Heat Tolerant Wheat Variety: ਖੇਤੀ ਵਿਗਿਆਨੀ ਕਿਸਾਨਾਂ ਦੇ ਕੰਮ ਨੂੰ ਸੁਖਾਲਾ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸ ਵਾਰ ਵੀ ਵਿਗਿਆਨੀਆਂ ਨੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਕਣਕ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਹੈ, ਜੋ ਵੱਧ ਤਾਪਮਾਨ ਵਿੱਚ ਵੀ ਚੰਗਾ ਉਤਪਾਦਨ ਦੇਵੇਗੀ। ਜੀ ਹਾਂ, ਅਸੀਂ ਕਣਕ ਦੀ ਨਵੀਂ ਕਿਸਮ HD-3385 ਬਾਰੇ ਗੱਲ ਕਰ ਰਹੇ ਹਾਂ, ਜਿਸ ਨੂੰ ਆਈ.ਸੀ.ਏ.ਆਰ ਦੇ ਵਿਗਿਆਨੀਆਂ (ICAR scientists) ਨੇ ਵਿਕਸਿਤ ਕੀਤਾ ਹੈ।
ਇਸ ਵਾਰ ICAR ਦੇ ਵਿਗਿਆਨੀਆਂ ਨੇ ਕਣਕ ਦੀ ਇੱਕ ਅਜਿਹੀ ਕਿਸਮ ਵਿਕਸਿਤ ਕੀਤੀ ਹੈ, ਜੋ ਕਿ ਗਰਮੀਆਂ ਵਿੱਚ ਵੀ ਸ਼ਾਨਦਾਰ ਉਤਪਾਦਨ ਦੇਵੇਗੀ। ਇਸ ਕਿਸਮ ਦਾ ਨਾਮ HD-3385 ਹੈ। ਦਿ ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਇਸ ਕਿਸਮ ਦਾ ਝਾੜ ਐਚਡੀ-3410 ਕਿਸਮ ਦੇ ਸਮਾਨ ਹੈ, ਜਿਸ ਨੇ ਪਿਛਲੇ ਸਾਲ 7.5 ਟਨ ਪ੍ਰਤੀ ਹੈਕਟੇਅਰ ਰਿਕਾਰਡ ਕੀਤਾ ਸੀ। ਨਵੀਂ ਕਿਸਮ ਦੇ ਪੌਦੇ ਦੀ ਉਚਾਈ 95 ਸੈਂਟੀਮੀਟਰ ਹੈ ਅਤੇ ਇਸ ਦੇ ਤਣੇ ਬਹੁਤ ਮਜ਼ਬੂਤ ਹਨ।
ਇਹ ਵੀ ਪੜ੍ਹੋ : ਆਈ.ਏ.ਆਰ.ਆਈ ਵੱਲੋਂ ਛੋਲਿਆਂ ਦੀ ਨਵੀਂ ਸੋਕਾ ਸਹਿਣਸ਼ੀਲ ਕਿਸਮ ਵਿਕਸਿਤ
ਇਹ ਸਭ ਤੋਂ ਘੱਟ ਲਾਜਿੰਗ-ਪ੍ਰੋਨ ਹੈ ਅਤੇ ਅਗੇਤੀ ਬਿਜਾਈ ਲਈ ਸਭ ਤੋਂ ਅਨੁਕੂਲ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਆਈ.ਏ.ਆਰ.ਆਈ (ICAR) ਦੇ ਪਰੀਖਣ ਵਾਲੇ ਖੇਤਾਂ ਵਿੱਚ ਬੀਜੀ ਗਈ ਇਹ ਕਿਸਮ 22 ਅਕਤੂਬਰ ਨੂੰ ਪਰਾਗਿਤ ਹੋਣ ਦੇ ਪੜਾਅ 'ਤੇ ਪਹੁੰਚ ਗਈ ਹੈ, ਜਦੋਂਕਿ ਆਮ ਸਮੇਂ 'ਤੇ ਬੀਜੀ ਗਈ ਕਣਕ ਲਈ ਬਾਲੀਆਂ ਦਾ ਨਿਕਲਣਾ ਅਜੇ ਸ਼ੁਰੂ ਹੋਣਾ ਹੈ।
ਗਰਮੀ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਖ਼ਦਸ਼ਾ
ਫਰਵਰੀ ਮਹੀਨੇ ਵਿੱਚ ਮੌਸਮ ਵਿੱਚ ਕਾਫ਼ੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ, ਜਿਸਦਾ ਕਾਰਨ ਜਲਵਾਯੂ ਤਬਦੀਲੀ ਨੂੰ ਦੱਸਿਆ ਜਾ ਰਿਹਾ ਹੈ। ਫਰਵਰੀ ਦੇ ਮਹੀਨੇ ਹੀ ਗਰਮੀ ਦਾ ਆਉਣਾ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਲਈ ਵੀ ਬਹੁਤ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ। ਪਿਛਲੇ ਸਾਲ ਮਾਰਚ ਵਿੱਚ ਤਾਪਮਾਨ ਵਧਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਉਸ ਸਮੇਂ ਝੁਲਸ ਗਈਆਂ ਸਨ ਜਦੋਂ ਅਨਾਜ ਵਿੱਚ ਸਟਾਰਚ ਅਤੇ ਪ੍ਰੋਟੀਨ ਜਮ੍ਹਾਂ ਹੋ ਰਹੇ ਸਨ।
ਇਹ ਵੀ ਪੜ੍ਹੋ : ਗੰਨੇ ਦੀ ਨਵੀਂ ਕਿਸਮ ਦਾ ਸਫਲ ਪ੍ਰੀਖਣ, 55 ਟਨ ਪ੍ਰਤੀ ਏਕੜ ਝਾੜ, ਬਿਜਾਈ ਦੀ ਲਾਗਤ ਅੱਧੇ ਤੋਂ ਵੀ ਘੱਟ
ਇਸ ਵਾਰ ਵੀ ਕਣਕ ਦੀ ਫ਼ਸਲ ਖੇਤਾਂ ਵਿੱਚ ਹੀ ਹੈ, ਇਸ ਲਈ ਕਿਸਾਨਾਂ ਨੂੰ ਇਸ ਵਾਰ ਵੀ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਪਰ ਹੁਣ ਵਿਗਿਆਨੀਆਂ ਦੀ ਇਹ ਪ੍ਰਾਪਤੀ ਕਿਸਾਨਾਂ ਲਈ ਉਮੀਦ ਦੀ ਕਿਰਨ ਬਣ ਕੇ ਆਈ ਹੈ। ਜਲਵਾਯੂ ਪਰਿਵਰਤਨ ਦੇ ਇਸ ਦੌਰ ਵਿੱਚ ਵੀ ਕਿਸਾਨ ਕਣਕ ਦੀ ਵੱਧ ਪੈਦਾਵਾਰ ਲੈ ਸਕਣਗੇ।
Summary in English: New Wheat Variety: New wheat variety "HD-3385" will give bumper production in summer.