1. Home
  2. ਖੇਤੀ ਬਾੜੀ

ਝੋਨੇ ਦੀ ਸਿੱਧੀ ਬਿਜਾਈ ਵਿੱਚ ਖਾਦਾਂ ਦਾ ਸੁਚੱਜਾ ਪ੍ਰਬੰਧਨ

ਪੰਜਾਬ ਵਿੱਚ 2019-20 ਦੌਰਾਨ ਝੋਨੇ ਹੇਠ ਕੁੱਲ ਰਕਬਾ 31.42 ਲੱਖ ਹੈਕਟੇਅਰ ਸੀ, ਜਿਸ ਵਿੱਚੋਂ ਲਗਭਗ 5.2 ਲੱਖ ਹੈਕਟੇਅਰ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ। ਪੰਜਾਬ ਵਿੱਚ ਝੋਨੇ ਦੀ ਲੁਆਈ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਤੇ ਨਿਰਭਰ ਕਰਦੀ ਹੈ ਅਤੇ ਝੋਨੇ ਹੇਠਲੇ ਲਗਭਗ 30 ਲੱਖ ਹੈਕਟੇਅਰ ਰਕਬੇ ਲਈ 10 ਲੱਖ ਪ੍ਰਵਾਸੀ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ।

KJ Staff
KJ Staff
direct sowing of paddy

direct sowing of paddy

ਪੰਜਾਬ ਵਿੱਚ 2019-20 ਦੌਰਾਨ ਝੋਨੇ ਹੇਠ ਕੁੱਲ ਰਕਬਾ 31.42 ਲੱਖ ਹੈਕਟੇਅਰ ਸੀ, ਜਿਸ ਵਿੱਚੋਂ ਲਗਭਗ 5.2 ਲੱਖ ਹੈਕਟੇਅਰ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ। ਪੰਜਾਬ ਵਿੱਚ ਝੋਨੇ ਦੀ ਲੁਆਈ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਤੇ ਨਿਰਭਰ ਕਰਦੀ ਹੈ ਅਤੇ ਝੋਨੇ ਹੇਠਲੇ ਲਗਭਗ 30 ਲੱਖ ਹੈਕਟੇਅਰ ਰਕਬੇ ਲਈ 10 ਲੱਖ ਪ੍ਰਵਾਸੀ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ।

ਕੋਵਿਡ-19 ਦੇ ਕਾਰਨ ਹੋਈ ਤਾਲਾਬੰਦੀ ਦੇ ਦੌਰਾਨ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਪੰਜਾਬ ਤੌਂ ਬਾਹਰ ਆਪਣੇ ਘਰਾਂ ਨੂੰ ਚਲੇ ਗਏ, ਜਿਸ ਕਰਕੇ ਕਿਸਾਨਾਂ ਨੂੰ ਝੋਨੇ ਦੀ ਲੁਆਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਇਸੇ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਬਹੁਤ ਕਾਰਗਾਰ ਸਾਬਿਤ ਹੋਈ,

ਕਿਉਂਕਿ ਇਸ ਵਿਧੀ ਨਾਲ ਪਾਣੀ ਦੀ ਬੱਚਤ ਤੋਂ ਇਲਾਵਾ ਪਨੀਰੀ ਉਗਾਉਣ, ਢੋਆ-ਢੁਆਈ ਅਤੇ ਖੇਤ ਵਿੱਚ ਝੋਨੇ ਦੀ ਲੁਆਈ ਦਾ ਖਰਚਾ ਬਚਦਾ ਹੈ, ਜਿਸ ਕਰਕੇ ਕਿਸਾਨਾ ਦਾ ਰੁਝਾਨ ਝੋਨੇ ਦੀ ਸਿੱਧੀ ਬਿਜਾਈ ਵਲ ਵੱਧਿਆ ਹੈ।ਸਿੱਧੀ ਬਿਜਾਈ ਦੀ ਸਿਫ਼ਾਰਿਸ਼ ਦਰਮਿਆਨੀਆˆ ਤੋਂ ਭਾਰੀਆˆ ਜ਼ਮੀਨਾˆ (ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲਵਾਲੀ ਮੈਰਾ) ਵਿੱਚ ਕੀਤੀ ਜਾˆਦੀ ਹੈ। ਸਿੱਧੀ ਬਿਜਾਈ ਹਲਕੀਆˆ ਜ਼ਮੀਨਾˆ (ਰੇਤਲੀ, ਮੈਰਾ ਰੇਤਲੀ) ਵਿੱਚ ਨਹੀˆ ਕਰਨੀ ਚਾਹੀਦੀ ਕਿਉਂਕਿ ਇੱਥੇ ਲੋਹੇ ਦੀ ਬਹੁਤ ਘਾਟ ਅਤੇ ਨਦੀਨਾˆ ਦੀ ਜ਼ਿਆਦਾ ਸਮੱਸਿਆ ਆ ਜਾˆਦੀ ਹੈ।ਜੂਨ ਦਾ ਪਹਿਲਾ ਪੰਦਰਵਾੜਾ (1 ਤੋਂ 15 ਜੂਨ) ਸਿੱਧੀ ਬਿਜਾਈ ਲਈ ਢੁੱਕਵਾਂ ਸਮਾਂ ਹੈ। ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ (16 ਤੋਂ 30 ਜੂਨ) ਵਿੱਚ ਵੀ ਕੀਤੀ ਜਾ ਸਕਦੀ ਹੈ।ਝੋਨੇ ਦੀ ਸਿੱਧੀ ਬਿਜਾਈ ਲਈ 8-10 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ।ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕਰੋ।ਬਿਜਾਈ ਡਰਿੱਲ ਨਾਲ ਕਰੋ ਅਤੇ ਕਤਾਰਾਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ।

ਮਿੱਟੀ ਪਰਖ ਦੇ ਆਧਾਰ ਤੇ ਖਾਂਦਾ ਦੀ ਵਰਤੌ ਕਰੋ

ਮਿੱਟੀ ਪਰਖ ਫ਼ਸਲ ਬੀਜਣ ਅਤੇ ਖਾਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਮਿੱਟੀ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਕੀਤੀ ਜਾਂਦੀ ਹੈ। ਇਸ ਲਈ ਮਿੱਟੀ ਪਰਖ ਕਰਨ ਲਈ ਸਾਲ ਦਾ ਸਭ ਤੋਂ ਉਚਤ ਸਮਾਂ ਫ਼ਸਲ ਬੀਜਣ ਅਤੇ ਖੇਤ ਦੀ ਵਹਾਈ ਤੋਂ ਪਹਿਲਾਂ ਹੁੰਦਾ ਹੈ, ਤਾਂ ਜੋ ਕਿਸਾਨ ਮਿੱਟੀ ਪਰਖ ਦੇ ਫਾਇਦੇ ਜਿਵੇ ਕੇ ਖਾਦਾਂ ਦੀ ਸੁਜੱਚੀ ਵਰਤੋਂ ਅਤੇ ਫ਼ਸਲ ਉਪਜ ਵਿਚ ਵਾਧੇ ਦਾ ਅਨੁਭਵ ਕਰ ਸਕਣ।ਚੳ;ਬ ਠ।ਸਗਕਦਭ ਟਕ;ਸ/ ੇਕਦਖ ਦਹ ਡ;ਚੳਕੋਫ ਬਝਹ ਡਾਗ਼ਂਹ ਦਕ ਭਾ{ਭਕ ੀਾਹਭ ਦਹ ਠ।ਗੋਬਹ 6 ਡਝਜ਼ੁ ਸਡਜ ਸ'ਅ ਡਬਨਕ ਖਿਦਕ ਜ?. ਭਾ{ਭਖ ਬ?ਧ ਸ'ਅ ਗਡਜਬਖ ੀਾਹਭ ਦਹ ਠ।ਗੋਬਹ ਸਡਜ ਸ'ਅ ਣਕਜਖ਼ਚ{; ਭਜ਼{ ੇ।ੋਗ/ ਭਕਬ ੇ।ੋੁ ੲ/ ਗਕ;/ ੲੋ ਦ/ਧਕ ੁਕਜਹਦਕ ਜ?. ਡਚੋ। ਗੋ/ ਜਾਂ ਕਹੀ ਭਕਬ 15 ਸੈਂਟੀਮੀਟਰ (6 ਡਝਜ਼ੁ) ਵਜ਼{ਣਕ *ੜ* ਨਕੲਕੋ ਦਕ ਕੱਟ ਲਾਓਦੇ ਹੋਏ ਟੋਏ ਵਿੱਚੋ ਮਿੱਟੀ ਬਾਹਰ ਕੱਢ ਦਿਓ। ਫਿਰ 'ੜ' ਆਕਾਰ ਦੇ ਡਝ; ਂ'ਝ/ ਦ/ ਡਝਗ਼ੲ ਗਕਡ;ਠਅ 1.5 ਸੈਂਟੀਮੀਟਰ (1 ਡਝਜ਼ੁ) ਡਾਗ਼ਂਹ ਦਹ ਾ'ਂਹ ਗੋਸ ਠ।ਗੋ'ਅ ਜ/ਮਕ ਟਗ਼ਬ ਭਜ਼{ ਜਾਂਦੇ ਹੋਏ ਡਝੲ;ਕੋ ਡਝਗ਼ੲਮਹ ਕਰੋ ।ਡਝ; ਡਟਯਹ ਕੋ ਜਹਅ ਡਝਗ਼ੲ ਝ/ੲੜ ਸ'ਅ ਬਰਘਰ 5-6 ਓਕਟਖ ਸ'ਅ ਭਾ{ਭਕ ਬੂ ਸਖੀ ਡਝਜ ਭਾ{ਭਕ ;ਕੋ/ ੇ/ਸ ਦਹ ਡਾਗ਼ਂਹ ਦਹਨਖ ਡਟਫ/ਫਸਕਝਹਨਖ ਭਜ਼{ ਦੋ;ਕਠ।ਅਦਕ ਜ'ਟ/ ਨਸ/ ;ਕੋ/ ੇ/ਸ ਦਹ ਗਤਸਹਡਭਯਸਕ ੲੋਦਕ ਜ'ਟ/.

ਨਾਈਟ੍ਰੋਜਨ ਖਾਦ ਦੀ ਸੁਚੱਜੀ ਵਰਤੌ

ਨਾਈਟ੍ਰੋਜਨ ਖਾਦ ਦੇ ਮੁੱਖ ਸੋਮੇ ਵਜੋਂ ਵਰਤੀ ਜਾਂਦੀ ਯੂਰੀਆ ਖਾਦ ਦੇ ਛਿੱਟੇ ਨਾਲ ਫ਼ਸਲਾਂ ਤੇ ਆਉਂਦੀ ਹਰਿਆਵਲ ਅਤੇ ਰੌਣਕ ਹਰ ਕਿਸਾਨ ਨੂੰ ਚੰਗੀ ਲੱਗਦੀ ਹੈ ਅਤੇ ਸਿੱਟੇ ਵਜੋਂ ਫ਼ਸਲ ਨੂੰ ਗੂੜੇ ਹਰੇ ਰੰਗ ਦੀ ਰੱਖਣ ਲਈ ਯੂਰੀਆ ਦੀ ਵਾਧੂ ਵਰਤੋਂ ਕਰਨ ਦਾ ਰੁਝਾਨ ਕਿਸਾਨਾਂ ਵਿਚ ਆਮ ਹੋ ਗਿਆ ਹੈ।ਕਿਸਾਨ ਭੁੱਲ ਜਾਂਦੇ ਹਨ ਕਿ ਵਧੇਰੇ ਯੂਰੀਆ ਖਾਦ ਦੀ ਵਰਤੋਂ ਨਾਲ ਪੈਦਾ ਕੀਤੀ ਗੂੜ੍ਹੇ ਹਰੇ ਰੰਗ ਦੀ ਫ਼ਸਲ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ, ਇਨ੍ਹਾਂ ਕੀੜਿਆਂ/ਬਿਮਾਰੀਆਂ ਦੀ ਰੋਕਥਾਮ ਲਈ ਵਧੇਰੇ ਜ਼ਹਿਰਾਂ ਦੀ ਵਰਤੋਂ ਕਰਨੀ ਪੈਂਦੀ ਹੈ, ਸਿੱਟੇ ਵਜੋਂ ਉਤਪਾਦਨ ਖ਼ਰਚ ਵੱਧ ਜਾਂਦੇ ਹਨ ਅਤੇ ਮੁਨਾਫ਼ਾ ਘੱਟ ਜਾਂਦਾ ਹੈ।ਸਿੱਧੀ ਬਿਜਾਈ ਨਾਲ ਬੀਜੇ ਪਰਮਲ ਝੋਨੇ ਵਿੱਚ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਤਿੰਨ ਬਰਾਬਰ ਕਿਸ਼ਤਾˆ ਵਿੱਚ ਵੰਡ ਕੇ ਬਿਜਾਈ ਤੋਂ 4, 6 ਅਤੇ 9 ਹਫ਼ਤਿਆˆ ਬਾਅਦ ਛੱਟੇ ਨਾਲ ਪਾਓ।ਸਿੱਧੀ ਬਿਜਾਈ ਨਾਲ ਬੀਜੀ ਬਾਸਮਤੀ ਝੋਨੇ ਦੀ ਫਸਲ ਵਿੱਚ 54 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਕਿਸ਼ਤਾˆ ਵਿੱਚ ਵੰਡ ਕੇ ਬਿਜਾਈ ਤੋਂ 3, 6 ਅਤੇ 9 ਹਫ਼ਤਿਆˆ ਬਾਅਦ ਛੱਟੇ ਨਾਲ ਪਾਓ।

ਝੋਨੇ ਦੀ ਸਿੱਧੀ ਬਿਜਾਈ ਲਈ ਨਾਈਟ੍ਰੋਜਨ ਖਾਦ ਦੀ ਵਰਤੋ ਪੱਤਾ ਰੰਗ ਚਾਰਟ ਰਾਹੀ ਵੀ ਕੀਤੀ ਜਾ ਸਕਦੀ ਹੈ।ਪੱਤਾ ਰੰਗ ਚਾਰਟ ਚੰਗੀ ਕਿਸਮ ਦੇ ਪਲਾਸਟਿਕ ਦੀ ਲਗਭਗ 8×3 ਇੰਚ ਆਕਾਰ ਦੀ ਇੱਕ ਪੱਟੀ ਹੈ, ਜਿਸ ਉੱਪਰ ਹਰੀ ਰੰਗਤ ਦੀਆਂ ਛੇ ਟਿੱਕੀਆਂ ਹਨ, ਜਿਨ੍ਹਾਂ ਉੱਪਰ 3.0, 3.5, 4.0, 4.5, 5.0 ਅਤੇ 6.0 ਲਿਖਿਆ ਹੋਇਆ ਹੈ।ਸਿੱਧੀ ਬਿਜਾਈ ਨਾਲ ਬੀਜੇ ਝੋਨੇ ਵਿਚ ਯੂਰੀਆ ਦੀ ਲੋੜ ਅਨੁਸਾਰ ਵਰਤੋਂ ਕਰਨ ਲਈ ਪੱਤਾ ਰੰਗ ਚਾਰਟ ਵਿਧੀ ਦੀ ਵਰਤੋਂ ਹੇਠ ਲਿਖੇ ਅਨੁਸਾਰ ਕਰੋ:

ਝੋਨੇ ਦੀ ਸਿੱਧੀ ਬਿਜਾਈ ਸਮੇਂ ਯੂਰੀਆ ਖਾਦ ਨਾ ਪਾਓ।

 ਬਿਜਾਈ ਤੋਂ 4 ਹਫ਼ਤੇ ਬਾਅਦ 25 ਕਿੱਲੋ ਯੂਰੀਆ/ਏਕੜ ਪਾਓ।
 ਬਿਜਾਈ ਤੋਂ 6 ਹਫ਼ਤੇ ਬਾਅਦ, 7 ਦਿਨਾਂ ਦੇ ਅੰਤਰ ਤੇ ਪੱਤਿਆਂ ਦਾ ਰੰਗ ਪੀ.ਏ.ਯੂ.-ਪੱਤਾ ਰੰਗ ਚਾਰਟ ਨਾਲ ਮਿਲਾਉਣਾ ਸ਼ੁਰੂ ਕਰੋ।
 ਹਰ ਵਾਰ ਖੇਤ ਵਿਚੋਂ 10 ਪੌਦਿਆਂ ਦੇ ਉੱਪਰੋਂ ਪੂਰੇ ਖੁੱਲੇ ਪਹਿਲੇ ਪੱਤੇ ਦਾ ਰੰਗ, ਪੌਦੇ ਨਾਲੋਂ ਤੋੜੇ ਬਿਨਾਂ ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਵਿਚ ਮਿਲਾਓ।
 ਜਦੋਂ ਵੀ 10 ਵਿਚੋਂ 6 ਜਾਂ ਵੱਧ ਪੱਤਿਆਂ ਦਾ ਰੰਗ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ 30 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ। ਜੇ ਪੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਦੀ ਟਿੱਕੀ ਨੰਬਰ 4 ਦੇ ਬਰਾਬਰ ਜਾਂ ਗੂੜਾ ਹੋਵੇ ਤਾਂ ਹੋਰ ਯੂਰੀਆ ਖਾਦ ਦੀ ਵਰਤੋਂ ਨਾ ਕਰੋ।
 ਝੋਨੇ ਦੇ ਨਿਸਰਨ ਤੋਂ ਬਾਅਦ ਪੱਤਾ ਰੰਗ ਚਾਰਟ ਦੀ ਵਰਤੋਂ ਦੀ ਲੋੜ ਨਹੀਂ ਅਤੇ ਹੋਰ ਯੂਰੀਆ ਖਾਦ ਨਹੀਂ ਪਾਉਣੀ ਚਾਹੀਦੀ।
 ਪੱਤਾ ਰੰਗ ਚਾਰਟ ਨਾਲ ਰੰਗ ਮਿਲਾਉਣ ਲਈ ਚੁਣੇ ਬੂਟਿਆਂ ਉੱਪਰ ਬਿਮਾਰੀ/ਕੀੜਿਆਂ ਦਾ ਹਮਲਾ, ਪਾਣੀ ਦੀ ਔੜ/ਬਹੁਤਾਤ ਜਾਂ ਹੋਰ ਖੁਰਾਕੀ ਤੱਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ।ਸਿੰਚਾਈ ਅਤੇ ਹੋਰ ਖੁਰਾਕੀ ਤੱਤਾਂ ਦੀ ਵਰਤੋਂ ਸਿਫ਼ਾਰਸ਼ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।

ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਖਾਦ ਦੀ ਸੁਚੱਜੀ ਵਰਤੌ

ਫ਼ਾਸਫ਼ੋਰਸ ਅਤੇ ਪੋਟਾਸ਼ ਦੀ ਵਰਤੋਂ ਸਿਰਫ਼ ਇਹਨਾਂ ਤੱਤਾਂ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ।ਸਿੱਧੀ ਬਿਜਾਈ ਨਾਲ ਬੀਜੇ ਝੋਨੇ ਲਈ ਫ਼ਾਸਫ਼ੋਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 27 ਕਿੱਲੋ ਡੀ ਏ ਪੀ ਜਾਂ 75 ਕਿੱਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਓ।ਜਿੱਥੇ ਕਣਕ ਨੂੰ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ, ਉਪਰੰਤ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ।ਇਸੇ ਤਰ੍ਰਾਂ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਲਈ ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 20 ਕਿੱਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਪਾਓ।

ਜ਼ਿੰਕ ਦੀ ਘਾਟ

ਸਿੱਧੀ ਬਿਜਾਈ ਨਾਲ ਬੀਜੇ ਝੋਨੇ ਵਿੱਚ ਜ਼ਿੰਕ ਦੀ ਘਾਟ ਆਉਣ ਤੇ ਬੂਟੇ ਮੱਧਰੇ ਰਹਿ ਜਾਂਦੇ ਹਨ ਅਤੇ ਬੂਟਾ ਜਾੜ ਬਹੁਤ ਘੱਟ ਮਾਰਦਾ ਹੈ। ਅਜਿਹੇ ਬੂਟਿਆਂ ਦੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ ਹੋ ਜਾਂਦੇ ਹਨ। ਪੱਤੇ ਦੀ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿੱਚ ਪੱਤੇ ਸੁੱਕ ਜਾਂਦੇ ਹਨ।ਜ਼ਿੰਕ ਦੀ ਪੂ੍ਰਰਤੀ ਲਈ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇਣਾ ਚਾਹੀਦਾ ਹੈ।

ਲੋਹੇ ਦੀ ਘਾਟ

ਝੋਨੇ ਦੀ ਸਿੱਧੀ ਬਿਜਾਈ ਵਿੱਚ ਅਕਸਰ ਹੀ ਲੋਹੇ ਦੀ ਘਾਟ ਦੇਖਣ ਵਿੱਚ ਆਉਂਦੀ ਹੈ, ਜਿਸ ਨਾਲ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਕੇ ਮਰ ਜਾਂਦੇ ਹਨ ਅਤੇ ਕਈ ਵਾਰੀ ਸਾਰੀ ਦੀ ਸਾਰੀ ਫ਼ਸਲ ਹੀ ਤਬਾਹ ਹੋ ਜਾਂਦੀ ਹੈ। ਜਦੋਂ ਅਜਿਹੇ ਪੀਲੇਪਨ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਛੇਤੀ-ਛੇਤੀ ਭਰਵੇਂ ਪਾਣੀ ਫ਼ਸਲ ਨੂੰ ਦਿਉ। ਡਝ; ਸਗ਼ਸ ਦਹ ਗ{ੋਸਹ ਬਝਹ ਚ/ਡੋ; ;ਬਙ/ਂ ਞਕਦ ਦ/ 1੍ਹ0 ਙਹ;ਦਹ ਣ'ਬ ਦਕ ਡਸ਼ੜੲਕਨ ੲੋਭ ਦਹ ਡ;ਙਕੋਫ ੲਹਸਹ ਖਿਦਹ ਜ?. ਡਝ; ਾਕਸੋਕ ਦ/ ਦ'ਖ਼ਡਸਜ਼ਭ ਡਸ਼ੜੲਕਨ, ਜਙਸ/ਖ਼ਜਙਸ/ ਦ/ ਟੲਙ/ ਸ/ ੲੋਭ ਭਕਬ ਡਝ; ਸਗ਼ਸ ਦਹ ਗ{ੋਸਹ ੲਹਸਹ ਕਿ ;ੲਦਹ ਜ?. ਡਝਓ/ ਡਝਜ ਰਗ਼ਬ ਟਹ ਧਿਆਨ ਯੋਗ ਜ? ਡੲ ਡਝ; ਦਹ ਟੋਸ'ਅ ੲਦ/ ਟਹ ਡ;ਗ਼ਯਹ ੀਾਹਭ ਡਟਗ਼ੁ ਭਜਹਅ ੲੋਭਹ ੁਕਜਹਦਹ, ਡ;ੋਙ ਡਸ਼ੜੲਕਨ ਜਹ ੲੋਭ/ ੁਕਜਹਦ/ ਜਭ.

ਜਗਦੀਪ ਸਿੰਘ, ਰਾਜਬੀਰ ਕੌਰ, ਉਪਿੰਦਰ ਸਿੰਘ ਸੰਧੂ

ਭੂਮੀ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ

Summary in English: Proper management of fertilizers in direct sowing of paddy

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters