ਜੇਕਰ ਸਬਜ਼ੀ ਵਿੱਚ ਪਿਆਜ ਅਤੇ ਲੱਸਣ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਖਾਣਾ ਬੇ-ਸੁਵਾਦਾ ਲੱਗਦਾ ਹੈ। ਭਾਰਤ ਵਿੱਚ ਕਿਸੀ ਵੀ ਥਾਂ ਚਲੇ ਜਾਓ, ਖਾਣੇ ਵਿੱਚ ਪਿਆਜ ਅਤੇ ਲੱਸਣ ਦਾ ਸੁਵਾਦ ਮਿਲ ਹੀ ਜਾਂਦਾ ਹੈ। ਇਹੀ ਕਾਰਣ ਹੈ ਕਿ ਸਮੁੱਚੇ ਭਾਰਤ ਵਿੱਚ ਪਿਆਜ-ਲੱਸਣ ਨੂੰ ਵਪਾਰਕ ਫਸਲ ਦੇ ਤੌਰ 'ਤੇ ਅਪਣਾਇਆ ਗਿਆ ਹੈ। ਅੱਜ ਅੱਸੀ ਤੁਹਾਨੂੰ ਇਨ੍ਹਾਂ ਫ਼ਸਲਾਂ 'ਤੇ ਲੱਗਣ ਵਾਲਿਆਂ ਕੀੜਿਆਂ ਅਤੇ ਰੋਗਾਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦਸਾਂ ਜਾ ਰਹੇ ਹਾਂ।
ਪਿਆਜ ਅਤੇ ਲੱਸਣ ਇੱਕ ਅਜਿਹੀ ਫਸਲ ਹੈ, ਜੋ ਸਮੁੱਚੇ ਭਾਰਤ ਵਿੱਚ ਵਪਾਰਕ ਫਸਲ ਦੇ ਤੌਰ ਤੇ ਉਗਾਈ ਜਾਂਦੀ ਹੈ। ਪੰਜਾਬ ਵਿੱਚ ਪਿਆਜ ਦੀ ਕਾਸ਼ਤ ਲਗਭਗ 10.23 ਹਜ਼ਾਰ ਹੈਕਟੇਅਰ ਵਿੱਚ ਕੀਤੀ ਜਾਂਦੀ ਹੈ ਅਤੇ ਇਸਦਾ ਔਸਤਨ ਝਾੜ 223.63 ਕੁਵਿੰਟਲ ਪ੍ਰਤੀ ਹੈਕਟੇਅਰ ਹੈ। ਜਦਕਿ, ਲੱਸਣ ਦੀ ਕਾਸ਼ਤ ਤਕਰੀਬਨ 7.72 ਹਜ਼ਾਰ ਹੈਕਟੇਅਰ ਰਕਬਾ ਅਤੇ ਔਸਤਨ ਝਾੜ 141.12 ਕੁਵਿੰਟਲ ਪ੍ਰਤੀ ਹੈਕਟੇਅਰ ਹੈ। ਇਹਨਾਂ ਦੀ ਵਰਤੋ ਨਾਲ ਭੋਜਨ ਸਵਾਦਿਸ਼ਟ ਅਤੇ ਪਚਣਸ਼ੀਲ ਬਣਦਾ ਹੈ। ਪਿਆਜ ਅਤੇ ਲੱਸਣ ਦੀ ਵਰਤੋਂ ਸਲਾਦ ਅਤੇ ਮਸਾਲੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਵਿਟਾਮਿਨ ਸੀ ਦਾ ਭਰਪੂਰ ਸੋਮਾ ਹੈ।
ਪਿਆਜ ਅਤੇ ਲੱਸਣ ਦੀ ਫਸਲ ਨੂੰ ਕਈ ਪ੍ਰਕਾਰ ਦੇ ਕੀੜੇ ਅਤੇ ਬਿਮਾਰੀਆਂ ਵੱਡਾ ਨੁਕਸਾਨ ਪਹੁੰਚਾਂਦੇ ਹਨ, ਜਿਸ ਨਾਲ ਝਾੜ ਉਤੇ ਕਾਫੀ ਮਾੜਾ ਅਸਰ ਪੈਦਾ ਹੈ। ਹੇਠਾਂ ਲਿਖੇ ਕੀੜੇ ਅਤੇ ਬਿਮਾਰੀਆਂ ਪਿਆਜ ਅਤੇ ਲੱਸਣ ਵਿੱਚ ਵੇਖੇ ਗਏ ਹਨ, ਜਿੰਨਾਂ ਨੂੰ ਸਹੀ ਸਮੇਂ ਤੇ ਕੰਟਰੋਲ ਕਰਨਾ ਬਹੁਤ ਜਰੂਰੀ ਹੈ।
ਪਿਆਜ ਅਤੇ ਲੱਸਣ 'ਤੇ ਲੱਗਣ ਵਾਲੇ ਕੀੜੇ- ਮਕੌੜੇ
ਥਰਿਪ (ਜੂੰ)
ਥਰਿਪ ਪਿਆਜ ਅਤੇ ਲੱਸਣ ਦੀ ਫਸਲ ਤੇ ਨਵੰਬਰ ਮਹੀਨੇ ਵਿੱਚ ਆਉਦਾ ਹੈ। ਇਹ ਕੀੜਾ ਭੁਕਾਂ ਵਿੱਚੋਂ ਫਰਵਰੀ ਤੋਂ ਲੈ ਕੇ ਮਈ ਤਕ ਰਸ ਚੂਸਦਾ ਹੈ। ਦੋਵੇਂ ਛੋਟੇ ਅਤੇ ਵੱਡੇ ਕੀੜੇ ਪੱਤਿਆਂ ਦੀ ਸਤਹ ਨੂੰ ਖੁਰਚ ਕੇ ਰਸ ਚੁਸਦੇ ਹਨ, ਨਤੀਜੇ ਵਜੌਂ ਪੱਤਿਆਂ ਉਪਰ ਚਿੱਟੇ ਰੰਗ ਦੇ ਚਟਾਖ ਬਣ ਜਾਂਦੇ ਹਨ। ਜਿਆਦਾ ਹਮਲਾ ਹੋਵੇ ਤਾਂ ਪੱਤੇ ਮੁੜ ਜਾਂਦੇ ਹਨ ਤੇ ਆਕਾਰ ਵਿਗੜ ਜਾਂਦਾ ਹੈ ਅਤੇ ਅਖੀਰ ਵਿੱਚ ਬੂਟਾ ਮੁਰਝਾਅ ਜਾਂਦਾ ਹੈ।ਇਹ ਕੀੜਾ ਫੁੱਲ ਬਣਨ ਦੇ ਸਮੇਂ ਕਈ ਵਾਰ ਕਾਫੀ ਨੁਕਸਾਨ ਕਰਦਾ ਹੈ।
ਪਿਆਜ਼ ਦੀ ਸੁੰਡੀ
ਇਹ ਸੁੰਡੀ ਪਿਆਜ ਅਤੇ ਲੱਸਣ ਦੀ ਫਸਲ ਦਾ ਜਨਵਰੀ ਤੋ ਫਰਵਰੀ ਦੇ ਮਹੀਨੇ ਵਿੱਚ ਕਾਫੀ ਨੁਕਸਾਨ ਕਰਦੀ ਹੈ। ਮਾਦਾ ਪਤੰਗਾ ਬੂਟੇ ਉਪਰ ਜ਼ਮੀਨ ਦੀ ਸਤਹ ਦੇ ਬਰਾਬਰ ਜ਼ਾਂ ਜ਼ਮੀਨ ਦੀਆਂ ਵਿਥਾਂ ਵਿੱਚ ਅੰਡੇ ਦਿੰਦੀ ਹੈ। ਸੁੰਡੀਆਂ ਚਿੱਟੀਆਂ ਹੁੰਦੀਆਂ ਹਨ ਅਤੇ ਭੂਕਾਂ ਦੀ ਸਤਹ ਦੇ ਅੰਦਰ ਹੂੰਦੇ ਹੋਏ ਬਲਬ ਤੱਕ ਪਹੁੰਚ ਜਾਦੀਆਂ ਹਨ। ਹਮਲੇ ਵਾਲੇ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਭੂਕਾਂ ਦਾ ਰੰਗ ਉਪਰ ਤੋ ਭੁਰਾ ਹੋ ਜਾਂਦਾ ਹੈ। ਪੱਤੇ ਮੁੱਢ ਤੋਂ ਢਿੱਲੇ ਪੈ ਜਾਂਦੇ ਹਨ ਅਤੇ ਪਾਣੀ ਨਾਲ ਭਰ ਜਾਂਦੇ ਹਨ। ਇਹੋ ਜਿਹੇ ਬਲਬ ਸਟੋਰਾਂ ਵਿੱਚ ਗਲ ਜਾਂਦੇ ਹਨ ਅਤੇ ਇਹਨਾਂ ਵਿੱਚ ਅੱਧਾ ਸੈਂਟੀਮੀਟਰ ਲੰਬੀਆਂ ਸੁੰਡੀਆਂ ਹੁੰਦੀਆਂ ਹਨ।
ਪਿਆਜ ਅਤੇ ਲੱਸਣ 'ਤੇ ਲੱਗਣ ਵਾਲਿਆਂ ਬਿਮਾਰੀਆਂ
ਜਾਮਨੀ ਦਾਗ ਪੈਣਾ
ਇਹ ਬੀਮਾਰੀ ਬੀਜ ਵਾਲੀ ਫਸਲ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਪੱਤਿਆਂ ਜਾਂ ਬੀਜ ਵਾਲੀ ਡੰਡੀ ਉੱਤੇ ਛੋਟੇ-ਛੋਟੇ ਹਲਕੇ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਫਿਰ ਭੁਰੇ ਰੰਗ ਦੇ ਹੋ ਜਾਂਦੇ ਹਨ। ਜਦੋਂ ਧੱਬੇ ਵੱਡੇ ਹੁੰਦੇ ਹਨ ਤਾਂ ਇਹਨਾਂ ਦੇ ਚੱਕਰ ਬਣ ਜਾਂਦੇ ਹਨ ਅਤੇ ਇਹ ਜਾਮਨੀ ਰੰਗ ਵਿੱਚ ਬਦਲ ਜਾਂਦੇ ਹਨ। ਇਹਨਾਂ ਦੇ ਕੰਢੇ ਗੂੜੇ ਜਾਮਣੀ ਤੌਂ ਲਾਲ ਰੰਗ ਦੇ ਹੁੰਦੇ ਹਨ ਅਤੇ ਕੰਢੇ ਦੇ ਬਾਹਰ ਹਲਕੇ ਪੀਲੇ ਰੰਗ ਦਾ ਘੇਰਾ ਬਣ ਜਾਂਦਾ ਹੈ। ਸਿਲੇ ਮੌਸਮ ਵਿੱਚ ਚਟਾਖ ਦੇ ਵਿਚਕਾਰ ਕਾਲੇ ਰੰਗ ਦੀ ਉੱਲੀ ਵਿਖਾਈ ਦਿੰਦੀ ਹੈ। ਬੀਮਾਰੀ ਵਾਲੇ ਪੱਤੇ ਅਤੇ ਬੀਜ ਵਾਲੀਆਂ ਡੰਡੀਆਂ ਡਿੱਗ ਪੈਦੀਆਂ ਹਨ ਅਤੇ ਬੀਜ ਸੁੰਗੜ ਜਾਂਦੇ ਹਨ। ਇਸਦਾ ਅਸਰ ਪਿਆਜ਼ ਦੇ ਬੀਜ ੳਪਰ ਵੀ ਹੁੰਦਾ ਹੈ। ਕਈ ਵਾਰ ਇਹ ਬਿਮਾਰੀ ਪੂਰੀ ਫਸਲ ਨੂੰ ਤਬਾਹ ਕਰ ਦਿੰਦੀ ਹੈ। ਦੱਸ ਦਈਏ ਕਿ ਇਹ ਬੀਮਾਰੀ ਮੀਂਹ ਅਤੇ ਤਰੇਲ ਨਾਲ ਵਧਦੀ ਹੈ। ਥਰਿਪ ਦੇ ਹਮਲੇ ਵਾਲੇ ਬੂਟਿਆਂ ਨੂੰ ਬੀਮਾਰੀ ਛੇਤੀ ਲੱਗਦੀ ਹੈ।
ਪੀਲੇ ਧੱਬੇ
ਡੰਡੀਆਂ ਉੱਤੇ ਪੀਲੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ। ਪਹਿਲਾਂ ਜਾਮਨੀ ਰੰਗ ਦੀ ਉੱਲੀ ਪੈਦਾ ਹੋ ਜਾਂਦੀ ਹੈ ਅਤੇ ਫਿਰ ਇਹ ਹੌਲੀ-ਹੌਲੀ ਭੂਰੀ ਹੋ ਜਾਂਦੀ ਹੈ। ਅਖੀਰ ਵਿੱਚ ਫ਼ਸਲ ਝੁਲਸੀ ਹੋਈ ਨਜ਼ਰ ਆਉਂਦੀ ਹੈ ਅਤੇ ਡੰਡੀਆਂ ਵੀ ਟੁੱਟ ਜਾਦੀਆਂ ਹਨ।
ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਢੁਕਵੇਂ ਕਦਮ
-ਹਮੇਸ਼ਾ ਰੋਗ ਰਹਿਤ ਬੀਜ ਦੀ ਵਰਤੋਂ ਕਰੋ।
-ਦੋਵੇਂ ਬੀਮਾਰੀਆਂ ਦੀ ਰੋਕਥਾਮ ਲਈ ਜੇਕਰ ਫਸਲ ਉਪਰ ਬਿਮਾਰੀ ਦੇ ਚਿੰਨ ਨਜ਼ਰ ਆਉਣ ਤਾਂ 300 ਗ੍ਰਾਮ ਕੇਵਿਏਟ 25 ਡਬਲਯੁ. ਜੀ ਜਾਂ 600 ਗ੍ਰਾਮ ਇੰਡੋਫਿਲ ਐਮ-45 ਅਤੇ 220 ਮਿਲੀਲਿਟਰ ਟਰਾਈਟੋਨ ਜਾਂ ਅਲਸੀ ਦਾ ਤੇਲ 200 ਲਿਟਰ ਪਾਣੀ ਵਿੱਚ ਘੋਲ ਕੇ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ ਤੇ ਛਿੜਕੋ। 10 ਦਿਨ ਦੇ ਵਕਫੇ ਤੇ 3 ਹੋਰ ਛਿੜਕਾਅ ਕਰੋ।
-ਹਮੇਸ਼ਾਂ ਸਿਫਾਰਸ਼ ਕੀਤੀਆਂ ਹੋਈਆਂ ਰਸਾਇਣਾਂ ਅਤੇ ਉਹਨਾਂ ਦੀ ਸਹੀ ਮਿਕਦਾਰ ਵਰਤੋ ਤਾਂ ਜੋ ਬਿਮਾਰੀ ਦੀ ਸੁੱਚਜੇ ਢੰਗ ਨਾਲ ਰੋਕਥਾਮ ਹੋ ਸਕੇ। ਸਵੈ-ਤਿਆਰ ਟੈਂਕ ਮਿਸ਼ਰਣਾਂ ਦੀ ਵਰਤੋਂ ਨਾ ਕਰੋ, ਕਿਉਕਿ ਇਸ ਨਾਲ ਉੱਲੀ ਵਿੱਚ ਰਸਾਇਣ ਪ੍ਰਤੀ ਸਹਿਣ ਸ਼ੀਲਤਾ ਆ ਜਾਂਦੀ ਹੈ।
-ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਹਮੇਸ਼ਾ ਕੋਨ ਕਿਸਮ ਦੀ ਨੋਜ਼ਲ ਹੀ ਵਰਤੋ।
-ਥਰਿਪ ਦੀ ਰੋਕਥਾਮ ਲਈ 30 ਗ੍ਰਾਮ ਜੰਪ 80 ਡਬਲ਼ਯੂ ਜੀ ਜਾਂ 250 ਰੋਗਰ 30 ਈ ਸੀ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰੋ। ਜੇਕਰ ਪਿਆਜ਼ ਨੂੰ ਸਲਾਦ ਦੇ ਰੂਪ ਵਿੱਚ ਵਰਤਣਾ ਹੋਵੇ ਤਾਂ ਘੱਟੋ ਘੱਟ 7 ਦਿਨ ਦਾ ਵਕਫਾ ਰੱਖ ਕੇ ਛਿੜਕਾਅ ਕਰੋ
-ਪਿਆਜ਼ ਦੀ ਸੁੰਡੀ ਵਾਲੇ ਬੂਟਿਆਂ ਨੂੰ ਬਾਹਰ ਕੱਢੋ ਅਤੇ ਨਸ਼ਟ ਕਰੋ।
-ਬੂਟਿਆਂ ਦੇ ਮਲਬੇ ਅਤੇ ਪਿਆਜ਼ ਦੇ ਛਿਲਕਿਆਂ ਨੂੰ ਹਟਾ ਦਿੳ।
ਇਹ ਵੀ ਪੜ੍ਹੋ : ਕਣਕ ਦੀ ਵਾਢੀ ਲਈ ਇਹ ਮਸ਼ੀਨ ਹੈ ਲਾਹੇਵੰਦ! ਜਾਣੋ ਇਸਦੀ ਖਾਸੀਅਤ ਅਤੇ ਕੀਮਤ
Summary in English: How to protect onion and garlic from pests and diseases! Learn the right way