1. Home
  2. ਖੇਤੀ ਬਾੜੀ

Good News: ਕਣਕ ਦੀ ਫਸਲ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੀਆਂ ਘਟਨਾਵਾਂ ਵਿੱਚ ਆਈ ਕਮੀ, ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ

ਪੰਜਾਬ ਵਿੱਚ ਜਨਵਰੀ ਮਹੀਨੇ ਵਿੱਚ ਠੰਡ ਦਾ ਮੌਸਮ ਸ਼ੁਰੂ ਹੋਣ ਅਤੇ ਸਖ਼ਤ ਸਰਦੀ ਦੇ ਹਾਲਾਤ ਸੁਰੂ ਹੋਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਵਿੱਚ ਕਮੀ ਆਈ ਹੈ। ਇਸ ਤੋਂ ਇਲਾਵਾ, ਮੌਜੂਦਾ ਸਰਦੀਆਂ ਦੀਆਂ ਸਥਿਤੀਆਂ ਕਣਕ ਦੀ ਫਸਲ ਦੇ ਵਾਧੇ ਅਤੇ ਸਥਾਪਨਾ ਲਈ ਅਨੁਕੂਲ ਹਨ, ਜੋ ਤਣੇ ਦੀ ਗੁਲਾਬੀ ਸੁੰਡੀ ਦੇ ਮਾਮੂਲੀ ਹਮਲੇ ਦੀ ਭਰਪਾਈ ਕਰਣ ਵਿਚ ਸਹਾਈ ਹੋਣਗੇ।

Gurpreet Kaur Virk
Gurpreet Kaur Virk
ਕਣਕ ਦੀ ਫਸਲ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੀਆਂ ਘਟਨਾਵਾਂ ਵਿੱਚ ਆਈ ਕਮੀ

ਕਣਕ ਦੀ ਫਸਲ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੀਆਂ ਘਟਨਾਵਾਂ ਵਿੱਚ ਆਈ ਕਮੀ

Wheat Crop: ਤਣੇ ਦੀ ਗੁਲਾਬੀ ਸੁੰਡੀ ਇੱਕ ਤੋਂ ਵੱਧ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ। ਇਹ ਕਣਕ ਤੋਂ ਇਲਾਵਾ ਝੋਨੇ, ਮੱਕੀ, ਬਾਜਰਾ ਅਤੇ ਕਮਾਦ ਆਦਿ ਫਸਲਾਂ 'ਤੇ ਹਮਲਾ ਕਰਦੀ ਹੈ। ਪਿਛਲੇ ਦਿਨੀਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਕਣਕ ਦੀ ਫਸਲ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਦੀਆਂ ਖਬਰਾਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੱਲੋਂ ਟੀਮਾਂ ਬਣਾਂ ਕੇ ਇਸ ਕੀੜੇ ਪ੍ਰਤੀ ਕਿਸਾਨਾਂ ਨੂੰ ਸੁਚੇਤ ਰਹਿਣ ਅਤੇ ਇਸ ਨੂੰ ਕੰਟਰੋਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾ ਅਨੁਸਾਰ ਜਾਣਕਾਰੀ ਦੇਣ ਲਈ ਕਿਹਾ ਗਿਆ।

ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਟੀਮਾਂ ਨੇ ਦਸੰਬਰ 2023 ਦੇ ਦੂਜੇ ਅਤੇ ਤੀਜੇ ਹਫਤੇ ਮੁਕਤਸਰ, ਬਠਿੰਡਾ, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਕੁਝ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਪ੍ਰਭਾਵਿਤ ਕਣਕ ਦੀ ਫਸਲ ਦਾ ਸਰਵੇਖਣ ਕੀਤਾ ਅਤੇ ਤਣੇ ਦੀ ਗੁਲਾਬੀ ਸੁੰਡੀ ਦੀਆਂ ਘਟਨਾਵਾਂ ਨੂੰ ਦੇਖਿਆ।

ਕਣਕ ਦੀ ਫਸਲ ਨੂੰ ਨੁਕਸਾਨ

ਤਣੇ ਦੀ ਗੁਲਾਬੀ ਸੁੰਡੀ ਮੂਲ ਰੂਪ ਵਿੱਚ ਝੋਨੇ ਦਾ ਕੀੜਾ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਇਹ ਕੀੜਾ ਕਣਕ ਦੀ ਫ਼ਸਲ ਉੱਪਰ ਵੀ ਵੇਖਣ ਨੂੰ ਮਿਲ ਰਿਹਾ ਹੈ। ਆਮ ਤੌਰ ’ਤੇ, ਇਹ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿੱਚ ਝੋਨਾ/ਬਾਸਮਤੀ ਅਤੇ ਪਿਛੇਤੀ ਬੀਜੀ ਮੱਕੀ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰ ਕਈ ਵਾਰੀ ਇਹ ਕਣਕ ਦੀ ਫਸਲ ਤੱਕ ਨੁਕਸਾਨ ਪਹੁੰਚਾਉਂਦਾ ਹੈ।

30-45 ਦਿਨ ਦੀ ਫਸਲ

ਜ਼ਿਆਦਾਤਰ ਇਹ 30-45 ਦਿਨ ਦੀ ਕਣਕ ਦੀ ਫਸਲ ’ਤੇ ਹਮਲਾ ਕਰਦਾ ਹੈ। ਇਸ ਦੀਆਂ ਸੁੰਡੀਆਂ ਕਣਕ ਦੇ ਛੋਟੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਤੇ ਅੰਦਰਲਾ ਮਾਦਾ ਖਾਂਦੀਆਂ ਹਨ ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਅਖੀਰ ਵਿੱਚ ਮਰ ਜਾਂਦੇ ਹਨ।

ਗੁਲਾਬੀ ਸੁੰਡੀ ਦੇ ਹਮਲੇ ਵਿੱਚ ਕਮੀ

ਪੰਜਾਬ ਵਿੱਚ ਜਨਵਰੀ ਦੇ ਮਹੀਨੇ ਵਿੱਚ ਠੰਡੇ ਰਹਿਣ ਦੇ ਆਸਾਰ ਅਤੇ ਸਖਤ ਸਰਦੀ ਦੇ ਹਾਲਾਤ ਸੁਰੂ ਹੋਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਵਿੱਚ ਕਮੀ ਆਈ ਹੈ। ਇਸ ਦੇ ਨਾਲ ਹੀ ਕਣਕ ਦੀ ਫਸਲ ਦੇ ਵਧਣ ਫੁਲਣ ਅਤੇ ਜਾੜ ਮਾਰਣ ਲਈ ਮੌਜੂਦਾ ਸਰਦੀਆਂ ਦੇ ਹਾਲਾਤ ਅਨੁਕੂਲ ਹਨ ਜੋ ਤਣੇ ਦੀ ਗੁਲਾਬੀ ਸੁੰਡੀ ਦੇ ਮਾਮੂਲੀ ਹਮਲੇ ਦੀ ਭਰਪਾਈ ਕਰਣ ਵਿਚ ਸਹਾਈ ਹੋਣਗੇ।

ਇਹ ਵੀ ਪੜ੍ਹੋ:ਕਣਕ ਦੀ ਫਸਲ ਵਿੱਚ ਤਣੇ ਦੀ ਗੁਲਾਬੀ ਸੁੰਡੀ ਅਤੇ ਇਸ ਦੀ ਰੋਕਥਾਮ

ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ

ਦਿਨ ਵੇਲੇ ਕਣਕ ਦੇ ਖੇਤਾਂ ਦੀ ਸਿੰਚਾਈ ਕਰਨ ਨਾਲ ਪੰਛੀਆਂ ਦੁਆਰਾ ਕੀੜੇ-ਮਕੌੜਿਆਂ ਦਾ ਸ਼ਿਕਾਰ ਵੀ ਹੁੰਦਾ ਹੈ। ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਆਪਣੇ ਕਣਕ ਦੇ ਖੇਤਾਂ ਦਾ ਨਿਯਮਿਤ ਤੌਰ ’ਤੇ ਨਿਰੀਖਣ ਕਰਦੇ ਰਹਿਣਾ ਚਾਹਿਦਾ ਹੈ।

Summary in English: Good News: Reduction in the incidence of pink stem blight in wheat crop, farmers need to be alert

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters