1. Home
  2. ਖੇਤੀ ਬਾੜੀ

ਮੂੰਗੀ ਦੀ ਖੇਤੀ ਲਈ ਜਾਣੋ ਸਹੀ ਸਮਾਂ ਅਤੇ ਦੁਕਵਾਂ ਤਰੀਕਾ ! ਪੜ੍ਹੋ ਪੂਰੀ ਖ਼ਬਰ

ਮੂੰਗ ਦਾਲ ਭਾਰਤ ਦੀਆਂ ਦਾਲਾਂ ਵਿਚੋਂ ਇਕ ਹੈ। ਇਹ ਪ੍ਰੋਟੀਨ ਦੇ ਨਾਲ ਨਾਲ ਰੇਸ਼ੇ ਅਤੇ ਆਇਰਨ ਦਾ ਵੀ ਮੁਖ ਸਰੋਤ ਹੈ। ਪੰਜਾਬ ਵਿਚ ਮੂੰਗੀ ਦੀ ਖੇਤੀ ਸਾਉਣੀ ਦੀ ਖੇਤੀ ਸਮੇਂ ਅਤੇ ਗਰਮੀਆਂ ਦੇ ਮੌਸਮ ਵਿਚ ਉਗਾਈ ਜਾਂਦੀ ਹੈ।

Pavneet Singh
Pavneet Singh
Cultivation moong

Cultivation moong

ਮੂੰਗ ਦਾਲ ਭਾਰਤ ਦੀਆਂ ਦਾਲਾਂ ਵਿਚੋਂ ਇਕ ਹੈ। ਇਹ ਪ੍ਰੋਟੀਨ ਦੇ ਨਾਲ ਨਾਲ ਰੇਸ਼ੇ ਅਤੇ ਆਇਰਨ ਦਾ ਵੀ ਮੁਖ ਸਰੋਤ ਹੈ। ਪੰਜਾਬ ਵਿਚ ਮੂੰਗੀ ਦੀ ਖੇਤੀ ਸਾਉਣੀ ਦੀ ਖੇਤੀ ਸਮੇਂ ਅਤੇ ਗਰਮੀਆਂ ਦੇ ਮੌਸਮ ਵਿਚ ਉਗਾਈ ਜਾਂਦੀ ਹੈ। ਪੰਜਾਬ ਵਿਚ ਲਗਭਗ 5.2 ਹਜਾਰ ਹੈਕਟੇਅਰਤੇ ਇਸਦੀ ਖੇਤੀ ਕਿੱਤੀ ਜਾਂਦੀ ਹੈ ਅਤੇ ਇਸਦੀ ਕੁੱਲ ਪੈਦਾਵਾਰ 4.5 ਹਜਾਰ ਟਨ ਹੁੰਦੀ ਹੈ।

ਮੂੰਗੀ ਦੀ ਖੇਤੀ ਲਈ ਵਾਤਾਵਰਨ(climate for moong cultivation)

  • ਮੂੰਗੀ ਦੀ ਖੇਤੀ ਲਈ ਤਾਪਮਾਨ 25°C - 35°C ਹੋਣਾ ਚਾਹੀਦਾ ਹੈ।

  • ਬਰਸਾਤ 60-90 ਸੈਂਟੀਮੀਟਰ

  • ਬਿਜਾਈ ਦਾ ਤਾਪਮਾਨ 25°C - 30°C

  • ਵਾਢੀ ਦਾ ਤਾਪਮਾਨ 30°C - 35°C

ਮਿੱਟੀ (Soil)

ਇਸ ਦੀ ਖੇਤੀ ਕਈ ਕਿਸਮ ਦੀ ਖੇਤੀ ਵਿਚ ਕਿੱਤੀ ਜਾ ਸਕਦੀ ਹੈ। ਚੰਗੀ ਨਿਕਾਸ ਵਾਲੀ ਦੁਮਟੀਆ ਤੋਂ ਰੇਤਲੀ ਦੋਮਟ ਮਿੱਟੀ ਵਿੱਚ ਉਗਾਉਣ 'ਤੇ ਚੰਗੇ ਨਤੀਜੇ ਦਿੰਦੀ ਹੈ। ਲੂਣ ਅਤੇ ਪਾਣੀ ਭਰਨ ਵਾਲੀ ਮਿੱਟੀ ਇਸ ਦੀ ਕਾਸ਼ਤ ਲਈ ਢੁਕਵੀਂ ਨਹੀਂ ਹੈ।

ਕਿਸਮ ਅਤੇ ਪੈਦਾਵਾਰ (Varieties and yield)

SSL1827 : ਇਹ ਕਿਸਮ ਹਰੇ ਮੂੰਗ ਅਤੇ ਉੜਦ ਦੇ ਸੁਮੇਲ ਤੋਂ ਤਿਆਰ ਕੀਤੀ ਜਾਂਦੀ ਹੈ। ਇਸ ਦਾ ਔਸਤ ਝਾੜ 5.0 ਕੁਇੰਟਲ/ਏਕੜ ਹੈ। ਇਹ ਕਿਸਮ ਪੀਲੇ ਧੱਬੇ ਦੀ ਬਿਮਾਰੀ ਪ੍ਰਤੀ ਰੋਧਕ ਹੈ।

ML 2056 : ਇਹ ਸਾਉਣੀ ਦੇ ਸੀਜ਼ਨ ਲਈ ਢੁਕਵੀਂ ਹੈ। ਇਸ ਦੇ ਪੌਦੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਹਰੀ ਫਲੀ ਵਿੱਚ 11-12 ਦਾਣੇ ਹੁੰਦੇ ਹਨ। ਇਹ ਪਾਈਡ ਰੋਗ ਅਤੇ ਪੱਤਿਆਂ 'ਤੇ ਬਣਨ ਵਾਲੇ ਧੱਬਿਆਂ ਨੂੰ ਸਹਿਣ ਦੇ ਸਮਰੱਥ ਹੈ। ਇਸ ਤੋਂ ਇਲਾਵਾ, ਇਹ ਟੀਲ ਅਤੇ ਚਿੱਟੀ ਮੱਖੀ ਵਰਗੇ ਕੀੜਿਆਂ ਨੂੰ ਸਹਿਣ ਯੋਗ ਹੈ। ਇਸ ਦਾ ਔਸਤ ਝਾੜ 4.5 ਕੁਇੰਟਲ/ਏਕੜ ਹੈ।

ਜ਼ਮੀਨ ਦੀ ਤਿਆਰੀ

ਮਿੱਟੀ ਨੂੰ ਦੋ ਤੋਂ ਤਿੰਨ ਵਾਰ ਵਾਹੁਣਾ ਚਾਹੀਦਾ ਹੈ,ਜਦੋਂ ਤੱਕ ਮਿੱਟੀ ਨਾਜ਼ੁਕ ਨਾ ਹੋ ਜਾਵੇ ਅਤੇ ਹਰ ਵਾਹੀ ਤੋਂ ਬਾਅਦ ਹਲ ਵਾਹੁਣਾ ਚਾਹੀਦਾ ਹੈ।

ਬਿਜਾਈ (Sowing)

ਬਿਜਾਈ ਦਾ ਸਮਾਂ (sowing timming)
ਸਾਉਣੀ ਦੀ ਬਿਜਾਈ ਦੇ ਲਈ ਜੁਲਾਈ ਮਹੀਨੇ ਦਾ ਪਹਿਲਾ ਹਫਤਾ ਦੁਕਵਾਂ ਹੁੰਦਾ ਹੈ ਅਤੇ ਗਰਮੀਆਂ ਵਿਚ ਬਿਜਾਈ ਦੇ ਲਈ ਮਾਰਚ ਤੋਂ ਅਪ੍ਰੈਲ ਦਾ ਮਹੀਨਾ ਦੁਕਵਾਂ ਮੰਨਿਆ ਗਿਆ ਹੈ।

ਫਸਲਾਂ ਵਿਚਕਾਰ ਪਾੜਾ( gaps between crops)
ਸਾਉਣੀ ਦੀ ਬਿਜਾਈ ਲਈ ਕਤਾਰਾਂ ਵਿੱਚ 30 ਸੈ.ਮੀ. ਅਤੇ ਪੌਦੇ ਤੋਂ ਪੌਦੇ ਤੱਕ 10 ਸੈ.ਮੀ. ਦੂਰੀ ਵਰਤੋ. ਹਾੜੀ ਦੀ ਬਿਜਾਈ ਲਈ ਕਤਾਰਾਂ ਵਿੱਚ 22.5 ਸੈ.ਮੀ. ਅਤੇ ਪੌਦੇ ਤੋਂ ਪੌਦੇ ਤੱਕ 7 ਸੈ.ਮੀ. ਦੂਰੀ ਵਰਤੋ।

ਬੀਜ ਦੀ ਡੂੰਘਾਈ
ਬੀਜ 4-6 ਸੈਂਟੀਮੀਟਰ ਦੀ ਡੂੰਘਾਈ 'ਤੇ ਬੀਜੋ।

ਬਿਜਾਈ ਵਿਧੀ
ਬਿਜਾਈ ਲਈ ਬਿਜਾਈ ਮਸ਼ੀਨ, ਪੋਰਾ ਜਾਂ ਕੇਰਾ ਵਿਧੀ ਨੂੰ ਵਰਤੋਂ।

ਇਹ ਵੀ ਪੜ੍ਹੋ : Moong Cultivation: ਮੂੰਗ ਦੀ ਖੇਤੀ ਨਾਲ ਕਿਸਾਨਾਂ ਨੂੰ ਹੋਵੇਗਾ ਵੱਧ ਮੁਨਾਫ਼ਾ ! ਜਾਣੋ ਬਜ਼ਾਰੀ ਕੀਮਤ

ਬੀਜ (Seed)
ਬੀਜ ਦੀ ਮਾਤਰਾ
ਸਾਉਣੀ ਦੇ ਮੌਸਮ ਦੇ ਲਈ 8-9 ਕਿਲੋ ਬੀਜ ਪ੍ਰਤੀ ਏਕੜ ਵਿਚ ਵਰਤੋਂ, ਜਦਕਿ ਗਰਮੀਆਂ ਦੇ ਮੌਸਮ ਦੇ ਲਈ 12-15 ਕਿਲੋ ਬੀਜ ਪ੍ਰਤੀ ਏਕੜ ਵਿਚ ਵਰਤੋਂ।

ਬੀਜ ਦਾ ਇਲਾਜ
ਬਿਜਾਈ ਤੋਂ ਪਹਿਲਾਂ ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ।

ਖਾਦ (fertiliser)
ਬਿਜਾਈ ਸਮੇਂ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਵਿਚ ਪਾਉਣੀ ਚਾਹੀਦੀ ਹੈ।

ਨਦੀਨ ਕੰਟਰੋਲ (Weed control)
ਖੇਤ ਨੂੰ ਨਦੀਨਾਂ ਤੋਂ ਮੁਕਤ ਰੱਖੋ। ਰਸਾਇਣਕ ਨਦੀਨਾਂ ਦੇ ਖਾਤਮੇ ਲਈ ਫਲੁਕਲੋਰਾਲਾਜ਼ੀਨ 600 ਮਿ.ਲੀ ਅਤੇ ਟ੍ਰਾਈਫਲੂਰਾਲਿਨ 800 ਮਿ.ਲੀ. ਪ੍ਰਤੀ ਏਕੜ ਪਾਓ । ਬਿਜਾਈ ਤੋਂ ਬਾਅਦ ਪੈਂਡੀਮੇਥਾਲਿਨ 1 ਲੀਟਰ ਨੂੰ 100 ਤੋਂ 200 ਲੀਟਰ ਪਾਣੀ ਵਿੱਚ ਘੋਲ ਕੇ ਦੋ ਦਿਨਾਂ ਵਿੱਚ ਸਪਰੇਅ ਕਰੋ।

ਸਿੰਚਾਈ
ਮੂੰਗੀ ਮੁੱਖ ਤੌਰ 'ਤੇ ਸਾਉਣੀ ਦੀ ਫ਼ਸਲ ਵਜੋਂ ਉਗਾਈ ਜਾਂਦੀ ਹੈ। ਜੇਕਰ ਲੋੜ ਹੋਵੇ ਤਾਂ ਮੌਸਮ ਦੇ ਹਿਸਾਬ ਨਾਲ ਸਿੰਚਾਈ ਕਰੋ।
ਗਰਮੀ ਰੁੱਤ ਦੀ ਫ਼ਸਲ ਲਈ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ 'ਤੇ ਤਿੰਨ ਤੋਂ ਪੰਜ ਸਿੰਚਾਈਆਂ ਕਰੋ। ਚੰਗੇ ਝਾੜ ਲਈ ਬਿਜਾਈ ਤੋਂ 55 ਦਿਨਾਂ ਬਾਅਦ ਸਿੰਚਾਈ ਬੰਦ ਕਰ ਦਿਓ।

ਫ਼ਸਲ ਦੀ ਵਾਢੀ (Crop harvesting)
ਵਾਢੀ ਉਦੋਂ ਕਰੋ ਜਦੋਂ 85 ਪ੍ਰਤੀਸ਼ਤ ਫਲੀਆਂ ਪੱਕ ਜਾਣ। ਫਲੀਆਂ ਨੂੰ ਜ਼ਿਆਦਾ ਪੱਕਣ ਨਹੀਂ ਦੇਣਾ ਚਾਹੀਦਾ, ਕਿਉਂਕਿ ਉਹ ਡਿੱਗ ਜਾਂਦੀਆਂ ਹਨ, ਜਿਸ ਨਾਲ ਪੈਦਾਵਾਰ ਵਿਚ ਨੁਕਸਾਨ ਹੁੰਦਾ ਹੈ। ਦਾਤਰੀ ਨਾਲ ਵਾਢੀ ਕਰੋ। ਵਾਢੀ ਤੋਂ ਬਾਅਦ ਥਰੈਸ਼ਿੰਗ। ਥਰੈਸ਼ਿੰਗ ਤੋਂ ਬਾਅਦ, ਬੀਜਾਂ ਨੂੰ ਸਾਫ਼ ਕਰੋ ਅਤੇ ਧੁੱਪ ਵਿਚ ਸੁਕਾਓ।

 

Summary in English: Learn the right time and the right way to grow moong! Read the full news

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters