1. Home
  2. ਖੇਤੀ ਬਾੜੀ

ਭਾਰਤ ਦੀਆਂ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੀਆਂ 10 ਫਸਲਾਂ

ਭਾਰਤ ਅਤੇ ਵਿਸ਼ਵ ਪੱਧਰ 'ਤੇ ਉੱਚ-ਮੁਨਾਫ਼ਾ ਦੇਣ ਵਾਲੀਆਂ ਨਕਦੀ ਫਸਲਾਂ ਦੇ ਵਿਕਲਪਾਂ ਵਿੱਚ ਕੁਝ ਫਸਲਾਂ ਸ਼ਾਮਲ ਕੀਤੀਆਂ ਗਈਆਂ ਹਨ, ਆਓ ਜਾਣਦੇ ਹਾਂ ਇਨ੍ਹਾਂ ਫ਼ਸਲਾਂ ਬਾਰੇ।

Gurpreet Kaur Virk
Gurpreet Kaur Virk
ਭਾਰਤ ਦੀਆਂ ਮੁਨਾਫੇ ਵਾਲੀਆਂ ਫਸਲਾਂ

ਭਾਰਤ ਦੀਆਂ ਮੁਨਾਫੇ ਵਾਲੀਆਂ ਫਸਲਾਂ

Cash Crops: ਕਿਸੇ ਵੀ ਦੇਸ਼ ਦੀ ਆਰਥਿਕਤਾ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ। ਅਜਿਹੇ 'ਚ ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਭਾਰਤ ਦੀਆਂ ਸਭ ਤੋਂ ਵੱਧ ਮੁਨਾਫੇ ਵਾਲੀਆਂ ਫਸਲਾਂ ਬਾਰੇ ਦੱਸਾਂਗੇ, ਜਿਸ ਨਾਲ ਕਿਸਾਨਾਂ ਨੂੰ ਚੰਗਾ ਮੁਨਾਫਾ ਮਿਲੇਗਾ।

ਭਾਰਤ ਖੇਤੀਬਾੜੀ ਖੇਤਰ ਵਿੱਚ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਖੇਤੀ ਭਾਰਤੀਆਂ ਲਈ ਇੱਕ ਮੁੱਢਲੀ ਗਤੀਵਿਧੀ ਹੈ, ਜਿਸ ਵਿੱਚ ਫਸਲਾਂ, ਖੁਰਾਕੀ ਵਸਤਾਂ, ਕੱਚਾ ਮਾਲ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਹਨ। ਸਮੇਂ ਦੇ ਨਾਲ-ਨਾਲ ਭਾਰਤੀ ਖੇਤੀ ਵਧ ਰਹੀ ਹੈ ਅਤੇ ਫਸਲਾਂ ਦੀ ਵਧਦੀ ਮੰਗ ਇਸ ਖੇਤਰ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਸਭ ਤੋਂ ਵੱਧ ਲਾਭਕਾਰੀ ਫਸਲਾਂ ਬਾਰੇ ਵਿਸਥਾਰ ਵਿੱਚ...

1. ਖੁੰਭਾਂ (Mushroom)

ਖੁੰਭਾਂ ਦੀ ਕਾਸ਼ਤ ਲਈ ਬੰਦ ਕਮਰੇ ਦੀ ਲੋੜ ਹੁੰਦੀ ਹੈ। ਇਸ ਕਾਸ਼ਤ ਨਾਲ ਭਾਰਤ ਦੇ ਕਈ ਕਿਸਾਨ ਪਹਿਲਾਂ ਤੋਂ ਵੀ ਚੰਗਾ ਮੁਨਾਫ਼ਾ ਕਮਾ ਰਹੇ ਹਨ।

2. ਸੋਇਆਬੀਨ (Soybean)

ਸੋਇਆਬੀਨ, ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਨਕਦੀ ਫਸਲ ਹੈ। ਇਹ ਜ਼ਿਆਦਾਤਰ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਉਗਾਈ ਜਾਂਦੀ ਹੈ।

3. ਨਾਰੀਅਲ (Coconut)

ਭਾਰਤ ਦੁਨੀਆ ਦੇ ਸਭ ਤੋਂ ਵੱਡੇ ਨਾਰੀਅਲ ਉਤਪਾਦਕਾਂ ਵਿੱਚੋਂ ਇੱਕ ਹੈ। ਇਸ ਦੀ ਕਾਸ਼ਤ ਤੋਂ ਕਿਸਾਨਾਂ ਨੂੰ ਦੁੱਗਣੀ ਆਮਦਨ ਹੁੰਦੀ ਹੈ।

4. ਝੋਨਾ (Paddy)

ਭਾਰਤ ਇਸ ਮੁੱਖ ਅਨਾਜ ਦਾ ਸਭ ਤੋਂ ਵੱਡਾ ਉਤਪਾਦਕ ਹੈ। ਬੰਗਾਲ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੰਜਾਬ, ਅਸਾਮ ਅਤੇ ਹਰਿਆਣਾ ਵਿੱਚ ਖੇਤੀ ਲਈ ਚੌਲ ਸਭ ਤੋਂ ਲਾਭਦਾਇਕ ਅਨਾਜ ਹੈ।

ਇਹ ਵੀ ਪੜ੍ਹੋ: Wheat ਦੀ ਨਵੀਂ ਕਿਸਮ Rht13, ਸੁੱਕੀ ਜ਼ਮੀਨ 'ਚ ਵੀ ਦੇਵੇਗੀ ਬੰਪਰ ਝਾੜ

5. ਗੰਨਾ (Sugarcane)

ਗੰਨਾ ਭਾਰਤ ਦੀ ਇੱਕ ਪ੍ਰਸਿੱਧ ਨਕਦੀ ਫਸਲ ਹੈ। ਇਸ ਦੇ ਉਤਪਾਦਨ ਦੇ ਕਾਰਨ, ਭਾਰਤ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ।

6. ਕੇਸਰ (Saffron)

ਕੇਸਰ ਨੂੰ ਲਾਲ ਸੋਨਾ ਕਿਹਾ ਜਾਂਦਾ ਹੈ। ਬਾਜ਼ਾਰਾਂ ਵਿੱਚ ਕੇਸਰ ਦੀ ਹਾਈ ਡਿਮਾਂਡ ਹੈ ਅਤੇ ਇਸ ਦੀਆਂ ਕੀਮਤਾਂ ਕਦੇ ਵੀ ਘੱਟ ਨਹੀਂ ਹੁੰਦੀਆਂ।

7. ਐਲੋਵੇਰਾ (Aloe Vera)

ਭਾਰਤ ਵਿੱਚ ਐਲੋਵੇਰਾ ਦੀ ਖੇਤੀ ਬਹੁਤ ਪ੍ਰਸਿੱਧ ਹੈ, ਕਿਉਂਕਿ ਇਸ ਵਿੱਚ ਲਾਗਤ ਬਹੁਤ ਘੱਟ ਆਉਂਦੀ ਹੈ ਅਤੇ ਪ੍ਰਤੀ ਏਕੜ ਲਾਭ ਕਾਫ਼ੀ ਜ਼ਿਆਦਾ ਹੁੰਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਕਣਕ ਕਿਸਾਨਾਂ ਲਈ ਖੁਸ਼ਖਬਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਨਵੀਆਂ ਕਿਸਮਾਂ ਜਾਰੀ

8. ਚਾਹ ਦੀ ਕਾਸ਼ਤ (Tea Cultivation)

ਭਾਰਤ ਵਿੱਚ ਹਰ ਕੋਈ ਚਾਹ ਦਾ ਸ਼ੌਕੀਨ ਹੈ। ਅਜਿਹੇ 'ਚ ਕਿਸਾਨਾਂ ਲਈ ਚਾਹ ਦੀ ਕਾਸ਼ਤ ਕਰਨਾ ਇੱਕ ਲਾਭਦਾਇਕ ਧੰਦਾ ਸਾਬਿਤ ਹੋ ਸਕਦਾ ਹੈ।

9. ਫੁੱਲਾਂ ਦੀ ਕਾਸ਼ਤ (Flower Cultivation)

ਫੁੱਲਾਂ ਦੀ ਖੇਤੀ ਨਾਲ ਕਿਸਾਨਾਂ ਨੂੰ ਚੰਗੀ ਆਮਦਨ ਹੁੰਦੀ ਹੈ, ਕਿਉਂਕਿ ਇਹ ਨਾ ਸਿਰਫ ਸਜਾਵਟ ਲਈ ਸਗੋਂ ਦਵਾਈਆਂ ਲਈ ਵੀ ਵਰਤੇ ਜਾਂਦੇ ਹਨ।

10. ਫਲਾਂ ਦੀ ਕਾਸ਼ਤ (Fruit Cultivation)

ਸਿਹਤਮੰਦ ਰਹਿਣ ਲਈ ਹਰ ਕੋਈ ਰੋਜ਼ਾਨਾ ਫਲਾਂ ਦਾ ਸੇਵਨ ਕਰਦਾ ਹੈ ਅਤੇ ਕਿਸਾਨਾਂ ਨੂੰ ਚੰਗੇ ਮੁਨਾਫੇ ਲਈ ਫਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।

Summary in English: India's 10 most profitable crops

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters