1. Home
  2. ਖੇਤੀ ਬਾੜੀ

Profitable Farming: ‘ਪੀਲਾ ਸੋਨ੍ਹਾ” ਜਾਂ ਫਿਰ ਸੁਨਿਹਰੀ ਮਸਾਲਾ ਕਿਸਾਨਾਂ ਲਈ ਲਾਹੇਵੰਦ ਧੰਦਾ, ਇੱਕ ਏਕੜ 'ਚੋਂ ਢਾਈ ਤੋਂ ਤਿੰਨ ਲੱਖ ਰੁਪਏ ਦੀ Income

ਅੱਜ ਅਸੀਂ ਜਿਸ ਖੇਤੀ ਬਾਰੇ ਤੁਹਾਡੇ ਨਾਲ ਵਿਚਾਰ ਸਾਂਝਾ ਕਰ ਰਹੇ ਹਾਂ ਉਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਪੈਦਾਵਾਰ ਵਿੱਚ 40 ਤੋਂ 45 ਹਜ਼ਾਰ ਇੱਕ ਏਕੜ ਦਾ ਖਰਚਾ ਆਉਂਦਾ ਹੈ। ਪਰ ਇੱਕ ਏਕੜ ਵਿਚੋਂ ਕਿਸਾਨਾਂ ਨੂੰ 110 ਤੋਂ 120 ਕੁਇੰਟਲ ਦੀ ਪੈਦਾਵਾਰ ਹੋ ਜਾਂਦੀ ਹੈ। ਜੇਕਰ ਮੁਨਾਫ਼ੇ ਦੀ ਗੱਲ ਕਰੀਏ ਤਾਂ ਖੁੱਲ੍ਹੀ ਮੰਡੀ ਵਿੱਚ ਵੇਚਣ ਉਪਰੰਤ ਇੱਕ ਏਕੜ ਤੋਂ ਇੱਕ ਲੱਖ ਤੋਂ ਸਵਾ ਲੱਖ ਰੁਪਏ ਤੱਕ ਆਮਦਨ ਦੇ ਦਿੰਦੀ ਹੈ। ਜੇਕਰ ਕਿਸਾਨ ਖੁੱਦ ਬਣਾ ਕੇ ਵੇਚਣ ਤਾਂ ਢਾਈ ਤੋਂ ਤਿੰਨ ਲੱਖ ਰੁਪਏ ਤੱਕ ਦੀ ਸ਼ੁੱਧ ਆਮਦਨ ਪ੍ਰਾਪਤ ਹੁੰਦੀ ਹੈ, ਆਓ ਜਾਣਦੇ ਹਾਂ ਇਸ ਖੇਤੀ ਬਾਰੇ ਵਿਸਥਾਰ ਨਾਲ।

Gurpreet Kaur Virk
Gurpreet Kaur Virk
ਪੀਲੇ ਸੋਨ੍ਹੇ ਦੀ ਖੇਤੀ ਤੋਂ ਕਮਾਓ ਲੱਖਾਂ ਰੁਪਏ

ਪੀਲੇ ਸੋਨ੍ਹੇ ਦੀ ਖੇਤੀ ਤੋਂ ਕਮਾਓ ਲੱਖਾਂ ਰੁਪਏ

Turmeric Farming: ਅਜੋਕੇ ਸਮੇਂ ਵਿੱਚ ਹਲਦੀ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ। ਹਲਦੀ ਦੀ ਮੰਗ ਵਧਣ ਦਾ ਇੱਕ ਮਹੱਤਵਪੂਰਨ ਕਾਰਨ ਬਿਮਾਰੀਆਂ ਦੇ ਇਲਾਜ ਵਿੱਚ ਇਸਦੀ ਵਰਤੋਂ ਹੈ। ਕੋਰੋਨਾ ਵਰਗੀ ਮਹਾਮਾਰੀ ਦੌਰਾਨ ਹਲਦੀ ਦੀ ਵਰਤੋਂ ਨਵੇਂ ਤਰੀਕਿਆਂ ਨਾਲ ਦੇਖਣ ਨੂੰ ਮਿਲੀ। ਟਰਮੈਰਿਕ ਲਾਤੇ (Turmeric Latte) ਯਾਨੀ ਹਲਦੀ ਦਾ ਦੁੱਧ ਖਪਤਕਾਰਾਂ ਦੁਆਰਾ ਮੰਗ ਕੀਤਾ ਗਿਆ ਇੱਕ ਨਵਾਂ ਢੰਗ ਸੀ।

ਦਸ ਦੇਈਏ ਕਿ ਹੁਣ ਸਟਾਰਬਕਸ (Starbucks) ਵਰਗੇ ਵੱਡੇ ਅਮਰੀਕੀ ਕੌਫੀ ਵਿਕਰੇਤਾ ਵੀ ਹਲਦੀ ਵਾਲਾ ਦੁੱਧ (Golden Turmeric Latte) ਵੇਚਦੇ ਹਨ। ਹਲਦੀ ਦੇ ਲੱਡੂ, ਕੱਚੀ ਹਲਦੀ ਦਾ ਅਚਾਰ, ਹਲਦੀ ਦੇ ਟੁੱਥਪੇਸਟ ਆਦਿ ਦੇ ਰੂਪ ਵਿੱਚ ਹਲਦੀ ਦੀ ਖਪਤ ਲਗਾਤਾਰ ਵਧ ਰਹੀ ਹੈ।

ਹਲਦੀ, ਜਿਸ ਨੂੰ 'ਪੀਲਾ ਸੋਨ੍ਹਾ' ਜਾਂ ਸੁਨਹਿਰੀ ਮਸਾਲਾ ਵੀ ਕਿਹਾ ਜਾਂਦਾ ਹੈ, ਭਾਰਤੀ ਖੇਤਰ ਵਿੱਚ ਪੈਦਾ ਹੋਣ ਵਾਲਾ ਇੱਕ ਅਹਿਮ ਖਾਦ ਪਦਾਰਥ ਹੈ। ਦੱਖਣੀ ਏਸ਼ੀਆ, ਖਾਸ ਕਰਕੇ ਭਾਰਤ ਨੂੰ ਹਲਦੀ ਦਾ ਮੂਲ ਕੇਂਦਰ ਮੰਨਿਆ ਜਾਂਦਾ ਹੈ। ਭਾਰਤ ਦੁਨੀਆ ਦੀ 80 ਫੀਸਦੀ ਹਲਦੀ ਦਾ ਉਤਪਾਦਨ ਕਰਦਾ ਹੈ। ਭਾਰਤ ਵਿੱਚ ਪੈਦਾ ਹੋਣ ਵਾਲੀ ਹਲਦੀ ਦਾ 80 ਫੀਸਦੀ ਇਥੇ ਹੀ ਖਪਤ ਹੋ ਜਾਂਦਾ ਹੈ। ਜਦੋਂਕਿ ਬਾਕੀ 20 ਫੀਸਦੀ ਨਿਰਯਾਤ ਕੀਤਾ ਜਾਂਦਾ ਹੈ, ਜੋ ਕੁੱਲ ਵਿਸ਼ਵ ਨਿਰਯਾਤ ਦਾ 67 ਫੀਸਦੀ ਹੈ। ਦੱਸ ਦੇਈਏ ਕਿ ਇਰਾਨ, ਮੋਰੋਕੋ, ਯੂ.ਏ.ਈ. ਅਤੇ ਅਮਰੀਕਾ ਭਾਰਤੀ ਹਲਦੀ ਦੇ ਅੰਤਰਰਾਸ਼ਟਰੀ ਬਾਜ਼ਾਰ ਹਨ।

ਦੱਖਣੀ ਭਾਰਤ ਵਿੱਚ ਸਭ ਤੋਂ ਵੱਧ ਪੈਦਾਵਾਰ

ਭਾਰਤ ਵਿੱਚ ਸਭ ਤੋਂ ਵੱਧ ਹਲਦੀ ਦੱਖਣੀ ਭਾਰਤ ਵਿੱਚ ਪੈਦਾ ਹੁੰਦੀ ਹੈ। ਦੱਖਣੀ ਭਾਰਤ ਦੇ ਸੂਬੇ ਜਿਵੇਂ ਕਿ ਤੇਲੰਗਾਨਾ (1.26 ਲੱਖ ਕਿਲੇ), ਕਰਨਾਟਕਾ (0.61 ਲੱਖ ਕਿਲੇ), ਤਾਮਿਲਨਾਡੂ (0.54 ਲੱਖ ਕਿਲੇ), ਆਂਧਰਾ ਪ੍ਰਦੇਸ਼ (0.48 ਲੱਖ ਕਿਲੇ ) ਅਤੇ ਪੂਰਬੀ ਪ੍ਰਾਂਤ ਪੱਛਮੀ ਬੰਗਾਲ (0.44 ਲੱਖ ਕਿਲੇ) ਅਤੇ ਸਿੱਕਮ ਵਿੱਚ ਵਧੀਆ ਕਿਸਮ ਦੀ ਹਲਦੀ ਪੈਦਾ ਹੁੰਦੀ ਹੈ।

ਪੰਜਾਬ ਵਿੱਚ ਹਲਦੀ ਦੀ ਕਾਸ਼ਤ

ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਹਲਦੀ ਦੀ ਚੰਗੀ ਪੈਦਾਵਾਰ ਹੋ ਰਹੀ ਹੈ। ਪਰ ਦੱਖਣੀ ਭਾਰਤ ਦੇ ਮੁਕਾਬਲੇ ਪੰਜਾਬ ਵਿੱਚ ਹਲਦੀ ਦੀ ਪੈਦਾਵਾਰ ਨਾਮਾਤਰ ਹੈ। ਦੱਖਣੀ ਭਾਰਤ ਦੀਆਂ ਮੰਡੀਆਂ ਜਿਵੇਂ ਕਿ ਅਰੋਡ (ਤਾਮਿਲਨਾਡੂ) ਅਤੇ ਨਿਜ਼ਾਮਾਬਾਦ (ਤੇਲੰਗਾਨਾ) ਤੋਂ ਹਲਦੀ ਪੰਜਾਬ ਵਿੱਚ ਨਿਰਯਾਤ ਕੀਤੀ ਜਾਂਦੀ ਹੈ। ਪੰਜਾਬ ਵਿੱਚ ਹਲਦੀ ਦੀ ਗੁਣਵੱਤਾ ਤਹਿ ਕਰਨ ਵਾਲਾ ਕੁਰਕੁਮਿਨ ਘੱਟ ਪਾਇਆ ਜਾਂਦਾ ਹੈ। ਇੱਥੇ ਔਸਤਨ 2.5 ਤੋਂ 3.5 ਪ੍ਰਤੀਸ਼ਤ ਤੱਕ ਕੁਰਕੁਮਿਨ ਪਾਇਆ ਜਾਂਦਾ ਹੈ। ਜੋ ਕਿ ਭਾਰਤੀ ਖਾਦ ਕਾਨੂੰਨ ਦੇ ਮੁਤਾਬਿਕ ਠੀਕ ਮੰਨਿਆਂ ਗਿਆ ਹੈ।

ਹਲਦੀ ਵਿੱਚ ਮਿਲਾਵਟ

ਮੁਨਾਫਾਖੋਰ ਆਪਣੀ ਆਮਦਨ ਨੂੰ ਵਧਾਉਣ ਲਈ ਖੁੱਲ੍ਹੇ ਵਿੱਚ ਮਿਲਣ ਵਾਲੀ ਹਲਦੀ ਵਿੱਚ ਕਈ ਵਾਰ ਮਿਲਾਵਟ ਕਰਦੇ ਹਨ। ਹਲਦੀ ਵਿੱਚ ਪੀਲਾ ਰੰਗ, ਚੌਲਾਂ ਦੇ ਟੋਟੇ ਅਤੇ ਬੇਹੀਆਂ ਰੋਟੀਆਂ ਦੀ ਮਿਲਾਵਟ ਆਮ ਹੈ। ਚੋਲਾਂ ਦੇ ਟੋਟੇ ਦੀ ਮਿਲਾਵਿਟ (ਕਈ ਵਾਰ 30 ਪ੍ਰਤੀਸ਼ਤ ਤੱਕ) ਤੋਂ ਬਾਅਦ ਹਲਦੀ ਪਾਊਡਰ ਵਿੱਚ ਹਾਨੀਕਾਰਕ ਪੀਲੇ ਰੰਗ ਨੂੰ ਮਿਲਾ ਕੇ ਬਜਾਰ ਵਿੱਚ ਵੇਚਿਆ ਜਾਂਦਾ ਹੈ। ਵੇਖਣ ਵਿੱਚ ਜੋ ਹਲਦੀ ਜਿਆਦਾ ਪੀਲੀ ਹੈ ਉਸ ਵਿੱਚ ਕੁਰਕਿਮਨ ਘੱਟ ਹੁੰਦਾ ਹੈ ਅਤੇ ਜੋ ਹਲਦੀ ਪਾਊਡਰ ਵੇਖਣ ਵਿੱਚ ਸੰਤਰੀ ਰੰਗ ਹੁੰਦਾ ਹੈ ਉਸ ਵਿੱਚ ਕੁਰਕਿਮਨ ਠੀਕ ਮਾਤਰਾ ਵਿੱਚ ਹੁੰਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ Good News, ਇਸ ਘਾਹ ਦੀ ਕਾਸ਼ਤ ਕਰਕੇ ਕਿਸਾਨ ਬਣੇਗਾ Millionair, ਜਾਣੋ ਕਿਵੇਂ?

10 ਮਹੀਨੇ ਵਿੱਚ ਤਿਆਰ ਹੋਣ ਵਾਲੀ ਫਸਲ

ਜਾਣਕਾਰੀ ਲਈ ਦੱਸ ਦੇਈਏ ਕਿ ਹਲਦੀ 10 ਮਹੀਨੇ ਵਿੱਚ ਤਿਆਰ ਹੋਣ ਵਾਲੀ ਫਸਲ ਹੈ। ਪੰਜਾਬ ਵਿੱਚ ਇਸ ਦੀ ਬਿਜਾਈ ਮਾਰਚ ਅਖ਼ੀਰ ਤੋਂ ਲੈ ਕੇ ਅਪ੍ਰੈਲ ਅਖ਼ੀਰ ਤੱਕ ਕੀਤੀ ਜਾਂਦੀ ਹੈ। ਪੰਜਾਬ ਹਲਦੀ-1 ਅਤੇ ਪੰਜਾਬ ਹਲਦੀ-2 (ਕਰਕੁਮਿਨ >3%) ਕਿਸਮਾਂ ਕਾਫੀ ਪ੍ਰਚੱਲਿਤ ਹਨ। ਇਹ ਕਿਸਮਾਂ ਹਲਦੀ ਦੇ ਕਿਸਾਨਾਂ ਜਾਂ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਜਾਂਦੀਆਂ ਹਨ। 6 ਤੋਂ 7 ਕੁਇੰਟਲ ਗੰਢੀਆਂ ਇੱਕ ਏਕੜ ਦੀ ਬਿਜਾਈ ਲਈ ਕਾਫੀ ਹਨ। 40 ਤੋਂ 50 ਰੁਪਏ ਕਿਲੋ ਦੇ ਹਿਸਾਬ ਨਾਲ ਗੰਢੀਆਂ ਦਾ ਬੀਜ ਮਿਲ ਜਾਂਦਾ ਹੈ। ਹਲਦੀ ਦੀ ਬਿਜਾਈ ਵੱਟਾਂ 'ਤੇ ਕੀਤੀ ਜਾਂਦੀ ਹੈ। 

ਹਲਦੀ ਦੀ ਪੈਦਾਵਾਰ

ਹਲਦੀ ਦੀ ਪੈਦਾਵਾਰ ਵਿੱਚ 40 ਤੋਂ 45 ਹਜ਼ਾਰ ਇੱਕ ਏਕੜ ਦਾ ਖਰਚਾ ਆ ਜਾਂਦਾ ਹੈ। ਸਭ ਤੋਂ ਵੱਧ ਖਰਚਾ ਬੀਜ ਵਿੱਚ ਜਾਂਦਾ ਹੈ ਅਤੇ ਇਸ ਤੋਂ ਬਾਅਦ ਕਾਮਿਆਂ ਦੀ ਦਿਹਾੜੀ ਆਦਿ ਤੇ ਆਉਣ ਵਾਲੇ ਖਰਚੇ ਸਭ ਤੋਂ ਵੱਧ ਹਨ। ਇੱਕ ਏਕੜ ਵਿੱਚ 110 ਤੋਂ 120 ਕੁਇੰਟਲ ਕੱਚੀ ਹਲਦੀ ਦੀ ਪੈਦਾਵਾਰ ਹੋ ਜਾਂਦੀ ਹੈ। ਕੱਚੀ ਹਲਦੀ ਪ੍ਰੋਸੈਸਿੰਗ ਤੋਂ ਬਾਅਦ 12 ਤੋਂ 18 ਪ੍ਰਤੀਸ਼ਤ ਸੁਕੇ ਹਲਦੀ ਪਾਊਡਰ ਵਿੱਚ ਤਬਦੀਲ ਹੋ ਜਾਂਦੀ ਹੈ। 

ਮੁਨਾਫ਼ੇ ਵਾਲੀ ਖੇਤੀ 

ਜੇਕਰ ਮੁਨਾਫ਼ੇ ਦੀ ਗੱਲ ਕਰੀਏ ਤਾਂ ਖੁੱਲ੍ਹੀ ਮੰਡੀ ਵਿੱਚ ਵੇਚਣ ਉਪਰੰਤ ਇੱਕ ਏਕੜ ਹਲਦੀ ਇੱਕ ਲੱਖ ਤੋਂ ਸਵਾ ਲੱਖ ਰੁਪਏ ਤੱਕ ਆਮਦਨ ਦੇ ਦਿੰਦੀ ਹੈ ਪਰ ਜੇਕਰ ਕਿਸਾਨ ਖੁੱਦ ਹਲਦੀ ਪਾਊਡਰ ਬਣਾ ਕੇ ਵੇਚਣ ਤਾਂ ਢਾਈ ਤੋਂ ਤਿੰਨ ਲੱਖ ਰੁਪਏ ਤੱਕ ਆਮਦਨ ਪ੍ਰਤੀ ਏਕੜ ਕਮਾਂ ਲੈਂਦੇ ਹਨ। ਕਿਸਾਨ ਵੱਲੋਂ ਤਿਆਰ ਕੀਤਾ ਹਲਦੀ ਪਾਊਡਰ ਪੰਜਾਬ ਵਿੱਚ 200 ਤੋਂ 250/- ਰੁਪਏ ਕਿਲੋ ਨਾਲ ਵਿਕਦਾ ਹੈ ਅਤੇ ਜੇਕਰ ਹਲਦੀ ਦੀ ਪੈਦਾਵਾਰ ਕੁਦਰਤੀ ਤਰੀਕੇ ਨਾਲ ਕੀਤੀ ਗਈ ਹੋਵੇ ਤਾਂ 300 ਤੋਂ 350/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹਲਦੀ ਪਾਊਡਰ ਵਿਕ ਜਾਂਦਾ ਹੈ।  

ਇਹ ਵੀ ਪੜ੍ਹੋ: Coriander Varieties: ਧਨੀਏ ਦੀਆਂ ਇਹ Top 5 Improved Varieties ਦੇਣਗੀਆਂ ਘੱਟ ਲਾਗਤ 'ਤੇ ਬੰਪਰ ਪੈਦਾਵਾਰ, ਜਾਣੋ ਇਨ੍ਹਾਂ ਦੀਆਂ ਵਿਸ਼ੇਸ਼ਤਾਵਾਂ

ਪੀਲੇ ਸੋਨ੍ਹੇ ਦੀ ਖੇਤੀ ਤੋਂ ਕਮਾਓ ਲੱਖਾਂ ਰੁਪਏ

ਪੀਲੇ ਸੋਨ੍ਹੇ ਦੀ ਖੇਤੀ ਤੋਂ ਕਮਾਓ ਲੱਖਾਂ ਰੁਪਏ

ਹਲਦੀ ਦੀ ਪੁਟਾਈ

ਹਲਦੀ ਦੀ ਪੁਟਾਈ ਫ਼ਰਵਰੀ ਅਖ਼ੀਰ ਤੋਂ ਸ਼ੁਰੂ ਹੋ ਜਾਂਦੀ ਹੈ। ਜਦੋਂ ਹਲਦੀ ਦੇ ਪੱਤੇ ਪੀਲੇ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪੁਟਾਈ ਲਈ ਹਲਦੀ ਤਿਆਰ ਹੈ। ਪੁਟਾਈ ਕਰਕੇ ਗੰਢੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਜਾਂਦਾ ਹੈ। ਇੱਕ ਗੋਲਾ (ਬੱਲਬ) ਅਤੇ ਦੂਜਾ ਫਿੰਗਰਸ। ਗੁਣਵੱਤਾ ਦੇ ਪੈਮਾਨੇ ਤੇ ਫਿੰਗਰਸ ਵਿੱਚ ਕਰਕੁਮਿਨ ਜ਼ਿਆਦਾ ਪਾਇਆ ਜਾਂਦਾ ਹੈ। ਗੰਢੀਆਂ ਨੂੰ ਸਭ ਤੋਂ ਪਹਿਲਾਂ ਪਾਣੀ ਵਿੱਚ ਪਾ ਕੇ ਉਬਾਲਿਆ ਜਾਂਦਾ ਹੈ। ਉਬਾਲਣ ਤੋਂ ਬਾਅਦ ਗੰਢੀਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਗੰਢੀਆਂ ਦੀ ਖੁਰਦਦਾਰ ਸਤ੍ਹਾ ਉਤਾਰਨ ਲਈ ਇਸ ਨੂੰ ਪਾਲਿਸ਼ ਮਸ਼ੀਨ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਪੀਸ ਕੇ ਪਾਊਡਰ ਬਣਾ ਲਿਆ ਜਾਂਦਾ ਹੈ।

ਮੰਡੀਕਰਨ ਤੋਂ ਨਿਰਾਸ਼ਾ 

ਹਲਦੀ ਦੀ ਪੈਦਾਵਾਰ ਬਹੁਤ ਹੈ ਪਰ ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ ਤਾਂ ਕਿਸਾਨਾਂ ਨੂੰ ਕਾਫੀ ਵਾਰ ਨਿਰਾਸ਼ਾ ਮਿਲਦੀ ਹੈ। ਮੰਡੀ ਵਿੱਚ ਹਲਦੀ ਦੇ ਭਾਅ ਬਹੁਤ ਘੱਟ ਮਿਲਦੇ ਹਨ। ਇਸ ਲਈ ਕਿਸਾਨਾਂ ਨੂੰ ਨਵੇਂ ਢੰਗ ਨਾਲ ਮੰਡੀਕਰਨ ਕਰਨੀ ਪਵੇਗੀ। ਪੰਜਾਬ ਜਿੱਥੇ ਕਿ ਕੋਈ ਨਿਰਧਾਰਿਤ ਮੰਡੀ ਹਲਦੀ ਦੀ ਵਿਕਰੀ ਲਈ ਨਹੀਂ ਹੈ, ਇੱਥੇ ਕਿਸਾਨ ਆਪਣੇ ਢੰਗ ਨਾਲ ਸੁਚਾਰੂ ਮੰਡੀਕਰਨ ਕਰ ਸਕਦਾ ਹੈ।

ਇਹ ਵੀ ਪੜ੍ਹੋ: ਨਵੇਂ ਤਰੀਕੇ ਨਾਲ ਉਗਾਓ ਧਨੀਆ, ਦਿਨਾਂ ਵਿੱਚ ਬਣ ਜਾਓ ਲੱਖਪਤੀ

ਕੁਦਰਤੀ ਤੌਰ 'ਤੇ ਤਿਆਰ ਹਲਦੀ ਦੀ ਮੰਗ

ਕਿਸਾਨ ਹਲਦੀ ਨੂੰ ਸਿੱਧਾ ਮੰਡੀ ਵਿੱਚ ਵੇਚਣ ਨਾਲੋਂ ਖੁੱਦ ਹਲਦੀ ਦਾ ਪਾਊਡਰ ਤਿਆਰ ਕਰਕੇ ਮੰਡੀ ਵਿੱਚ ਵੇਚਣ। ਇਸ ਲਈ ਪੈਕਿੰਗ ਅਤੇ ਤਰ੍ਹਾਂ-ਤਰ੍ਹਾਂ ਦੇ ਪਦਾਰਥ ਬਣਾ ਕੇ ਵੇਚਣਾ ਲਾਭਕਾਰੀ ਹੈ। ਜਿਵੇਂ ਕਿ ਹਲਦੀ ਦੇ ਲੱਡੂ, ਕੱਚੀ ਹਲਦੀ ਦਾ ਆਚਾਰ, ਹਲਦੀ ਦੁੱਧ ਵਾਲਾ ਪਾਊਡਰ, ਜਿਸ ਨੂੰ ਬਣਾਉਣ ਦਾ ਤਰੀਕਾ www.cftri.com ਤੋਂ ਮਿਲ ਜਾਂਦਾ ਹੈ। ਕੁਦਰਤੀ ਤਰੀਕੇ ਨਾਲ ਤਿਆਰ ਕੀਤੀ ਹਲਦੀ ਦੀ ਖਪਤਕਾਰ ਮੰਡੀ ਵਿੱਚ ਕਾਫੀ ਮੰਗ ਹੈ।

ਇਸ ਤੋਂ ਇਲਾਵਾ ਪੰਜਾਬ ਨੂੰ ਹਲਦੀ ਵਿੱਚ ਆਤਮ ਨਿਰਭਰ ਬਣਾਉਣ ਲਈ ਕਿਸਾਨ ਘਰ ਦੀ ਖਪਤ ਜਿੰਨੀ ਹਲਦੀ ਘਰ ਵਿੱਚ ਹੀ ਉਗਾਉਣ। ਪੰਜ ਜੀਆਂ ਦੇ ਪਰਿਵਾਰ ਲਈ ਅੱਧੇ ਮਰਲੇ ਵਿੱਚ ਤਿਆਰ ਕੀਤੀ ਗਈ ਹਲਦੀ ਕਾਫੀ ਹੈ। ਇੱਥੇ ਇਹ ਗੱਲ ਸਪੱਸ਼ਟ ਹੈ ਕਿ ਜੇਕਰ ਹਲਦੀ ਦਾ ਸਹੀ ਮੰਡੀਕਰਨ ਕੀਤਾ ਜਾਵੇ ਤਾਂ ਕਿਸਾਨ ਚੰਗੀ ਆਮਦਨੀ ਕਰ ਸਕਦੇ ਹਨ ਅਤੇ ਖੇਤੀ ਵਿਭਿੰਨਤਾ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ।

Summary in English: Profitable Farming: Turmeric farming is a profitable business for farmers, income of lakhs in less time and less cost.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters