1. Home
  2. ਖੇਤੀ ਬਾੜੀ

PAU ਵੱਲੋਂ ਕਿਸਾਨਾਂ ਨੂੰ ਝੋਨੇ ਦੇ ਮਧਰੇਪਣ ਦੀ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਅਪੀਲ

Punjab Agricultural University ਦੇ Vice-Chancellor Dr. Satbir Singh Gosal ਨੇ ਕਿਸਾਨਾਂ ਨੂੰ ਝੋਨੇ ਦੇ ਮਧਰੇਪਣ ਦੀ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ।

Gurpreet Kaur Virk
Gurpreet Kaur Virk

Paddy Dwarfing Disease: 2022 ਦੇ ਮਾਨਸੂਨ ਸੀਜ਼ਨ ਦੌਰਾਨ, ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਝੋਨਾ ਲਾਉਣ ਵਾਲੇ ਖੇਤਰਾਂ ਤੋਂ ਬੂਟਿਆਂ ਦੇ ਮਧਰੇਪਣ ਦੀ ਇੱਕ ਰਹੱਸਮਈ ਬਿਮਾਰੀ ਦੀ ਸ਼ਿਕਾਇਤ ਸਾਹਮਣੇ ਆਈ ਹੈ। ਇਸ ਬਿਮਾਰੀ ਨੇ ਪੂਰੇ ਉੱਤਰੀ ਭਾਰਤ ਵਿੱਚ ਸੈਂਕੜੇ ਏਕੜ ਝੋਨਾ ਉਗਾਉਣ ਵਾਲੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਜਾਂਚ ਕੀਤੀ ਅਤੇ ਇਸ ਬਿਮਾਰੀ ਦੇ ਕਾਰਨ ਵਜੋਂ ਸਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਨਾਂ ਦੇ ਇੱਕ ਵਾਇਰਸ ਦੀ ਪਛਾਣ ਕੀਤੀ।​

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਭਾਰਤ ਵਿੱਚ ਪਹਿਲੀ ਵਾਰ ਇਸ ਵਾਇਰਸ ਦਾ ਪਤਾ ਲੱਗਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਕੱਲੇ ਪੰਜਾਬ ਵਿੱਚ ਹੀ ਇਸ ਵਾਇਰਸ ਦਾ ਪ੍ਰਭਾਵ ਲਗਭਗ 34 ਹਜ਼ਾਰ ਹੈਕਟੇਅਰ ਰਕਬੇ ਵਿੱਚ ਦੇਖਿਆ ਗਿਆ ਹੈ। ਡਾ. ਗੋਸਲ ਨੇ ਕਿਸਾਨਾਂ ਨੂੰ ਇਸ ਸਾਲ ਸੁਚੇਤ ਰਹਿਣ ਦੀ ਅਪੀਲ ਕੀਤੀ।

ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਜੂਨ ਦੇ ਅੱਧ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਇਸ ਸਾਲ ਉਨ੍ਹਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : Vegetable Farming: ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਤੋਂ ਕਮਾਓ ਡੇਢ ਤੋਂ 2 ਲੱਖ ਰੁਪਏ

ਇਸ ਬਿਮਾਰੀ ਦੇ ਵਿਸ਼ੇਸ਼ ਲੱਛਣਾਂ ਬਾਰੇ ਪੀਏਯੂ ਦੇ ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਪੌਸ਼ਟਿਕ ਤੱਤਾਂ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਉਣ ਦੇ ਬਾਵਜੂਦ ਵਾਇਰਸ ਨਾਲ ਪ੍ਰਭਾਵਿਤ ਪੌਦਿਆਂ ਦਾ ਵਿਕਾਸ ਰੁਕ ਜਾਂਦਾ ਹੈ। ਨਤੀਜੇ ਵਜੋਂ, ਝੋਨੇ ਦੇ ਪੌਦਿਆਂ ਦਾ ਆਕਾਰ ਆਮ ਆਕਾਰ ਦੇ ਇੱਕ ਤਿਹਾਈ ਜਾਂ ਅੱਧਾ ਰਹਿ ਜਾਂਦਾ ਹੈ।

ਡਾ. ਢੱਟ ਨੇ ਅੱਗੇ ਦੱਸਿਆ ਕਿ ਬੌਣੇ ਪੌਦਿਆਂ ਦੀਆਂ ਜੜ੍ਹਾਂ ਮੁਕਾਬਲਤਨ ਛੋਟੀਆਂ ਹੁੰਦੀਆਂ ਹਨ ਅਤੇ ਅੰਤ ਵਿੱਚ ਪੌਦਾ ਸੁੱਕ ਜਾਂਦਾ ਹੈ। ਇਹ ਲੱਛਣ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀਆਂ ਲਗਪਗ ਸਾਰੀਆਂ ਕਿਸਮਾਂ ਵਿੱਚ ਦੇਖੇ ਗਏ ਸਨ। ਇਸ ਤੋਂ ਇਲਾਵਾ ਡਾ. ਢੱਟ ਨੇ ਦੱਸਿਆ ਕਿ ਪਿਛਲੇ ਸਾਲ ਪਿਛੇਤੀ ਬੀਜੀ ਗਈ ਝੋਨੇ ਦੀ ਫ਼ਸਲ ਦੇ ਮੁਕਾਬਲੇ ਅਗੇਤੀ ਬੀਜੀ ਗਈ ਝੋਨੇ ਦੀ ਫ਼ਸਲ ਵਿੱਚ ਬੌਣਾਪਨ ਜ਼ਿਆਦਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਵੀਰੋ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਸੁਚੱਜੀ ਵਰਤੋਂ ਲਈ ਅਪਣਾਓ ਇਹ 5 ਤਰੀਕੇ

ਪੰਜਾਬ ਦੇ ਫਤਿਹਗੜ੍ਹ ਸਾਹਿਬ, ਪਟਿਆਲਾ, ਐਸਏਐਸ ਨਗਰ, ਰੋਪੜ, ਪਠਾਨਕੋਟ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ 5-7% ਖੇਤਾਂ ਵਿੱਚ ਬੌਣੇਪਣ ਦੇ ਲੱਛਣ ਦੇਖੇ ਗਏ। ਪ੍ਰਭਾਵਿਤ ਖੇਤਰਾਂ ਵਿੱਚ ਮਧਰੇ ਰਹਿ ਗਏ ਬੂਟੇ ਦੀ ਗਿਣਤੀ 1 ਤੋਂ 6% ਤੱਕ ਸਨ। ਡਾ. ਢੱਟ ਨੇ ਦੱਸਿਆ ਕਿ ਕੁਝ ਇਲਾਕਿਆਂ ਵਿੱਚ ਬਿਮਾਰੀ ਦਾ ਅਸਰ ਹੋਰ ਵੀ ਦੇਖਣ ਨੂੰ ਮਿਲਿਆ ਹੈ।

ਪਲਾਂਟ ਪੈਥੋਲੋਜੀ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਵਿਭਾਗ ਦੇ ਵਿਗਿਆਨੀ ਸਰਗਰਮੀ ਨਾਲ ਉਨ੍ਹਾਂ ਖੇਤਰਾਂ ਦਾ ਸਰਵੇਖਣ ਕਰ ਰਹੇ ਹਨ, ਜਿੱਥੇ ਪਿਛਲੇ ਸਾਲ ਇਹ ਬਿਮਾਰੀ ਦੇਖੀ ਗਈ ਸੀ। ਉਹ ਵਾਇਰਸ ਦੀ ਕਿਸੇ ਵੀ ਲੁਕਵੀਂ ਲਾਗ ਦਾ ਪਤਾ ਲਗਾਉਣ ਲਈ ਝੋਨੇ ਦੇ ਖੇਤਾਂ ਤੋਂ ਨਮੂਨੇ ਇਕੱਠੇ ਕਰ ਰਹੇ ਹਨ।

ਇਹ ਵੀ ਪੜ੍ਹੋ : ਝੋਨੇ ਦੇ ਖੇਤ ਵਿੱਚ ਅਜ਼ੋਲਾ ਤਿਆਰ ਕਰਨ ਦਾ ਵਧੀਆ ਤਰੀਕਾ

ਡਾ. ਸੰਧੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਉਂਕਿ ਇਹ ਬਿਮਾਰੀ ਵਾਇਰਸ ਕਾਰਨ ਹੁੰਦੀ ਹੈ, ਇਸ ਲਈ ਇਸਦੀ ਰੋਕਥਾਮ ਲਈ ਕਿਸੇ ਸਿੱਧੇ ਰਸਾਇਣਕ ਢੰਗ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ। ਵਾਇਰਸ ਇੱਕ ਛੋਟੇ ਕੀੜੇ ਦੁਆਰਾ ਫੈਲਦਾ ਹੈ ਜਿਸਨੂੰ ਚਿੱਟੇ-ਪਿੱਠ ਵਾਲੇ ਟਿੱਡੇ ਕਹਿੰਦੇ ਹਨ, ਅਤੇ ਇਸ ਕੀੜੇ ਦੀ ਮੌਜੂਦਗੀ ਲਈ ਝੋਨੇ ਦੇ ਬੂਟਿਆਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।

ਇਸ ਸਬੰਧੀ ਹੋਰ ਗੱਲਬਾਤ ਕਰਦਿਆਂ ਪ੍ਰਮੁੱਖ ਕੀਟ-ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਚਿੱਟੀ ਪਿੱਠ ਵਾਲੀ ਟਿੱਡੀ ਦੀ ਰੋਕਥਾਮ ਝੋਨੇ ਦੇ ਖੇਤ ਵਿੱਚੋਂ ਹੀ ਸ਼ੁਰੂ ਕਰ ਦੇਣ। ਇਸ ਲਈ, ਖੇਤ ਵਿੱਚ ਕੁਝ ਪੌਦਿਆਂ ਨੂੰ 2-3 ਵਾਰ ਥੋੜਾ ਜਿਹਾ ਝੁਕਾਓ ਅਤੇ ਜੇਕਰ ਇਸ ਕੀੜੇ ਦੇ ਬੱਚੇ ਜਾਂ ਬਾਲਗ ਪਾਣੀ 'ਤੇ ਤੈਰਦੇ ਹੋਏ ਦਿਖਾਈ ਦੇਣ, ਤਾਂ ਇਸ ਦੇ ਪ੍ਰਭਾਵਸ਼ਾਲੀ ਨਿਯੰਤਰਣ ਲਈ, 94 ਮਿ.ਲੀ ਪੈਕਸਾਲੋਨ 10 ਐੱਸ ਸੀ (ਟ੍ਰਾਈਫਲੂਮੇਜੋਪਾਇਰੀਮ) ਜਾਂ 80 ਗ੍ਰਾਮ ਓਸੀਨ/ਟੋਕਨ/ਡੋਮਿਨੈਂਟ 20 ਐਸਜੀ (ਡਾਇਨੋਟੇਫੁਰਾਨ) ਜਾਂ 120 ਗ੍ਰਾਮ ਚੈਸ 50 ਡਬਲਯੂਜੀ (ਪਾਈਮੇਟ੍ਰੋਜੀਨ) ਜਾਂ 300 ਮਿ.ਲੀ. ਇਮੈਜਿਨ 10 (ਫਲੂਪੀਰੀਮਿਨ) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: PAU appeals to farmers to be aware of Paddy Dwarfing Disease

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters