1. Home
  2. ਖੇਤੀ ਬਾੜੀ

ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਤੋਂ ਪਰੇਸ਼ਾਨ ਹੋਏ ਕਿਸਾਨ !

ਜਿਥੇ ਇਕ ਪਾਸੇ ਨਿੰਬੂ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ, ਤਾਂ ਦੂੱਜੇ ਪਾਸੇ ਪਿਆਜ ਦੀਆਂ ਕੀਮਤਾਂ ਵਿਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।

Pavneet Singh
Pavneet Singh
Onion Prices

Onion Prices

ਜਿਥੇ ਇਕ ਪਾਸੇ ਨਿੰਬੂ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ, ਤਾਂ ਦੂੱਜੇ ਪਾਸੇ ਪਿਆਜ ਦੀਆਂ ਕੀਮਤਾਂ ਵਿਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪਿਆਜ ਦੀਆਂ ਕੀਮਤਾਂ ਨੂੰ ਵੇਖਦੇ ਹੋਏ ਕਿਸਾਨ ਘਟ ਰਕਮ ਵਿਚ ਪਿਆਜ ਵੇਚਣ ਲਈ ਮਜਬੂਰ ਹੋ ਗਏ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਪਿਆਜ ਸਟੋਰ ਕਰਨ ਦੀ ਸਹੂਲਤ ਵਧੀਆ ਰੂਪ ਤੋਂ ਨਹੀਂ ਹੈ, ਨਾਲ ਹੀ ਫ਼ਸਲ ਨੂੰ ਵੱਧ ਦਿਨ ਰੱਖਣ ਤੋਂ ਫ਼ਸਲ ਖਰਾਬ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿਚ ਜੋ ਰਕਮ ਮੰਡੀਆਂ ਵਿਚ ਚਲ ਰਹੀ ਹੈ ,ਸਾਨੂੰ ਉਸੀ ਰਕਮ ਤੇ ਵੇਚਣੇ ਪੈ ਰਹੇ ਹਨ।

ਪਿਆਜ਼ ਦੀਆਂ ਕੀਮਤਾਂ 'ਚ ਕਿੰਨੀ ਗਿਰਾਵਟ?(How Much Onion Prices Fall?)

ਜੇਕਰ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਪਿਛਲੇ ਦੋ ਮਹੀਨਿਆਂ ਤੋਂ ਪਹਿਲਾਂ ਪਿਆਜ਼ ਦੀ ਕੀਮਤ 200 ਤੋਂ 900 ਰੁਪਏ ਤੱਕ ਚੱਲ ਰਹੀ ਸੀ, ਪਰ ਅਚਾਨਕ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ, ਜੋ ਹੁਣ 240 ਰੁਪਏ ਤੋਂ ਘੱਟ ਕੇ 100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇਹ ਮੰਡੀ ਵਿੱਚ ਪਹੁੰਚ ਗਿਆ ਹੈ।

ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਕਾਰਨ ਕੁਝ ਕਿਸਾਨ ਆਪਣੀ ਫ਼ਸਲ ਨੂੰ ਖੇਤ ਵਿੱਚ ਹੀ ਤਬਾਹ ਕਰ ਰਹੇ ਹਨ। ਕਿਸਾਨਾਂ ਨੂੰ ਆਪਣੀ ਫਸਲ ਘੱਟ ਭਾਅ 'ਤੇ ਵੇਚਣ ਨਾਲੋਂ ਇਹ ਵਿਕਲਪ ਬਿਹਤਰ ਲੱਗ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਮੁੱਲ ਵੀ ਨਹੀਂ ਮਿਲ ਰਿਹਾ। ਅਜਿਹੇ 'ਚ ਉਨ੍ਹਾਂ ਨੂੰ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਸਮਝ ਨਹੀਂ ਆਉਂਦਾ।

ਇਹ ਵੀ ਪੜ੍ਹੋ : ਹੁਣ ਤੁਸੀਂ ਬਿਨਾਂ ਮਿੱਟੀ ਦੇ ਵੀ ਉਗਾ ਸਕਦੇ ਹੋ ਸਬਜ਼ੀਆਂ! ਜਾਣੋ ਇਹ ਨਵਾਂ ਤਰੀਕਾ

ਕਿਸਾਨਾਂ ਲਈ ਸਲਾਹ (Advice For Farmers)

ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਫ਼ਸਲ ਨੂੰ ਭਾਗ ਬਣਾ ਕੇ ਮੰਡੀ ਵਿੱਚ ਵੇਚਣ ਦੇ ਨਾਲ-ਨਾਲ ਜਿਨ੍ਹਾਂ ਕੋਲ ਫ਼ਸਲ ਨੂੰ ਸਟੋਰ ਕਰਨ ਦਾ ਢੁਕਵਾਂ ਪ੍ਰਬੰਧ ਹੈ, ਉਹ ਫ਼ਸਲ ਨੂੰ ਸਟੋਰੇਜ ਵਿੱਚ ਹੀ ਰੱਖਣ। ਤਾਂ ਜੋ ਜਦੋਂ ਕੀਮਤ ਵਧਦੀ ਹੈ, ਤਾਂ ਉਨ੍ਹਾਂ ਨੂੰ ਵੱਧ ਕੀਮਤ 'ਤੇ ਵੇਚਿਆ ਜਾ ਸਕੇ।

ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਰਹੀਆਂ ਹਨ, ਇਸ ਲਈ ਹੁਣ ਸਵਾਲ ਇਹ ਉੱਠਦਾ ਹੈ ਕਿ ਸਰਕਾਰ ਕਿਸਾਨਾਂ ਨੂੰ ਇਨ੍ਹਾਂ ਹਾਲਾਤਾਂ ਵਿੱਚੋਂ ਕਿਵੇਂ ਕੱਢੇਗੀ?ਅਤੇ ਕੀ ਕਿਸਾਨ ਹੁਣ ਫਸਲ ਤੋਂ ਮੁਨਾਫਾ ਲੈ ਸਕਣਗੇ?

Summary in English: Farmers upset over falling onion prices!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters