Hing Ki Kheti: ਅਜੋਕੇ ਸਮੇਂ ਵਿੱਚ ਲੋਕ ਘੱਟ ਨਿਵੇਸ਼ ਵਿੱਚ ਵਧੀਆ ਮੁਨਾਫ਼ਾ ਕਮਾਉਣ ਬਾਰੇ ਸੋਚਦੇ ਹਨ। ਬੇਸ਼ੱਕ ਉਹ ਆਮ ਜਨਤਾ ਹੋਵੇ ਜਾਂ ਫਿਰ ਸਾਡਾ ਅੰਨਦਾਤਾ। ਜੀ ਹਾਂ, ਅੱਜ ਦਾ ਕਿਸਾਨ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਨਵੇਕਲੀ ਖੇਤੀ ਵੱਲ ਨੂੰ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਬਾਜ਼ਾਰ ਦੀ ਡਿਮਾਂਡ ਮੁਤਾਬਕ ਫਸਲਾਂ ਦੀ ਚੋਣ ਕਰ ਰਿਹਾ ਹੈ।
ਜੇਕਰ ਤੁਸੀਂ ਵੀ ਇੱਕ ਕਿਸਾਨਾਂ ਹੋ ਅਤੇ ਮੁਨਾਫੇ ਵਾਲੀ ਖੇਤੀ ਕਰਨ ਬਾਰੇ ਸੋਚ ਰਹੇ ਹੋ ਤਾਂ ਹਿੰਗ ਦੀ ਕਾਸ਼ਤ ਤੁਹਾਡੇ ਲਈ ਵਧੀਆ ਵਿਕਲਪ ਸਾਬਿਤ ਹੋ ਸਕਦੀ ਹੈ। ਅੱਜ ਅਸੀਂ ਤੁਹਾਡੇ ਲਈ ਹਿੰਗ ਦੀ ਖੇਤੀ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ, ਜਿਸ ਨੂੰ ਆਪਣਾ ਕੇ ਤੁਸੀਂ ਵੀ ਚੰਗਾ ਲਾਹਾ ਲੈ ਸਕਦੇ ਹੋ।
ਸਵਾਦ ਵਧਾਉਣ ਲਈ ਭਾਰਤੀ ਪਕਵਾਨਾਂ ਵਿੱਚ ਹਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਦੇਸ਼ ਵਿੱਚ ਸ਼ਾਇਦ ਹੀ ਕੋਈ ਅਜਿਹੀ ਰਸੋਈ ਹੋਵੇਗੀ, ਜਿੱਥੇ ਭੋਜਨ ਬਣਾਉਣ ਵੇਲੇ ਹਿੰਗ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਜੇਕਰ ਦੇਖਿਆ ਜਾਵੇ ਤਾਂ ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਹਿੰਗ ਦੀ ਮੰਗ ਬਹੁਤ ਜ਼ਿਆਦਾ ਹੈ, ਜਿਸ ਕਾਰਨ ਕਿਸਾਨਾਂ ਦਾ ਝੁਕਾਅ ਵੀ ਹਿੰਗ ਦੀ ਕਾਸ਼ਤ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਦਰਅਸਲ, ਹਿੰਗ ਦੀ ਕਾਸ਼ਤ ਇੱਕ ਅਜਿਹੀ ਫਸਲ ਹੈ ਜੋ ਥੋੜ੍ਹੇ ਸਮੇਂ ਵਿੱਚ ਬਹੁਤ ਵਧੀਆ ਮੁਨਾਫਾ ਦਿੰਦੀ ਹੈ। ਜੇਕਰ ਤੁਸੀਂ ਵੀ ਥੋੜ੍ਹੇ ਸਮੇਂ ਵਿੱਚ ਹਿੰਗ ਦੀ ਖੇਤੀ ਤੋਂ ਆਪਣੀ ਆਮਦਨ ਵਧਾਉਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਹੀਂਗ ਦੀ ਖੇਤੀ ਨਾਲ ਜੁੜੀ ਕੁਝ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਹਾਂ।
ਹਿੰਗ ਦੀ ਖੇਤੀ ਮੁੱਖ ਤੋਰ `ਤੇ ਜੰਮੂ ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਥਾਵਾਂ `ਤੇ ਮੌਸਮ ਹਿੰਗ ਦੀ ਖੇਤੀ ਲਈ ਬਿਲਕੁਲ ਅਨੁਕੂਲ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ 'ਚ ਹਿੰਗ ਦੀਆਂ ਲਗਭਗ 130 ਕਿਸਮਾਂ ਪਾਈਆਂ ਜਾਂਦੀਆਂ ਹਨ, ਜੋ ਘੱਟ ਕੀਮਤ 'ਤੇ ਜ਼ਿਆਦਾ ਝਾੜ ਦੇਣ ਦੇ ਸਮਰੱਥ ਹਨ। ਪਰ ਭਾਰਤੀ ਜਲਵਾਯੂ ਅਨੁਸਾਰ ਹਿੰਗ ਦੀਆਂ 3 ਤੋਂ 4 ਕਿਸਮਾਂ ਹੀ ਢੁਕਵੀਆਂ ਹਨ, ਜਿਨ੍ਹਾਂ ਤੋਂ ਕਿਸਾਨਾਂ ਨੂੰ ਵਧੀਆ ਮੁਨਾਫ਼ਾ ਹੋ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਇਨ੍ਹਾਂ ਲਾਭਕਾਰੀ ਕਿਸਮਾਂ ਅਤੇ ਖੇਤੀ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਬਾਰੇ ਵਿਸਥਾਰ ਨਾਲ…
ਇਸ ਤਰ੍ਹਾਂ ਲਗਾਓ ਹਿੰਗ ਦਾ ਪੌਦਾ
ਜੇਕਰ ਤੁਸੀਂ ਹਿੰਗ ਦੀ ਕਾਸ਼ਤ ਤੋਂ ਚੰਗਾ ਝਾੜ ਲੈਣਾ ਚਾਹੁੰਦੇ ਹੋ, ਤਾਂ ਧਿਆਨ ਰੱਖੋ ਕਿ ਤੁਹਾਨੂੰ ਹਿੰਗ ਦਾ ਬੂਟਾ ਛਾਂ ਵਾਲੀ ਜਗ੍ਹਾ 'ਤੇ ਲਗਾਉਣਾ ਪਵੇਗਾ। ਇਸ ਤੋਂ ਇਲਾਵਾ ਚੰਗੀ ਤਰ੍ਹਾਂ ਵਧਣ ਲਈ ਠੰਡੇ ਮੌਸਮ ਵਾਲੀ ਜਗ੍ਹਾ 'ਤੇ ਹਿੰਗ ਦੇ ਪੌਦੇ ਲਗਾਓ। ਜੇਕਰ ਤੁਸੀਂ ਠੰਡੀ ਜਗ੍ਹਾ 'ਤੇ ਹਿੰਗ ਦੀ ਕਾਸ਼ਤ ਕਰਦੇ ਹੋ, ਤਾਂ ਤੁਹਾਨੂੰ ਤੇਜ਼ ਧੁੱਪ ਤੋਂ ਹਿੰਗ ਦੇ ਪੌਦੇ ਨੂੰ ਬਚਾਉਣ ਦੀ ਲੋੜ ਨਹੀਂ ਪਵੇਗੀ। ਸਾਡੇ ਦੇਸ਼ ਵਿੱਚ, ਹਿੰਗ ਦੀ ਕਾਸ਼ਤ ਜ਼ਿਆਦਾਤਰ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੁਆਰਾ ਕੀਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿੱਚ ਸਭ ਤੋਂ ਪਹਿਲਾਂ ਪਾਲਮਪੁਰ ਸਥਿਤ ਸੀ.ਐਸ.ਆਈ.ਆਰ ਸੰਸਥਾ ਵੱਲੋਂ ਵਿਕਸਤ ਖੇਤੀ ਤਕਨੀਕ ਦੀ ਮਦਦ ਨਾਲ ਹਿੰਗ ਦੀ ਖੇਤੀ ਸ਼ੁਰੂ ਕੀਤੀ ਗਈ ਸੀ।
ਇਹ ਵੀ ਪੜ੍ਹੋ : Bitter Gourd: ਕਰੇਲੇ ਨੇ ਬਦਲੀ ਕਈ ਕਿਸਾਨਾਂ ਦੀ ਜ਼ਿੰਦਗੀ, ਇੱਥੇ ਜਾਣੋ ਕਰੇਲੇ ਦੀ ਕਾਸ਼ਤ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ
ਇਸ ਤਰ੍ਹਾਂ ਨਿਕਲਦੀ ਹੈ ਹਿੰਗ
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਹਿੰਗ ਦੀ ਖੇਤੀ ਵੀ ਹੋਰ ਫਸਲਾਂ ਵਾਂਗ ਕੀਤੀ ਜਾਂਦੀ ਹੈ, ਤਾਂ ਆਓ ਤੁਹਾਨੂੰ ਦੱਸ ਦੇਈਏ ਕਿ ਹਿੰਗ ਨੂੰ ਇਸਦੇ ਪੌਦੇ ਦੀਆਂ ਜੜ੍ਹਾਂ ਤੋਂ ਕੱਢੇ ਗਏ ਰਸ ਤੋਂ ਤਿਆਰ ਕੀਤਾ ਜਾਂਦਾ ਹੈ। ਜਦੋਂ ਹੀਂਗ ਦੇ ਪੌਦਿਆਂ ਦੀਆਂ ਜੜ੍ਹਾਂ ਵਿੱਚੋਂ ਸਾਰਾ ਰਸ ਕੱਢ ਲਿਆ ਜਾਂਦਾ ਹੈ, ਤਾਂ ਉਸ ਗੱਮ ਨੂੰ ਸਟਾਰਚ ਨਾਲ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ ਅਤੇ ਛੋਟੇ ਟੁਕੜਿਆਂ ਵਿੱਚ ਵੱਖ ਕੀਤਾ ਜਾਂਦਾ ਹੈ ਅਤੇ ਫਿਰ ਹਿੰਗ ਤਿਆਰ ਕੀਤੀ ਜਾਂਦੀ ਹੈ।
ਹਿੰਗ ਦੀ ਕਾਸ਼ਤ
ਹਿੰਗ ਦੀ ਕਾਸ਼ਤ ਲਈ ਸਭ ਤੋਂ ਪਹਿਲਾਂ ਕੁਝ ਵਿਹਾਰਕ ਬੀਜ ਦੀ ਵਰਤੋਂ ਕਰਨੀ ਪਵੇਗੀ। ਇਸ ਲਈ ਚੰਗੀ ਤਰ੍ਹਾਂ ਨਿਕਾਸ ਵਾਲੀ ਮਿੱਟੀ ਜ਼ਰੂਰੀ ਹੈ। ਹਿੰਗ ਦੀ ਖੇਤੀ ਲਈ ਸੂਰਜ ਦੀ ਰੋਸ਼ਨੀ ਚੰਗੀ ਤਰ੍ਹਾਂ ਪੌਦਿਆਂ `ਤੇ ਪੈਣੀ ਚਾਹੀਦੀ ਹੈ ਤਾਂ ਜੋ ਪੌਦੇ ਚੰਗੀ ਤਰ੍ਹਾਂ ਉੱਗ ਸਕਣ। ਠੰਡੇ, ਨਮੀ ਵਾਲੀ ਸਥਿਤੀ `ਚ ਇਹ ਪੌਦਾ ਹੋਰ ਵੀ ਚੰਗੀ ਤਰ੍ਹਾਂ ਵਧਦਾ-ਫੁਲਦਾ ਹੈ। ਮਿੱਟੀ ਦੀ ਉਪਰਲੀ ਪਰਤ 'ਤੇ ਰੇਤ ਦੀ ਹਲਕੀ ਜਿਹੀ ਪਰਤ ਦੇ ਨਾਲ ਬੀਜ ਬੀਜੋ। ਬੀਜਾਂ ਨੂੰ 2 ਫੁੱਟ ਦੀ ਦੂਰੀ 'ਤੇ ਰੱਖੋ ਅਤੇ ਉਗਣ ਤੱਕ ਮੱਧਮ ਨਮੀ ਦਵੋ। ਇਸ ਤੋਂ ਬਾਅਦ ਜਦੋਂ ਮਿੱਟੀ ਸੁੱਕ ਜਾਂਦੀ ਹੈ ਤਾਂ ਪੌਦੇ ਨੂੰ ਹਲਕਾ-ਹਲਕਾ ਪਾਣੀ ਦਿਓ। ਪੌਦੇ ਆਮ ਤੌਰ 'ਤੇ ਕਈ ਫੁੱਟ ਉੱਚੇ ਹੋਣ ਤੋਂ ਬਾਅਦ ਸਵੈ-ਨਿਰਭਰ ਹੁੰਦੇ ਹਨ। ਕੁਝ ਖੇਤਰਾਂ 'ਚ ਇਹ ਪੌਦਾ ਬਿਨਾਂ ਬੀਜ ਦੇ ਆਪਣੇ ਆਪ ਹੀ ਉੱਗ ਜਾਂਦਾ ਹੈ। ਇਸ ਲਈ ਪਹਿਲਾਂ ਫੁੱਲਾਂ ਦੇ ਸਿਰਾਂ ਨੂੰ ਹਟਾਉਣਾ ਜਰੂਰੀ ਹੁੰਦਾ ਹੈ।
ਲਾਗਤ ਅਤੇ ਮੁਨਾਫਾ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਿੰਗ ਦਾ ਬੂਟਾ 5 ਸਾਲਾਂ ਵਿੱਚ ਤਿਆਰ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਇੱਕ ਹੈਕਟੇਅਰ ਵਿੱਚ ਹਿੰਗ ਦੀ ਖੇਤੀ ਕਰਦੇ ਹੋ ਤਾਂ ਤੁਹਾਡੀ ਲਾਗਤ ਲਗਭਗ 3 ਲੱਖ ਰੁਪਏ ਪ੍ਰਤੀ ਹੈਕਟੇਅਰ ਆਉਂਦੀ ਹੈ, ਜੇਕਰ ਮੁਨਾਫ਼ੇ ਦੀ ਗੱਲ ਕਰੀਏ ਤਾਂ ਤੁਸੀਂ ਹਿੰਗ ਦੀ ਕਾਸ਼ਤ ਤੋਂ ਪ੍ਰਤੀ ਹੈਕਟੇਅਰ 10 ਲੱਖ ਰੁਪਏ ਤੱਕ ਦਾ ਮੁਨਾਫ਼ਾ ਪ੍ਰਾਪਤ ਕਰ ਸਕਦੇ ਹੋ। ਦਰਅਸਲ, ਭਾਰਤੀ ਬਾਜ਼ਾਰ ਵਿੱਚ ਇੱਕ ਕਿਲੋ ਹਿੰਗ ਦੀ ਕੀਮਤ ਲਗਭਗ 35,000 ਤੋਂ 40,000 ਰੁਪਏ ਹੈ।
Summary in English: Profitable Crop: Farmers earn better from Hing Kheti, complete information related to Hing Cultivation, know the cost and profit.