Bhindi Ki Kheti: ਭਿੰਡੀ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਦੀ ਪ੍ਰਮੁੱਖ ਫ਼ਸਲਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਭਿੰਡੀ ਦੀ ਸਭ ਤੋਂ ਵੱਧ ਕਾਸ਼ਤ ਕੀਤੀ ਜਾਂਦੀ ਹੈ। ਕਿਸਾਨ ਇਸਦੀ ਕਾਸ਼ਤ ਇੱਕ ਨਕਦੀ ਫਸਲ ਵਜੋਂ ਕਰਦੇ ਹਨ, ਇਸ ਤੋਂ ਇਲਾਵਾ ਲੋਕ ਆਪਣੇ ਘਰਾਂ ਦੇ ਆਲੇ ਦੁਆਲੇ ਬੈੱਡ ਬਣਾ ਕੇ ਆਪਣੀ ਵਰਤੋਂ ਲਈ ਵੀ ਇਸ ਨੂੰ ਉਗਾਉਂਦੇ ਹਨ।
ਭਿੰਡੀ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜਿਵੇਂ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਏ, ਬੀ ਅਤੇ ਸੀ, ਜੋ ਮਨੁੱਖੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸਾਨਾਂ ਨੂੰ ਬਰਸਾਤ ਦੇ ਮੌਸਮ ਵਿੱਚ ਭਿੰਡੀ ਦੀ ਕਾਸ਼ਤ ਕਿਵੇਂ ਕਰਨੀ ਚਾਹੀਦੀ ਹੈ ਅਤੇ ਇਸ ਦੀ ਕਿਹੜੀ ਕਿਸਮ ਬੀਜਣੀ ਚਾਹੀਦੀ ਹੈ।
ਭਿੰਡੀ ਦੀ ਕਾਸ਼ਤ ਦਾ ਸਹੀ ਢੰਗ:
ਜ਼ਮੀਨ
ਜ਼ਮੀਨ ਭੁਰਭੁਰੀ, ਰੇਤਲੀ ਮੈਰਾ ਤੋ ਮੈਰਾ ਅਤੇ ਪੀ. ਐੱਚ. 6 ਤੋ 6.8 ਵਾਲੀ ਢੁਕਵੀਂ ਹੈ। ਬਿਜਾਈ ਪੱਧਰ ਜ਼ਮੀਨ ਤੇ ਕਰਨੀ ਚਾਹੀਦੀ ਹੈ।
ਕਿਸਮਾਂ
1. ਪੰਜਾਬ ਸੁਹਾਵਨੀ: ਇਸ ਕਿਸਮ ਦੇ ਫਲ ਗੂੜੇ ਹਰੇ, ਨਰਮ ਅਤੇ ਦਰਮਿਆਨੇ ਲੰਬੇ ਹੁੰਦੇ ਹਨ। ਇਸ ਦਾ ਐਸਤ ਝਾੜ 49 ਕੁਇੰਟਲ ਪ੍ਰਤੀ ਏਕੜ ਹੈ ਅਤੇ ਪੀਲੀਏ (ਵਿਸ਼ਾਨੂੰ ਰੋਗ) ਦੇ ਰੋਗ ਨੂੰ ਸਹਾਰ ਸਕਣ ਦੀ ਸਮਰੱਥਾ ਵੀ ਹੈ।
2. ਪੰਜਾਬ ਲਾਲੀਮਾ: ਇਸ ਕਿਸਮ ਦੇ ਫਲ ਲਾਲ ਰੰਗ ਦੇ ਅਤੇ ਲੰਮੇ ਹੁੰਦੇ ਹਨ। ਖਾਸ ਗਲ ਹੈ ਕਿ ਇਸ ਕਿਸਮ ਵਿੱਚ ਐੇਥੋਸਾਇਨਿਨ ਅਤੇ ਆਇਓਡੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹਨ। ਇਸ ਕਿਸਮ ਦਾ ਝਾੜ 50 ਕੁਇੱਟਲ ਪ੍ਰਤੀ ਏਕੜ ਹੈ ਅਤੇ ਪੀਲੀਏ ਰੋਗ (ਵਿਸ਼ਾਨੂੰ ਰੋਗ) ਲਈ ਸੀਹਣਸ਼ੀਲ ਹੈ।
3. ਕਾਸ਼ੀ ਅਗੇਤੀ: ਇਹ ਛੇਤੀ ਪੱਕਣ ਵਾਲੀ ਕਿਸਮ ਹੈ। ਇਸ ਦੇ ਪੌਦੇ ਦੀ ਉਚਾਈ 58-61 ਸੈਂਟੀਮੀਟਰ ਹੁੰਦੀ ਹੈ ਅਤੇ ਪ੍ਰਤੀ ਬੂਟਾ 9-10 ਫਲੀਆਂ ਪੈਦਾ ਹੁੰਦੀਆਂ ਹਨ। ਫਲੀ ਦਾ ਔਸਤ ਭਾਰ 9-10 ਗ੍ਰਾਮ ਹੁੰਦਾ ਹੈ। ਇਹ ਕਿਸਮ ਬਿਜਾਈ ਤੋਂ 60-63 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਨਾਲ ਕਿਸਾਨਾਂ ਨੂੰ 95-105 ਕੁਇੰਟਲ ਪ੍ਰਤੀ ਹੈਕਟੇਅਰ ਉਤਪਾਦਨ ਮਿਲਦਾ ਹੈ। ਇਹ ਕਿਸਮ ਉੱਤਰ ਪ੍ਰਦੇਸ਼, ਪੰਜਾਬ, ਬਿਹਾਰ ਅਤੇ ਝਾਰਖੰਡ ਲਈ ਜਾਰੀ ਕੀਤੀ ਗਈ ਹੈ।
4. ਕਾਸ਼ੀ ਮੰਗਲੀ: ਕਾਸ਼ੀ ਮੰਗਲੀ ਕਿਸਮ ਨੂੰ ਪੰਜਾਬ, ਯੂਪੀ, ਝਾਰਖੰਡ, ਛੱਤੀਸਗੜ੍ਹ, ਉੜੀਸਾ ਅਤੇ ਏਪੀ ਸੂਬਿਆਂ ਲਈ ਢੁਕਵਾਂ ਮੰਨਿਆ ਜਾਂਦਾ ਹੈ। ਇਸ ਦੇ ਪੌਦੇ 120-125 ਸੈਂਟੀਮੀਟਰ ਉੱਚੇ ਹੁੰਦੇ ਹਨ। ਭਿੰਡੀ ਦੀ ਇਸ ਕਿਸਮ ਵਿੱਚ ਬਿਜਾਈ ਤੋਂ 40 ਤੋਂ 42 ਦਿਨਾਂ ਬਾਅਦ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ। ਕਾਸ਼ੀ ਮੰਗਲੀ ਕਿਸਮ 130-150 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਦਿੰਦੀ ਹੈ।
5. ਕਾਸ਼ੀ ਮੋਹਿਨੀ: ਕਾਸ਼ੀ ਮੋਹਿਨੀ ਭਿੰਡੀ ਕਿਸਮ ਗਰਮੀਆਂ ਅਤੇ ਬਰਸਾਤ ਦੇ ਮੌਸਮ ਲਈ ਢੁਕਵੀਂ ਮੰਨੀ ਜਾਂਦੀ ਹੈ। ਇਸ ਦੇ ਪੌਦੇ 110-140 ਸੈਂਟੀਮੀਟਰ ਉੱਚੇ ਹੁੰਦੇ ਹਨ। ਇਹ ਕਿਸਮ ਬਰਸਾਤ ਦੇ ਮੌਸਮ ਵਿੱਚ 130-150 ਕੁਇੰਟਲ ਪ੍ਰਤੀ ਹੈਕਟੇਅਰ ਉਤਪਾਦਨ ਦਿੰਦੀ ਹੈ।
6. ਸੰਕਰ-ਕਾਸ਼ੀ ਭੈਰਵ: ਇਸ ਹਾਈਬ੍ਰਿਡ ਦੇ ਪੌਦੇ 2-3 ਸ਼ਾਖਾਵਾਂ ਵਾਲੇ ਦਰਮਿਆਨੇ ਲੰਬੇ ਹੁੰਦੇ ਹਨ। ਇਸ ਕਿਸਮ ਦਾ ਝਾੜ 200-220 ਕੁਇੰਟਲ ਪ੍ਰਤੀ ਹੈਕਟੇਅਰ ਹੈ। ਭਿੰਡੀ ਦੀ ਇਹ ਕਿਸਮ ਪੂਰੇ ਦੇਸ਼ ਲਈ ਢੁਕਵੀਂ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ: Punjab ਦੇ ਕੰਢੀ ਖੇਤਰ ਲਈ ਭੂਮੀ ਅਤੇ ਪਾਣੀ ਸੰਭਾਲ ਤਕਨੀਕਾਂ, ਇਨ੍ਹਾਂ 13 Techniques ਰਾਹੀਂ ਵਧਾਓ ਖੇਤੀ ਦੀ ਉਤਪਾਦਕਤਾ
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ
ਬਿਜਾਈ 4-6 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਜੂਲਾਈ ਤੱਕ ਕੀਤੀ ਜਾ ਸਕਦੀ ਹੈ। ਬੀਜ ਨੂੰ 24 ਘੰਟਿਆਂ ਲਈ ਪਾਣੀ ਵਿੱਚ ਭਿਉਣ ਨਾਲ ਫੁਟਰਾ ਚੰਗਾ ਹੂਦਾ ਹੈ।
ਫ਼ਾਸਲਾ
ਭਿੰਡੀ ਲਈ ਕਿਸਾਨ ਵੀਰ ਕਤਾਰ ਤੇ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟੇ ਤੋ ਬੂਟੇ ਦੀ ਦੂਰੀ 15 ਸੈਂਟੀਮੀਟਰ ਰੱਖਣ। ਬਰਸਾਤ ਰੁੱਤ ਲਈ ਫ਼ਾਸਲਾ ਥੋੜਾ ਵਧਾਉਣਾ ਲਾਹੇਮੰਦ ਹੈ।
ਖਾਦਾਂ
ਗਲੀ ਸੜੀ ਰੂੜੀ 15 ਤੋ 20 ਟਨ ਅਤੇ ਯੂਰੀਆ 80 ਕਿਲੋ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਗਈ ਹੈ। ਪੂਰੀ ਰੂੜੀ ਅਤੇ ਅੱਧੀ ਯੂਰੀਆ ਬਿਜਾਈ ਤੋ ਪਹਿਲਾਂ ਜ਼ਮੀਨ ਵਿੱਚ ਪਾਓ। ਅੱਧੀ ਯੂਰੀਆਂ ਦੀ ਰਹਿੰਦੀ ਕਿਸ਼ਤ ਪਹਿਲੀ ਤੁੜਾਈ ਤੋਂ ਬਾਅਦ ਪਾਓ।
ਤੁੜਾਈ
ਤੁੜਾਈ ਲਈ ਭਿੰਡੀ ਨਰਮ ਅਤੇ 10 ਸੈਂਟੀਮੀਟਰ ਲੰਬੀ ਚਾਹੀਦੀ ਹੈ। ਕਿਸਮ ਦੇ ਮੁਤਾਬਿਕ 10-12 ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ।
Summary in English: Profitable Farming: Cultivation of okra in rainy season, this variety yields 200 quintals per acre