1. Home
  2. ਖੇਤੀ ਬਾੜੀ

ਖਾਰੇ ਅਤੇ ਲੂਣੇ ਪਾਣੀ ਨੂੰ ਸਿੰਚਾਈ ਯੋਗ ਕਿਵੇਂ ਬਣਾਈਏ! ਜਾਣੋ ਸਹੀ ਤਰੀਕਾ

ਪਾਣੀ ਕਿਸੇ ਵੀ ਫ਼ਸਲ ਦੇ ਵਿਕਾਸ ਅਤੇ ਉਸ ਦੇ ਉਤਪਾਦ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਜੇਕਰ ਖੇਤ ਵਿੱਚ ਪਾਣੀ ਖਾਰਾ ਜਾਂ ਲੁਣੈ ਵਾਲਾ ਹੋਵੇ ਤਾਂ ਇਹ ਫ਼ਸਲ ਦੇ ਵਿਕਾਸ ਦੇ ਨਾਲ-ਨਾਲ ਝਾੜ ਨੂੰ ਵੀ ਘੱਟ ਕਰ ਸਕਦਾ ਹੈ।

KJ Staff
KJ Staff
Saline and Brackish Water

Saline and Brackish Water

ਕਿਸੇ ਵੀ ਫ਼ਸਲ ਦੇ ਵਿਕਾਸ ਅਤੇ ਉਸ ਦੀ ਪੈਦਾਵਾਰ ਵਿੱਚ ਪਾਣੀ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਜੇਕਰ ਖੇਤ ਵਿੱਚ ਪਾਣੀ ਖਾਰਾ ਜਾਂ ਲੁਣੈ ਵਾਲਾ ਹੋਵੇ ਤਾਂ ਇਹ ਫ਼ਸਲ ਦੇ ਵਿਕਾਸ ਦੇ ਨਾਲ-ਨਾਲ ਝਾੜ ਨੂੰ ਵੀ ਘੱਟ ਕਰ ਸਕਦਾ ਹੈ। ਪੜੋ ਪੂਰੀ ਖ਼ਬਰ...

ਪੰਜਾਬ ਵਿੱਚ ਟਿਊਬਵੈਂਲਾਂ ਨਾਲ ਪ੍ਰਾਪਤ ਕੀਤੇ ਜ਼ਮੀਨੀ ਪਾਣੀ ਵਿੱਚ ਨਮਕ ਦੀ ਮਾਤਰਾ ਕਾਫ਼ੀ ਜ਼ਿਆਦਾ ਹੈ, ਜਿਸਦੀ ਸਿੰਚਾਈ ਲਈ ਲਗਾਤਾਰ ਵਰਤੋਂ ਜ਼ਮੀਨ ਦੀ ਸਿਹਤ ਅਤੇ ਖੇਤੀ ਪੈਦਾਵਾਰ ਤੇ ਮਾੜਾ ਅਸਰ ਕਰਦੀ ਹੈ। ਜਿਕਰਯੋਗ ਹੈ ਕਿ ਪਾਣੀ ਕਿਸੇ ਵੀ ਫ਼ਸਲ ਦੇ ਵਿਕਾਸ ਅਤੇ ਉਸ ਦੇ ਉਤਪਾਦ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਜੇਕਰ ਖੇਤ ਵਿੱਚ ਪਾਣੀ ਖਾਰਾ ਜਾਂ ਲੁਣੈ ਵਾਲਾ ਹੋਵੇ ਤਾਂ ਇਹ ਫ਼ਸਲ ਦੇ ਵਿਕਾਸ ਦੇ ਨਾਲ-ਨਾਲ ਝਾੜ ਨੂੰ ਵੀ ਘੱਟ ਕਰ ਸਕਦਾ ਹੈ। ਇਸ ਲਈ ਫ਼ਸਲ ਦੀ ਬਿਜਾਈ ਸਮੇਂ ਬੀਜ਼ ਦੀ ਚੋਣ ਕਰਨ ਦੇ ਨਾਲ-ਨਾਲ ਪਾਣੀ ਦੀ ਜਾਂਚ ਅਤੇ ਉਸ ਦੇ ਸੁਚੱਜੇ ਸੁਧਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਕੁਝ ਪਾਣੀਆਂ ਵਿਚ ਬੋਰੋਨ ਵਰਗੇ ਜ਼ਹਿਰੀਲੇ ਪਦਾਰਥ ਵੀ ਹੋ ਸਕਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਟਿਊਬਵੈਂਲ ਦੇ ਪਾਣੀ ਦੀ ਜਾਂਚ ਮਿੱਟੀ ਪਾਣੀ ਪਰਖ ਪ੍ਰਯੋਗਸ਼ਾਲਾ ਤੋਂ ਕਰਵਾਈ ਜਾਏ, ਤਾਂ ਕਿ ਇਹ ਪਤਾ ਲੱਗ ਸਕੇ ਇਸ ਵਿਚ ਕਿਹੜੀ ਅਤੇ ਕਿੰਨੀ ਖ਼ਰਾਬੀ ਹੈ। ਬਹੁਤ ਜ਼ਿਆਦਾ ਮਾਤਰਾ ਵਿਚ ਲੂਣੇ ਅਤੇ ਖਾਰੇ ਪਾਣੀ ਦੀ ਵਰਤੋਂ ਖ਼ਾਸ ਪ੍ਰਬੰਧਕੀ ਢੰਗ ਵਰਤ ਕੇ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਮਾੜੇ ਪਾਣੀ ਦੀ ਸਮੱਸਿਆ ਜ਼ਿਆਦਾਤਰ ਵੱਧ ਖਾਰਾਪਣ ਕਰਕੇ ਹੈ।

ਪਾਣੀ ਟੈਸਟ ਕਰਾਉਣ ਲਈ ਨਮੂਨਾ ਲੈਣ ਦਾ ਢੰਗ

-ਸਭ ਤੋਂ ਪਹਿਲਾਂ ਟਿਊਬਵੈੱਲ 15 ਮਿੰਟ ਲਈ ਚਲਾਓ।

-ਫਿਰ ਇੱਕ ਸਾਫ਼ ਬੋਤਲ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਸਾਦੇ ਪਾਣੀ ਨਾਲ ਸਾਫ ਕਰ ਲਓ।

-ਉਸਤੋਂ ਬਾਅਦ ਬੋਤਲ ਨੂੰ ਟਿਊਬਵੈੱਲ ਦੇ ਪਾਣੀ ਨਾਲ ਭਰ ਲਵੋ।

ਪ੍ਰਯੋਗਸ਼ਾਲਾ ਨੂੰ ਜਾਂਚ ਲਈ ਕਿਵੇਂ ਭੇਜੀਏ

-ਮਾਲਕ ਦਾ ਨਾਂ ਅਤੇ ਪੂਰਾ ਪਤਾ (ਪਿੰਡ, ਡਾਕਖਾਨਾ, ਬਲਾਕ ਅਤੇ ਜ਼ਿਲ੍ਹਾ)

-ਮਿੱਟੀ ਦੀ ਕਿਸਮ ਜਿਸ ਲਈ ਪਾਣੀ ਵਰਤਣਾ ਹੈ।

-ਪਾਣੀ ਵਿਚਲੇ ਹੋਰ ਕਿਸੇ ਨੁਕਸ ਨੂੰ ਜੇਕਰ ਤੁਸੀਂ ਜਾਣਦੇ ਹੋਵੋ ਤਾਂ ਲਿਖ ਕੇ ਨਾਲ ਭੇਜ ਦਿਓ।

-ਬੋਰ ਕਰਨ ਸਮੇਂ ਵੀ ਪਾਣੀ ਦਾ ਨਮੂਨਾ ਭਰਿਆ ਜਾ ਸਕਦਾ ਹੈ।

-ਪਾਣੀ ਦਾ ਤਲ ਆਉਣ ਤੇ ਬੋਕੀ ਵਾਲੇ ਪਾਣੀ ਨੂੰ ਕਿਸੇ ਬਾਲਟੀ ਵਿੱਚ ਭਰ ਲਵੋ ਅਤੇ ਪਾਣੀ ਨਿਤਰਣ ਉਪਰੰਤ ਬੋਤਲ ਵਿੱਚ ਨਮੂਨਾ ਭਰ ਲਓ।

ਯਕੀਨੀ ਜਲ ਨਿਕਾਸ

ਮਾੜੇ ਜਲ ਨਿਕਾਸ ਵਾਲੇ ਇਲਾਕਿਆਂ ਅਤੇ ਥੱਲੇ ਸਖ਼ਤ ਤਹਿ ਵਾਲੀਆਂ ਜ਼ਮੀਨਾਂ ਵਿਚ ਲੰਮੇ ਅਰਸੇ ਲਈ ਖ਼ਾਰੇ ਪਾਣੀ ਦੀ ਵੱਧ ਮਾਤਰਾ ਚੰਗੇ ਜਲ ਨਿਕਾਸ ਵਾਲੀਆਂ ਜ਼ਮੀਨਾਂ ਦੇ ਮੁਕਾਬਲੇ ਬਹੁਤ ਜਲਦੀ ਹੋ ਜਾਂਦਾ ਹੈ। ਇਸ ਲਈ ਖਾਰੇ ਪਾਣੀ ਦੀ ਵਰਤੋਂ ਲਈ ਚੰਗਾ ਜਲ ਨਿਕਾਸ ਸਭ ਤੋਂ ਪਹਿਲੀ ਜ਼ਰੂਰਤ ਹੈ। ਇਸ ਕੰਮ ਲਈ ਜ਼ਮੀਨ ਉਪਰਲੀਆਂ ਨਿਕਾਸ ਨਾਲੀਆਂ ਜ਼ਮੀਨ ਹੇਠਲੀਆਂ ਨਿਕਾਸ ਨਾਲੀਆਂ ਬਣਾਉਣ ਤੋਂ ਸਸਤੀਆਂ ਪੈਂਦੀਆਂ ਹਨ।

ਜ਼ਮੀਨ ਨੂੰ ਚੰਗੀ ਤਰ੍ਹਾਂ ਪੱਧਰਾ ਕਰੋ

ਖੇਤ ਵਿਚ ਮਾਮੂਲੀ ਫ਼ਰਕ ਨਾਲ ਹੀ ਪਾਣੀ ਅਤੇ ਨਮਕ ਦੀ ਵੰਡ ਅਸਾਵੀਂ ਹੋ ਜਾਂਦੀ ਹੈ। ਸਾਰੇ ਖੇਤ ਵਿਚ ਪਾਣੀ ਦੀ ਇਕਸਾਰ ਵੰਡ ਲਈ ਜ਼ਮੀਨ ਚੰਗੀ ਤਰ੍ਹਾਂ ਪੱਧਰ ਹੋਣੀ ਚਾਹੀਦੀ ਹੈ। ਠੀਕ ਪੱਧਰ ਜ਼ਮੀਨ ਵਿਚੋਂ ਘੁਲਣਸ਼ੀਲ ਨਮਕ ਅਤੇ ਪਾਣੀ ਇਕਸਾਰ ਜ਼ੀਰਦੇ ਹਨ।

ਹਲਕੀਆ ਜ਼ਮੀਨਾਂ ਵਿਚ ਮਾੜਾ ਪਾਣੀ ਵਰਤੋ

ਭਾਰੀਆਂ ਜ਼ਮੀਨਾਂ ਵਿਚ ਪਾਣੀ ਜ਼ੀਰਨ ਦੀ ਦਰ ਘੱਟ ਹੁੰਦੀ ਹੈ ਅਤੇ ਪਾਣੀ ਸਤਹਿ ਤੇ ਜ਼ਿਆਦਾ ਦੇਰ ਖੜ੍ਹਨ ਨਾਲ ਵਾਸ਼ਪੀਕਰਨ ਤੋਂ ਬਾਅਦ ਲੂਣਾਪਨ/ਖਾਰਾਪਣ ਤੇਜ਼ੀ ਨਾਲ ਬਣਦਾ ਹੈ, ਇਸ ਲਈ ਮਾੜੇ ਪਾਣੀ ਦੀ ਵਰਤੋਂ ਲਈ ਹਲਕੀਆਂ ਜ਼ਮੀਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਫ਼ਸਲ ਦੀ ਸਹੀ ਚੋਣ

ਮਾੜੇ ਪਾਣੀ ਨਾਲ ਸਿੰਚਾਈ ਅਧੀਨ ਰਕਬੇ ਵਿੱਚ ਅਜਿਹੀਆਂ ਫ਼ਸਲਾਂ ਅਤੇ ਕਿਸਮਾਂ ਨੂੰ ਹੀ ਪਹਿਲ ਦਿਉ ਜੋ ਨਮਕ ਨੂੰ ਸਹਿਣਸ਼ੀਲ ਜਾਂ ਅਰਧ-ਸਹਿਣਸ਼ੀਲ ਹੋਣ ਜਿਵੇਂ ਜੌਂ, ਕਣਕ, ਸਰ੍ਹੋਂ, ਗੁਆਰਾ, ਸੇਂਜੀ, ਪਾਲਕ, ਸ਼ਲਗਮ, ਚੁਕੰਦਰ, ਰਾਇਆ ਅਤੇ ਮੋਟੇ ਅਨਾਜ। ਮਾੜਾ ਪਾਣੀ ਕਪਾਹ ਦੇ ਜੰਮ ‘ਤੇ ਅਸਰ ਕਰਦਾ ਹੈ ਪਰ ਚੰਗੇ ਪਾਣੀ ਨਾਲ ਰੌਣੀ ਕਰਕੇ ਫ਼ਸਲ ਚੰਗੀ ਜੰਮਦੀ ਹੈ। ਦਾਲਾਂ ‘ਤੇ ਖਾਰੇ ਅਤੇ ਲੂਣੇ ਪਾਣੀ ਦਾ ਬਹੁਤ ਮਾੜਾ ਅਸਰ ਪਾਉਂਦੇ ਹਨ, ਇਸ ਲਈ ਦਾਲਾਂ ਨੂੰ ਖਾਰਾ ਪਾਣੀ ਨਾ ਦਿਓ। ਜ਼ਿਆਦਾ ਪਾਣੀ ਵਾਲੀਆਂ ਫ਼ਸਲਾਂ ਜਿਵੇਂ ਝੋਨਾ, ਕਮਾਦ ਅਤੇ ਬਰਸੀਮ ਨੂੰ ਖਾਰੇ ਪਾਣੀ ਨਾ ਸਿੰਚਾਈ ਨਾ ਕਰੋ।

ਜਿਪਸਮ ਦੀ ਵਰਤੋਂ

ਜ਼ਮੀਨ ਵਿੱਚ ਜ਼ਿਆਦਾ ਸੋਡੀਅਮ ਦਾ ਮਾੜਾ ਅਸਰ ਜਿਪਸਮ ਦੇ ਪ੍ਰਯੋਗ ਨਾਲ ਦੂਰ ਕੀਤਾ ਜਾ ਸਕਦਾ ਹੈ। ਜਦੋਂ ਸਿੰਚਾਈ ਵਾਲੇ ਪਾਣੀ ਦੀ ਆਰ.ਐੱਸ.ਸੀ 2.5 ਐੱਮ ਈ ਪ੍ਰਤੀ ਲੀਟਰ ਤੋਂ ਉੱਪਰ ਹੋਵੇ ਤਾਂ ਜਿਪਸਮ ਦੇ ਪ੍ਰਯੋਗ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਆਰ.ਐੱਸ.ਸੀ. ਦੀ ਹਰ ਐੱਮ.ਈ. ਪ੍ਰਤੀ ਲੀਟਰ ਪਿੱਛੇ 1.50 ਕੁਇੰਟਲ ਜਿਪਸਮ ਪ੍ਰਤੀ ਏਕੜ ਚਾਰ ਸਿੰਚਾਈਆਂ ਪਿੱਛੇ ਬਣਦਾ ਹੈ। ਜੇਕਰ ਹਰ ਸਿੰਚਾਈ 7.5 ਸੈਂ.ਮੀ. ਹੋਵੇ ਤਾਂ ਸਾਰਾ ਜਿਪਸਮ ਪਹਿਲੇ ਪਾਣੀ ਨਾਲ ਪਾਓ। ਜਿਪਸਮ ਨੂੰ ਜ਼ਮੀਨ ਦੀ ਉਪਰਲੀ ਤਹਿ (0-10 ਸੈਂ.ਮੀ.) ਵਿੱਚ ਮਿਲਾ ਕੇ ਭਰਵਾਂ ਪਾਣੀ ਲਾਓ ਤਾਂ ਕਿ ਅਗਲੀ ਫ਼ਸਲ ਬੀਜਣ ਤੋਂ ਪਹਿਲਾਂ ਘੁਲਣਸ਼ੀਲ ਨਮਕ ਜੀਰ ਜਾਣ।

ਇਹ ਵੀ ਪੜ੍ਹੋ: ਮਿੱਟੀ ਦੀ ਪਰਖ ਕਰਵਾਉਣ ਤੋਂ ਕਿਸਾਨਾਂ ਨੂੰ ਮਿਲੇਗਾ ਦੁੱਗਣਾ ਲਾਹਾ! ਪੜ੍ਹੋ ਪੂਰੀ ਰਿਪੋਰਟ

ਜੀਵਕ ਖਾਦਾਂ ਦੀ ਵਰਤੋਂ

ਚੂਨੇ ਜਾਂ ਰੋੜਾਂ ਵਾਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਕੈਲਸ਼ੀਅਮ ਕਾਰਬੋਨੇਟ 2 ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ, ਵਿੱਚ ਜੀਵਕ ਖਾਦਾਂ ਜਿਵੇਂ ਦੇਸੀ ਰੂੜੀ 8 ਟਨ ਪ੍ਰਤੀ ਏਕੜ ਜਾਂ ਹਰੀ ਖਾਦ ਜਾਂ ਕਣਕ ਦਾ ਨਾੜ 2.5 ਟਨ ਪ੍ਰਤੀ ਏਕੜ ਹਰ ਸਾਲ ਪਾਉ।

ਖਾਰਾ ਅਤੇ ਚੰਗਾ ਪਾਣੀ ਇਕੱਠਾ ਲਾਓ

ਮਾੜਾ ਅਤੇ ਚੰਗਾ ਪਾਣੀ ਇਕੱਠਾ ਵੀ ਵਰਤਿਆ ਜਾ ਸਕਦਾ ਹੈ ਜਾਂ ਦੋਵੇਂ ਬਦਲ ਕੇ ਵਰਤੇ ਜਾ ਸਕਦੇ ਹਨ। ਫ਼ਸਲ ਦੇ ਸ਼ੁਰੂ ਵਿੱਚ ਚੰਗਾ ਪਾਣੀ ਅਤੇ ਬਾਅਦ ਵਿੱਚ ਫ਼ਸਲ ਵਧਣ ਸਮੇਂ ਮਾੜਾ ਪਾਣੀ ਵਰਤਣਾ ਵੀ ਲਾਹੇਵੰਦ ਹੈ।

ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਨਾਲ ਸਿੰਚਾਈ

ਛੱਪੜਾਂ ਦੇ ਪਾਣੀ ਵਿੱਚ ਵੀ ਫ਼ਸਲਾਂ ਦੇ ਖੁਰਾਕੀ ਤੱਤ ਹੁੰਦੇ ਇਸ ਲਈ ਇਹ ਪਾਣੀ ਵਰਤਣ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਤੋਂ ਪਰਖ ਕਰਵਾ ਲੈਣੀ ਚਾਹੀਦੀ ਹੈ ਅਤੇ ਸਿਫਾਰਿਸ਼ ਅਨੁਸਾਰ ਸਿੰਚਾਈ ਲਈ ਵਰਤਣਾ ਚਾਹੀਦਾ ਹੈ।

Summary in English: How to make saline and brackish water irrigable! Learn the right way

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters