ਜੀਵਨਾਸਕਾਂ ਦੀ ਵਿਆਪਕ ਵਰਤੋਂ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਹਾਨੀਕਾਰਕ ਪ੍ਰਭਾਵ ਪਾਉਂਦੀ ਹੈ। ਇਹਨਾਂ ਹਾਨੀਕਾਰਕ ਪ੍ਰਭਾਵਾਂ ਵਿੱਚੋਂ ਮਨੁੱਖੀ ਸਿਹਤ ਸਮੱੱਸਿਆਵਾਂ ਮੁੱੱਖ ਹਨ। ਇਹ ਦੁਸ਼ਪ੍ਰਭਾਵ ਕੀਟਨਾਸ਼ਕਾਂ ਨੂੰ ਵਰਤੋਂ ਲਈ ਮਿਲਾਉਂਦੇ ਸਮੇਂ, ਸਪਰੇ ਕਰਦੇ ਸਮੇਂ ਜਾਂ ਵਰਤੋਂ ਵਾਲੇ ਖੇਤਾਂ ਵਿੱਚ ਭੋਜਨ ਖਾਣ ਵੇਲੇ, ਅਤੇ ਹਵਾ ਜਾਂ ਪਾਣੀ ਵਿਚ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਨਾਲ ਸਰੀਰਕ ਸੰਪਰਕ ਹੋਣ ਤੇ ਹੁੰਦੇ ਹਨ।
ਜੀਵਨਾਸ਼ਕ ਚਾਰ ਤਰੀਕਿਆਂ ਨਾਲ ਸਰੀਰ ਵਿਚ ਦਾਖਲ ਹੋ ਸਕਦੇ ਹਨ: ਚਮੜੀ, ਮੂੰਹ, ਅੱਖਾਂ ਅਤੇ ਸਾਹ ਰਾਹੀਂ। ਕੀਟਨਾਸ਼ਕਾਂ ਦਾ ਪ੍ਰਭਾਵ, ਉਸ ਦੀ ਮਨੁੱਖੀ ਸਰੀਰ ਵਿੱਚ ਦਾਖਲ ਹੋ ਰਹੀ ਮਾਤਰਾ ਅਤੇ ਸੰਪਰਕ ਸਮੇਂ ਦੀ ਲੰਬਾਈ ਤੇ ਨਿਰਭਰ ਕਰਦਾ ਹੈ। ਖੇਤੀ ਵਿੱਚ ਵਰਤੇ ਜਾਣ ਵਾਲੇ ਸਾਰੇ ਰਸਾਇਣ ਆਮ ਜ਼ਹਿਰੀਲੇ ਹੀ ਹੁੰਦੇ ਹਨ, ਇਸ ਕਰਕੇ ਇਹਨਾਂ ਨਾਲ ਕੰਮ ਕਰਦੇ ਹੋਏ ਜਾਂ ਵਰਤੋਂ ਵੇਲੇ ਸਾਵਧਾਨੀਆਂ ਦੀ ਪਾਲਣਾ ਕਰਨ ਨਾਲ ਸਿਹਤ ਸੰਬੰਧੀ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ। ਖੇਤੀ ਰਸਾਇਣਾਂ ਦੇ ਸੰਭਾਵਿਤ ਖਤਰਿਆਂ ਨੂੰ ਘਟਾਉਣ ਲਈ ਵਰਤੋਂ ਕਰਨ ਵਾਲੇ ਕਿਸਾਨਾਂ ਅਤੇ ਕਾਮਿਆਂ ਨੂੰ ਲਾਜ਼ਮੀ ਤੌਰ ਤੇ ਨਿੱਜੀ ਸੁਰੱੱਖਿਆ ਉਪਕਰਣ (ਸਰੀਰਕ ਸੁਰÇੱਖਆ ਕਵਰ/ਕਪੜੇ)/ ਪੀ.ਪੀ.ਈ. ਵਰਤਣੇ ਚਾਹੀਦੇ ਹਨ ਜੋ ਕਿ ਸਰੀਰ ਨੂੰ ਖੇਤੀ ਰਸਾਇਣਾਂ ਦੇ ਸੰਪਰਕ ਤੋਂ ਕਾਫੀ ਹੱਦ ਤੱਕ ਘਟਾ ਕੇ ਦੁਸ਼ਪ੍ਰਭਾਵਾਂ ਦੀ ਸ਼ੰਭਾਵਨਾ ਨੂੰ ਘਟਾਉਂਦੇ ਹਨ।
ਜੀਵਨਾਸ਼ਕਾਂ ਨਾਲ ਸਰੀਰਕ-ਸੰਪਰਕ ਘਟਾਉਣ ਲਈ ਸੁਰੱੱਖਿਆ ਕੱਪੜੇ:
1.ਕਾਮਿਆਂ ਨੂੰ ਖੁੱਲੇ ਜਿਹੇ ਸਿੰਗਲ ਜਾਂ ਡਬਲ ਪੀਸ ਕੱੱਪੜੇ (ਜਿਹੜੇ ਪੂਰੇ ਸਰੀਰ ਨੂੰ, ਬਾਹਵਾਂ ਤੋਂ ਲੈ ਕੇ ਗਿੱੱਟਿਆਂ ਤੱਕ ਢੱਕੇ, ਭਾਵ ਕਵਰਆਲ) ਪਾਉਣੇ ਚਾਹੀਦੇ ਹਨ। ਜੇਬਾਂ ਵਗੈਰਾ ਵਰਗੀਆਂ ਖੁੱਲਣ ਵਾਲੀਆਂ ਜਗ੍ਹਾ ਇਹੋ ਜਿਹੇ ਕੱੱਪੜਿਆਂ ਵਿੱਚ ਘੱਟ ਤੋਂ ਘੱਟ ਹੋਣੀਆਂ ਚਾਹੀਦੀਆਂ ਹਨ। ਕਮੀਜ਼ ਨੂੰ ਪੈਂਟ ਵਿੱਚ ਟੁੱਕਣ ਦੀ ਬਜਾਏ ਬਾਹਰ ਹੀ ਕਮਰ ਤੋਂ ਹੇਠਾਂ ਤੱਕ ਫੈਲਾਉਣਾ ਚਾਹੀਦਾ ਹੈ। ਵਧੀਆ ਸੁਰੱੱਖਿਆ ਕੱਪੜੇ ਚੰਗੀ ਤਰ੍ਹਾਂ ਸਰੀਰ ਨੂੰ ਕੱਜਣ ਵਾਲੇ ਹੁੰਦੇ ਹਨ। ਇਹ ਸਿੰਗਲ ਵਰਤੋਂ ਜਾਂ ਦੁਬਾਰਾ ਵਰਤੋਂ ਕਰਨ ਵਾਲੇ ਵੀ ਹੋ ਸਕਦੇ ਹਨ। ਜੀਵਨਾਸ਼ਕ ਰਸਾਇਣ ਕੱਪੜੇ ਦੇ ਰੇਸ਼ਿਆਂ ਵਿਚ ਰਚ ਸਕਦੇ ਹਨ, ਇਸ ਕਰਕੇ ਬੁਣੇ ਹੋਏ ਫੈਬਰਿਕ ਦੀ ਤੁਲਣਾ ਚ ਬਿਨਾ ਬੁਣਿਆ, ਲੈਮੀਨੇਟਡ ਮਟੀਰੀਅਲ, ਆਦਿ ਜ਼ਿਆਦਾ ਸੁਰੱੱਖਿਆ ਪ੍ਰਦਾਨ ਕਰਦਾ ਹੈ। ਸੂਤੀ, ਸੂਤੀ-ਸਿੰਥੈਟਿਕ ਮਿਕਚਰ, ਡੈਨਿਮ ਜਾਂ ਬਿਨਾਂ ਬੁਣੇ ਹੋਏ ਫੈਬਰਿਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
2.ਨਿੱਜੀ ਸੁਰੱੱਖਿਆ ਉਪਕਰਣ ਜਾਂ ਪੀ.ਪੀ.ਈ. ਦੀ ਵਰਤੋਂ ਤੋਂ ਪਹਿਲਾਂ ਲੇਬਲ ਧਿਆਨ ਨਾਲ ਪੜ ਲਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਦੀ ਵਰਤੋਂ ਅਤੇ ਦੇਖਭਾਲ ਸਬੰਧਤ ਜ਼ਰੂਰੀ ਜਾਣਕਾਰੀ ਹਾਸਲ ਹੋ ਸਕੇ।
3.ਘੱਟ ਜ਼ਹਿਰੀਲੇ ਰਸਾਇਣਾਂ ਲਈ ਆਮ ਨਿਯਮਿਤ ਪੂਰਾ ਪਹਿਰਾਵਾ ਜਿਵੇਂ ਕਿ ਲੰਬੀ ਕਮੀਜ਼, ਪਤਲੂਨ/ ਪਜ਼ਾਮਾ, ਜ਼ੁਰਾਬਾਂ ਅਤੇ ਜੁੱਤੀਆਂ ਪਾਓ ਤਾਂ ਜੋ ਸਰੀਰ ਪੂਰਾ ਢੱੱਕਿਆ ਰਹੇ।
4.ਕੀਟਨਾਸ਼ਕਾਂ ਦੀ ਵਰਤੋਂ ਵਾਲੇ ਕੱੱਪੜੇ ਅਲੱਗ ਰਾਖਵੇਂ ਹੋਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਬਾਕੀ ਕੱਪੜਿਆਂ ਤੋਂ ਅਲੱਗ ਹੀ ਰੱਖੋ ਅਤੇ ਧੋਵੋ।
5.ਆਮ ਵਰਤੋਂ ਲਈ, ਸੂਤੀ ਕਵਰਆਲ ਦੀ ਵਰਤੋਂ ਕੀਤੀ ਜਾ ਸਕਦੀ ਹੈੈ ਜੋ ਕਿ ਆਰਾਮਦਾਇਕ, ਹਲਕੇ, ਮੁੜ ਵਰਤੋਂ ਯੋਗ ਅਤੇ ਕਿਫਾਇਤੀ ਹੁੰਦੇ ਹਨ, ਨਾਲ ਹੀ ਧੂੜ, ਦਾਣੇਦਾਰ ਕੀਟਨਾਸ਼ਕਾਂ ਦੇ ਚਮੜੀ ਨਾਲ ਸੰਪਰਕ ਨੂੰ ਵੀ ਘਟਾਉਂਦੇ ਹਨ। ਤਰਲ ਕੀਟਨਾਸ਼ਕਾਂ ਲਈ ਸੂਤੀ ਕਵਰਆਲ ਨਹੀਂ ਵਰਤਿਆ ਜਾਣਾ ਚਾਹੀਦਾ। ਚੰਗੀ ਤਰ੍ਹਾਂ ਧੋਣ ਉਪਰੰਤ ਸੂਤੀ ਕਵਰਆਲ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ।
ਐਪ੍ਰਨ:
1.ਸਪਰੇ ਉਪਕਰਣਾਂ ਦੀ ਸਾਫ-ਸਫਾਈ ਅਤੇ ਜੀਵਨਾਸ਼ਕਾਂ ਦੇ ਘੋਲ ਬਣਾਉਣ ਵੇਲੇ ਕਾਮਿਆਂ ਨੂੰ ਰਸਾਇਣ ਰੋਧਕ ਐਪ੍ਰਨ ਪਾਉਣਾ ਚਾਹੀਦਾ ਹੈ। ਐਪ੍ਰਨ ਤਰਲ ਰਸਾਇਣਾਂ ਦੇ ਛਿੱਟੇ ਤੋਂ ਬਚਾਉਂਦੇ ਹਨ। ਐਪ੍ਰਨ ਆਮ ਸੁਰੱੱਖਿਆ ਕੱਪੜਿਆਂ ਦੇ ਉੱਪਰ ਅਸਾਨੀ ਨਾਲ ਪਹਿਣੇ ਜਾ ਸਕਦੇ ਹਨ ਅਤੇ ਗਰਮ ਇਲਾਕਿਆਂ ਵਿੱਚ ਵੀ ਅਸਾਨੀ ਨਾਲ ਪਾਏ ਜਾ ਸਕਦੇ ਹਨ।
2.ਨਾਈਟਰਾਈਲ, ਬੁਟਾਈਲ਼ ਅਤੇ ਨੀਓਪਰੀਨ ਦੇ ਬਣੇ ਐਪ੍ਰਨ ਵਧੀਆ ਸੁਰੱੱਖਿਆ ਪ੍ਰਦਾਨ ਕਰਦੇ ਹਨ। ਪੀ ਵੀ ਸੀ ਅਤੇ ਕੁਦਰਤੀ ਰਬੜ ਦੇ ਸੁਰੱੱਖਿਆ ਉਪਕਰਣ ਵੀ ਮਾਰਕੀਟ Çੱਵਚ ਉਪਲਭਧ ਹਨ। ਐਪ੍ਰਨ ਰਸਾਇਣ-ਰੋਧਕ ਕੱਪੜੇ ਦੇ ਬਣੇ ਹੋਣੇ ਚਾਹੀਦੇ ਹਨ ਅਤੇ ਸਰੀਰ ਨੂੰ ਗੋਡਿਆਂ ਤੱਕ ਢੱੱਕਦੇ ਹੋਣ।
ਦਸਤਾਨੇ:
1.ਕੀਟਨਾਸ਼ਕਾਂ ਨਾਲ ਕੰਮ ਕਰਦੇ ਸਮੇਂ ਕੂਹਣੀ ਤੱਕ ਦੀ ਲੰਬਾਈ ਦੇ ਦਸਤਾਨੇ ਪਹਿਨੋ। ਇਸ ਨਾਂਲ ਸਪਰੇ ਕਰਨ ਵਾਲੇ ਕਾਮਿਆਂ ਦੇ ਗੁੱਟ ਦੀ ਸੁਰੱੱਖਿਆ ਹੋਣ ਦੇ ਨਾਲ ਨਾਲ, ਬਾਹਵਾਂ ਦਾ ਵੀ ਬਚਾਅ ਰਹਿੰਦਾ ਹੈ ਅਤੇ ਬਾਹਵਾਂ ਰਾਹੀਂ ਦਸਤਾਨਿਆਂ ਵਿਚ ਰਿਸਣ ਨੂੰਂ ਵੀ ਰੋਕਦੇ ਹਨ।
2.ਦਸਤਾਨੇ ਕੁਦਰਤੀ ਰਬੜ, ਨਾਈਟ੍ਰੀਲ, ਬੁਟੀਲ, ਨਿਓਪਰੀਨ, ਪੌਲੀਵਿਨਾਈਲ-ਕਲੋਰਾਈਡ, ਆਦਿ ਤੋਂ ਬਣੇ ਹੋ ਸਕਦੇ ਹਨ, ਪਰ ਸੂਤੀ, ਲੇਟੈਕਸ ਜਾਂ ਚਮੜੇ ਦੇ ਦਸਤਾਨੇ ਨਹੀਂ ਪਹਿਨਣੇ ਚਾਹੀਦੇ ਕਿੳਂਕਿ ਉਹ ਗਿੱਲੇ ਹੋ ਜਾਂਦੇ ਹਨ ਅਤੇ ਰਸਾਇਣ ਸੋਖ ਲੈਂਦੇ ਹਨ, ਇਸ ਲਈ ਇਹ ਸੁਰÇੱਖਅਤ ਨਹੀਂ ਹੁਂਦੇ।
3.ਦਸਤਾਨਿਆਂ ਨੂੰ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਯਕੀਨੀ ਬਣਾ ਲੳ ਕਿ ਇਹਨਾਂ ਵਿੱੱੱੱਚ ਕੋਈ ਛੇਕ ਵਗੈਰਾ ਨਹੀਂ ਹੋਣਾ ਚਾਹੀਦਾ ਹੈ।
4.ਬਿਨ੍ਹਾਂ ਲਾਈਨਿੰਗ ਵਾਲੇ ਦਸਤਾਨਿਆਂ ਨੂੰ ਤਰਜੀਹ ਦਿਓ ਕਿਓਂਕਿ ਪਰਤ ਵਿੱਚ ਜੀਵਨਾਸ਼ਕ ਜਜ਼ਬ ਹੋ ਸਕਦਾ ਹੈ।
5.ਛਿੜਕਾਅ ਤੋਂ ਬਾਅਦ ਦਸਤਾਨਿਆਂ ਨੂੰ ਚੰਗੀ ਤਰ੍ਹਾਂ ਸਾਬਣ ਅਤੇ ਪਾਣੀ ਨਾਲ ਧੋਣ ਤੋਂ ਬਾਅਦ ਹੀੇ ਹੱਥਾਂ ਤੋਂ ਉਤਾਰੋ, ਦਸਤਾਨੇ ਉਤਾਰਨ ਤੋਂ ਬਾਅਦ ਤੱਥਾਂ ਨੂੰ ਫੇਰ ਸਾਬਣ ਅਤੇ ਪਾਣੀ ਨਾਲ ਧੋਵੋ।
ਜੁੱੱਤੇ ਅਤੇ ਜੁਰਾਬਾਂ:
1.ਬਿਨਾਂ ਲਾਈਨਿੰਗ ਵਾਲੇ, ਵਾਟਰਪਰੂਫ ਬੂਟ ਪਹਿਨੋ ਜੋ ਕਿ ਗੋਡੇ ਤੱਕ ਪਹੁੰਚਣ, ਚਮੜੇ ਜਾਂ ਕੈਨਵਸ ਦੀਆਂ ਜੁੱਤੀਆਂ ਨੂੰ ਘੱਟ ਤਰਜੀਹ ਦਿਓ ਕਿਓਂਕਿ ਇਹਨਾਂ ਤੋਂ ਕੀਟਨਾਸ਼ਕਾਂ ਨੂੰ ਚੰਗੀ ਤਰ੍ਹਾਂ ਧੋਤਾ ਨਹੀਂ ਜਾ ਸਕਦਾ।
2.ਇਹ ਸੁਨਿਸ਼ਚਿਤ ਕਰੋ ਕਿ ਚੁਣੇ ਹੋਏ ਜੁੱਤੇ ਸਪਰੇਅ ਰਸਾਇਣਾਂ ਨੂੰ ਜ਼ਜ਼ਬ ਨਹੀਂ ਕਰਦੇ।
3.ਹਮੇਸ਼ਾਂ ਮੋਟੇ ਤਲੇ ਵਾਲੇ ਬੂਟ ਪਹਿਨਣੇ ਚਾਹੀਦੇ ਹਨ। ਨਾਈਟ੍ਰੀਲ ਅਤੇ ਬੁਟੀਲ ਬੂਟ ਸਭ ਤੋਂ ਵਧੀਆ ਸੁਰੱੱਖਿਆ ਦਿੰਦੇ ਹਨ।
4.ਜੇਕਰ ਰਸਾਇਣ-ਰੋਧਕ ਬੂਟ ਗਰਮ ਮੌਸਮ ਵਿੱਚ ਪਹਿਣਨੇ ਜ਼ਿਆਦਾ ਔਖੇ ਹੋਣ ਤਾਂ ਧੋਣਯੋਗ ਜੁੱਤੇ ਜਿਵੇਂ ਕਿ ਕੈਨਵਸ ਵਗੈਰਾ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਕੋਸ਼ਿਸ ਇਹ ਰਹੇ ਕਿ ਇਹ ਗਿੱਲੇ ਨਾ ਹੋਣ ਜਾਂ ਜ਼ਿਆਦਾ ਦੇਰ ਗਿੱਲੇ ਨਾ ਰਹਿਣ।
5.ਬੂਟਾਂ ਅਤੇ ਜੁਰਾਬਾਂ ਨੂੰ ਹਰੇਕ ਵਰਤੋਂ ਤੋਂ ਬਾਅਦ ਧੋ ਲੈਣਾ ਚਾਹੀਦਾ ਹੈ ਅਤੇ ਰਸਾਇਣਿਕ ਰਹਿਂਦ ਖੂੰਹਦ ਖਤਮ ਕਰਨ ਲਈ ਚੰਗੀ ਤਰ੍ਹਾਂ ਸੁਕਾਉਣਾ ਚਾਹੀਦਾ ਹੈ।
6.ਪੈਂਟ ਦੇ ਪਹੁੰਚੇ ਜੁੱਤਿਆਂ ਦੇ ਬਾਹਰ ਹੋਣੇ ਚਾਹੀਦੇ ਹਨ, ਅਸਥਾਈ ਤੌਰ ਤੇ ਪਹੁੰਚਿਆਂ ਨੂੰ ਸੀਲ਼ ਕਰਨ ਲਈ ਟੇਪ ਵਗੈਰਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਿਰ ਕਵਰ/ ਹੈਡ ਗੀਅਰ:
1.ਚੌੜੀ ਅਤੇ ਮੋਟੀ ਵਾਟਰਪਰੂਫ ਟੋਪੀ ਵਰਤਣੀ ਚਾਹੀਦੀ ਹੈ ਜੋ ਕਿ ਗਰਦਨ, ਅੱਖਾਂ ਅਤੇ ਚਿਹਰੇ ਦੀ ਵੀ ਰÇੱਖਆ ਕਰੇ। ਪਲਾਸਟਿਕ ਬੈਂਡ (ਟੋਪੀ ਨੂੰ ਬੰਨਣ ਲਈ) ਵਾਲੀਆਂ ਸਖਤ ਟੋਪੀਆਂ ਵੀ ਵਾਟਰਪਰੂਫ ਹੋਣ ਕਰਕੇ ਇੱਕ ਚੰਗੀ ਚੋਣ ਹਨ।
2.ਕੱਪੜੇ ਜਾਂ ਚਮੜੇ ਵਾਲੀਆਂ ਟੋਪੀਆਂ ਨਾ ਵਰਤੋ ਕਿਉਂਕਿ ਉਹ ਸਪਰੇ ਨਾਲ ਜ਼ਲਦੀ ਗਿੱਲ਼ੀਆਂ ਹੋ ਜਾਂਦੀਆਂ ਹਨ ਅਤੇ ਉਹਨਾਂ ਵਿੱਚੋਂ ਰਹਿੰਦਖੂਹੰਦ ਨੂੰ ਸਾਫ ਕਰਨਾ ਵੀ ਮੁਸ਼ਕਿਲ ਹੁੰਦਾ ਹੈ।
ਅੱਖਾਂ ਅਤੇ ਚਿਹਰੇ ਦੀ ਸੁਰੱੱਖਿਆ:
1.ਧੂੜ, ਤਰਲ, ਆਦਿ ਜੀਵਨਾਸ਼ਕਾਂ ਨਾਲ ਕੰਮ ਕਰਦੇ ਸਮੇਂ ਅੱਖਾਂ ਦੇ ਬਚਾਅ ਲਈ ਸੁਰੱੱਖਿਆ ਕਵਚ ਪਹਿਨੋ।
2.ਸੁਰੱੱਖਿਆ ਚਸ਼ਮੇ ਆਮ ਐਨਕਾਂ ਨਾਲੋਂ ਬਿਹਤਰ ਸੁਰੱੱਖਿਆ ਦਿੰਦੇ ਹਨ।
3.ਚਿਹਰੇ ਦੀਆਂ ਸ਼ੀਲਡਾਂ ਚਿਹਰੇ ਨੂੰ ਤਰਲ ਜੀਵਨਾਸ਼ਕਾਂ ਦੇ ਛਿੱੱਟਿਆਂ ਤੋਂ ਬਚਾਉਂਦੀਆਂ ਹਨ।
4.ਚਸ਼ਮੇ ਤੋਂ ਬਗੈਰ ਚਿਹਰੇ ਦੀ ਸ਼ੀਲਡ ਨਹੀਂ ਪਹਿਨਣੀ, ਇਸਦੀ ਵਰਤੋਂ ਉਦੋਂ ਕਰੋ ਜਦੋਂ ਰਸਾਇਣਾਂ ਦੇ ਛਿੱੱਟੇ ਪੈਣ ਦੀ ਸੰਭਾਵਨਾ ਹੋਵੇ।
5.ਜੀਵਨਾਸ਼ਕਾਂ ਦੀ ਵਰਤੋਂ ਕਰਦੇ ਸਮੇਂ ਕਾਂਟੈਕਟ ਲੈਂਸ ਪਾਉਣ ਤੋਂ ਪਰਹੇਜ਼ ਕਰੋ।
ਪੀ.ਪੀ.ਈ. ਦੀ ਸਾਂਭ-ਸੰਭਾਲ
ਰਸਾਇਣ ਰੋਧਕ ਉਪਕਰਣਾਂ/ ਵਸਤਾਂ ਦੀ ਸੰਭਾਲ ਹੇਠ ਦੱਸੇ ਅਨੁਸਾਰ ਕਰੋ:
1.ਜੀਵਨਾਸ਼ਕ ਨਾਲ ਦੂਸ਼ਿਤ ਹੋਏ ਕੱਪੜਿਆਂ ਨੂੰ ਪਰਿਵਾਰਿਕ ਲਾਂਡਰੀ ਤੋਂ ਅਲੱਗ ਧੋਣਾ ਚਾਹੀਦਾ ਹੈ।
2.ਇੱਕ ਸਮੇਂ ਤੇ ਕੁਝ ਕੁ ਚੀਜਾਂ ਨੂੰ ਹੀ ਧੋਵੋ ਤਾਂ ਜੋ ਉਹਨਾਂ ਲਈ ਪਾਣੀ ਦੀ ਬਹੁਤਾਤ ਹੋਵੇ।
3.ਵਾਸ਼ਿੰਗ ਮਸ਼ੀਨ ਵਿੱਚ ਧੋਣ ਲਈ ਹੈਵੀ ਡਿਊਟੀ ਅਤੇ ਗਰਮ ਪਾਣੀ ਦੀ ਵਰਤੋਂ ਕਰੋ, ਵਾਸ਼ਰ ਨੂੰ ਲੰਬੇ ਵਾਸ਼ ਚੱਕਰ ਦੋ ਵਾਰੀ ਧੋਣ ਦੇ ਚੱਕਰ ‘ਤੇ ਸੈੱਟ ਕਰੋ।
4.ਦਰਮਿਆਨੇ ਤੋਂ ਜ਼ਿਆਦਾ ਦੂਸ਼ਿਤ ਕੱਪੜਿਆਂ ਲਈ ਮਸ਼ੀਨ ਵਿੱਚ ਦੋ ਵਾਰ ਧੋਵੋ। ਬਹੁਤ ਜ਼ਿਆਦਾ ਦੂਸ਼ਿਤ ਪੀ.ਪੀ.ਈ. ਨੂੰ ਪਲਾਸਟਿਕ ਬੈਗ ਵਿੱਚ ਬੰਨ ਕੇ, ਲੇਬਲ ਕਰਕੇ, ਖਤਰਨਾਕ ਸ਼੍ਰੇਣੀ ਵਾਲੇ ਕੂੜੇਦਾਨ ਵਿੱਚ ਸੁੱਟ ਦਿੳ।
5.ਹੋਰ ਆਮ ਕੱਪੜਿਆਂ ਨੂੰ ਧੋਣ ਲਈ ਵਾਸ਼ਿੰਗ ਮਸ਼ੀਨ ਨੂੰ ਬਿਨਾਂ ਕੱਪੜੇ, ਸਿਰਫ ਡਿਟਰਜੈਂਟ ਅਤੇ ਗਰਮ ਪਾਣੀ ਦੀ ਵਰਤੋਂ ਕਰਦਿਆਂ ਪਹਿਲਾਂ ਸਾਫ ਕਰ ਲਵੋ।
6.ਧੋਤੇ ਹੋਏ ਕੱਪੜੇ ਸੂਰਜ ਦੀ ਰੌਸ਼ਨੀ ਅਤੇ ਤਾਜ਼ੀ ਹਵਾ ਵਿੱਚ ਸੁਕਾਓ ਤਾਂ ਜੋ ਕੀਟਨਾਸ਼ਕਾਂ ਦੀ ਰਹਿੰਦ-ਖੂਹੰਦ ਵੀ ਖਤਮ ਹੋ ਜਾਵੇ। ਜੇਕਰ ਹਵਾ Çੱਵਚ ਸੁਕਾਉਣ ਦਾ ਪ੍ਰਬੰਧ ਨਹੀਂ ਹੈ ਤਾਂ ਡਰਾਇਰ ਦੀ ਵਰਤੋਂ ਕਰੋ।
ਪੀ.ਪੀ.ਈ. ਦੀ ਵਰਤੋਂ ਵੇਲੇ ਸਾਵਧਾਨੀਆਂ
1.ਕੰਮ ਦੇ ਅਨਸਾਰ ਹੀ ਸੁਰੱੱਖਿਆ ਉਪਕਰਨਾਂ ਦੀ ਚੋਣ ਕਰੋ।
2.ਲੋੜੀਂਦੀ ਸੁਰੱੱਖਿਆ ਪ੍ਰਦਾਨ ਕਰਨ ਲਈ ਜ਼ਰੂਰਤ ਦੇ ਅਨੁਸਾਰ ਹੀ ਪੀ.ਪੀ.ਈ. ਦੀ ਵਰਤੋਂ ਕਰੋ, ਵਾਧੂ ਦੀ ਪੀ.ਪੀ.ਈ. ਨਹੀਂ ਪਹਿਨਣੀ ਚਾਹੀਦੀ।
3.ਜ਼ਿਆਦਾ ਗਰਮੀ ਦੌਰਾਨ ਵੱਧ ਤੋਂ ਵੱਧ ਪਾਣੀ ਪੀਓ। ਸੰਭਵ ਹੋਵੇ ਤਾਂ ਦਿਨ ਦੇ ਠੰਡੇ ਸਮੇਂ ਸਪਰੇ ਕਰੋ ਤਾਕਿ ਪੀ.ਪੀ.ਈ. ਦੀ ਵਰਤੋਂ ਸੁਖਾਲੀ ਰਹੇ।
4.ਸਪਰੇ ਦੌਰਾਨ ਕੁਝ-ਕੁਝ ਸਮੇਂ ਬਾਅਦ ਆਰਾਮ ਜ਼ਰੂਰ ਕਰਦੇ ਰਹੋ।
ਪੁਸ਼ਪਿੰਦਰ ਕੌਰ ਬਰਾੜ, ਸਮਿ੍ਰਤੀ ਸ਼ਰਮਾ ਅਤੇ ਪ੍ਰਦੀਪ ਕੁਮਾਰ ਛੁਨੇਜਾ
ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: Personal protective equipment must be used for physical safety during pesticide use