1. Home
  2. ਖੇਤੀ ਬਾੜੀ

ਸੂਰਜਮੁਖੀ ਦੀ ਫ਼ਸਲ ਦੀਆਂ ਮੁੱਖ ਕਿਸਮਾਂ, ਬਿਮਾਰੀਆਂ ਅਤੇ ਉਨ੍ਹਾਂ ਦੇ ਰੋਕਥਾਮ ਲਈ ਉਪਾਅ!

ਪੰਜਾਬ ਵਿੱਚ ਸੂਰਜਮੁਖੀ ਦੀ ਕਾਸ਼ਤ ਬਹਾਰ ਰੁੱਤ ਵਿੱਚ ਜਨਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਘੱਟ ਕੋਲੈਸਟਰੋਲ ਹੋਣ ਕਾਰਨ ਇਸ ਦਾ ਤੇਲ ਖਾਣ ਵਾਲਾ ਸੋਧਿਆ ਹੋਇਆ

KJ Staff
KJ Staff
Sunflower Farming

Sunflower Farming

ਪੰਜਾਬ ਵਿੱਚ ਸੂਰਜਮੁਖੀ ਦੀ ਕਾਸ਼ਤ ਬਹਾਰ ਰੁੱਤ ਵਿੱਚ ਜਨਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਘੱਟ ਕੋਲੈਸਟਰੋਲ ਹੋਣ ਕਾਰਨ ਇਸ ਦਾ ਤੇਲ ਖਾਣ ਵਾਲਾ ਸੋਧਿਆ ਹੋਇਆ ਰੀਫਾਈਂਡ ਤੇਲ ਅਤੇ ਬਨਸਪਤੀ ਬਣਾਉਣ ਲਈ ਬਹੁਤ ਢੁਕਵਾਂ ਹੁੰਦਾ ਹੈ। ਸੂਰਜਮੁਖੀ ਦਾ ਤੇਲ, ਸਾਬਣ ਅਤੇ ਹੋਰ ਕਈ ਚੀਜ਼ਾਂ ਤਿਆਰ ਕਰਨ ਵਿੱਚ ਵੀ ਵਰਤਿਆ ਜਾਂਦਾ ਹੈ।

ਸਾਲ 2013-14 ਵਿੱਚ ਪੰਜਾਬ ਵਿੱਚ ਇਸ ਦੀ ਕਾਸ਼ਤ 10.7 ਹਜ਼ਾਰ ਏਕਡ਼ ਰਕਬੇ ਵਿੱਚ ਕੀਤੀ ਗਈ ਜਿਸ ਤੋਂ 18.7 ਹਜ਼ਾਰ ਟਨ ਸੂਰਜਮੁਖੀ ਦਾ ਉਤਪਾਦਨ ਹੋਇਆ ਅਤੇ ਔਸਤ ਝਾਡ਼ 7.0 ਕੁਇੰਟਲ ਪ੍ਰਤੀ ਏਕਡ਼ ਰਿਹਾ। ਸੂਰਜਮੁਖੀ ਦੀਆਂ ਦੋਗਲੀਆਂ (ਹਾਈਬਰਿਡ) ਕਿਸਮਾਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਤੋਂ ਵੱਧ ਝਾਡ਼ ਪ੍ਰਾਪਤ ਹੁੰਦਾ ਹੈ ਅਤੇ ਇਹ ਇਕਸਾਰ ਪੱਕ ਜਾਂਦੀਆਂ ਹਨ।

ਪ੍ਰਸਿੱਧ ਕਿਸਮਾਂ ਅਤੇ ਝਾੜ

-ਜਵਾਲਾਮੁਖੀ: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਪੌਦੇ ਦਾ ਕੱਦ 170 ਸੈ:ਮੀ: ਹੈ। ਫਸਲ 120 ਦਿਨਾਂ ਵਿੱਚ ਪੱਕ ਜਾਂਦੀ ਹੈ ।ਇਸ ਦੀ ਔਸਤ ਝਾੜ 7.3 ਕੁੰਇਟਲ ਪ੍ਰਤੀ ਏਕੜ ਹੈ। ਤੇਲ ਦੀ ਮਾਤਰਾ 42 ਪ੍ਰਤੀਸ਼ਤ ਹੈ ।

-GKSFH 2002: ਇਹ ਦਰਮਿਆਨੇ ਕੱਦ ਦੀ ਦੋਗਲੀ ਕਿਸਮ ਹੈ। ਫਸਲ 115 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤ ਝਾੜ 7.5 ਕੁੰਇਟਲ ਪ੍ਰਤੀ ਏਕੜ ਹੈ। ਤੇਲ ਦੀ ਮਾਤਰਾ 42.5 ਪ੍ਰਤੀਸ਼ਤ ਹੈ।

-PSH 569: ਪੌਦੇ ਦਾ ਕੱਦ 162 ਸੈ:ਮੀ: ਹੈ। ਫਸਲ 98 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪਿਛੇਤੀ ਬਿਜਾਈ ਲਈ ਵੀ ਢੁੱਕਵੀ ਹੈ। ਇਸ ਦਾ ਔਸਤ ਝਾੜ 7.44 ਕੁਇੰਟਲ ਪ੍ਰਤੀ ਏਕੜ ਹੈ ਅਤੇ 36.3 ਪ੍ਰਤੀਸ਼ਤ ਤੇਲ ਹੁੰਦਾ ਹੈ।

-PSH 996: ਇਹ ਦਰਮਿਆਨੀ ਉੱਚੀ (141 ਸੈ:ਮੀ:) ਦੋਗਲੀ ਕਿਸਮ ਹੈ। ਫਸਲ 96 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਅੀਸਤ ਝਾੜ 7.8 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜ਼ ਵਿੱਚ 35.8 ਪ੍ਰਤੀਸ਼ਤ ਤੇਲ ਹੁੰਦਾ ਹੈ। ਇਹ ਕਿਸਮ ਪਿਛੇਤੀ ਬਿਜਾਈ ਲਈ ਢੁੱਕਵੀ ਹੈ।

ਹੋਰ ਸੂਬਿਆਂ ਦੀਆਂ ਕਿਸਮਾਂ:

-ਕਿਸਮਾਂ: DRSF 108, PAC 1091, PAC-47, PAC-36, ਸੁੰਗੇਨੇ-85, ਮਾਰਡਨ

-ਹਾਈਬ੍ਰਿਡ : KBSH 44, APSH-11, MSFH-10, BSH-1, KBSH-1, TNAU-SUF-7, MSFH-8, MSFH-10, MLSFH-17, DRSH-1, Pro.Sun 09.

ਪੌਦੇ ਦੀ ਦੇਖਭਾਲ, ਕੀੜੇ ਮਕੌੜੇ ਅਤੇ ਰੋਕਥਾਮ:

ਤੰਬਾਕੂ ਦੀ ਸੁੰਡੀ

ਇਹ ਸੂਰਜਮੁਖੀ ਦਾ ਪ੍ਰਮੁੱਖ ਕੀੜਾ ਹੈ ਅਤੇ ਅਪ੍ਰੈਲ-ਮਈ ਮਹੀਨੇ ਹਮਲਾ ਕਰਦਾ ਹੈ। ਸੁੰਡੀਆ ਨੂੰ ਪੱਤਿਆ ਸਮੇਤ ਨਸ਼ਟ ਕਰ ਦਿਉ। ਜੇਕਰ ਇਸ ਦਾ ਹਮਲਾ ਦਿਖੇ ਤਾਂ ਫਿਪਰੋਨਿਲ SC 2 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਹਮਲੇ ਵਧਣ ਦੀ ਹਾਲਤ ਵਿੱਚ ਦੋ ਸਪਰੇਆਂ 10 ਦਿਨਾਂ ਦੇ ਵਕਫੇ ਤੇ ਕਰੋ ਜਾਂ ਸਪਾਈਨੋਸੈਂਡ 5 ਮਿਲੀਲੀਟਰ 10 ਲੀਟਰ ਪਾਣੀ ਜਾਂ ਨੁਵਾਨ + ਇੰਡੋਐਕਸਾਕਾਰਬ1 ਮਿਲੀਲੀਟਰ ਪਾਣੀ ਦੀ ਸਪਰੇਅ ਕਰੋ।

ਅਮਰੀਕਨ ਸੁੰਡੀ

ਇਹ ਸੁੰਡੀ ਪੌਦਿਆ ਅਤੇ ਦਾਣਿਆ ਨੂੰ ਖਾਂਦੀ ਹੈ। ਇਸ ਨਾਲ ਉੱਲੀ ਬਣਦੀ ਹੈ ਤੇ ਫੁੱਲ ਗਲ ਜਾਂਦੇ ਹੈ। ਇਹ ਸੁੰਡੀ ਹਰੇ ਤੇ ਭੂਰੇ ਰੰਗ ਦੀ ਹੁੰਦੀ ਹੈ। ਇਸਨੂੰ ਰੋਕਣ ਲਈ 4 ਫੈਰੋਮੋਨ ਕਾਰਡ ਪ੍ਰਤੀ ਏਕੜ ਲਗਾਉ। ਜੇਕਰ ਖਤਰਾ ਵਧੇ ਤਾਂ ਕਾਰਬਰਿਲ 1 ਕਿਲੋ ਜਾਂ ਐਸੀਫੇਟ 800 ਗ੍ਰਾਮ ਜਾਂ ਕਲੋਰਪਾਈਰੀਫੋਸ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ।

ਵਾਲਾਂ ਵਾਲੀ ਸੁੰਡੀ

ਇਹ ਸੁੰਡੀ ਪੱਤਿਆਂ ਦੇ ਹੇਠਲੇ ਪਾਸੇ ਖਾਂਦੀ ਹੈ। ਜਿਸ ਨਾਲ ਪੌਦੇ ਸੁੱਕ ਜਾਂਦੇ ਹਨ। ਇਹ ਸੁੰਡੀ ਪੀਲੇ ਰੰਗ ਦੀ ਅਤੇ ਵਾਲ ਕਾਲੇ ਹੁੰਦੇ ਹਨ। ਸੁੰਡੀਆਂ ਨੂੰ ਇਕੱਠਾ ਕਰਕੇ ਨਸ਼ਟ ਕਰ ਦਿਉ। ਜੇਕਰ ਹਮਲਾ ਦਿਖੇ ਤਾਂ ਫਿਪਰੋਨਿਲ ਐਸ ਸੀ 2 ਮਿਲੀਲੀਟਰ ਪ੍ਰਤੀ ਲੀਟਰ ਦੀ ਸਪਰੇਅ ਕਰੋ। ਹਮਲਾ ਵਧਣ ਤੇ 10 ਦਿਨਾਂ ਦੇ ਫਾਸਲੇ ਤੇ ਦੋ ਸਪਰੇਆ ਜਾਂ ਸਪਾਈਨੋਸੈਂਡ 5 ਮਿਲੀਲੀਟਰ ਪਾਣੀ ਦੀ ਸਪਰੇਅ ਕਰੋ।

ਤੇਲਾ

ਇਸ ਦਾ ਹਮਲਾ ਸ਼ਾਖਾਂ ਬਨਣ ਸਮੇ ਹੁੰਦਾ ਹੈ। ਇਸ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਮੱਚੇ ਹੋਏ ਨਜ਼ਰ ਆਉਦੇ ਹਨ। ਜੇਕਰ 10-20 % ਬੂਟੇ ਉੱਤੇ ਰਸ ਚੂਸਣ ਵਾਲੇ ਕੀੜਿਆ ਦਾ ਹਮਲਾ ਦਿਖੇ ਤਾਂ ਨੀਮ ਸੀਡ ਕਰਨਾਲ ਐਕਸਟਰੈਕ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਕੁੰਗੀ

ਇਹ ਬਿਮਾਰੀ ਝਾੜ ਦਾ 20% ਤੱਕ ਨੁਕਸਾਨ ਕਰਦੀ ਹੈ। ਇਸ ਦੀ ਰੋਕਥਾਮ ਲਈ 1 ਗ੍ਰਾਮ ਟਰਾਈਡਮੋਰਫ ਜਾਂ ਮੈਨਕੋਜ਼ਿਬ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ ਜਾਂ ਹੈਕਜ਼ਾਕੋਨਾਜ਼ੋਲ 2 ਮਿਲੀਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਵਕਫੇ ਤੇ ਦੋ ਵਾਰ ਕਰੋ।

ਜੜਾਂ ਦਾ ਗਲਣਾਂ

ਇਸ ਰੋਗ ਵਾਲੇ ਪੌਦੇ ਕਮਜ਼ੋਰ ਹੋ ਜਾਂਦੇ ਹਨ ਤੇ ਤਣੇ ਤੇ ਸਵਾਹ ਰੰਗੇ ਧੱਬੇ ਪੈ ਜਾਂਦੇ ਹਨ। ਪਰਾਗਣ ਤੋਂ ਬਾਅਦ ਪੌਦਾ ਅਚਾਨਕ ਸੁੱਕ ਜਾਂਦਾ ਹੈ। ਇਸਨੂੰ ਰੋਕਣ ਲਈ ਬਿਜਾਈ ਤੋਂ 30 ਦਿਨ ਬਾਅਦ ਟਰਾਈਕੋਡਰਮਾ ਵੀਰਾਇਡ 1 ਕਿਲੋ ਪ੍ਰਤੀ ਏਕੜ ਅਤੇ 20 ਕਿਲੋ ਰੂੜੀ ਦੀ ਖਾਦ ਜਾਂ ਰੇਤ ਵਿੱਚ ਮਿਲਾ ਕੇ ਪਾਉ। ਇਸ ਤੋ ਇਲਾਵਾ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦਾ ਸਪਰੇਅ ਕਰੋ।

ਤਣੇ ਦਾ ਗਲਣਾ

ਫਸਲ ਬੀਜਣ ਦੇ 40 ਦਿਨਾਂ ਬਾਅਦ ਇਹ ਬਿਮਾਰੀ ਨੁਕਸਾਨ ਕਰਦੀ ਹੈ। ਨੁਕਸਾਨੇ ਹੋਏ ਪੌਦੇ ਦੇ ਤਣੇ ਅਤੇ ਜਮੀਨ ਦੇ ਨੇੜਲੇ ਹਿੱਸੇ ਤੇ ਉੱਲੀ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ 2 ਗ੍ਰਾਮ ਥੀਰਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ।

ਝੁਲਸ ਰੋਗ

ਇਸ ਰੋਗ ਨਾਲ ਬੀਜ਼ ਅਤੇ ਤੇਲ ਦਾ ਝਾੜ ਘੱਟ ਜਾਂਦਾ ਹੈ। ਪਹਿਲਾ ਹੇਠਲੇ ਪੱਤਿਆ ਉੱਤੇ ਗੂੜੇ ਭੂਰੇ ਤੇ ਕਾਲੇ ਧੱਬੇ ਪੈ ਜਾਂਦੇ ਹਨ ਜੋਂ ਕਿ ਬਾਅਦ ਵਿਚ ਉੱਪਰ ਵਾਲੇ ਪੱਤੇ ਤੇ ਪਹੁੰਚ ਜਾਂਦੇ ਹਨ। ਨੁਕਸਾਨ ਵਧਣ ਤੇ ਇਹ ਧੱਬੇ ਤਣੇ ਤੇ ਵੀ ਪਹੁੰਚ ਜਾਂਦੇ ਹਨ। ਜੇਕਰ ਇਸਦਾ ਨੁਕਸਾਨ ਦਿਖੇ ਤਾਂ ਮੈਨਕੋਜ਼ਿਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ 10 ਦਿਨ ਦੇ ਫਰਕ ਤੇ 4 ਵਾਰ ਕਰੋ।

ਫੁੱਲਾ ਦਾ ਗਲਣਾ

ਸ਼ੁਰੂ ਵਿੱਚ ਫੁੱਲਾਂ ਉੱਤੇ ਭੂਰੇ ਧੱਬੇ ਨਜ਼ਰ ਆਉਦੇ ਹਨ। ਬਾਅਦ ਵਿੱਚ ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਉੱਲੀ ਲੱਗ ਜਾਂਦੀ ਹੈ ਜੋ ਕਿ ਅੰਤ ਵਿੱਚ ਕਾਲੇ ਹੋ ਜਾਂਦੇ ਹਨ। ਫੁੱਲ ਨਿੱਕਲਣ ਜਾਂ ਬਣਨ ਸਮੇ ਜੇਕਰ ਇਸਦਾ ਨੁਕਸਾਨ ਦਿਖੇ ਤਾਂ ਮੈਨਕੋਜ਼ਿਬ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।

ਇਹ ਵੀ ਪੜ੍ਹੋ ਦੇਸ਼ ਦੇ ਕਿਸਾਨਾਂ ਲਈ ਖੁਸ਼ਖਬਰੀ! ਪ੍ਰਧਾਨ ਮੰਤਰੀ ਕਿਸਾਨ e-KYC ਦੀ ਆਖਰੀ ਤਰੀਕ ਵਧੀ

Summary in English: Major varieties of sunflower crop, diseases and their prevention measures!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters