ਅਤੇ ਪੱਕਣ ਦਾ ਸਮਾਂ 151 ਦਿਨ ਅਤੇ 1000 ਦਾਣਿਆਂ ਦਾ ਭਾਰ 42 ਗ੍ਰਾਮ ਹੁੰਦਾ ਹੈ। ਇਸ ਕਿਸਮ ਦੀ ਕਣਕ ਵਿੱਚ ਪ੍ਰੋਟੀਨ ਦੀ ਮਾਤਰਾ 12.2 ਪ੍ਰਤੀਸ਼ਤ, ਜ਼ਿੰਕ 40.8 ਪੀਪੀਐਮ ਅਤੇ ਆਇਰਨ ਦੀ ਮਾਤਰਾ 37.7 ਪੀਪੀਐਮ ਹੈ।

4. ਕਣਕ ਦੀ DBW-371 ਕਿਸਮ:- DBW-371 ਕਣਕ ਦੀ ਕਿਸਮ ਜ਼ਿਆਦਾਤਰ ਸਿੰਚਾਈ ਵਾਲੇ ਖੇਤਰਾਂ ਵਿੱਚ ਅਗੇਤੀ ਬਿਜਾਈ ਲਈ ਢੁੱਕਵੀਂ ਹੈ। ਇਸ ਕਣਕ ਦੀ ਉਤਪਾਦਨ ਸਮਰੱਥਾ 87.1 ਕੁਇੰਟਲ ਪ੍ਰਤੀ ਹੈਕਟੇਅਰ ਹੈ ਤੇ ਔਸਤ ਝਾੜ 75.1 ਕੁਇੰਟਲ ਪ੍ਰਤੀ ਹੈਕਟੇਅਰ ਹੈ। ਇਸ ਕਣਕ ਦੀ ਫ਼ਸਲ ਦੇ ਪੌਦਿਆਂ ਦੀ ਉਚਾਈ 100 ਸੈਂਟੀਮੀਟਰ ਹੁੰਦੀ ਹੈ ਅਤੇ ਇਸ ਕਣਕ ਦੇ ਪੱਕਣ ਦਾ ਸਮਾਂ 150 ਦਿਨ ਤੇ 1000 ਦਾਣਿਆਂ ਦਾ ਭਾਰ 46 ਗ੍ਰਾਮ ਹੁੰਦਾ ਹੈ। ਇਸ ਕਣਕ ਦੀ ਕਿਸਮ ਦੀ ਪ੍ਰੋਟੀਨ ਸਮੱਗਰੀ 12.2 ਪ੍ਰਤੀਸ਼ਤ, ਜ਼ਿੰਕ 39.9 ਪੀਪੀਐਮ ਅਤੇ ਆਇਰਨ ਤੱਤ 44.9 ਪੀਪੀਐਮ ਹੈ। ਇਹ ਕਣਕ ਦੀ ਕਿਸਮ ਪੰਜਾਬ, ਰਾਜਸਥਾਨ, ਦਿੱਲੀ ਤੇ ਹੋਰ ਜ਼ਿਲ੍ਹਿਆਂ ਵਿੱਚ ਉਗਾਈ ਜਾ ਸਕਦੀ ਹੈ। ਇਸ ਕਣਕ ਦੀ ਕਿਸਮ 150 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਇਹ ਵੀ ਪੜੋ:-ਪੰਜਾਬ ਦੇ ਕਿਸਾਨ ਕਣਕ ਦੀਆਂ ਇਨ੍ਹਾਂ 3 ਕਿਸਮਾਂ ਦੀ ਕਾਸ਼ਤ ਕਰਕੇ ਪ੍ਰਾਪਤ ਕਰਣ ਵਧੇਰੇ ਝਾੜ

Summary in English: Farmers can earn good income from main 4 varieties of wheat

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters