1. Home
  2. ਖੇਤੀ ਬਾੜੀ

ਆਧੁਨਿਕ ਢੰਗ ਨਾਲ ਕਿੰਨੂ ਦੀ ਕਾਸ਼ਤ ਕਰਨ ਦੀ ਵਿਧੀ

ਨਿੰਬੂ ਜਾਤੀ ਦੇ ਫਲਾਂ ਦਾ ਮੂਲ ਸਥਾਨ ਦੱਖਣ-ਪੂਰਬੀ ਏਸ਼ੀਆ ਹੈ। ਇਸ ਜਾਤੀ ਵਿੱਚ ਕਿੰਨੂ, ਸੰਤਰਾ, ਨਿੰਬੂ ਅਤੇ ਲੈਮਨ ਆਦਿ ਸ਼ਾਮਲ ਹਨ। ਇਹ ਪੰਜਾਬ ਦਾ ਮੁੱਖ ਫਲ ਹੈ। ਕਿੰਨੂ ਦੀ ਫਸਲ ਪੂਰੇ ਉੱਤਰੀ ਭਾਰਤ ਵਿੱਚ ਉਗਾਈ ਜਾਂਦੀ ਹੈ। ਭਾਰਤ ਵਿੱਚ ਕੇਲੇ ਅਤੇ ਅੰਬ ਤੋਂ ਬਾਅਦ ਇਹ ਤੀਜੇ ਦਰਜੇ ਦੇ ਵੱਡੇ ਫਲ ਹਨ। ਇਹ ਫਲ ਵਿਟਾਮਿਨ ਸੀ ਦੇ ਭਰਪੂਰ ਸ੍ਰੋਤ ਹਨ। ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਆਦਿ ਕਿੰਨੂ ਉਗਾਉਣ ਵਾਲੇ ਮੁੱਖ ਪ੍ਰਾਂਤ ਹਨ।

KJ Staff
KJ Staff
Kinnow Cultivating

Kinnow Cultivating

ਨਿੰਬੂ ਜਾਤੀ ਦੇ ਫਲਾਂ ਦਾ ਮੂਲ ਸਥਾਨ ਦੱਖਣ-ਪੂਰਬੀ ਏਸ਼ੀਆ ਹੈ। ਇਸ ਜਾਤੀ ਵਿੱਚ ਕਿੰਨੂ, ਸੰਤਰਾ, ਨਿੰਬੂ ਅਤੇ ਲੈਮਨ ਆਦਿ ਸ਼ਾਮਲ ਹਨ। ਇਹ ਪੰਜਾਬ ਦਾ ਮੁੱਖ ਫਲ ਹੈ। ਕਿੰਨੂ ਦੀ ਫਸਲ ਪੂਰੇ ਉੱਤਰੀ ਭਾਰਤ ਵਿੱਚ ਉਗਾਈ ਜਾਂਦੀ ਹੈ। ਭਾਰਤ ਵਿੱਚ ਕੇਲੇ ਅਤੇ ਅੰਬ ਤੋਂ ਬਾਅਦ ਇਹ ਤੀਜੇ ਦਰਜੇ ਦੇ ਵੱਡੇ ਫਲ ਹਨ। ਇਹ ਫਲ ਵਿਟਾਮਿਨ ਸੀ ਦੇ ਭਰਪੂਰ ਸ੍ਰੋਤ ਹਨ। ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਆਦਿ ਕਿੰਨੂ ਉਗਾਉਣ ਵਾਲੇ ਮੁੱਖ ਪ੍ਰਾਂਤ ਹਨ।

ਮਿੱਟੀ

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Kinnow : ਇਹ ਰਾਜ ਦਾ ਮੁੱਖ ਫਲ ਹੈ। ਇਸਦੇ ਫਲ ਸੁਨਹਿਰੇ-ਸੰਤਰੀ ਰੰਗ ਦੇ ਹੁੰਦੇ ਹਨ ਅਤੇ ਰਸ ਮਿੱਠਾ ਹੁੰਦਾ ਹੈ। ਇਸਦੇ ਫਲ ਹਲਕੇ ਖੱਟੇ ਅਤੇ ਸੁਆਦੀ ਹੁੰਦੇ ਹਨ। ਇਸਦੇ ਫਲ ਜਨਵਰੀ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ।

Local: ਇਹ ਪੰਜਾਬ ਦੇ ਛੋਟੇ ਖੇਤਰਾਂ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ। ਇਸਦੇ ਫਲ ਆਕਾਰ ਵਿੱਚ ਛੋਟੇ ਤੋਂ ਦਰਮਿਆਨੇ ਹੁੰਦੇ ਹਨ। ਇਸਦਾ ਛਿਲਕਾ ਸੰਤਰੀ-ਪੀਲੇ ਰੰਗ ਦਾ ਹੁੰਦਾ ਹੈ। ਇਸਦੇ ਫਲ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ।

PAU Kinnow-1: ਇਸ ਕਿਸਮ ਦੇ ਫਲ ਜਨਵਰੀ ਮਹੀਨੇ ਵਿੱਚ ਪੱਕ ਜਾਂਦੇ ਹਨ। ਫਲ ਵਿੱਚ 0—9 ਬੀਜ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 45 ਕਿਲੋ ਪ੍ਰਤੀ ਪੌਦਾ ਹੁੰਦੀ ਹੈ।

Daisy: ਇਸ ਕਿਸਮ ਦੇ ਫਲ ਨਵੰਬਰ ਦੇ ਤੀਜੇ ਹਫਤੇ ਵਿੱਚ ਪਕਦੇ ਹਨ। ਫਲ ਵਿੱਚ 10—15 ਬੀਜ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 57 ਕਿਲੋ ਪ੍ਰਤੀ ਪੌਦਾ ਹੁੰਦਾ ਹੈ।

ਖੇਤ ਦੀ ਤਿਆਰੀ

ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ।

ਬੀਜ ਦੀ ਮਾਤਰਾ

ਘੱਟ ਤੋਂ ਘੱਟ 208 ਪੌਦੇ ਪ੍ਰਤੀ ਏਕੜ ਵਿੱਚ ਲਗਾਓ।

ਬਿਜਾਈ ਦਾ ਸਮਾਂ

ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ।

ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ।

ਫਾਸਲਾ

ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ। ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ। ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।

ਬੀਜ ਦੀ ਡੂੰਘਾਈ

ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।

ਬਿਜਾਈ ਦਾ ਢੰਗ

  • ਕਿੰਨੂ ਦਾ ਪ੍ਰਜਣਨ ਟੀ-ਬਡਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ। ਇਸਦੀ ਬਡਿੰਗ ਨਿੰਬੂ(jambhiri, Soh-myndong or jatli khatti) ਦੇ ਜੜ੍ਹ-ਮੁੱਢ ਨਾਲ ਕੀਤੀ ਜਾਂਦੀ ਹੈ। ਇਸਦੀ ਬਡਿੰਗ kharna khatta ਦੇ ਜੜ੍ਹ ਮੁੱਢ ਦੁਆਰਾ ਵੀ ਕੀਤੀ ਜਾ ਸਕਦੀ ਹੈ।

  • ਬੀਜਾਂ ਨੂੰ 2x1 ਮੀਟਰ ਆਕਾਰ ਦੇ ਨਰਸਰੀ ਬੈੱਡਾਂ ਤੇ 15 ਸੈ.ਮੀ. ਦੇ ਕਤਾਰਾਂ ਦੇ ਫਾਸਲੇ ਤੇ ਬੀਜੋ। ਜਦੋਂ ਪੌਦੇ 10-12 ਸੈ.ਮੀ. ਕੱਦ ਦੇ ਹੋ ਜਾਣ ਤਾਂ ਰੋਪਣ ਕਰੋ। ਰੋਪਣ ਲਈ ਤੰਦਰੁਸਤ ਅਤੇ ਇੱਕੋ ਜਿਹੇ ਆਕਾਰ ਦੇ ਪੌਦਿਆਂ ਨੂੰ ਚੁਣੋ। ਛੋਟੇ ਅਤੇ ਕਮਜ਼ੋਰ ਪੌਦਿਆਂ ਨੂੰ ਹਟਾ ਦਿਓ। ਜੇਕਰ ਲੋੜ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਹਲਕਾ ਕੱਟ ਲਓ। ਨਰਸਰੀ ਵਿੱਚ, ਜਦੋਂ ਪੌਦੇ ਪੈਂਸਿਲ ਜਿੰਨੇ ਮੋਟੇ ਹੋ ਜਾਣ ਤਾਂ ਬਡਿੰਗ ਕਰੋ। ਪ੍ਰਜਣਨ ਲਈ ਸ਼ੀਲਡ ਬਡਿੰਗ ਜਾਂ ਟੀ-ਬਡਿੰਗ ਵਿਧੀ ਵੀ ਵਰਤੀ ਜਾਂਦੀ ਹੈ, ਜਿਸ ਵਿੱਚ ਰੁੱਖ ਦਾ ਸੱਕ ਜ਼ਮੀਨ ਤੋਂ 15-20 ਸੈ.ਮੀ. ਉਪਤੋਂ ਉਤਾਰਿਆ ਜਾਂਦਾ ਹੈ। ਫਿਰ ਇਸ ਤੇ 1.5-2 ਸੈ.ਮੀ. ਲੰਬਾ ਸੱਜੇ ਤੋਂ ਖੱਬੇ ਵੱਲ ਕੱਟ ਲਾਓ। ਫਿਰ ਇਸ ਕੱਟ ਦੇ ਬਿਲਕੁਲ ਵਿੱਚਕਾਰ 2.5 ਸੈ.ਮੀ. ਲੰਬਾ ਕੱਟ ਉੱਪਰ ਤੋਂ ਹੇਠਾਂ ਵੱਲ ਲਾਓ। ਬਡਿੰਗ ਵਾਲੇ ਭਾਗ ਨੂੰ ਕੱਟ ਕੇ ਦੂਜੀ ਟਾਹਣੀ ਨਾਲ ਜੋੜ ਦਿਓ ਅਤੇ ਫਿਰ ਇਸ ਤੇ ਪਾਲਸਟਿਕ ਪੇਪਰ ਲਪੇਟ ਦਿਓ।

  • ਟੀ-ਬਡਿੰਗ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 1.6 ਲੀਟਰ ਜਾਂ ਪੈਰਾਕੁਏਟ 1.2 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

ਸਿੰਚਾਈ

ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ। ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ। ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ। ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ।

ਇਹ ਵੀ ਪੜ੍ਹੋ :  ਫ਼ਸਲਾਂ ਦੀ ਰਾਣੀ ਮੱਕੀ

Summary in English: Method of cultivating kinnow in a modern way

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters