1. Home
  2. ਖੇਤੀ ਬਾੜੀ

Green Manuring with Sunnhemp: ਜ਼ਮੀਨ ਦੀ ਸਿਹਤ ਅਤੇ ਫ਼ਸਲੀ ਪੈਦਾਵਾਰ ਲਈ ਵਰਦਾਨ

ਸਣ ਦੀ ਹਰੀ ਖਾਦ ਜ਼ਮੀਨ ਦੀ ਸਿਹਤ ਅਤੇ ਫ਼ਸਲੀ ਪੈਦਾਵਾਰ ਲਈ ਵਰਦਾਨ ਮੰਨੀ ਜਾਂਦੀ ਹੈ, ਦੱਸ ਦੇਈਏ ਕਿ ਪੰਜਾਬ ਵਿੱਚ ਹਰੀ ਖਾਦ ਲਈ ਸਭ ਤੋਂ ਢੁਕਵਾਂ ਸਮਾਂ ਗਰਮੀਆਂ ਦਾ ਹੁੰਦਾ ਹੈ।

Gurpreet Kaur Virk
Gurpreet Kaur Virk
ਫ਼ਸਲ ਲਈ ਵਰਦਾਨ "ਸਣ ਦੀ ਹਰੀ ਖਾਦ"

ਫ਼ਸਲ ਲਈ ਵਰਦਾਨ "ਸਣ ਦੀ ਹਰੀ ਖਾਦ"

ਫ਼ਸਲਾਂ ਦੇ ਝਾੜ ਅਤੇ ਖੇਤੀ ਘਣਤਾਂ ਵਿੱਚ ਨਿਰੰਤਰ ਵਾਧੇ ਦੇ ਨਤੀਜੇ ਵਜੋਂ ਜ਼ਮੀਨਾਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਆਉਣਾ ਸਭਾਵਿਕ ਹੈ। ਜ਼ਮੀਨ ਵਿੱਚ ਇਨ੍ਹਾਂ ਖੁਰਾਕੀ ਤੱਤਾਂ ਦੀ ਪੂਰਤੀ ਲਈ ਰਸਾਈਣਕ ਖਾਦਾਂ ਦੀ ਮੰਗ ਹੋਰ ਵੱਧ ਜਾਂਦੀ ਹੈ ਅਤੇ ਨਤੀਜੇ ਵਜੋਂ ਕਿਸਾਨ ਦੀ ਆਰਥਿਕਤਾ 'ਤੇ ਵੱਡਾ ਬੋਝ ਪੈਂਦਾ ਹੈ। ਇਨ੍ਹਾਂ ਰਸਾਈਣਕ ਖਾਦਾਂ ਦੀ ਅਸੰਤੁਲਿਤ ਅਤੇ ਬੇਲੋੜੀ ਵਰਤੋਂ ਜ਼ਮੀਨੀ ਸਿਹਤ ਅਤੇ ਵਾਤਾਵਰਣ ਲਈ ਵੀ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਰਸਾਈਣਕ ਖਾਦਾਂ ਦੇ ਨਾਲ ਜੈਵਿਕ ਖਾਦਾਂ ਦੀ ਸੰਯੁਕਤ ਵਰਤੋਂ ਵੀ ਬਹੁਤ ਜਰੂਰੀ ਹੈ।

ਰੂੜੀ ਅਤੇ ਜੈਵਿਕ ਖਾਦਾਂ ਦੀ ਘੱਟ ਉਪਲਬੱਧਤਾ ਹੋਣ ਕਰਕੇ ਜ਼ਮੀਨ ਦੀ ਉਪਜਾਉ ਸ਼ਕਤੀ ਵਧਾਉਣ ਲਈ ਹਰੀ ਖਾਦ ਦੀ ਕਾਸ਼ਤ ਇਕ ਸੌਖਾ ਅਤੇ ਕਾਰਗਰ ਵਿਕਲਪ ਹੈ। ਹਰੀ ਖਾਦ ਤੋਂ ਭਾਵ ਹੈ ਕਿ ਖੇਤ ਵਿੱਚ ਕਿਸੇ ਵੀ ਫ਼ਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿੱਚ ਦੱਬਣਾ ਤਾਕਿ ਦੱਬੀ ਹੋਈ ਫ਼ਸਲ ਬਾਅਦ ਵਿੱਚ ਬੀਜੀ ਹੋਈ ਫ਼ਸਲ ਲਈ ਲਾਹੇਵੰਦ ਹੋ ਸਕੇ।

ਪੰਜਾਬ ਵਿੱਚ ਹਰੀ ਖਾਦ ਲਈ ਸਭ ਤੋਂ ਢੁਕਵਾਂ ਸਮਾਂ ਗਰਮੀਆਂ ਵਿੱਚ ਹੈ, ਕਿਉਂਕਿ ਹਾੜੀ ਦੀ ਫ਼ਸਲ ਵਢੱਣ ਤੋਂ ਬਾਅਦ ਅਤੇ ਸਾਉਣੀ ਦੀ ਫ਼ਸਲ ਬੀਜਣ ਦੇ ਵਿੱਚ ਕੋਈ ਦੋ ਮਹੀਨਿਆਂ ਦਾ ਸਮਾਂ ਬਚ ਜਾਂਦਾ ਹੈ ਅਤੇ ਇਸ ਦੋਰਾਨ ਜਿਆਦਾਤਰ ਖੇਤ ਖਾਲੀ ਰਹਿਂਦੇ ਹਨ। ਉੱਤਰ-ਪੱਛਮੀ ਭਾਰਤ ਵਿੱਚ ਹਰੀ ਖਾਦ ਲਈ ਜੰਤਰ,ਸਣ ਅਤੇ ਰਵਾਂਹ ਦੀਆਂ ਫਸਲਾਂ ਦੀ ਵਰਤੋ ਕੀਤੀ ਜਾ ਸਕਦੀ ਹੈ।ਇਹਨਾਂ ਫਸਲਾਂ ਵਿਚੋ ਬਹੁਤੇ ਕਿਸਾਨ ਪਿਛਲੇ 2-3 ਦਹਾਕਿਆਂ ਤੋ ਹਰੀ ਖਾਦ ਲਈ ਜੰਤਰ ਦੀ ਵਰਤੋ ਕਰਦੇ ਆ ਰਹੇ ਹਨ ਪਰ ਵੱਧ ਰਹੇ ਕੀੜੇ-ਮਕੌੜੇ ਦੇ ਹਮਲੇ ਕਾਰਨ ਕਿਸਾਨ ਜੰਤਰ ਦੀ ਵਰਤੋ ਤੋ ਗੁਰੇਜ਼ ਕਰਨ ਲੱਗ ਪਏ ਹਨ।ਇਹਨਾਂ ਹਾਲਤਾਂ ਵਿਚ ਸਣ ਨਾਲ ਹਰੀ ਖਾਦ, ਜੰਤਰ ਤੋਂ ਵਧੀਆ ਵਿਕਲਪ ਹੈ।

ਇਹ ਵੀ ਪੜ੍ਹੋ : 10,000 ਰੁਪਏ ਕਿਲੋ ਵਿਕਦਾ ਹੈ ਇਹ ਤੇਲ, ਇਸ ਖੇਤੀ ਤੋਂ ਹੁੰਦੀ ਹੈ ਬੰਪਰ ਕਮਾਈ

ਸਣ ਇੱਕ ਛੇਤੀ ਵੱਧਣ, ਵੱਧ ਹਰਾ ਮਾਦਾ ਪੈਦਾ ਅਤੇ ਕਾਫੀ ਹੱਦ ਤੱਕ ਸੋਕਾ ਸਹਿਣਸ਼ੀਲ ਫਸਲ ਹੈ। ਫਲੀਦਾਰ ਫਸਲ ਹੋਣ ਕਰਕੇ ਸਣ ਜੜ੍ਹਾਂ ਵਿੱਚ ਗੰਢਾਂ ਰਾਂਹੀ ਨਾਈਟਰੋਜਨ ਤੱਤ ਨੂੰ ਜਮੀਨ ਵਿੱਚ ਇੱਕਠਾ ਕਰਨਾ ਅਤੇ ਜਮੀਨ ਵਿੱਚ ਵੱਧ ਰਹੀ ਜੜ੍ਹਾਂ ਵਾਲੇ ਨੀਮਾਟੋਡ ਤੋ ਛੁਟਕਾਰਾ ਪਾੳਣੁ ਵਿੱਚ ਸਹਾਇਤਾ ਕਰਦੀ ਹੈ।ਦੱਖਣੀ ਏਸ਼ੀਆ ਦੇ ਕੁੱਝ ਹਿੱਸਿਆ ਵਿੱਚ ਸਣ ਰੇਸ਼ੇ (ਫਾਈਬਰ) ਅਤੇ ਚਾਰੇ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ।

ਸਣ ਦੀ ਹਰੀ ਖਾਦ ਦੇ ਲਾਭ

• ਜ਼ਮੀਨ ਨੂੰ ਮੁੱਖ ਤੋਰ ਤੇ ਨਾਈਟਰੋਜਨ ਅਤੇ ਹੋਰ ਲੋੜੀਂਦੇ ਤੱਤ ਪ੍ਰਦਾਨ ਕਰਨਾ।
• ਜ਼ਮੀਨ ਵਿੱਚ ਜੈਵਿਕ ਮਾਦੇ ਦਾ ਵਾਧਾ ਕਰਨਾ।
• ਜ਼ਮੀਨ ਦੀ ਭੋਤਿਕ, ਰਸਾਇਣਕ ਅਤੇ ਜੈਵਿਕ ਗੁਣਵੱਤਾ ਵਿੱਚ ਸੁਧਾਰ ਕਰਨਾ।
• ਸਣ ਨਾਲ ਹਰੀ ਖਾਦ ਕਰਨ ਨਾਲ ਹੇਠਲੀਆ ਤਹਿਆਂ ਤੋਂ ਜੜਾਂ ਰਾਹੀਂ ਜਰੂਰੀ ਖੁਰਾਕੀ ਤੱਤ ਉਪਰ ਆੳਂਦੇ ਹਨ।
• ਜ਼ਮੀਨ ਵਿੱਚ ਵਰਤੋਂ ਵਿਚ ਨਾਂ ਲਿਆਦੇ ਗਏ ਤੱਤਾਂ ਨੂੰ ਵਰਤੋਂ ਵਿੱਚ ਲਿਆ ਕੇ ਬੂਟੇ ਤੱਕ ਪਹੁਚਾਂੳਣ ਵਿੱਚ ਸਹਾਇਕ ਹੈ।
• ਕੱਲਰਾਠੀਆਂ ਜਮੀਨਾਂ ਦੇ ਸੁਧਾਰ ਲਈ ਵੀ ਬਹੁਤ ਸਹਾਇਕ ਹੈ।

ਇਹ ਵੀ ਪੜ੍ਹੋ : Agri-Business: ਬਿਨਾਂ ਪਾਣੀ ਤੇ ਘੱਟ ਉਪਜਾਊ ਜ਼ਮੀਨ ਤੋਂ ਚੰਗਾ ਉਤਪਾਦਨ ਦਿੰਦੀ ਹੈ ਤਾਰਾਮੀਰਾ ਦੀ ਖੇਤੀ

ਹਰੀ ਖਾਦ ਲਈ ਸਣ ਦੀ ਕਾਸ਼ਤ ਲਈ ਜਰੂਰੀ ਨੁਕਤੇ

• ਗਰਮੀਆ ਵਿੱਚ ਕਣਕ ਜਾਂ ਹਾੜੀ ਦੀ ਹੋਰ ਫ਼ਸਲ ਦੀ ਵਾਢੀ ੳਪਰੰਤ, ਸਣ ਦੀ ਬਿਜਾਈ ਕਰੋ। ਇੱਕ ਏਕੜ ਦੀ ਬਿਜਾਈ ਲਈ 20 ਕਿਲੋ ਬੀਜ ਡਰਿੱਲ ਨਾਲ 20 ਤੋਂ 22 ਸੈ.ਮੀ. ਦੂਰੀ ਤੇ ਕਤਾਰ ਵਿੱਚ ਜਾਂ ਛੱਟੇ ਨਾਲ ਬੀਜੋ। ਇਸ ਫ਼ਸਲ ਦੀ ਬਿਜਾਈ ਲੋੜ ਅਨੁਸਾਰ ਅਪ੍ਰੈਲ ਤੋਂ ਜੁਲਾਈ ਤੱਕ ਕੀਤੀ ਜਾ ਸਕਦੀ ਹੈ। ਜੇ ਸਣ ਦਾ ਬੀਜ 8-10 ਘੰਟੇ ਪਾਣੀ ਵਿੱਚ ਭਿਉਂ ਕੇ ਬੀਜਿਆ ਜਾਵੇ ਤਾਂ ਜੰਮ ਚੰਗਾ ਹੂੰਦਾ ਹੈ।

• ਸਣ ਦੀ ਫ਼ਸਲ ਨੂੰ ਨਾਈਟਰੋਜਨ ਦੀ ਲੋੜ ਨਹੀਂ ਪੈਂਦੀ। ਇਸ ਲਈ ਸਣ ਵਿੱਚ 16 ਕਿਲੋ ਫ਼ਾਸਫ਼ੋਰਸ (100 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਬਿਜਾਈ ਵੇਲੇ ਪਾਓ।

• ਹਰੀ ਖਾਦ ਲਈ ਬੀਜੀ ਸਣ ਦੀ ਫ਼ਸਲ ਨੂੰ ਗਰਮੀਆਂ ਵਿੱਚ ਲੋੜ ਅਨੁਸਾਰ 3 ਤੋਂ 4 ਵਾਰੀ ਸਿੰਚਾਈ ਕਰੋ।

• ਜਦੋਂ ਸਣ ਦੀ ਫ਼ਸਲ 6-8 ਹਫਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿੱਚ ਦਬਾ ਦਿਓ। ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਦੱਬ ਦਿਉ ਅਤੇ ਇਸ ਤਰ੍ਹਾਂ 6-8 ਹਫ਼ਤੇ ਦੀ ਹਰੀ ਖਾਦ ਦੱਬਣ ਨਾਲ 25 ਕਿਲੋ ਨਾਈਟ੍ਰੋਜਨ ਤੱਤ (55 ਕਿਲੋ ਯੂਰੀਆ) ਦੀ ਪ੍ਰਤੀ ਏਕੜ ਬੱਚਤ ਹੋ ਜਾਂਦੀ ਹੈ।ਪਰ ਜੇ ਕੋਈ ਹੋਰ ਫ਼ਸਲ ਜਿਵੇਂ ਕੀ ਮੱਕੀ ਬੀਜਣੀ ਹੋਵੇ ਤਾਂ ਹਰੀ ਖਾਦ ਨੂੰ 10 ਦਿਨ ਪਹਿਲਾਂ ਦੱਬੋ।

• ਸਣ ਦੀ ਹਰੀ ਖਾਦ ਦੱਬਣ ਲਈ ਡਿਸਕ ਹੈਰੋ ਜਾਂ ਰੋਟਾਵੇਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ।

• ਬਾਸਮਤੀ ਦੀ ਲੁਆਈ ਤੋਂ ਪਹਿਲਾਂ ਸਣ ਨਾਲ ਹਰੀ ਖਾਦ ਖੇਤ ਦਬਾਉਣ ਨਾਲ ਬਾਸਮਤੀ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ।

ਅਮਿਤ ਸਲਾਰੀਆ, ਗੋਬਿੰਦਰ ਸਿੰਘ ਅਤੇ ਹਰਿੰਦਰ ਸਿੰਘ
ਕੇ.ਵੀ.ਕੇ, ਕਪੂਰਥਲਾ

Summary in English: Green Manuring with Sunnhemp: A boon for soil health and crop production

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News