Krishi Jagran Punjabi
Menu Close Menu

ਮੋਦੀ ਨੇ ਲਿਆ ਵਡਾ ਫੈਸਲਾ :- ਗੰਨੇ ਦੇ ਰੇਟਾਂ ਚ ਹੋਇਆ ਵਾਧਾ ਪੜੋ ਪੂਰੀ ਖਬਰ !

Sunday, 23 August 2020 04:40 PM

ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ 'ਚ ਕੇਂਦਰੀ ਕੈਬਨਿਟ ਅਤੇ ਸੀਸੀਈਏ ਦੀ ਮੀਟਿੰਗ ਚ ਕਈ ਅਹਿਮ ਫੈਸਲੇ ਲਏ ਗਏ। ਇਸ ਦੌਰਾਨ ਕੇਂਦਰ ਸਰਕਾਰ ਨੇ ਗੰਨੇ ਦਾ FRP 10 ਰੁਪਏ ਪ੍ਰਤੀ ਕਵਿੰਟਲ ਤੱਕ ਵਧਾ ਦਿੱਤਾ ਹੈ। FRP ਨੂੰ ਵਧਾ ਕੇ 285 ਰੁਪਏ ਪ੍ਰਤੀ ਕਵਿੰਟਲ ਕਰ ਦਿੱਤਾ ਹੈ। FRP ਵਧਾਉਣ ਨਾਲ ਇੱਕ ਕਰੋੜ ਗੰਨਾ ਕਿਸਾਨਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਹ ਜਾਣਕਾਰੀ ਦਿੱਤੀ। ਇਹ ਕੀਮਤ ਗੰਨੇ ਦੀ ਅਕਤੂਬਰ ਤੋਂ 2020 ਤੋਂ ਸ਼ੁਰੂ ਹੋਣ ਵਾਲੇ ਨਵੇਂ ਮਾਰਕੀਟਿੰਗ ਸੈਸ਼ਨ ਲਈ ਤੈਅ ਕੀਤੀ ਗਈ ਹੈ। FRP ਓਹ ਰੇਟ ਹੁੰਦਾ ਹੈ, ਜਿਸ ਦਰ 'ਤੇ ਚੀਨੀ ਮਿੱਲ ਕਿਸਾਨਾਂ ਤੋਂ ਗੰਨਾ ਖਰੀਦ ਦੀ ਹੈ। ਮੋਦੀ ਕੈਬਨਿਟ ਨੇ ਕੌਮੀ ਭਰਤੀ ਏਜੰਸੀ ਦਾ ਵੀ ਐਲਾਨ ਕੀਤਾ ਹੈ। ਜਿਸਦੇ ਜ਼ਰੀਏ ਭਰਤੀ ਪ੍ਰਕਿਰਿਆ ਆਸਾਨ ਹੋਵੇਗੀ।

ਦੱਸ ਦੇਈਏ ਕਿ ਦੇਸ਼ ’ਚ ਗੰਨੇ ਦੇ ਲਿਹਾਜ਼ ਤੋਂ ਸਾਲ 1 ਅਕਤੂਬਰ ਤੋਂ 30 ਸਤੰਬਰ ਤਕ ਚੱਲਦਾ ਹੈ। ਇਸ ਦੇ ਲਈ ਚੀਨੀ ਮਿੱਲ ਮਾਲਕ ਕਿਸਾਨਾਂ ਤੋਂ ਜਿਸ ਭਾਅ 'ਤੇ ਗੰਨਾ ਖਰੀਦਦੇ ਹਨ, ਉਸ ਖ਼ਰੀਦ ਮੁੱਲ ਨੂੰ (FRP) ਕਿਹਾ ਜਾਂਦਾ ਹੈ। ਪਿਛਲੇ ਸਾਲ ਗੰਨੇ ਦੇ ਖਰੀਦ ਮੁੱਲ 'ਚ ਕੋਈ ਇਜ਼ਾਫ਼ਾ ਨਹੀਂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਗੰਨਾ ਕਿਸਾਨਾਂ 'ਚ ਨਰਾਜ਼ਗੀ ਸੀ।

ਸਮੁੱਚੇ ਭਾਰਤ ਵਿਚ ਸਾਲ 2018-19 ਅਤੇ 2019-20 ਦੌਰਾਨ ਗੰਨੇ ਦਾ ਘੱਟੋ-ਘੱਟ ਸਮਰਥਨ ਮੁੱਲ 275 ਪ੍ਰਤੀ ਕੁਇੰਟਲ ਹੀ ਰਿਹਾ। ਪਿਛਲੇ ਸੀਜ਼ਨ ਵਿੱਚ ਕਿਸਾਨਾਂ ਦੁਆਰਾ ਵੇਚੇ ਗਏ ਗੰਨੇ ਦਾ ਭੁਗਤਾਨ ਫਿਲਹਾਲ ਸਰਕਾਰ ਦੁਆਰਾ ਨਹੀਂ ਕੀਤਾ ਗਿਆ। ਇਸ ਨੂੰ ਪੂਰਾ ਕਰਨ ਲਈ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 10 ਰੁਪਏ ਵਧਾ ਕੇ 285 ਰੁਪਏ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਭੁਗਤਾਨ ਵਿਚ ਹੋਈ ਦੇਰੀ ਕਾਰਨ ਕਿਸਾਨਾਂ ਨੂੰ ਰਾਹਤ ਮਿਲੇਗੀ। ਸਿੱਟੇ ਵਜੋਂ ਗੰਨੇ ਦਾ ਘੱਟੋ ਘੱਟ ਸਮਰਥਨ ਮੁੱਲ ਪਿਛਲੇ ਸਾਲਾਂ ਵਾਂਗ ਬਰਾਬਰ ਹੀ ਰਿਹਾ। ਗੰਨੇ ਦੀ ਇਹ ਵਧੀ ਹੋਈ 285 ਰੁਪਏ ਪ੍ਰਤੀ ਕੁਇੰਟਲ ਕੀਮਤ ਅਕਤੂਬਰ 2020 ਤੋਂ ਸ਼ੁਰੂ ਹੋਣ ਵਾਲੇ ਸੀਜ਼ਨ ਦੌਰਾਨ ਹੀ ਕਿਸਾਨਾਂ ਨੂੰ ਮਿਲੇਗੀ।

pm modi Sugarcane price hike punjabi news Modi takes big decision
English Summary: Modi takes big decision: - Sugarcane price hike Read Full Story!

Share your comments

Krishi Jagran Punjabi Magazine Subscription Online SubscriptionKrishi Jagran Punjabi Magazine subscription

CopyRight - 2020 Krishi Jagran Media Group. All Rights Reserved.