1. Home
  2. ਖੇਤੀ ਬਾੜੀ

ਕਿਸਾਨਾਂ 'ਚ ਵਧਦਾ Japanese Mushroom ਦਾ ਰੁਝਾਨ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਜੇਕਰ ਤੁਸੀਂ ਵੀ ਮਸ਼ਰੂਮ ਦੀ ਖੇਤੀ ਤੋਂ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਹ ਜਾਪਾਨੀ ਮਸ਼ਰੂਮ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਲੇਖ ਰਾਹੀਂ ਜਾਣੋ ਮਸ਼ਰੂਮ ਦੀ ਖ਼ਾਸੀਅਤ।

Gurpreet Kaur Virk
Gurpreet Kaur Virk
ਜਾਪਾਨੀ ਮਸ਼ਰੂਮ ਦੀ ਕੀਮਤ 1500 ਤੋਂ 1700 ਰੁਪਏ ਪ੍ਰਤੀ ਕਿਲੋ

ਜਾਪਾਨੀ ਮਸ਼ਰੂਮ ਦੀ ਕੀਮਤ 1500 ਤੋਂ 1700 ਰੁਪਏ ਪ੍ਰਤੀ ਕਿਲੋ

Mushroom Farming: ਮਸ਼ਰੂਮ ਦੀ ਖੇਤੀ ਤੋਂ ਕਿਸਾਨਾਂ ਨੂੰ ਚੰਗੀ ਕਮਾਈ ਹੁੰਦੀ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਕਿਸਮਾਂ ਦੇ ਮਸ਼ਰੂਮ ਦੀ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਸਾਰਿਆਂ ਦੀਆਂ ਕੀਮਤਾਂ ਵੀ ਬਾਜ਼ਾਰ ਵਿਚ ਵੱਖ-ਵੱਖ ਹੁੰਦੀਆਂ ਹਨ। ਜੇਕਰ ਤੁਸੀਂ ਵੀ ਮਸ਼ਰੂਮ ਦੀ ਖੇਤੀ ਤੋਂ ਚੰਗਾ ਮੁਨਾਫਾ ਕਮਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਨੂੰ ਮਸ਼ਰੂਮ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ।

ਘੜੀ ਦੀ ਰਫ਼ਤਰ ਨਾਲ ਅੱਗੇ ਵੱਧ ਰਹੇ ਮਨੁੱਖ ਕੁਝ ਅਜਿਹਾ ਕਿੱਤਾ ਕਰਨਾ ਚਾਹੁੰਦੇ ਹਨ। ਜਿਸ ਨਾਲ ਉਨ੍ਹਾਂ ਨੂੰ ਘੱਟ ਨਿਵੇਸ਼ `ਚ ਸਾਰਾ ਸਾਲ ਮੁਨਾਫ਼ਾ ਮਿਲਦਾ ਰਹੇ। ਜੇਕਰ ਇਸ ਵਿਸ਼ੇ `ਚ ਸੋਚਿਆ ਜਾਏ ਤਾਂ ਕਿਸਾਨਾਂ ਦੇ ਦਿਮਾਗ `ਚ ਸਭ ਤੋਂ ਪਹਿਲਾਂ ਮਸ਼ਰੂਮ ਦੀ ਖੇਤੀ ਆਉਂਦੀ ਹੈ।

ਮਸ਼ਰੂਮ ਦੀ ਕਾਸ਼ਤ ਸਭ `ਤੋਂ ਆਸਾਨ ਕਿੱਤਾ ਹੈ। ਜਿਸ ਲਈ ਕਿਸੇ ਵੱਡੇ ਖੇਤ ਦੀ ਨਹੀਂ ਸਗੋਂ ਛੋਟੀ ਜਿਹੀ ਥਾਂ ਦੀ ਵਰਤੋਂ ਨਾਲ ਵਧੇਰਾ ਫਾਇਦਾ ਕਮਾਇਆ ਜਾ ਸਕਦਾ ਹੈ। ਇਹ ਖੇਤੀ ਮੁੱਖ ਤੌਰ `ਤੇ ਹਨੇਰੇ `ਚ ਜਾਂ ਜਿੱਥੇ ਸੂਰਜ ਦੀ ਰੋਸ਼ਨੀ ਘੱਟ ਆਵੇ ਉੱਥੇ ਕਰਨੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਹ ਖੇਤੀ 30 ਹਜ਼ਾਰ ਦੇ ਨਿਵੇਸ਼ `ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਪਰਵਲ ਦੀ ਖੇਤੀ ਕਿਸਾਨਾਂ ਲਈ ਵਰਦਾਨ, ਘੱਟ ਨਿਵੇਸ਼ ਵਿੱਚ ਲੱਖਾਂ ਦੀ ਕਮਾਈ

ਅੱਜ ਅਸੀਂ ਤੁਹਾਨੂੰ ਮਸ਼ਰੂਮ ਦੀਆਂ ਕਿਸਮਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਕਿਸਮ ਜਾਪਾਨੀ ਮਸ਼ਰੂਮ (Japanese Mushroom) ਬਾਰੇ ਦੱਸਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਸ਼ੀਤਾਕੇ ਮਸ਼ਰੂਮ ਵੀ ਕਿਹਾ ਜਾਂਦਾ ਹੈ। ਤੁਸੀਂ ਇਸਨੂੰ ਆਸਾਨੀ ਨਾਲ ਉਗਾ ਸਕਦੇ ਹੋ ਅਤੇ ਫਿਰ ਇਸ ਨੂੰ ਮਾਰਕੀਟ ਵਿੱਚ ਵੇਚ ਕੇ ਚੰਗੀ ਕਮਾਈ ਕਰ ਸਕਦੇ ਹੋ।

ਜਾਪਾਨੀ ਮਸ਼ਰੂਮ ਨਾਲ ਸਬੰਧਤ ਜ਼ਰੂਰੀ ਜਾਣਕਾਰੀ

ਇਸ ਖੇਤੀ ਨੂੰ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਕੁਝ ਜ਼ਰੂਰੀ ਕੰਮਾਂ ਬਾਰੇ ਜਾਣ ਲੈਣਾ ਚਾਹੀਦਾ ਹੈ। ਸ਼ੀਤਾਕੇ ਮਸ਼ਰੂਮ ਦੀ ਕਾਸ਼ਤ ਲਈ, ਲੱਕੜ ਦੇ ਬੁਰਾਦੇ ਅਤੇ ਕਣਕ ਦੀ ਪਰਾਲੀ ਨੂੰ ਮਿਲਾਓ ਅਤੇ ਇਸਨੂੰ 24 ਘੰਟਿਆਂ ਲਈ ਪਾਣੀ ਵਿੱਚ ਭਿਓਂ ਕੇ ਰੱਖੋ। ਫਿਰ ਤੁਹਾਨੂੰ ਅਗਲੇ ਦਿਨ ਇਸ ਨੂੰ ਫਰਸ਼ 'ਤੇ ਫੈਲਾਉਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇਸ ਵਿੱਚ ਕੈਲਸ਼ੀਅਮ ਕਲੋਰਾਈਡ ਅਤੇ ਜਿਪਸਮ ਦੀ ਮਾਤਰਾ ਮਿਲਾਉਣੀ ਹੋਵੇਗੀ।

● ਇਸ ਦੀ ਕਾਸ਼ਤ ਲਈ, ਤੁਸੀਂ ਰੁੱਖਾਂ ਦੇ ਤਣੇ ਨੂੰ ਆਸਾਨੀ ਨਾਲ ਕੱਟ ਕੇ ਬੀਜ ਸਕਦੇ ਹੋ। ਇਸ ਤਰ੍ਹਾਂ ਮਸ਼ਰੂਮ ਦੀ ਪੈਦਾਵਾਰ 5 ਤੋਂ 6 ਸਾਲ ਤੱਕ ਚੰਗੀ ਰਹਿੰਦੀ ਹੈ।

● ਇਸ ਮਸ਼ਰੂਮ ਦੀ ਕਾਸ਼ਤ 'ਚ ਕਿਸਾਨਾਂ ਨੂੰ ਸਾਫ-ਸਫਾਈ ਵੱਲ ਵਾਧੂ ਧਿਆਨ ਦੇਣ ਦੀ ਲੋੜ ਹੈ। ਜੇਕਰ ਤੁਹਾਨੂੰ ਕਿਸੇ ਕਿਸਮ ਦਾ ਕੀੜਾ ਜਾਂ ਰੋਗ ਨਜ਼ਰ ਆਵੇ ਤਾਂ ਉਸ ਨੂੰ ਤੁਰੰਤ ਬਾਹਰ ਸੁੱਟ ਦਿਓ।

ਇਹ ਵੀ ਪੜ੍ਹੋ : ਸਾਉਣੀ ਸੀਜ਼ਨ 'ਚ ਕਰੋ ਪਰਾਲੀ ਖੁੰਬ ਦੀ ਕਾਸ਼ਤ, ਪਰਾਲੀ ਦੀ ਇੱਕ ਕਿਆਰੀ 'ਚੋਂ ਲਓ 3 ਤੋਂ 4 ਕਿਲੋ ਝਾੜ

● ਧਿਆਨ ਰਹੇ ਕਿ ਜਦੋਂ ਮਸ਼ਰੂਮ ਦਾ ਉਪਰਲਾ ਹਿੱਸਾ ਭੂਰਾ ਹੋ ਜਾਵੇ ਤਾਂ ਉਸ ਨੂੰ ਤੋੜ ਲਓ।

● ਜੇਕਰ ਤੁਸੀਂ ਜਾਪਾਨੀ ਮਸ਼ਰੂਮ ਤੋਂ ਚੰਗਾ ਮੁਨਾਫਾ ਕਮਾਉਣਾ ਚਾਹੁੰਦੇ ਹੋ, ਤਾਂ ਇਸ ਨੂੰ ਕਟਾਈ ਤੋਂ ਬਾਅਦ ਇੱਕ-ਦੋ ਦਿਨਾਂ ਵਿੱਚ ਬਾਜ਼ਾਰ ਵਿੱਚ ਵੇਚ ਦਿਓ, ਕਿਉਂਕਿ ਜੇਕਰ ਤੁਸੀਂ ਇਸ ਨੂੰ 8 ਤੋਂ 10 ਦਿਨਾਂ ਬਾਅਦ ਵੇਚਦੇ ਹੋ, ਤਾਂ ਤੁਹਾਨੂੰ ਇਸਨੂੰ ਰੱਖਣ ਲਈ ਫਰਿੱਜ ਦੀ ਵਰਤੋਂ ਕਰਨੀ ਪਵੇਗੀ।

● ਭਾਰਤ ਵਿੱਚ ਇਸ ਮਸ਼ਰੂਮ ਦੀ ਕਾਸ਼ਤ ਕਰਨ ਦਾ ਢੁਕਵਾਂ ਸਮਾਂ ਅਕਤੂਬਰ ਤੋਂ ਫਰਵਰੀ ਤੱਕ ਹੈ।

ਜਾਪਾਨੀ ਮਸ਼ਰੂਮ ਦੀ ਕੀਮਤ

ਜਾਪਾਨੀ ਮਸ਼ਰੂਮ ਦੀ ਕੀਮਤ ਬਜ਼ਾਰ ਵਿੱਚ ਬਹੁਤ ਵਧੀਆ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸ਼ੀਤਾਕੇ (ਜਾਪਾਨੀ) ਮਸ਼ਰੂਮ ਬਾਜ਼ਾਰ ਵਿੱਚ 1500 ਤੋਂ 1700 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ। ਪਰ ਜੇਕਰ ਤੁਸੀਂ ਇਸ ਨੂੰ ਸੁਕਾ ਕੇ ਸਿੱਧਾ ਵੇਚਦੇ ਹੋ ਤਾਂ ਤੁਸੀਂ ਇਸ ਨੂੰ 15000 ਰੁਪਏ ਪ੍ਰਤੀ ਕਿਲਾ ਦੇ ਹਿਸਾਬ ਨਾਲ ਵੇਚ ਸਕਦੇ ਹੋ।

Summary in English: Growing trend of Japanese mushroom, knowing the price will blow your mind

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters