1. Home
  2. ਖੇਤੀ ਬਾੜੀ

ਮਲਟੀ ਲੇਅਰ ਫਾਰਮਿੰਗ ਕਰਨ ਦਾ ਢੰਗ ਅਤੇ ਇਸ ਦੇ ਲਾਭ

ਅੱਜ ਦੇ ਕਿਸਾਨ ਰਵਾਇਤੀ ਖੇਤੀ ਤੋਂ ਹਟ ਕੇ ਬਹੁਤ ਸਾਰੀਆਂ ਵੱਖਰੀਆਂ ਨਵੀਆਂ ਟੈਕਨਾਲੋਜੀਆਂ ਦੁਆਰਾ ਖੇਤੀ ਕਰ ਰਹੇ ਹਨ. ਕਿਸਾਨ ਬਹੁਤ ਸਾਰੀਆਂ ਨਵੀਆਂ ਕਿਸਮਾਂ ਅਤੇ ਤਕਨੀਕਾਂ ਰਾਹੀਂ ਫਸਲਾਂ ਦਾ ਚੰਗਾ ਉਤਪਾਦਨ ਪ੍ਰਾਪਤ ਕਰ ਰਹੇ ਹੈ।

KJ Staff
KJ Staff
multi-layer farming

multi-layer farming

ਅੱਜ ਦੇ ਕਿਸਾਨ ਰਵਾਇਤੀ ਖੇਤੀ ਤੋਂ ਹਟ ਕੇ ਬਹੁਤ ਸਾਰੀਆਂ ਵੱਖਰੀਆਂ ਨਵੀਆਂ ਟੈਕਨਾਲੋਜੀਆਂ ਦੁਆਰਾ ਖੇਤੀ ਕਰ ਰਹੇ ਹਨ ਕਿਸਾਨ ਬਹੁਤ ਸਾਰੀਆਂ ਨਵੀਆਂ ਕਿਸਮਾਂ ਅਤੇ ਤਕਨੀਕਾਂ ਰਾਹੀਂ ਫਸਲਾਂ ਦਾ ਚੰਗਾ ਉਤਪਾਦਨ ਪ੍ਰਾਪਤ ਕਰ ਰਹੇ ਹੈ।

ਕੁਲ ਮਿਲਾ ਕੇ ਅੱਜ ਦੇ ਸਮੇਂ ਵਿੱਚ ਖੇਤੀ ਦੀਆਂ ਬਹੁਤ ਸਾਰੀਆਂ ਤਕਨੀਕਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਘੱਟ ਖਰਚੇ ਨਾਲ ਵਧੀਆ ਮੁਨਾਫਾ ਮਿਲਦਾ ਹੈ। ਅਜਿਹੀ ਹੀ ਇਕ ਤਕਨੀਕ ਮਲਟੀ ਲੇਅਰ ਖੇਤੀ ਦੀ ਹੈ

ਜੀ ਹਾਂ, ਹੁਣ ਬਹੁਤੇ ਕਿਸਾਨ ਮਲਟੀ ਲੇਅਰ ਫਾਰਮਿੰਗ (Multi Layer Farming) ਦੀ ਵਰਤੋਂ ਕਰ ਰਹੇ ਹਨ। ਇਸ ਨਾਲ ਤੁਸੀਂ ਇਕ ਵਾਰ ਵਿਚ 3 ਤੋਂ 4 ਫਸਲਾਂ ਦੀ ਕਾਸ਼ਤ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸ ਨਾਲ ਖੇਤੀਬਾੜੀ ਵਿਚ ਲਾਗਤ ਅਤੇ ਪਾਣੀ ਦੀ ਬਚਤ ਹੁੰਦੀ ਹੈ ਅਤੇ ਮੁਨਾਫੇ ਵਿਚ ਕਈ ਗੁਣਾ ਵਾਧਾ ਹੁੰਦਾ ਹੈ ਆਓ ਜਾਣਦੇ ਹਾਂ ਕਿ ਮਲਟੀ ਲੇਅਰ ਫਾਰਮਿੰਗ ਕੀ ਹੈ, ਜਿਸ ਦੁਆਰਾ ਕਿਸਾਨ ਘੱਟ ਕੀਮਤ 'ਤੇ ਚੰਗਾ ਮੁਨਾਫਾ ਕਮਾ ਸਕਦੇ ਹਨ

ਕੀ ਹੈ ਮਲਟੀ ਲੇਅਰ ਫਾਰਮਿੰਗ? (What is multi-layer farming?)

ਇਸ ਤਕਨੀਕ ਦੇ ਤਹਿਤ ਖੇਤੀ ਕਰਨ ਵਿੱਚ ਪਹਿਲਾਂ ਤਿੰਨ ਜਾਂ ਚਾਰ ਫਸਲਾਂ ਨੂੰ ਚੁਣਨਾ ਪੈਂਦਾ ਹੈ ਇਸ ਵਿੱਚ, ਇੱਕ ਫਸਲ ਅਜਿਹੀ ਹੁੰਦੀ ਹੈ, ਜਿਸਦੀ ਕਾਸ਼ਤ ਧਰਤੀ ਦੇ ਹੇਠਾਂ ਹੁੰਦੀ ਹੋਵੇ, ਜਦੋਂ ਕਿ ਦੂਸਰੀਆਂ ਫਸਲਾਂ ਉਹ ਹੁੰਦੀਆਂ ਹਨ, ਜਿਸਦੀ ਕਾਸ਼ਤ ਧਰਤੀ ਦੇ ਉੱਪਰ ਹੁੰਦੀਆਂ ਹਨ। ਇਸ ਤੋਂ ਬਾਅਦ, ਵੇਲ ਦੀ ਤਰਾਂ ਤੀਜੀ ਅਤੇ ਚੌਥੀ ਫਸਲਾਂ ਵੱਡੇ ਰੁੱਖਾਂ ਦੇ ਰੂਪ ਵਿੱਚ ਹੁੰਦੀ ਹੈ

ਕਿਵੇਂ ਹੁੰਦੀ ਹੈ ਮਲਟੀ-ਲੇਅਰ ਫਾਰਮਿੰਗ? (How is multi-layer farming done?)

ਇਸ ਤਕਨੀਕ ਦੇ ਤਹਿਤ ਫਸਲਾਂ ਦੀ ਚੋਣ ਅਤੇ ਬਿਜਾਈ ਦਾ ਮੁੱਖ ਰੋਲ ਹੁੰਦਾ ਹੈ ਜਿਵੇਂ ਕਿ ਬਹੁਤ ਸਾਰੇ ਕਿਸਾਨ ਫਰਵਰੀ ਵਿੱਚ ਜ਼ਮੀਨ ਵਿਚ ਅਦਰਕ ਲੱਗਾ ਦਿੰਦੇ ਹਨ, ਫਿਰ ਇਸ ਨੂੰ ਮਿੱਟੀ ਤੋਂ ਢੱਕ ਲੈਂਦੇ ਹਨ ਇਸ ਤੋਂ ਬਾਅਦ, ਸਬਜ਼ੀ ਲਗਾ ਦਿੰਦੇ ਹਨ ਇਹ ਨਦੀਨਾਂ ਦਾ ਵੀ ਕਾਰਨ ਨਹੀਂ ਬਣਦਾ, ਨਾਲ ਹੀ ਬਾਂਸ ਦੀ ਸਹਾਇਤਾ ਨਾਲ, ਇਕ ਤਾਰ ਦੀ ਛੱਤ ਦੇ ਵਾਂਗ ਬਣਾ ਦਿੰਦੇ ਹਾਂ। ਇਸ ਵਿੱਚ ਵੱਖ ਵੱਖ ਵੇਲਾਂ ਦੀਆਂ ਸਬਜ਼ੀਆਂ ਲਗਾਈਆਂ ਜਾਂਦੀਆਂ ਹਨ। ਇਸ ਤਰ੍ਹਾਂ, ਜ਼ਮੀਨ 'ਤੇ ਸਿੱਧੀ ਧੁੱਪ ਪੈਂਦੀ ਹੈ ਇਸ ਤੋਂ ਇਲਾਵਾ ਗੜੇ ਦੇ ਸਮੇਂ ਨੀਚੇ ਵਾਲਿਆਂ ਫ਼ਸਲਾਂ ਵੀ ਸੁਰੱਖਿਅਤ ਰਹਿੰਦੀ ਹੈ। ਇਸਦੇ ਨਾਲ, ਹੀ ਪਪੀਤੇ ਦੇ ਪੌਦੇ ਲਗਾ ਦਿੰਦੇ ਹਾਂ ਇਸਨੂੰ ਅਜਿਹੇ ਸਮੇਂ ਲਗਾਇਆ ਜਾਂਦਾ ਹੈ ਜਿਸ ਨਾਲ ਪਪੀਤੇ ਦਾ ਤਣਾ ਕੁਝ ਦਿਨਾਂ ਵਿਚ ਉੱਪਰਲੀ ਬਣਾਈ ਗਈ ਛੱਤ ਤੋਂ ਬਾਹਰ ਨਿਕਲ ਜਾਂਦਾ ਹੈ ਅਤੇ ਫਿਰ ਵੇਲ ਦੇ ਉਪਰ ਫਲ ਦੇਣ ਲੱਗ ਪੈਂਦਾ ਹੈ

ਇਕੋ ਸਮੇਂ ਚਾਰ ਫਸਲਾਂ ਦਾ ਲਾਭ

ਇਸ ਤਕਨੀਕ ਦੇ ਤਹਿਤ ਪਾਣੀ ਦਾ ਵਧੇਰੇ ਲਾਭ ਹੁੰਦਾ ਹੈ। ਇਸਦਾ ਮਤਲਬ ਇਹ ਹੈ ਕਿ ਤੁਸੀਂ ਇਕ ਜ਼ਮੀਨ ਨੂੰ ਸਿੰਜ ਕੇ ਲਗਭਗ 4 ਫਸਲਾਂ ਬਣਾ ਸਕਦੇ ਹੋ. ਇਸਦੇ ਨਾਲ, ਹੀ ਨਿਰਾਈ-ਗੁੜਾਈ ਦੀ ਲਾਗਤ ਘੱਟ ਆਉਂਦੀ ਹੈ ਅਤੇ ਤੁਹਾਨੂੰ ਨੁਕਸਾਨ ਹੋਣ ਦਾ ਡਰ ਵੀ ਬਹੁਤ ਘੱਟ ਹੁੰਦਾ ਹੈ ਇਸ ਨਾਲ ਤੁਸੀਂ ਆਸਾਨੀ ਨਾਲ ਚੰਗਾ ਮੁਨਾਫਾ ਕਮਾ ਸਕਦੇ ਹੋ

ਮਲਟੀ-ਲੇਅਰ ਫਾਰਮਿੰਗ ਤੋਂ ਲਾਭ (Benefit from multi-layer farming)

  • ਇਸ ਤਕਨੀਕ ਨਾਲ, ਖੇਤੀ ਵਿੱਚ ਲਾਗਤ 4 ਗੁਣਾ ਘੱਟ ਲੱਗਦੀ ਹੈ

  • ਖੇਤੀ ਤੋਂ 8 ਗੁਣਾ ਤੱਕ ਲਾਭ ਹੁੰਦਾ ਹੈ

  • ਇਕ ਤੋਂ ਦੂਜੀ ਫਸਲ ਨੂੰ ਪੌਸ਼ਟਿਕ ਤੱਤ ਮਿਲਦੇ ਹਨ

ਇਹ ਵੀ ਪੜ੍ਹੋ :- ਕਿਸਾਨਾਂ ਲਈ ਖੁਸ਼ਖਬਰੀ ! ਸੂਬਿਆਂ ਦੇ 100 ਪਿੰਡਾਂ ਵਿੱਚ ਸ਼ੁਰੂ ਹੋਵੇਗੀ ਟੈਕਨੀਕਲ ਤਰੀਕੇ ਨਾਲ ਖੇਤੀ

Summary in English: Multi-layer farming methods and its benefits

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters