1. Home
 2. ਖੇਤੀ ਬਾੜੀ

ਮਾਰਚ ਮਹੀਨੇ ਦੇ ਖੇਤੀਬਾੜੀ ਅਤੇ ਬਾਗਵਾਨੀ ਕਾਰਜ

ਕਣਕ • ਬਿਜਾਈ ਦੇ ਸਮੇਂ ਦੇ ਅਨੁਸਾਰ ਕਣਕ ਵਿੱਚ ਦਾਣੇ ਦੀ ਦੁੱਧ ਵਾਲੀ ਅਵਸਥਾ ਦੇ ਸਮੇਂ, 5ਵੀਂ ਸਿੰਚਾਈ ਛੇਵੀਂ ਅਤੇ ਆਖਰੀ ਸਿੰਚਾਈ ਬਿਜਾਈ ਤੋਂ 115-120 ਦਿਨ ਬਾਅਦ ਦਾਣੇ ਭਰਦੇ ਸਮੇਂ ਕਰੋ।

KJ Staff
KJ Staff
Paddy

Paddy

ਕਣਕ

 • ਬਿਜਾਈ ਦੇ ਸਮੇਂ ਦੇ ਅਨੁਸਾਰ ਕਣਕ ਵਿੱਚ ਦਾਣੇ ਦੀ ਦੁੱਧ ਵਾਲੀ ਅਵਸਥਾ ਦੇ ਸਮੇਂ, 5ਵੀਂ ਸਿੰਚਾਈ ਛੇਵੀਂ ਅਤੇ ਆਖਰੀ ਸਿੰਚਾਈ ਬਿਜਾਈ ਤੋਂ 115-120 ਦਿਨ ਬਾਅਦ ਦਾਣੇ ਭਰਦੇ ਸਮੇਂ ਕਰੋ।
 • ਕਣਕ ਵਿਚ ਇਸ ਸਮੇਂ ਹਲਕੀ ਸਿੰਚਾਈ (5 ਸੈ.ਮੀ.) ਹੀ ਕਰੋ। ਤੇਜ਼ ਹਵਾ ਚਲਣ ਦੀ ਸਥਿਤੀ ਵਿੱਚ ਸਿੰਚਾਈ ਨਾ ਕਰੋ, ਨਹੀਂ ਤਾਂ ਫਸਲਾਂ ਦੇ ਡਿੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਜੌ

ਜੇ ਜੌਂ ਦੀ ਬਿਜਾਈ ਦੇਰ ਨਾਲ ਹੋਵੇ ਤਾਂ ਇਸ ਵਿੱਚ ਤੀਸਰੀ ਅਤੇ ਅੰਤਮ ਸਿੰਚਾਈ ਦੁੱਧ ਵਾਲੀ ਅਵਸਥਾ ਦੇ ਸਮੇਂ ਬਿਜਾਈ ਦੇ 95-100 ਦਿਨਾਂ ਦੀ ਸਥਿਤੀ ਵਿਚ ਕਰੋ।

ਛੋਲੇ

ਛੋਲੇ ਦੀ ਫਸਲ ਵਿਚ ਦਾਣੇ ਦੇ ਰੂਪ ਵਿਚ ਫਲੀਛੇਦਕ ਕੀਟ ਦਾ ਗੰਭੀਰ ਪ੍ਰਕੋਪ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਫਲੀਛੇਦਕ ਕੀਟ ਦੀ ਰੋਕਥਾਮ ਲਈ ਜੈਵਿਕ ਨਿਯੰਤਰਣ ਲਈ ਐਨ.ਪੀ.ਵੀ. (ਐਚ.) 25 ਪ੍ਰਤੀਸ਼ਤ ਐੱਲ. ਈ. 250-300 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ।

ਗੰਨਾ

 • ਗੰਨੇ ਦੀ ਬਿਜਾਈ 15-25 ਮਾਰਚ ਤੱਕ ਪੂਰੀ ਕਰੋ।
 • ਗੰਨੇ ਦੀਆਂ ਦੋ ਕਤਾਰਾਂ ਵਿਚ ਮਹਾਂ, ਮੂੰਗ ਦੀਆਂ ਦੋ-ਦੋ ਕਤਾਰਾਂ ਜਾਂ ਭਿੰਡੀ ਦੀ ਇਕ ਕਤਾਰ ਮਿਕਸ ਫਸਲ ਵਜੋਂ ਬੀਜੀ ਜਾ ਸਕਦੀ ਹੈ।
 • ਜੇ ਗੰਨੇ ਦੇ ਨਾਲ ਸਹਿਫਸਲੀ ਖੇਤੀ ਕਰਨਾ ਚਾਹੁੰਦੇ ਹੋ, ਤਾਂ ਗੰਨੇ ਦੀਆਂ ਦੋ ਕਤਾਰਾਂ ਦੇ ਵਿਚਕਾਰ ਦੀ ਦੂਰੀ 90 ਸੈਮੀ. ਰੱਖੋ।

ਸੂਰਜਮੁਖੀ

 • ਸੂਰਜਮੁਖੀ ਦੀ ਬਿਜਾਈ 15 ਮਾਰਚ ਤੱਕ ਪੂਰੀ ਕਰ ਲਓ ।
 • ਸੂਰਜਮੁਖੀ ਦੀ ਫਸਲ ਵਿਚ, ਬਿਜਾਈ ਦੇ 15-20 ਦਿਨਾਂ ਬਾਅਦ, ਫਾਲਤੂ ਪੋਧਿਆਂ ਨੂੰ ਕੱਢ ਕੇ ਪੌਦੇ ਤੋਂ ਪੌਦੇ ਦੀ ਦੂਰੀ ਨੂੰ 20 ਸੈ.ਮੀ. ਕਰ ਲਓ ਅਤੇ ਫਿਰ ਸਿੰਚਾਈ ਕਰੋ।

ਮਹਾਂ / ਮੂੰਗ

 • ਬਸੰਤ ਦੇ ਮੌਸਮ ਵਿਚ ਮੂੰਗ ਅਤੇ ਮਹਾਂ ਦੀ ਬਿਜਾਈ ਲਈ ਇਹ ਮਹੀਨਾ ਚੰਗਾ ਹੈ। ਇਹਨਾਂ ਫ਼ਸਲਾਂ ਦੀ ਬਿਜਾਈ ਗੰਨੇ, ਆਲੂ ਅਤੇ ਰਾਈ ਦੀ ਕਟਾਈ ਤੋਂ ਬਾਅਦ ਕੀਤੀ ਜਾ ਸਕਦੀ ਹੈ।

ਚਾਰਾ ਦੀ ਫਸਲ

 • ਗਰਮੀਆਂ ਵਿਚ ਚਾਰਾ ਉਪਲਬਧ ਕਰਾਉਣ ਲਈ, ਮੱਕੀ, ਲੋਬੀਆ ਅਤੇ ਚਾਰੇ ਦੀਆਂ ਕੁਝ ਖਾਸ ਕਿਸਮਾਂ ਦੀ ਬਿਜਾਈ ਲਈ ਇਹ ਚੰਗਾ ਸਮਾਂ ਹੈ।

ਸਬਜ਼ੀਆਂ ਦੀ ਕਾਸ਼ਤ

 • ਬੈਂਗਨ ਅਤੇ ਟਮਾਟਰ ਵਿਚ ਫਲਛੇਦਕ ਕੀਟ ਕੰਟਰੋਲ ਲਈ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦਾ ਛਿੜਕਾਅ ਕਰੋ।
 • ਬਰਸਾਤੀ ਬੈਂਗਣ ਲਈ ਨਰਸਰੀ ਵਿਚ ਬੀਜ ਬੀਜੋ।
 • ਗਰਮੀਆਂ ਦੀਆਂ ਸਬਜ਼ੀਆਂ- ਲੋਬੀਆ , ਭਿੰਡੀ, ਚੋਲਾਈ , ਲੋਕੀਂ, ਖੀਰੇ, ਖਰਬੂਜਾ, ਤਰਬੂਜ, ਚਿਕਨੀ ਤੋਰੀ ਕਰੇਲਾ ਆਰੀ ਤੋਰੀ, ਟਿੰਡਾ, ਕੱਕੜੀ ਅਤੇ ਚਪਪਨ ਕੱਦੂ, ਦੀ ਬਿਜਾਈ ਜੇਕਰ ਨਹੀਂ ਹੋਈ ਹੋਵੇ ਤਾਂ ਪੂਰੀ ਕਰ ਲਓ।
 • ਗਰਮੀਆਂ ਦੀਆਂ ਸਬਜ਼ੀਆਂ, ਜਿਨ੍ਹਾਂ ਦੀ ਬਿਜਾਈ ਫਰਵਰੀ ਦੇ ਮਹੀਨੇ ਵਿਚ ਕਰ ਦੀਤੀ ਗਈ ਸੀ ਉਹਨਾਂ ਦੀ 7 ਦਿਨਾਂ ਦੇ ਅੰਤਰਾਲ ਤੇ , ਸਿੰਚਾਈ ਕਰੋ ਅਤੇ ਲੋੜ ਅਨੁਸਾਰ ਨਦੀਨਾਂ ਤੋਂ ਰਹਿਤ ਕਰੋ।
 • ਲਸਣ ਦੀ ਫਸਲ ਵਿਚ ਗੋਡੀ ਕਰਕੇ ਨਦੀਨਾਂ ਨੂੰ ਸਾਫ ਕਰੋ ਅਤੇ ਸਿੰਚਾਈ ਕਰੋ।

ਫਲਾਂ ਦੀ ਖੇਤੀ

 • ਅੰਬ ਦੇ ਕੀੜੇ ਨੂੰ ਰੋਕਣ ਲਈ ਮੋਨੋਕਰੋਟੋਫਾਂਸ 1.5 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਵਿਚ ਘੁਲਣਸ਼ੀਲ ਗੰਧਕ 80 ਪ੍ਰਤੀਸ਼ਤ 2.0 ਗ੍ਰਾਮ ਜਾਂ ਡਾਇਨੋਕੈਪ 48 ਪ੍ਰਤੀਸ਼ਤ ਈ.ਸੀ. 1.0 ਮਿ.ਲੀ. ਦੀ ਦਰ ਨਾਲ ਪਾਣੀ ਵਿਚ ਘੋਲ ਕੇ ਸਪਰੇਅ ਕਰੋ।

ਫੁੱਲ ਅਤੇ ਖੁਸ਼ਬੂਦਾਰ ਪੌਦੇ

 • ਜੇ ਤੁਸੀਂ ਗਲੈਡੀਓਲਸ ਤੋਂ ਕੰਦ ਲੈਣਾ ਚਾਹੁੰਦੇ ਹੋ, ਤਾਂ ਪੌਦੇ ਨੂੰ ਜ਼ਮੀਨ ਤੋਂ 15-20 ਸੈ.ਮੀ. ਉੱਪਰ ਤੋਂ ਕੱਟ ਕੇ ਛੱਡ ਦਿਓ ਅਤੇ ਸਿੰਚਾਈ ਕਰੋ. ਜਦੋਂ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਣ ਤਾਂ ਸਿੰਚਾਈ ਬੰਦ ਕਰ ਦੀਓ।
 • ਗਰਮੀ ਦੇ ਮੌਸਮੀ ਫੁੱਲਾਂ ਦੇ ਬੀਜ ਜਿਵੇਂ ਪੋਰਚੁਲਾਕਾ, ਜੀਨਿਆ, ਸੂਰਜਮੁਖੀ, ਕੋਚੀਆ, ਨਾਰੰਗੀ ਕਾਸਮਾਸ, ਗੋਮਫਰੀਨਾ, ਸੈਲੋਸੀਆ ਅਤੇ ਬਾਲਸਮ ਦੇ ਬੀਜਾਂ ਨੂੰ ਇਕ ਮੀਟਰ ਚੌੜੇ ਅਤੇ ਜ਼ਰੂਰਤ ਅਨੁਸਾਰ ਲੰਬਾਈ ਵਾਲੇ ਬੈਡ ਉੱਤੇ ਬਿਜਾਈ ਕਰੋ।
 • ਪਿਪਰਮੈਂਟ ਦੀ ਸਿੰਚਾਈ 10-12 ਦਿਨਾਂ ਦੇ ਅੰਤਰਾਲ ਵਿਚ ਕਰੋ ਅਤੇ ਪ੍ਰਤੀ ਹੈਕਟੇਅਰ 40-50 ਕਿਲੋ ਨਾਈਟ੍ਰੋਜਨ ਦੀ ਪਹਿਲੀ ਟਾਪ ਡਰੈਸਿੰਗ ਕਰ ਦੀਓ।

ਇਹ ਵੀ ਪੜ੍ਹੋ :- ਬਾਗਬਾਨੀ ਵਿਭਾਗ ਨੇ ਪਿੰਡ ਤੁੰਗਵਾਲੀ ਵਿਖੇ ਬੀ ਕੀਪਿੰਗ ਫਾਰਮ ਸਕੂਲ ਦੀ ਕੀਤੀ ਸ਼ੁਰੂਆਤ

Summary in English: March agriculture and horticulture applications

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters