ਭਾਵੇਂ ਆਮ ਜਨਤਾ ਹੋਵੇ ਜਾਂ ਫਿਰ ਕਿਸਾਨ...ਵੱਧਦੀ ਗਰਮੀ ਨੇ ਹਰ ਪਾਸੇ-ਹਰ ਖੇਤਰ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣਾਇਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਲੂਹ ਅਤੇ ਤਾਪਮਾਨ ਵਧਣ ਦੀ ਸੰਭਾਵਨਾ ਨੂੰ ਵੇਖਦਿਆਂ ਹੋਇਆਂ ਭਾਰਤੀ ਖੇਤੀ ਖੋਜ ਸੰਸਥਾਨ (IARI) ਪੂਸਾ ਵੱਲੋਂ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਸੰਸਥਾ ਦੇ ਖੇਤੀ ਵਿਗਿਆਨੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੀ ਲਹਿਰ ਅਤੇ ਤਾਪਮਾਨ ਵਧਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਸਬਜ਼ੀਆਂ, ਸਬਜ਼ੀਆਂ ਦੀਆਂ ਨਰਸਰੀਆਂ, ਜੈਡ ਦੀਆਂ ਫ਼ਸਲਾਂ ਅਤੇ ਫਲਾਂ ਦੇ ਬਾਗਾਂ ਵਿੱਚ ਸਮੇਂ-ਸਮੇਂ ’ਤੇ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਨਰਸਰੀਆਂ ਅਤੇ ਪੌਦਿਆਂ ਨੂੰ ਹੀਟਸਟ੍ਰੋਕ ਤੋਂ ਬਚਾਉਣ ਲਈ ਬੈਰੀਅਰਾਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਅਨਾਜ ਨੂੰ ਸਟੋਰੇਜ ਵਿੱਚ ਰੱਖਣ ਤੋਂ ਪਹਿਲਾਂ ਸਟੋਰੇਜ਼ ਹਾਊਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਅਨਾਜ ਨੂੰ ਚੰਗੀ ਤਰ੍ਹਾਂ ਸੁਕਾ ਲਓ। ਕੂੜੇ ਨੂੰ ਸਾੜ ਕੇ ਜਾਂ ਦਬਾ ਕੇ ਨਸ਼ਟ ਕਰੋ। ਸਟੋਰ ਹਾਊਸ ਦੀ ਛੱਤ, ਕੰਧਾਂ ਅਤੇ ਫਰਸ਼ 'ਤੇ 100 ਹਿੱਸੇ ਪਾਣੀ ਦੇ ਨਾਲ ਇੱਕ ਹਿੱਸਾ ਮੈਲਾਥੀਆਨ 50 ਈਸੀ ਮਿਲਾ ਕੇ ਛਿੜਕਾਅ ਕਰੋ।
ਖੇਤੀ ਵਿਗਿਆਨੀਆਂ ਨੇ ਦੱਸਿਆ ਕਿ ਜੇਕਰ ਪੁਰਾਣੀਆਂ ਬੋਰੀਆਂ ਨੂੰ ਸਟੋਰ ਕਰਨ ਲਈ ਵਰਤਣਾ ਹੋਵੇ ਤਾਂ ਇਨ੍ਹਾਂ ਨੂੰ 1 ਹਿੱਸਾ ਮੈਲਾਥੀਆਨ ਅਤੇ 100 ਹਿੱਸੇ ਪਾਣੀ ਦੇ ਘੋਲ ਵਿੱਚ 10 ਮਿੰਟ ਲਈ ਭਿਓ ਕੇ ਛਾਂ ਵਿੱਚ ਸੁਕਾਓ। ਇਸ ਮੌਸਮ ਵਿੱਚ ਤਿਆਰ ਕਣਕ ਦੀ ਫ਼ਸਲ ਦੀ ਕਟਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਵਾਢੀ ਹੋਈ ਫ਼ਸਲ ਨੂੰ ਬੰਨ੍ਹ ਕੇ ਰੱਖਣਾ ਚਾਹੀਦਾ ਹੈ, ਨਹੀਂ ਤਾਂ ਤੇਜ਼ ਹਨੇਰੀ ਜਾਂ ਝੱਖੜ ਕਾਰਨ ਫ਼ਸਲ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਜਾ ਸਕਦੀ ਹੈ। ਪਿੜਾਈ ਤੋਂ ਬਾਅਦ, ਸਟੋਰ ਕਰਨ ਤੋਂ ਪਹਿਲਾਂ ਅਨਾਜ ਨੂੰ ਚੰਗੀ ਤਰ੍ਹਾਂ ਸੁਕਾ ਲਓ।
ਮੂੰਗੀ ਦੀ ਬਿਜਾਈ ਲੋੜੀਂਦੀ ਨਮੀ ਵਾਲੇ ਖੇਤ ਵਿੱਚ ਕਰੋ
ਮੂੰਗੀ ਦੀ ਬਿਜਾਈ ਲਈ ਕਿਸਾਨਾਂ ਨੂੰ ਸੁਧਰੇ ਬੀਜ ਬੀਜਣੇ ਚਾਹੀਦੇ ਹਨ। ਮੂੰਗੀ-ਪੂਸਾ ਵਿਸ਼ਾਲ, ਪੂਸਾ ਰਤਨ, ਪੂਸਾ-5931, ਪੂਸਾ ਵਿਸਾਖੀ, ਪੀ.ਡੀ.ਐਮ.-11, ਐਸ.ਐਮ.ਐਲ.-32, ਐਸ.ਐਮ.ਐਲ.-668 ਅਤੇ ਸਮਰਾਟ ਦੀ ਬਿਜਾਈ ਦੀ ਸਲਾਹ ਦਿੱਤੀ ਗਈ ਹੈ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਫਸਲਾਂ ਦੇ ਵਿਸ਼ੇਸ਼ ਰਾਈਜ਼ੋਬੀਅਮ ਅਤੇ ਫਾਸਫੋਰਸ ਘੁਲਣਸ਼ੀਲ ਬੈਕਟੀਰੀਆ ਨਾਲ ਇਲਾਜ ਕਰਨਾ ਚਾਹੀਦਾ ਹੈ। ਬਿਜਾਈ ਸਮੇਂ ਖੇਤ ਵਿੱਚ ਲੋੜੀਂਦੀ ਨਮੀ ਹੋਣੀ ਜ਼ਰੂਰੀ ਹੈ।
ਪ੍ਰਮਾਣਿਤ ਸਰੋਤਾਂ ਤੋਂ ਬੀਜ ਖਰੀਦੋ
ਫ੍ਰੈਂਚ ਬੀਨ (ਪੂਸਾ ਪਾਰਵਤੀ, ਕੌਂਟਨਦਰ), ਸਬਜ਼ ਲੋਬੀਆ (ਪੂਸਾ ਕੋਮਲ, ਪੂਸਾ ਸੁਕੋਮਲ), ਚੌਲਾਈ (ਪੂਸਾ ਕਿਰਨ, ਪੂਸਾ ਲਾਲ ਚੌਲਾਈ), ਭਿੰਡੀ (ਏ-4, ਪਰਬਨੀ ਕ੍ਰਾਂਤੀ, ਅਰਕਾ ਅਨਾਮਿਕਾ ਆਦਿ), ਘੀਆ (ਪੂਸਾ ਨਵੀਨ, ਪੂਸਾ ਸੰਦੇਸ਼) ਖੀਰਾ (ਪੂਸਾ ਉਦੈ), ਤੁਰਾਈ (ਪੂਸਾ ਸਨੇਹ) ਆਦਿ ਅਤੇ ਗਰਮੀਆਂ ਦੀ ਰੁੱਤ ਵਾਲੀ ਮੂਲੀ (ਪੂਸਾ ਚੇਤਕੀ) ਦੀ ਸਿੱਧੀ ਬਿਜਾਈ ਲਈ ਮੌਜੂਦਾ ਤਾਪਮਾਨ ਅਨੁਕੂਲ ਹੈ, ਕਿਉਂਕਿ, ਇਹ ਤਾਪਮਾਨ ਬੀਜਾਂ ਦੇ ਉਗਣ ਲਈ ਢੁਕਵਾਂ ਹੁੰਦਾ ਹੈ। ਕਿਸੇ ਪ੍ਰਮਾਣਿਤ ਸਰੋਤ ਤੋਂ ਬਿਹਤਰ ਗੁਣਵੱਤਾ ਵਾਲੇ ਬੀਜ ਬੀਜੋ। ਬਿਜਾਈ ਦੇ ਸਮੇਂ ਖੇਤ ਵਿੱਚ ਲੋੜੀਂਦੀ ਨਮੀ ਹੋਣੀ ਜ਼ਰੂਰੀ ਹੈ।
ਕੀੜਿਆਂ ਤੋਂ ਕਿਵੇਂ ਬਚਾਇਆ ਜਾਵੇ
ਭਿੰਡੀ ਦੀ ਫਸਲ ਵਿੱਚ ਮਾਈਟ ਕੀੜੇ ਦੀ ਲਗਾਤਾਰ ਨਿਗਰਾਨੀ ਰੱਖੋ। ਜੇਕਰ ਜ਼ਿਆਦਾ ਕੀੜੇ ਪਾਏ ਜਾਂਦੇ ਹਨ, ਤਾਂ ਈਥੀਅਨ @ 1.5-2 ਮਿਲੀਲੀਟਰ/ਲੀਟਰ ਪਾਣੀ ਦੀ ਸਪਰੇਅ ਕਰੋ। ਇਸ ਮੌਸਮ ਵਿੱਚ ਸਮੇਂ ਸਿਰ ਬੀਜੀ ਗਈ ਪਿਆਜ਼ ਦੀ ਫ਼ਸਲ ਵਿੱਚ ਥ੍ਰਿਪਸ ਦੇ ਹਮਲੇ ਦੀ ਨਿਗਰਾਨੀ ਰੱਖੋ।
ਬੈਂਗਣ ਅਤੇ ਟਮਾਟਰ ਦੀ ਫਸਲ ਨੂੰ ਸ਼ੂਟ ਅਤੇ ਫਲਾਂ ਦੇ ਬੋਰ ਤੋਂ ਬਚਾਉਣ ਲਈ ਪ੍ਰਭਾਵਿਤ ਫਲਾਂ ਅਤੇ ਟਹਿਣੀਆਂ ਨੂੰ ਇਕੱਠਾ ਕਰਕੇ ਨਸ਼ਟ ਕਰੋ। ਜੇਕਰ ਕੀੜਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਸਪਿਨੋਸੈਡ ਕੀਟਨਾਸ਼ਕ 48 ਈਸੀ @ 1 ਮਿਲੀਲਿਟਰ/4 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਖੇਤੀ ਵਿਗਿਆਨੀਆਂ ਨੇ ਕਿਹਾ ਕਿ ਜੇਕਰ ਹਾੜੀ ਦੀ ਫ਼ਸਲ ਪੱਕ ਚੁੱਕੀ ਹੈ ਤਾਂ ਉਸ ਵਿੱਚ ਹਰੀ ਖਾਦ ਪਾਉਣ ਲਈ ਖੇਤ ਵਿੱਚ ਹੀ ਵਾਹ ਦਿੱਤੀ ਜਾਵੇ। ਹਰੀ ਖਾਦ ਲਈ ਢੀਂਚਾ, ਸੁਨਈ ਜਾਂ ਲੋਬੀਆ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪਰ ਬਿਜਾਈ ਸਮੇਂ ਖੇਤ ਵਿੱਚ ਲੋੜੀਂਦੀ ਨਮੀ ਹੋਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ: ਇਨ੍ਹਾਂ ਆਸਾਨ ਤਰੀਕਿਆਂ ਨਾਲ ਘਰ 'ਚ ਸਾਫ ਕਰੋ ਪਾਣੀ, ਜਾਣੋ ਪੂਰਾ ਤਰੀਕਾ
Summary in English: IARI Pusa issues advisory! Instructions given to farmers