1. Home
  2. ਖੇਤੀ ਬਾੜੀ

ਆਧੁਨਿਕ ਢੰਗ ਨਾਲ ਕਾਲੀ ਤੋਰੀ ਦੀ ਕਾਸ਼ਤ ਕਿਵੇਂ ਕਰੀਏ?

ਆਮ ਜਾਣਕਾਰੀ ਇਸ ਨੂੰ "ਲੁਫਾ" ਕਾਲੀ ਤੋਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਕਾਲੀ ਤੋਰੀ ਦੀਆਂ ਵੇਲਾਂ ਦਾ ਕੱਦ 30 ਫੁੱਟ ਅਤੇ ਇਸਤੋਂ ਜਿਆਦਾ ਵੀ ਹੁੰਦਾ ਹੈ। ਕਾਲੀ ਤੋਰੀ ਦੇ ਫਲ ਵੇਲਣਾ ਆਕਾਰ ਦੇ ਅਤੇ ਇਹਨਾਂ ਦਾ ਬਾਹਰੀ ਛਿਲਕਾ ਨਰਮ ਹਰੇ ਰੰਗ ਦਾ ਹੁੰਦਾ ਹੈ। ਫਲਾਂ ਦਾ ਅੰਦਰਲਾ ਗੁੱਦਾ ਸਫੈਦ ਰੰਗ ਦਾ ਰੇਸ਼ਿਆਂ ਵਾਲਾ ਹੁੰਦਾ ਹੈ ਅਤੇ ਇਸ ਦਾ ਸਵਾਦ ਥੋੜਾ ਕਰੇਲੇ ਦੀ ਤਰਾਂ ਹੁੰਦਾ ਹੈ। ਫਲਾਂ ਦਾ ਕੱਦ 1-2 ਫੁੱਟ ਹੁੰਦਾ ਹੈ। ਕਾਲੀ ਤੋਰੀ ਦੇ ਪੂਰੀ ਤਰਾਂ ਪੱਕੇ ਹੋਏ ਫਲਾਂ ਵਿੱਚ ਉੱਚ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜਿਸਦੀ ਵਰਤੋਂ ਕਲੀਨਿੰਗ ਏਜੰਟ ਦੇ ਰੂਪ ਵਿੱਚ ਅਤੇ ਟੇਬਲ ਮੈਟ, ਜੁੱਤਿਆਂ ਦੇ ਤਲਵੇ ਆਦਿ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਚਮੜੀ ਦੀਆਂ ਬਿਮਾਰੀਆਂ ਦੇ ਇਲਾਜ਼ ਦੇ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਭਾਰਤ ਵਿੱਚ ਇਸ ਨੂੰ ਪੰਜਾਬ, ਬਿਹਾਰ , ਉੱਤਰ ਪ੍ਰਦੇਸ਼, ਦਿੱਲੀ, ਗੁਜ਼ਰਾਤ, ਹਰਿਆਣਾ, ਰਾਜਸਥਾਨ ਅਤੇ ਝਾਰਖੰਡ ਵਿੱਚ ਉਗਾਇਆ ਜਾਂਦਾ ਹੈ।

KJ Staff
KJ Staff
black zucchini

Black Zucchini

ਇਸ ਨੂੰ "ਲੁਫਾ" ਕਾਲੀ ਤੋਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਕਾਲੀ ਤੋਰੀ ਦੀਆਂ ਵੇਲਾਂ ਦਾ ਕੱਦ 30 ਫੁੱਟ ਅਤੇ ਇਸਤੋਂ ਜਿਆਦਾ ਵੀ ਹੁੰਦਾ ਹੈ। ਕਾਲੀ ਤੋਰੀ ਦੇ ਫਲ ਵੇਲਣਾ ਆਕਾਰ ਦੇ ਅਤੇ ਇਹਨਾਂ ਦਾ ਬਾਹਰੀ ਛਿਲਕਾ ਨਰਮ ਹਰੇ ਰੰਗ ਦਾ ਹੁੰਦਾ ਹੈ। ਫਲਾਂ ਦਾ ਅੰਦਰਲਾ ਗੁੱਦਾ ਸਫੈਦ ਰੰਗ ਦਾ ਰੇਸ਼ਿਆਂ ਵਾਲਾ ਹੁੰਦਾ ਹੈ ਅਤੇ ਇਸ ਦਾ ਸਵਾਦ ਥੋੜਾ ਕਰੇਲੇ ਦੀ ਤਰਾਂ ਹੁੰਦਾ ਹੈ। ਫਲਾਂ ਦਾ ਕੱਦ 1-2 ਫੁੱਟ ਹੁੰਦਾ ਹੈ। ਕਾਲੀ ਤੋਰੀ ਦੇ ਪੂਰੀ ਤਰਾਂ ਪੱਕੇ ਹੋਏ ਫਲਾਂ ਵਿੱਚ ਉੱਚ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜਿਸਦੀ ਵਰਤੋਂ ਕਲੀਨਿੰਗ ਏਜੰਟ ਦੇ ਰੂਪ ਵਿੱਚ ਅਤੇ ਟੇਬਲ ਮੈਟ, ਜੁੱਤਿਆਂ ਦੇ ਤਲਵੇ ਆਦਿ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਚਮੜੀ ਦੀਆਂ ਬਿਮਾਰੀਆਂ ਦੇ ਇਲਾਜ਼ ਦੇ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਭਾਰਤ ਵਿੱਚ ਇਸ ਨੂੰ ਪੰਜਾਬ, ਬਿਹਾਰ , ਉੱਤਰ ਪ੍ਰਦੇਸ਼, ਦਿੱਲੀ, ਗੁਜ਼ਰਾਤ, ਹਰਿਆਣਾ, ਰਾਜਸਥਾਨ ਅਤੇ ਝਾਰਖੰਡ ਵਿੱਚ ਉਗਾਇਆ ਜਾਂਦਾ ਹੈ।

ਮਿੱਟੀ

ਇਸ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ । ਰੇਤਲੀ ਦੋਮਟ ਮਿੱਟੀ ਵਿੱਚ ਉਗਾਉਣ ਤੇ ਇਹ ਵਧੀਆ ਨਤੀਜੇ ਦਿੰਦੀ ਹੈ। ਮਿੱਟੀ ਦੀ pH 6.5-7.0  ਹੋਣੀ ਚਾਹੀਦੀ ਹੈ ਜਾਂ ਇਸ ਦੀ ਪਨੀਰੀ ਲਗਾਉਣ ਲਈ ਥੋੜੀ ਖਾਰੀ ਮਿੱਟੀ ਵੀ ਠੀਕ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

PSG-9: ਇਹ ਕਿਸਮ 2005 ਵਿੱਚ ਤਿਆਰ ਕੀਤੀ ਗਈ ਹੈ । ਇਸ ਕਿਸਮ ਦੇ ਗਹਿਰੇ ਹਰੇ ਰੰਗ ਦੇ ਪੱਤੇ ਅਤੇ ਮੱਧਮ ਲੰਮੀਆਂ ਵੇਲਾਂ ਹੁੰਦੀਆ ਹਨ। ਇਸ ਕਿਸਮ ਦਾ ਫਲ ਨਰਮ, ਮੁਲਾਇਮ , ਗਹਿਰੇ ਹਰੇ ਰੰਗ ਦੇ ਅਤੇ ਆਕਾਰ ਵਿੱਚ ਲੰਬੇ ਹੁੰਦੇ ਹਨ। ਮੁੱਖ ਰੂਪ ਵਿੱਚ ਕਟਾਈ ਪਨੀਰੀ ਲਾਉਣ ਦੇ 60 ਦਿਨਾਂ ਤੋਂ ਬਾਅਦ ਕੀਤੀ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 65 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਫਲ ਦਾ ਔਸਤਨ ਭਾਰ 65 ਗ੍ਰਾਮ ਹੁੰਦਾ ਹੈ।

Pusa Chikni: ਇਸ ਕਿਸਮ ਦੇ ਗਹਿਰੇ ਹਰੇ ਰੰਗ ਦੇ ਪੱਤੇ, ਮੱਧਮ ਕੱਦ ਦਾ ਪੌਦਾ ਅਤੇ ਮੱਧਮ ਆਕਾਰ ਦੇ ਫੁੱਲ ਹੁੰਦੇ ਹਨ। ਫਲ ਨਰਮ, ਮੁਲਾਇਮ ਅਤੇ 2.5-3.5 ਸੈ:ਮੀ: ਮੋਟਾਈ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Azad Toria-2: ਇਸ ਕਿਸਮ ਦੀ ਪੰਜਾਬ, ਉੱਤਰਾਖੰਡ, ਝਾਰਖੰਡ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰਾਂ ਵਿੱਚ ਉਗਾਉਣ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ।

Pusa Supriya: ਇਸ ਕਿਸਮ ਦੀ ਪੰਜਾਬ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਖੇਤਰਾਂ ਵਿੱਚ ਉਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Pusa Sneha: ਇਹ ਕਿਸਮ 2004 ਵਿੱਚ IARI ਦੁਆਰਾ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਫਲ ਮੱਧਮ ਆਕਾਰ ਦੇ, ਜੋ ਕਿ ਨਰਮ ਅਤੇ ਗਹਿਰੇ ਹਰੇ ਰੰਗ ਦੇ ਹੁੰਦੇ ਹਨ ਜਿੰਨਾਂ ਤੇ ਕਾਲੇ ਸਲੇਟੀ ਰੰਗ ਦੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਹ ਕਿਸਮ ਉੱਚ ਤਾਪਮਾਨ ਦੀ ਪ੍ਰਤੀਰੋਧਕ ਹੈ। ਇਸ ਫਸਲ ਦੇ ਉਤਪਾਦਨ ਦੇ ਲਈ ਬਸੰਤ ਅਤੇ ਬਾਰਿਸ਼ ਦਾ ਮੌਸਮ ਵਧੀਆ ਹੁੰਦਾ ਹੈ। ਇਸ ਦੀ ਕਟਾਈ ਮੁੱਖ ਰੂਪ ਵਿੱਚ ਬਿਜਾਈ ਦੇ 45-50 ਦਿਨਾਂ ਦੇ ਬਾਅਦ ਕੀਤੀ ਜਾਂਦੀ ਹੈ।

Azad Toria-1: ਉੱਤਰ ਪ੍ਰਦੇਸ਼ ਦੇ ਖੇਤਰਾਂ ਵਿੱਚ ਉਗਾਉਣ ਲਈ ਇਸ ਕਿਸਮ ਦੀ ਸਿਫਾਰਿਸ਼ ਕੀਤੀ ਗਈ ਹੈ।

ਖੇਤ ਦੀ ਤਿਆਰੀ

ਮਿੱਟੀ ਨੂੰ ਭੁਰਭੁਰਾ ਕਰਨ ਅਤੇ ਖੇਤ ਨੂੰ ਨਦੀਂਨ ਮੁਕਤ ਕਰਨ ਦੇ ਲਈ ਵਹਾਈ ਕਰਨਾ ਜਰੂਰੀ ਹੈ। ਵਹਾਈ ਦੇ ਸਮੇਂ ਵਧੀਆ ਪੈਦਾਵਾਰ ਲਈ ਰੂੜੀ ਦੀ ਖਾਦ ਖੇਤ ਵਿੱਚ ਪਾਓ। ਫਸਲ ਦੇ ਉਤਪਾਦਨ ਦੀ ਚੰਗੀ ਗੁਣਵੱਤਾਂ ਲਈ ਰੂੜੀ ਦੀ ਖਾਦ 84 ਕੁਇੰਟਲ ਪ੍ਰਤੀ ਏਕੜ ਵਿੱਚ ਪਾਓ।

ਬਿਜਾਈ

ਬਿਜਾਈ ਦਾ ਸਮਾਂ

ਸਾਲ ਵਿੱਚ ਦੋ ਵਾਰ ਇਸਦੇ ਬੀਜਾਂ ਨੂੰ ਬੀਜਿਆ ਜਾਂਦਾ ਹੈ। ਬਿਜਾਈ ਦੇ ਲਈ ਸਹੀ ਸਮਾਂ ਮੱਧ ਫਰਵਰੀ ਤੋਂ ਮਾਰਚ ਦਾ ਮਹੀਨਾ ਹੁੰਦਾ ਹੈ ਅਤੇ ਦੂਜੀ ਵਾਰ ਬਿਜਾਈ ਦੇ ਲਈ ਮੱਧ ਮਈ ਤੋਂ ਜੁਲਾਈ ਦਾ ਸਮਾਂ ਸਹੀ ਹੈ।

ਫਾਸਲਾ
ਬਿਜਾਈ ਸਮੇਂ ਪ੍ਰਤੀ 3 ਮੀਟਰ ਚੌੜੀ ਕਿਆਰੀ ਦੋ ਬੀਜਾਂ ਨੂੰ ਬੀਜਿਆ ਜਾਂਦਾ ਹੈ ਅਤੇ ਬੀਜਾਂ ਵਿੱਚ 75-90 ਸੈ.ਮੀ. ਦੇ ਫਾਸਲੇ ਦੀ ਵਰਤੋਂ ਕਰੋ।

ਬੀਜ ਦੀ ਡੂੰਘਾਈ
ਬੀਜਾਂ ਨੂੰ 2.5-3 ਸੈ:ਮੀ: ਦੀ ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ

ਟੋਏ ਪੁੱਟ ਕੇ ਇਸ ਦੀ ਬਿਜਾਈ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
2 ਕਿਲੋ ਬੀਜ ਪ੍ਰਤੀ ਏਕੜ ਵਿੱਚ ਵਰਤੋ।

ਬੀਜ ਦਾ ਉਪਚਾਰ
ਰੇਤੀ ਦੀ ਮਦਦ ਨਾਲ ਬੀਜਾਂ ਨੂੰ ਰਗੜਕੇ ਉਸ ਦਾ ਉੱਪਰਲਾ ਛਿਲਕਾ ਉਤਾਰ ਲਓ। ਉਸ ਤੋਂ ਬਾਅਦ ਬੀਜਾਂ ਦੀ ਪੁੰਗਰਣ ਪ੍ਰਤੀਸ਼ਤਤਾ ਵਧਾਉਣ ਲਈ ਉਹਨਾਂ ਨੂੰ 24 ਘੰਟਿਆਂ ਲਈ ਪਾਣੀ ਵਿੱਚ ਭਿਉਂ ਦਿਓ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬੀਜਾਂ ਨੂੰ ਬਣੇ ਹੋਏ ਨਰਸਰੀ ਬੈਡਾਂ ਤੇ ਬੀਜਿਆਂ ਜਾਂਦਾ ਹੈ। ਮਿੱਟੀ ਨੂੰ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੈੱਡਾਂ ਨੂੰ ਜ਼ਮੀਨ ਨਾਲ ਨਾ ਲੱਗਣ ਦਿਓ। ਪਨੀਰੀ ਮੁੱਖ ਤੌਰ ‘ਤੇ ਪੌਦਿਆਂ ‘ਤੇ 4-5 ਪੱਤੇ ਆ ਜਾਣ ‘ਤੇ, ਬਿਜਾਈ ਤੋਂ 25-30 ਦਿਨਾਂ ਬਾਅਦ ਲਾਈ ਜਾਂਦੀ ਹੈ।

ਪੌਦਿਆਂ ਦੀ ਪਨੀਰੀ ਕਤਾਰਾਂ ਅਤੇ ਪੌਦਿਆਂ ਵਿੱਚ 2.5 x 1.2 ਮੀਟਰ ਦੇ ਫਾਸਲੇ ਤੇ ਲਾਈ ਜਾਂਦੀ ਹੈ। ਪਨੀਰੀ ਲਾਉਣ ਤੋਂ 7-10 ਦਿਨ ਬਾਅਦ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਖੁਰਾਕ ਪਾਈ ਜਾਂਦੀ ਹੈ। ਵੇਲਾਂ ਦੇ ਵਿਕਸਿਤ ਹੋਣ ਅਤੇ ਫੁੱਲ ਨਿੱਕਲਣ ਦੇ ਸਮੇਂ ਖਾਦ ਪਾਈ ਜਾਂਦੀ ਹੈ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ ਮੁਕਤ ਕਰਨ ਦੇ ਲਈ ਮਲਚਿੰਗ ਅਤੇ ਨਦੀਨ ਨਾਸ਼ਕ ਜਰੂਰ ਹੁੰਦੇ ਹਨ। ਪੈਂਡੀਮੈਥਾਲਿਨ 1 ਲੀਟਰ ਜਾਂ ਫਲੂਕਲੋਰਾਲਿਨ 800 ਮਿ.ਲੀ. ਨੂੰ ਪ੍ਰਤੀ ਏਕੜ ਵਿੱਚ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਪਾਓ।

ਸਿੰਚਾਈ

ਗਰਮੀਆਂ ਅਤੇ ਸੋਕੇ ਦੇ ਹਲਾਤਾਂ ਵਿੱਚ 7-10 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋਂ ਅਤੇ ਬਾਰਿਸ਼ ਦੇ ਮੌਸਮ ਵਿੱਚ ਸੀਮਿਤ ਸਿੰਚਾਈ ਦੀ ਜ਼ਰੂਰਤ ਹੁੰਦੀ ਹੈ । ਪਹਿਲੀ ਸਿੰਚਾਈ ਬੀਜ ਬੀਜਣ ਦੇ ਤੁਰੰਤ ਬਾਅਦ ਕੀਤੀ ਜਾਂਦੀ ਹੈ। ਫਸਲ ਨੂੰ ਕੁੱਲ 7-8 ਸਿੰਚਾਈਆਂ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ : ਆਧੁਨਿਕ ਤਰੀਕੇ ਨਾਲ ਕਰੇਲੇ ਦੀ ਕਾਸ਼ਤ ਕਿਵੇਂ ਕਰੀਏ?

Summary in English: How to cultivate black zucchini in a modern way?

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters