1. Home
  2. ਖੇਤੀ ਬਾੜੀ

ਕਮਾਦ ਦੀ ਕਾਸ਼ਤ ਲਈ ਸਿਫਾਰਸ਼ ਕਿਸਮਾਂ ਅਤੇ ਅੰਤਰ-ਫ਼ਸਲਾਂ ਬਾਰੇ ਪੂਰਾ ਵੇਰਵਾ

ਲੇਖ ਵਿੱਚ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਪਤਝੜ ਰੁੱਤ ਦੇ ਕਮਾਦ ਤੋਂ ਭਰਪੂਰ ਫਾਇਦਾ ਲੈ ਸਕਦੇ ਹਾਂ ਤੇ ਆਪਣੇ ਮੁਨਾਫ਼ੇ ਵਿੱਚ ਵਾਧਾ ਕਰ ਸਕਦੇ ਹਾਂ।

Gurpreet Kaur Virk
Gurpreet Kaur Virk
ਪਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫਾਰਸ਼ ਕਿਸਮਾਂ

ਪਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫਾਰਸ਼ ਕਿਸਮਾਂ

Kamad ki Kasht: ਪੰਜਾਬ ਵਿੱਚ ਝੋਨੇ ਹੇਠਲਾ ਰਕਬਾ ਇਸ ਸਾਲ 31 ਲੱਖ ਹੈਕਟੇਅਰ ਨੂੰ ਵੀ ਪਾਰ ਕਰ ਗਿਆ ਹੈ। ਕਣਕ-ਝੋਨੇ ਦੇ ਫਸਲੀ ਚੱਕਰ ਨੇ ਸਾਡੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਖੜੀਆਂ ਕਰ ਦਿੱਤੀਆ ਹਨ। ਸਾਡੇ ਵਾਤਾਵਰਨ ਦਾ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਸੋ ਹੁਣ ਸਾਨੂੰ ਝੋਨੇ ਹੇਠੋ ਰਕਬਾ ਘਟਾ ਕੇ ਦੂਸਰੀਆਂ ਫਸਲਾਂ ਥੱਲੇ ਵਧਾਉਣ ਦੀ ਲੋੜ ਹੈ ਤਾਂ ਜੋ ਆਪਣੇ ਕੁਦਰਤੀ ਸੋਮਿਆਂ ਦੀ ਸੰਭਾਲ ਕੀਤੀ ਜਾ ਸਕੇ।

ਪੰਜਾਬ ਵਿੱਚ ਜ਼ਿਆਦਾਤਰ ਬਹਾਰ ਰੁੱਤ ਦੇ ਕਮਾਦ ਦੀ ਕਾਸ਼ਤ ਕੀਤੀ ਜਾਂਦੀ ਹੈ। ਪਰ ਸਾਉਣੀ ਦੀਆਂ ਫਸਲਾਂ ਤੋ ਬਾਅਦ ਪਤਝੜ ਰੁੱਤ ਦੇ ਕਮਾਦ ਦੀ ਕਾਸ਼ਤ ਕਰਕੇ ਅਤੇ ਇਸ ਵਿੱਚ ਨਾਲੋ ਨਾਲ ਹੋਰ ਫਸਲਾਂ ਬੀਜ ਕੇ ਵੱਧ ਮੁਨਾਫਾਂ ਲਿਆ ਜਾ ਸਕਦਾ ਹੈ। ਅਸੀ ਇਸ ਲੇਖ ਵਿਚ ਪਤਝੜ ਰੁੱਤ ਦੇ ਕਮਾਦ ਦੀ ਕਾਸ਼ਤ ਸੰਬੰਧੀ ਜ਼ਰੂਰੀ ਨੁਕਤੇ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ:-

ਪਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫਾਰਸ਼ ਕੀਤੀਆ ਜਾਂਦੀਆਂ ਕਿਸਮਾਂ:-

1. ਸਿਫਾਰਸ਼ ਕਿਸਮਾਂ:- ਸੀੳਪੀਬੀ-92, ਸੀੳ-118, ਸੀੳਜੇ-85 ਅਤੇ ਸੀੳਜੇ-64

2. ਬਿਜਾਈ ਦਾ ਸਮਾਂ:- 20 ਸਤੰਬਰ ਤੋਂ 20 ਅਕਤੂਬਰ ਤੱਕ

3. ਬੀਜ ਦੀ ਮਾਤਰਾ:- 30-35 ਕੁਇੰਟਲ ਪ੍ਰਤੀ ਏਕੜ

4. ਬੀਜ ਦੀ ਚੋਣ:- ਬਿਜਾਈ ਲਈ ਗੰਨੇ ਦਾ ਉਪਰਲਾਂ ਦੋ ਤਿਹਾਈ ਹਿੱਸਾ ਹੀ ਵਰਤੋ। ਬੀਜ ਰੱਤਾ ਰੋਗ, ਛੋਟੀਆ ਪੋਰੀਆ ਦਾ ਰੋਗ, ਅਤੇ ਕਾਂਗਿਆਰੀ ਤੋ ਬਚਿਆ ਹੋਵੇ।

5. ਬੀਜ ਸੀ ਸੋਧ:- ਕਮਾਦ ਦੇ ਚੰਗੇ ਜੰਮ ਲਈ ਬਰੋਟਿਆਂ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ੳਪਰੰਤ ਬਿਜਾਈ ਕਰੋ। ਇਹ ਘੋਲ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ.ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡਬੋ ਦੇਵੋ।

6. ਕੀੜੇਮਾਰ ਦਵਾਈਆਂ ਦੀ ਜ਼ਮੀਨ ਵਿੱਚ ਵਰਤੋਂ:- ਫਸਲ ਨੂੰ ਸਿਉਂਕ ਤੋ ਬਚਾਉਣ ਲਈ 200 ਮਿਲੀਲਿਟਰ ਕੋਰਾਜਿਨ 18.5 ਐਸਸੀ 400 ਲੀਟਰ ਪਾਣੀ ਵਿਚ ਮਿਲਾ ਕੇ ਫੁਹਾਰੇ ਨਾਲ ਸਿਆੜਾ ਵਿਚ ਗੁੱਲੀਆ ਉਪਰ ਛਿੜਕੋ ਜਾਂ 45 ਮਿਲੀਲਿਟਰ ਇਮਿਡਾਗੋਲਡ 17.8 ਐਸ ਅ ਨੂੰ 400 ਲਿਟਰ ਪਾਣੀ ਵਿੱਚ ਘੋਲ ਕੇ ਫ਼ੁਹਾਰੇ ਨਾਲ ਗੰਨੇ ਦੀਆਂ ਕਤਾਰਾਂ ਦੇ ਨਾਲ ਪਾਉ।

ਇਹ ਵੀ ਪੜ੍ਹੋ: ਤੋਰੀਏ ਦੀਆਂ ਸਿਫ਼ਾਰਸ਼ ਕਿਸਮਾਂ ਅਤੇ Multi-Cropping System ਵਿੱਚ ਇਸਦੀ ਮਹੱਤਤਾ

7. ਬਿਜਾਈ ਦਾ ਢੰਗ ਅਤੇ ਫਾਸਲਾ:- ਕਮਾਦ ਨੂੰ ਰਿਜਰ ਨਾਲ ਸਿਆੜ ਕੱਢ ਕੇ ਬੀਜਿਆ ਜਾਂਦਾ ਹੈ ਅਤੇ ਕਤਾਰਾਂ ਵਿਚਲਾ ਫਾਸਲਾ 90 ਸੈਂਟੀਮੀਟਰ ਰੱਖੋ।

8. ਖਾਦਾਂ:- 2 ਕੁਇੰਟਲ ਯੂਰੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਹਿੱਸਿਆ ਵਿਚ ਵੰਡ ਕੇ, ਪਹਿਲਾਂ ਹਿੱਸਾ ਬਿਜਾਈ ਵੇਲੇ, ਦੂਸਰਾ ਹਿੱਸਾ ਮਾਰਚ ਦੇ ਆਖੀਰ ਵਿਚ ਅਤੇ ਤੀਸਰਾ ਹਿੱਸਾ ਅਪ੍ਰੈਲ ਦੇ ਅਖੀਰ ਵਿਚ ਪਾਉ। ਫਾਸਫੋਰਸ ਤੇ ਪੋਟਾਸ਼ ਤੱਤ ਮਿੱਟੀ ਪਰਖ ਦੇ ਆਧਾਰ ਤੇ ਪਾਉ। ਕਮਾਦ ਵਿਚ ਬੀਜੀਆਂ ਫਸਲਾਂ ਨੂੰ ਖਾਦਾਂ ਦੀ ਸਿਫਾਰਸ ਅੱਗੇ ਟੇਬਲ ਵਿਚ ਦਿੱਤੀ ਗਈ ਹੈ।

9. ਰਸਾਇਣਕ ਦਵਾਈਆਂ ਰਾਹੀਂ ਨਦੀਨਾਂ ਦੀ ਰੋਕਥਾਮ:- ਕਮਾਦ ਵਿੱਚ ਬੀਜੀ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਤੋਂ 30-35 ਦਿਨਾਂ ਬਾਅਦ ਪ੍ਰਤੀ ਏਕੜ 400 ਮਿਲੀਲਿਟਰ ਐਕਸੀਅਲ 5 ਈ ਸੀ (ਪਿਨੋਕਸਾਡਿਨ) ਜਾਂ 13 ਗ੍ਰਾਮ ਲੀਡਰ / ਐਸ ਐਫ-10/ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਚਿੱਚ ਘੋਲ ਕੇ ਛਿੜਕਾ ਕਰੋ।

ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਹੋਣ ਤਾਂ ਕਣਕ ਦੀ ਬਿਜਾਈ ਤੋਂ 30-35 ਦਿਨਾਂ ਪਿੱਛੋ 10 ਗ੍ਰਾਮ ਪ੍ਰਤੀ ਏਕੜ ਐਲਗਰਿਪ/ ਐਲਗਰਿਪ ਰਾਇਲ/ ਮਾਰਕਗਰਿਪ/ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) 150 ਲਿਟਰ ਪਾਣੀ ਵਿੱਚ ਘੋਲ ਕੇ ਵਰਤੋਂ। ਜੇਕਰ ਬਟਨ ਬੂਟੀ (ਚੌੜੇ ਪੱਤੇ ਵਾਲਾ ਨਦੀਨ) ਹੋਵੇ ਤਾਂ ਕਣਕ ਦੀ ਬਿਜਾਈ ਤੋਂ 25-30 ਦਿਨਾਂ ਵਿੱਚ 20 ਗ੍ਰਾਮ ਪ੍ਰਤੀ ਏਕੜ ਏਮ/ਅਫਿਨਟੀ 40 ਡੀ ਐਫ (ਕਾਰਫੈਨਟਰਾਜੋਨ ਈਥਾਈਲ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।

ਇਹ ਨਦੀਨ ਨਾਸ਼ਕ ਸਾਰੇ ਚੌੜੇ ਪੱਤਿਆਂ ਵਾਲੇ ਨਦੀਨ ਅਤੇ ਬਟਨ ਬੂਟੀ ਦੀ ਵੀ ਰੋਕਥਾਮ ਕਰਦਾ ਹੈ ਜਿਹੜੀ ਕਿ ਐਲਗਰਿਪ/ ਐਲਗਰਿਪ ਰਾਇਲ ਮਾਰਕਗਰਿਪ/ਮਕੋਤੋ ਦੀ ਵਰਤੋਂ ਨਾਲ ਨਹੀ ਮਰਦੇ। ਜੇਕਰ ਕਮਾਦ ਵਿੱਚ ਕਣਕ ਵਿੱਚ ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇੱਕਠੀ ਸਮੱਸਿਆਂ ਹੋਵੇ ਤਾਂ ਪ੍ਰਤੀ ਏਕੜ 16 ਗ੍ਰਾਮ ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ + ਮੈਟਸਲਫੂਰਾਨ) ਜਾਂ 160 ਗ੍ਰਾਮ ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ + ਆਇਡੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਤੋਂ 30-35 ਦਿਨਾਂ ਦੇ ਅੰਦਰ ਛਿੜਕਾਅ ਕਰੋ।

ਇਹ ਵੀ ਪੜ੍ਹੋ: ਪੰਜਾਬ ਦੇ ਕਣਕ ਕਿਸਾਨਾਂ ਲਈ ਖੁਸ਼ਖਬਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਨਵੀਆਂ ਕਿਸਮਾਂ ਜਾਰੀ

ਪਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫਾਰਸ਼ ਕਿਸਮਾਂ

ਪਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫਾਰਸ਼ ਕਿਸਮਾਂ

10. ਸਿੰਚਾਈ:- ਪਹਿਲਾ ਪਾਣੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਇਸ ਪਿਛੋ ਫਰਵਰੀ ਤੱਕ ਤਿੰਨ ਪਾਣੀ ਲਗਾਉ। ਅਪ੍ਰੈਲ ਤੋ ਜੂਨ ਤੱਕ 7-12 ਦਿਨਾ ਦੇ ਵਕਫੇ ਤੇ ਲੋੜ ਅਨੁਸਾਰ ਪਾਣੀ ਦਿੰਦੇ ਰਹੋ।

11. ਫਸਲ ਨੂੰ ਡਿੱਗਣ ਤੋ ਬਚਾਉਣਾ:- ਫਸਲ ਨੂੰ ਡਿੱਗਣ ਤੋ ਬਚਾਉਣ ਲਈ ਇਸਦੇ ਮੁੱਠੇ ਬੰਨ੍ਹ ਦਿਉ। ਇਸ ਤਰੀਕੇ ਨਾਲ ਇਕਹਿਰੀ ਕਤਾਰ ਦੇ ਮੁਠੇ ਬੰਨ੍ਹੋ। ਕਦੇ ਵੀ ਦੋ ਕਤਾਰਾ ਨੂੰ ਇਕੱਠਾ ਨਾ ਬਨੋਹ। ਇਸ ਤਰ੍ਹਾਂ ਫਸਲ ਦਾ ਵਾਧਾ ਨਹੀ ਰੁੱਕਦਾ ਜਦਕਿ ਦੋ ਕਤਾਰਾਂ ਦੇ ਇਕੱਠੇ ਮੁਠੇ ਬੰਨ੍ਹਣ ਨਾਲ ਵਧਣ ਵਿਚ ਰੁਕਾਵਟ ਪੈਂਦੀ ਹੈ।

ਇਹ ਵੀ ਪੜ੍ਹੋ: ਸਤੰਬਰ ਅਤੇ ਜਨਵਰੀ ਮਹੀਨੇ 'ਚ ਕਰੋ Hybrid Cucumber ਦੀ ਕਾਸ਼ਤ, ਝਾੜ 370 ਕੁਇੰਟਲ ਪ੍ਰਤੀ ਏਕੜ

12. ਫਸਲ ਨੂੰ ਕੋਰੇ ਤੋ ਬਚਾਉਣਾ:- ਖਾਦਾਂ ਅਤੇ ਪਾਣੀ ਦੀ ਪੂਰੀ ਵਰਤੋਂ ਕਰਕੇ ਅਤੇ ਪੌਦ ਸੁਰਖਿਆਂ ਦੇ ਸਾਰੇ ਢੰਗ ਅਪਣਾ ਕੇ ਭਰਪੂਰ ਫਸਲ ਉਗਾਉ। ਮਾੜੀ ਫਸਲ ਤੇ ਕੋਰੇ ਦਾ ਅਸਰ ਵਧੇਰੇ ਹੁੰਦਾ ਹੈ ਫਸਲ ਨੂੰ ਡਿਗਣ ਤੋਂ ਬਚਾਉ ਅਤੇ ਸਰਦੀਆਂ ਵਿਚ ਫਸਲ ਨੂੰ ਪਾਣੀ ਲਾਉਦੇ ਰਹੋ। ਸਰਦੀਆ ਵਿੱਚ ਪਾਣੀ ਲਾਉਣ ਨਾਲ ਜਮੀਨ ਗਰਮ ਰਹਿੰਦੀ ਹੈ ਤੇ ਕੋਰੇ ਤੋ ਬਚੀ ਰਹਿੰਦੀ ਹੈ।

ਪਤਝੜ ਰੁੱਤ ਦੇ ਕਮਾਦ ਵਿਚ ਬੀਜਣ ਵਾਲੀਆਂ ਅੰਤਰ-ਫ਼ਸਲਾਂ:

ਪਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫਾਰਸ਼ ਕਿਸਮਾਂ

ਪਤਝੜ ਰੁੱਤ ਦੇ ਕਮਾਦ ਲਈ ਪੰਜਾਬ ਵਿੱਚ ਸਿਫਾਰਸ਼ ਕਿਸਮਾਂ

ਪਰਮਿੰਦਰ ਸਿੰਘ ਸੰਧੂ ਅਤੇ ਨਵਜੋਤ ਸਿੰਘ ਬਰਾੜ
ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ

Summary in English: Full details on recommended varieties and inter-crops for kamad cultivation

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters