1. Home
  2. ਖੇਤੀ ਬਾੜੀ

ਝੋਨੇ ਦੀ ਖੇਤੀ ਕਰਨ ਲਈ ਜਾਣੋ ਸਹੀ ਤਰੀਕਾ! ਹੋਵੇਗਾ ਵੱਧ ਮੁਨਾਫ਼ਾ

ਭਾਰਤ ਦੀ ਇੱਕ ਮਹੱਤਵਪੂਰਨ ਫ਼ਸਲ ਝੋਨਾ(ਚੌਲ) ਹੈ, ਜੋ ਕਿ ਖੇਤੀਬਾੜੀ ਖੇਤਰ ਵਿਚ ਲੱਗਭਗ ਇੱਕ ਚੌਥਾਈ ਹਿੱਸੇ ਤੇ ਉਗਾਈ ਜਾਂਦੀ ਅਤੇ ਭਾਰਤ ਦੀ ਲੱਗਭਗ ਅੱਧੀ ਅਬਾਦੀ ਇਸ ਨੂੰ ਮੁੱਖ ਖਾਣੇ ਵਜੋਂ ਵਰਤਦੀ ਹੈ।

Pavneet Singh
Pavneet Singh
Cultivate Rice

Cultivate Rice

ਭਾਰਤ ਦੀ ਇੱਕ ਮਹੱਤਵਪੂਰਨ ਫ਼ਸਲ ਝੋਨਾ(ਚੌਲ) ਹੈ, ਜੋ ਕਿ ਖੇਤੀਬਾੜੀ ਖੇਤਰ ਵਿਚ ਲੱਗਭਗ ਇੱਕ ਚੌਥਾਈ ਹਿੱਸੇ ਤੇ ਉਗਾਈ ਜਾਂਦੀ ਅਤੇ ਭਾਰਤ ਦੀ ਲੱਗਭਗ ਅੱਧੀ ਅਬਾਦੀ ਇਸ ਨੂੰ ਮੁੱਖ ਖਾਣੇ ਵਜੋਂ ਵਰਤਦੀ ਹੈ। ਪਿਛਲੇ 45 ਸਾਲਾਂ ਵਿਚ ਪੰਜਾਬ ਨੇ ਝੋਨੇ ਦੀ ਪੈਦਾਵਾਰ ਵਿੱਚ ਬਹੁਤ ਜ਼ਿਆਦਾ ਤਰੱਕੀ ਹਾਸਲ ਕੀਤੀ ਹੈ। ਨਵੀਆਂ ਤਕਨੀਕਾਂ ਅਤੇ ਵਧੇਰੇ ਪੈਦਾਵਾਰ ਕਰਨ ਵਾਲੇ ਬੀਜਾਂ ਦੀ ਵਰਤੋਂ ਕਰਕੇ ਭਾਰਤ ਵਿੱਚ ਝੋਨੇ ਦੀ ਸੱਭ ਤੋਂ ਵੱਧ ਪੈਦਾਵਾਰ ਪੰਜਾਬ ਵਿੱਚ ਵੇਖੀ ਜਾਂਦੀ ਹੈ।

ਝੋਨੇ ਦੀ ਖੇਤੀ ਲਈ ਵਾਤਾਵਰਨ (Climate for rice cultivation)

  • ਝੋਨੇ ਦੀ ਖੇਤੀ ਲਈ ਤਾਪਮਾਨ ਲਗਭਗ 16-30°C ਹੋਣਾ ਚਾਹੀਦਾ ਹੈ

  • ਬਰਸਾਤ 100-200 ਸੈਂਟੀਮੀਟਰ

  • ਬਿਜਾਈ ਦਾ ਤਾਪਮਾਨ 20-30°C

  •  ਵਾਢੀ ਦਾ ਤਾਪਮਾਨ 16-27° C

ਝੋਨੇ ਦੀ ਖੇਤੀ ਲਈ ਮਿੱਟੀ (Soil for rice cultivation)

ਇਹ ਫ਼ਸਲ ਵੱਖ-ਵੱਖ ਕਿਸਮਾਂ ਦੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ, ਜਿਸ ਵਿੱਚ ਪਾਣੀ ਸੋਖਣ ਦੀ ਸਮਰੱਥਾ ਘੱਟ ਹੈ ਅਤੇ ਜਿਸ ਦੀ ਪੀ.ਐਚ. 5.0 ਤੋਂ 9.5 ਦੇ ਵਿਚਕਾਰ ਹੈ। ਝੋਨੇ ਦੀ ਕਾਸ਼ਤ ਲਈ, ਰੇਤਲੀ ਤੋਂ ਦੁਮਟੀਆ ਜ਼ਮੀਨਾਂ, ਅਤੇ ਦੁਮਟੀਆਂ ਤੋਂ ਚੀਕਣੀ ਮਿੱਟੀ , ਜਿਨ੍ਹਾਂ ਵਿੱਚ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਚੰਗੀ ਮੰਨੀ ਜਾਂਦੀ ਹੈ।

ਕਿਸਮ ਅਤੇ ਪੈਦਾਵਾਰ (Varieties and yields)

PR 128: ਇਹ ਕਿਸਮ ਪੀ.ਏ.ਯੂ. 201 ਦਾ ਮਿਆਰ ਪੱਖੋਂ ਸੋਧਿਆ ਰੂਪ ਹੈ। ਇਸਦੇ ਦਾਣੇ ਲੰਬੇ ਪਤਲੇ ਸਾਫ ਪਾਰਦਰਸ਼ੀ ਹੁੰਦੇ ਹਨ। ਇਸ ਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ ਅਤੇ ਇਹ 111 ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਦੀ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

PR 129: ਇਹ ਪੀ.ਏ.ਯੂ. 201 ਦਾ ਮਿਆਰ ਪੱਖੋਂ ਸੋਧਿਆ ਰੂਪ ਹੈ। ਇਸਦੇ ਦਾਣੇ ਲੰਬੇ ਪਤਲੇ ਸਾਫ ਪਾਰਦਰਸ਼ੀ ਹੁੰਦੇ ਹਨ। ਇਸ ਦਾ ਔਸਤਨ ਕੱਦ 105 ਸੈ.ਮੀ. ਹੁੰਦਾ ਹੈ ਅਤੇ ਇਹ ਰੋਪਣ ਤੋਂ ਬਾਅਦ 108 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਪੰਜਾਬ ਰਾਜ ਵਿੱਚ ਬੈਕਟਰੀਅਲ ਬਲਾਈਟ ਪੈਥੋਜਨ ਦੀਆਂ 10 ਪ੍ਰਚੱਲਿਤ ਪੈਥੋਟਾਈਪਾਂ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।

ਖੇਤ ਦੀ ਤਿਆਰੀ (Field preparation)

ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (seed rate 20 kg per acre)ਜਾਂ ਲੋਬੀਆ (ਰਵਾਂਹ) (seed rate 12 kg per acre) ਦੀ ਬਿਜਾਈ ਕਰਨੀ ਚਾਹੀਦੀ ਹੈ I ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਜਮਾ ਕਰ ਦੇਣਾ ਚਾਹੀਦਾ ਹੈ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦਾ ਪਤਾ ਲੱਗ ਸਕੇI ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ।

ਬੀਜ (Seed)

ਬੀਜ ਦੀ ਮਾਤਰਾ (Seed Quantity)
ਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤੇ ਜਾਂਦੇ ਹਨ।

ਬੀਜ ਦੀ ਸੋਧ (Seed treatment)
ਬਿਜਾਈ ਤੋਂ ਪਹਿਲਾ 10 ਲੀਟਰ ਪਾਣੀ ਵਿੱਚ 20 ਗ੍ਰਾਮ ਕਾਰਬੈਨਡਾਜ਼ਿਮ @ 1 ਗ੍ਰਾਮ ਸਟਰੈਪਟੋਸਾਈਕਲਿਨ ਘੋਲ ਲਵੋ ਅਤੇ ਇਸ ਘੋਲ ਵਿੱਚ ਬੀਜਾਂ ਨੂੰ 8-10 ਘੰਟੇ ਭਿਉ ਦੇਵੋ। ਉਸ ਤੋਂ ਬਾਅਦ ਬੀਜਾਂ ਨੂੰ ਛਾਂ ਵਿੱਚ ਸੁਕਾਉ। ਇਸ ਤਰਾਂ ਬੀਜਾ ਨੂੰ ਬਿਜਾਈ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ।

ਬਿਜਾਈ (Sowing)
ਬਿਜਾਈ ਦਾ ਸਮਾਂ (Sowing Time)
ਝੋਨੇ ਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।

ਫਾਸਲਾ
ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਹੋਣਾ ਚਾਹੀਦਾ ਹੈ। ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਹੋਣਾ ਚਾਹੀਦਾ ਹੈ।

ਪੌਦੇ ਦੀ ਡੂੰਘਾਈ
ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਫਾਸਲਾ ਬਣਾ ਕੇ ਲਗਾਉਣ ਨਾਲ ਪੌਦੇ ਵੱਧ ਪੈਦਾਵਾਰ ਦਿੰਦੇ ਹਨ।

ਇਹ ਵੀ ਪੜ੍ਹੋ: ਕਾਲੀ ਹਲਦੀ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਹੋਵੇਗੀ ਚੰਗੀ ਕਮਾਈ! ਜਾਣੋ ਢੁਕਵਾਂ ਤਰੀਕਾ

ਖਾਦ (Fertiliser)

ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰ ਲਵੋ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਆਉਂਦੀ ਹੈ ਤਾਂ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ। ਅਖੀਰਲੀ ਵਾਰ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ। ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ

ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ।ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ।

ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ।ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ।

ਸਿੰਚਾਈ (Irrigation)

ਪਾਣੀ ਲਾਉਣ ਤੋਂ ਬਾਅਦ ਖੇਤ ਵਿੱਚ ਦੋ ਹਫਤਿਆਂ ਤੱਕ ਚੰਗੀ ਤਰ੍ਹਾਂ ਪਾਣੀ ਖੜ੍ਹਾ ਰਹਿਣ ਦੇਣਾ ਚਾਹੀਦਾ ਹੈ I ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਉਸ ਤੋਂ ਦੋ ਦਿਨ ਬਾਅਦ ਫਿਰ ਤੋਂ ਪਾਣੀ ਲਾਉਣਾ ਚਾਹੀਦਾ ਹੈI ਖੜ੍ਹੇ ਪਾਣੀ ਦੀ ਡੂੰਘਾਈ 10 ਸੈ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ I ਖੇਤ ਵਿੱਚੋਂ ਬੂਟੀਆਂ ਅਤੇ ਨਦੀਨਾਂ ਨੂੰ ਕੱਢਣ ਤੋਂ ਪਹਿਲਾਂ ਖੇਤ ਵਿਚੋਂ ਸਾਰਾ ਪਾਣੀ ਕੱਢ ਦੇਣਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਦੇ ਪੂਰੇ ਹੋਣ ਪਿੱਛੋਂ ਖੇਤ ਦੀ ਫਿਰ ਤੋਂ ਸਿੰਚਾਈ ਕਰਨੀ ਚਾਹੀਦੀ ਹੈI ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲ ਨੂੰ ਆਸਾਨੀ ਨਾਲ ਵੱਢਿਆ ਜਾ ਸਕੇ I

Summary in English: Learn the right way to cultivate paddy! Will be more profitable

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters