ਕਿਸੇ ਵੀ ਫ਼ਸਲ ਨੂੰ ਕੀੜੇ-ਮਕੌੜੇ, ਬੀਮਾਰੀਆਂ, ਨਦੀਨ ਅਤੇ ਤੱਤਾਂ ਦੀ ਘਾਟ ਤੋਂ ਇਲਾਵਾ ਮੌਸਮੀ ਬਦਲਾਅ ਦੀ ਮਾਰ ਆਦਿ ਅਲਾਮਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇਕਰ ਬਾਸਮਤੀ/ਝੋਨੇ ਦੀ ਗੱਲ ਕੀਤੀ ਜਾਵੇ ਤਾਂ ਇਨਾਂ੍ਹ ਸਾਰੀਆਂ ਸਮੱਸਿਆਵਾਂ ਵਿੱਚੋਂ ਫ਼ਸਲ ਦੇ ਨੁਕਸਾਨ੍ਹ ਲਈ 25-30 ਪ੍ਰਤੀਸ਼ਤ ਯੋਗਦਾਨ ਕੀੜੇ ਪਾਉਂਦੇ ਹਨ ।
ਤਕਰੀਬਨ 20 ਤੋਂ ਵੱਧ ਮੁੱਖ ਕੀੜਿਆਂ ਦੀਆਂ ਪ੍ਰਜਾਤੀਆਂ ਇਸ ਫ਼ਸਲ ਤੇ ਪਾਈਆਂ ਜਾਂਦੀਆਂ ਹਨ ਪਰ ਗੈਰ-ਜ਼ੈਵਿਕ ਖੇਤੀ ਦੇ ਮੁਕਾਬਲੇ ਜ਼ੈਵਿਕ ਹਾਲਤਾਂ ਅੰਦਰ ਬੀਜੇ ਬਾਸਮਤੀ/ ਝੋਨੇ ਉੱਤੇ ਕੀੜਿਆਂ ਦਾ ਹਮਲਾ ਘੱਟ ਵੇਖਣ ਨੂੰ ਮਿਲਦਾ ਹੈ । ਫਿਰ ਵੀ ਪੱਤਾ ਲਪੇਟ ਸੁੰਡੀ ਅਤੇ ਤਣੇ ਦਾ ਗੜੂੰਆ ਜੈਵਿਕ ਬਾਸਮਤੀ/ਝੋਨੇ ਵਿੱਚ ਵੀ ਇੱਕ ਅਹਿਮ ਕੀੜਿਆਂ ਵਜੋਂ ਉੱਭਰ ਕੇ ਸਾਹਮਣੇ ਆਉਂਦੇ ਹਨ । ਇਸ ਲੇਖ ਅੰਦਰ ਇੰਨਾਂ੍ਹ ਦੋਵਾਂ ਕੀੜਿਆਂ ਦੀ ਜ਼ੈਵਿਕ ਹਾਲਤਾਂ ਵਿੱਚ ਬੀਜੇ ਬਾਸਮਤੀ/ਝੋਨੇ ਉੱਪਰ ਰੋਕਥਾਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਜਿਸ ਨੂੰ ਪੜ੍ਹ ਕੇ ਕਿਸਾਨ ਵੀਰ ਭਰਪੂਰ ਫ਼ਾਇਦਾ ਲੈ ਸਕਦੇ ਹਨ । ਪੱਤਾ ਲਪੇਟ ਸੁੰਡੀ ਫ਼ਸਲ ਤੇ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਕਰਦੀ ਹੈ ।ਹ ਮਲੇ ਦੀ ਪਹਿਚਾਣ ਜਿਵੇਂ ਇਸ ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਸ ਦੀਆਂ ਸੁੰਡੀਆਂ ਪੱਤੇ ਨੂੰ ਲਪੇਟ ਕੇ ਅੰਦਰੋ-ਅੰਦਰ ਹਰਾ ਮਾਦਾ ਖਾਈ ਜਾਂਦਆਂ ਹਨ । ਹਮਲੇ ਵਾਲੇ ਪੱਤਿਆਂ ਉਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਜੋ ਦੂਰੋਂ ਹੀ ਨਜ਼ਰ ਆੳਂਦੀਆਂ ਹਨ ।
ਇਸੇ ਤਰਾਂ ਜੇ ਤਣੇ ਦੇ ਗੜੂ੍ਹਏਂ ਦੀ ਗੱਲ ਕਰੀਏ ਤਾਂ ਇਸ ਦੀਆਂ ਸੁੰਡੀਆਂ ਫ਼ਸਲ ਦਾ ਜੁਲਾਈ ਤੋਂ ਅਕਤੂਬਰ ਤੱਕ ਭਾਰੀ ਨੁਕਸਾਨ੍ਹ ਕਰਦੀਆਂ ਹਨ । ਇਹ ਝੋਨੇ ਅਤੇ ਬਾਸਮਤੀ ਦਾ ਇੱਕ ਬਹੁਤ ਭਿਆਨਕ ਕੀੜਾ ਹੈ ਜੋ ਸਾਰੇ ਦੇਸ਼ ਵਿੱਚ ਪਾਇਆ ਜਾਂਦਾ ਹੈ । ਇਸ ਕੀੜੇ ਨੂੰ ਕਿਸਾਨ ਭਰਾ ਗੋਭ ਦੀ ਸੁੰਡੀ ਦੇ ਨਾਂ ਨਾਲ ਵੀ ਬੁਲਾਉਂਦੇ ਹਨ । ਬਾਸਮਤੀ ਉੱਤੇ ਇਹ ਸੁੰਡੀ - ਪੀਲੇ, ਚਿੱਟੇ ਅਤੇ ਗੁਲਾਬੀ ਆਦਿ ਤਿੰਨ ਰੰਗਾਂ ਵਿੱਚ ਪਾਈ ਜਾਂਦੀ ਹੈ । ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾਤਰ ਬੂਟਿਆਂ ਦੇ ਜਾੜ ਮਾਰਨ ਤੋਂ ਬਾਅਦ ਜਦਕਿ ਪੀਲੀ ਅਤੇ ਚਿੱਟੀ ਤਣਾ ਸੁੰਡੀਆਂ ਦਾ ਹਮਲਾ ਫ਼ਸਲ ਦੇ ਨਿਸਾਰੇ ਤੋਂ ਪਹਿਲਾਂ ਦੇਖਿਆ ਗਿਆ ਹੈ। ਫ਼ਸਲ ਦੇ ਨਿਸਾਰੇ ਤੋਂ ਬਾਅਦ ਵਾਲੇ ਹਮਲੇ ਦਾ ਅਸਰ ਸਿੱਧਾ ਦਾਣੇ ਬਨਣ ਤੇ ਦੇਖਿਆ ਗਿਆ ਹੈ । ਇਸ ਕੀੜੇ ਦੀਆਂ ਸੁੰਡੀਆਂ ਤਣੇ ਵਿੱਚ ਵੜ ਜਾਂਦੀਆਂ ਹਨ ਜਿਸ ਕਰਕੇ ਹਮਲੇ ਵਾਲੇ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ, ਜੋ ਹੱਥ ਨਾਲ ਖਿਚਣ ਤੇ ਅਸਾਨੀ ਨਾਲ ਬਾਹਰ ਆ ਜ਼ਾਂਦੀਆਂ ਹਨ । ਫ਼ਸਲ ਦੇ ਨਿਸਾਰੇ ਵੇਲੇ ਮੁੰਜਰਾਂ ਥੋਥੀਆਂ ਰਹਿ ਜ਼ਾਂਦੀਆਂ ਹਨ ਜਿਨ੍ਹਾਂ ਵਿੱਚ ਦਾਣੇ ਨਹੀਂ ਪੈਂਦੇ ਅਤੇ ਦੂਰੋਂ ਵੇਖਣ ਤੇ ਉਹ ਚਿੱਟੇ ਰੰਗ ਦੀਆਂ ਨਜ਼ਰ ਆੳੋਂਦੀਆਂ ਹਨ । ਇਸ ਕੀੜੇ ਦੇ ਨੁਕਸਾਨ੍ਹ ਤੋਂ ਬਚਾਅ ਲਈ ਫ਼ਸਲ ਦਾ ਨਿਰੰਤਰ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ ।
ਇਨ੍ਹਾਂ ਕੀੜਿਆਂ ਦੀ ਰੋਕਥਾਮ ਕਿਵੇਂ ਕਰਨੀ ਹੈ?
ਫ਼ਸਲ ਨਿਸਰਨ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ਤੇ 2 ਵਾਰੀ ਫੇਰੋ । ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਉ ਅਤੇ ਫਿਰ ਉਹਨੀ ਪੈਰੀ ਰੱਸੀ ਫੇਰਦੇ ਹੋਏ ਵਾਪਸ ਮੁੜੋ। ਕਿਸਾਨ ਵੀਰ ਇਸ ਗੱਲ ਦਾ ਧਿਆਨ ਰੱਖਣ ਕਿ ਫ਼ਸਲ ਉੱਪਰ ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ।
ਮਿਤਰ ਕੀੜੇ ਦੀਆਂ ਦੋ ਪ੍ਰਜਾਤੀਆਂ - ਟਰਾਈਕੋਗਰਾਮਾ ਜੈਪੋਨਿਕਮ ਅਤੇ ਟਰਾਈਕੋਗਰਾਮਾ ਕਿਲੋਨਸ ਦੁਆਰਾ ਕੳਰਸਾਇਰਾ ਸਿਫੈਲੋਨਿਕਾ (ਧਾਨ ਦਾ ਪਤੰਗਾ) ਦੇ ਪ੍ਰਜੀਵੀ ਕਿਰਿਆ ਕੀਤੇ ਹੋਏ ਅੰਡੇ ਚਿਪਕੇ 2-2 ਟ੍ਰਾਈਕੋ ਕਾਰਡਾਂ (ਹਰੇਕ ਉੱਤੇ 20,000 ਅੰਡੇ ਲੱਗੇ ਹੋਣ) ਨੂੰ ਲੈ ਕੇ 20 ਬਰਾਬਰ ਹਿੱਸਿਆਂ ਵਿੱਚ ਕੱਟੋ ਕਿ ਹਰੇਕ ਤੇ 1000 ਅੰਡੇ ਹੋਣ । ਫ਼ਸਲ ਲਾਉਣ ਤੋਂ 30 ਦਿਨਾਂ ਬਾਅਦ 7 ਦਿਨ ਦੇ ਵਕਫੇ ਤੇ 5-6 ਵਾਰ ਖੇਤ ਵਿੱਚ ਇਹ ਕਾਰਡ ਵਰਤੋ ।ਇਹਨਾਂ ਕਾਰਡਾਂ ਦੇ ਕੱਟੇ ਹੋਏ ਹਿੱਸਿਆਂ ਨੂੰ ਇੱਕ ਏਕੜ ਖੇਤ ਵਿੱਚ ਸ਼ਾਮ ਦੇ ਸਮੇਂ ਬਰਾਬਰ ਦੂਰੀ ਤੇ 40 ਥਾਂਵਾਂ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਕਿਸੇ ਪਿੰਨ ਜਾਂ ਸਟੈਪਲਰ ਦੀ ਮਦਦ ਨਾਲ ਨੱਥੀ ਕਰੋ । ਬੱਦਲ ਜਾਂ ਬਾਰਿਸ਼ ਦੇ ਮੌਸਮ ਵਿੱਚ ਇਹ ਕਾਰਡ ਵਰਤਣ ਤੋਂ ਸੰਕੋਚ ਕਰੋ ।
ਜਿਵੇਂਂ ਹੀ ਕਿਸਾਨ ਵੀਰਾਂ ਨੂੰ ਬਾਸਮਤੀ ਜਾਂ ਝੋਨੇ ਉਪਰ ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਨਜ਼ਰ ਆਵੇ ਉਹ 80 ਮਿ. ਲੀ. ਇੱਕੋਟੀਨ (ਅਜ਼ੈਡੀਰੈਕਟਿਨ 5%) ਜਾਂ 1.0 ਲਿਟਰ ਨੀਮ ਕਵੱਚ/ ਅਚੂਕ (ਅਜ਼ੈਡੀਰੈਕਟਿਨ 0.15%) ਦਾ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨ । ਜੇਕਰ ਦੁਅਰਾ ਝੋਨੇ ਦੀ ਫ਼ਸਲ ਤੇ 5% ਅਤੇ ਬਾਸਮਤੀ ਤੇ 2% ਜਾਂ ਵੱਧ ਸੁੱਕੀਆਂ ਹੋਈਆਂ ਗੋਭਾਂ ਨਜ਼ਰ ਆਉਣ ਅਤੇ ਪੱਤਾ ਲਪੇਟ ਸੁੰਡੀ ਦੁਆਰਾ ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਤੋਂ ਵਧੇਰੇ ਨਜ਼ਰ ਆਵੇ (ਆਰਥਿਕ ਕਗਾਰ ਦਰ) ਤਾਂ ਫ਼ਿਰ ਤੋਂ ਛਿੜਕਾਅ ਨੂੰ ਦੁਹਰਾਇਆ ਜਾ ਸਕਦਾ ਹੈ ।
ਨੋਟ: ਕਿਸਾਨ ਇਹ ਟਰਾਈਕੋਕਾਰਡ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਬਾਇਓਕੰਟਰੋਲ ਲੈਬ, ਕੀਟ ਵਿਗਿਆਨ ਵਿਭਾਗ ਜਾਂ ਇਸ ਦੇ ਖੇਤਰੀ ਖੋਜ ਕੇਂਦਰਾਂ ਜਿਵੇਂ ਅਬੋਹਰ, ਗੁਰਦਾਸਪੁਰ ਅਤੇ ਬਠਿੰਡਾ ਆਦਿ ਤੋਂ ਪ੍ਰਾਪਤ ਕਰ ਸਕਦੇ ਹਨ ।
ਸੁਬਾਸ਼ ਸਿੰਘ, ਕੇ. ਐੱਸ. ਸੂਰੀ ਅਤੇ ਵਿਨੇ ਸਿੰਧੂ
ਸਕੂਲ ਆਫ਼ ਆਰਗੈਨਿਕ ਫਾਰਮਿਂਗ ਅਤੇ ਕੀਟ ਵਿਗਿਆਨੀ ਵਿਭਾਗ
Summary in English: Organic growers can thus control pests in basmati and paddy