1. Home
  2. ਖੇਤੀ ਬਾੜੀ

ਜੌਂ ਦੀ ਫ਼ਸਲ ਨੂੰ ਕੀੜੇ ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾਓ

ਕਿਸਾਨ ਭਰਾ ਜੇਕਰ ਤੁਸੀਂ ਵੀ ਹਾੜ੍ਹੀ ਸੀਜ਼ਨ `ਚ ਜੌਂ ਫ਼ਸਲ ਦੀ ਕਾਸ਼ਤ ਕਰਨਾ ਚਾਹੁੰਦੇ ਹੋ ਤਾਂ ਆਪਣੀ ਫ਼ਸਲ ਨੂੰ ਇਨ੍ਹਾਂ ਕੀੜੇ ਮਕੌੜਿਆਂ ਤੋਂ ਬਚਾਓ ਅਤੇ ਵੱਧ ਝਾੜ ਪਾਓ...

 Simranjeet Kaur
Simranjeet Kaur
ਜੌਂ ਦੀ ਫ਼ਸਲ ਦਾ ਝਾੜ ਵਧਾਓ

ਜੌਂ ਦੀ ਫ਼ਸਲ ਦਾ ਝਾੜ ਵਧਾਓ

ਜੌਂ ਕਣਕ ਤੇ ਝੋਨੇ ਤੋਂ ਬਾਅਦ ਗਿਣੀ ਜਾਣ ਵਾਲੀ ਇੱਕ ਮਹੱਤਵਪੂਰਨ ਅਨਾਜ਼ ਫ਼ਸਲ ਹੈ। ਭਾਰਤ `ਚ ਜੌਂ ਦੀ ਬਿਜਾਈ ਠੰਡੇ ਮੌਸਮ `ਚ ਕੀਤੀ ਜਾਂਦੀ ਹੈ। ਇਸ ਫ਼ਸਲ ਦੀ ਕਾਸ਼ਤ ਗਰਮ ਇਲਾਕਿਆ `ਚ ਕੀਤੀ ਜਾਂਦੀ ਹੈ। ਜੌਂ ਘੱਟ ਪਾਣੀ `ਚ ਵੀ ਵੱਧ ਉਪਜ ਦਿੰਦੀ ਹੈ

ਜੌਂ ਦੀ ਫ਼ਸਲ ਤੋਂ ਕਿਸਾਨ ਭਰਾਵਾਂ ਨੂੰ ਬਹੁਤ ਫਾਇਦਾ ਹੁੰਦਾ ਹੈ, ਪਰ ਇਸ ਫ਼ਸਲ `ਚ ਲੱਗਣ ਵਾਲੇ ਕੀੜੇ ਮਕੌੜੇ ਤੇ ਬੀਮਾਰਿਆਂ ਇਸਦੀ ਪੈਦਾਵਾਰ ਨੂੰ ਘਟਾ ਦਿੰਦੇ ਹਨ। ਤਾਂ ਆਓ ਹੁਣ ਗੱਲ ਕਰਦੇ ਹਾਂ ਜੌਂ ਦੀ ਫ਼ਸਲ ਨੂੰ ਹਾਨੀਕਾਰਕ ਕੀੜੇ ਮਕੌੜਿਆਂ ਤੇ ਬਿਮਾਰੀਆਂ ਤੋਂ ਬਚਾਉਣ ਬਾਰੇ...

ਕੀੜੇ ਮਕੌੜੇ ਤੇ ਰੋਕਥਾਮ (Prevention on insects)

ਸੈਨਿਕ ਸੁੰਡੀ:
ਇਸ ਕੀੜੇ ਨੂੰ ਕੁਦਰਤੀ ਢੰਗ ਨਾਲ ਹਮਲਾ ਕਰਨ ਵਾਲੇ ਕੀੜਿਆਂ ਦੀ ਮੱਦਦ ਨਾਲ ਰੋਕਿਆ ਜਾ ਸਕਦਾ ਹੈ। ਇਸ ਕੀੜੇ ਦੇ ਲੱਛਣ ਦਿਖਾਈ ਦੇਣ `ਤੇ ਪ੍ਰਤੀ ਏਕੜ `ਚ 5 ਫੀਸਦੀ ਮੈਲਾਥਿਆਨ (malathion) ਨੂੰ 10 ਕਿਲੋਗ੍ਰਾਮ ਪਾਣੀ ਜਾਂ 1.5 ਫੀਸਦੀ ਕੁਇਨਲਫੋਸ (quinalphos) ਨੂੰ 250 ਮਿ.ਲੀ. ਪਾਣੀ `ਚ ਮਿਲਾ ਕੇ ਛਿੜਕਾਅ ਕਰੋ। ਇਸ ਤੋਂ ਇਲਾਵਾ ਬੈਸੀਲਸ ਥਰੁਜੀਨਸਿਸ (Bacillus thrugensis) ਸਪਰੇਅ (spray) ਵੀ ਬਹੁਤ ਲਾਭਦਾਇਕ ਹੁੰਦਾ ਹੈ। ਫ਼ਸਲ ਕੱਟਣ ਤੋ ਬਾਅਦ ਨਦੀਨਾਂ ਨੂੰ ਨਸ਼ਟ ਕਰ ਦਿਉ।

ਬਦਬੂਦਾਰ ਕੀੜਾ:
ਬਦਬੂਦਾਰ ਕੀੜੇ (stink bug) ਦੀ ਰੋਕਥਾਮ ਲਈ ਫ਼ਸਲ ਦੇ ਆਲੇ-ਦੁਆਲੇ ਦੇ ਨਦੀਨਾਂ ਨੂੰ ਨਸ਼ਟ ਕਰ ਦਵੋ। ਇਸ ਤੋਂ ਇਲਾਵਾ ਪਰਮੈਥਰਿਨ (Permethrin) ਤੇ ਬਾਈਫੈਥਰਿਨ (Biphathrin) ਨਾਮਕ ਦੋ ਕੀਟਨਾਸ਼ਕ ਹਨ, ਜੋ ਇਸ ਕੀੜੇ ਨੂੰ ਮਾਰਨ ਦੀ ਸਮਰੱਥਾ ਰੱਖਦੇ ਹਨ।

ਚੇਪਾ:
ਚੇਪੇ ਨਾਮਕ ਕੀੜੇ ਦੀ ਰੋਕਥਾਮ ਲਈ 5 ਤੋਂ 7 ਹਜ਼ਾਰ ਕਰਾਈਸੋਪਰਲਾ ਪਰੀਡੇਟਰ (Chrysoperla Predator) ਨੂੰ ਪ੍ਰਤੀ ਏਕੜ ਜਾਂ 50 ਗ੍ਰਾਮ ਨਿੰਮ ਦਾ ਘੋਲ ਪ੍ਰਤੀ ਲੀਟਰ ਪਾਣੀ `ਚ ਮਿਲਾ ਕੇ ਵਰਤੋਂ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੱਦਲਵਾਈ ਮੌਸਮ ਹੋਣ `ਤੇ ਇਸਦਾ ਹਮਲਾ ਬਹੁਤ ਜਿਆਦਾ ਵੱਧ ਜਾਂਦਾ ਹੈ। ਇਸਦੀ ਰੋਕਥਾਮ ਲਈ ਥਾਈਮੈਥੋਕਸਮ (Thimethoxam) ਜਾਂ ਇਮੀਡਾਕਲੋਪਰਿਡ (Imidacloprid) 60 ਮਿ.ਲੀ ਨੂੰ 100 ਲੀਟਰ ਪਾਣੀ `ਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ (Diseases and their prevention)

ਚਿੱਟੇ ਧੱਬੇ (white spots):
ਇਸ ਬਿਮਾਰੀ ਦੇ ਲੱਗਣ `ਤੇ 2 ਗ੍ਰਾਮ ਘੁਲਣਸ਼ੀਲ ਸਲਫਰ (Sulphur) ਪ੍ਰਤੀ ਲੀਟਰ ਪਾਣੀ `ਚ ਜਾਂ 200 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਇਸ ਬਿਮਾਰੀ ਤੋਂ ਨੁਕਸਾਨ ਜਿਆਦਾ ਹੋਣ ਲੱਗੇ ਤਾਂ 1 ਮਿ:ਲੀ ਪ੍ਰੋਪੀਕੋਨਾਜ਼ੋਲ (Carbendazim) ਨੂੰ ਪ੍ਰਤੀ ਲੀਟਰ ਪਾਣੀ `ਚ ਮਿਲਾ ਕੇ ਛਿੜਕਾਅ ਕਰੋ।

ਇਹ ਵੀ ਪੜ੍ਹੋ : ਕਪਾਹ ਦੀਆਂ ਬਿਮਾਰੀਆਂ ਦਾ ਮਿਲ ਗਿਆ ਢੁਕਵਾਂ ਇਲਾਜ਼

ਧਾਰੀਆਂ ਦਾ ਰੋਗ:
ਧਾਰੀਆਂ ਰੋਗ ਤੋਂ ਬਚਾਅ ਲਈ ਰੋਗ ਰਹਿਤ ਕਿਸਮਾਂ ਬੀਜੋ। ਇਸ ਤੋਂ ਇਲਾਵਾ ਮਿਸ਼ਰਤ ਖੇਤੀ (Mixed farming) ਅਤੇ ਫ਼ਸਲੀ ਚੱਕਰ ਅਪਣਾਉ। ਜ਼ਿਆਦਾ ਮਾਤਰਾ `ਚ ਨਾਈਟ੍ਰੋਜਨ ਦੀ ਵਰਤੋਂ ਨਾ ਕਰੋ। ਇਸ ਬਿਮਾਰੀ ਦੇ ਲੱਛਣ ਆਉਣ `ਤੇ 12-15 ਕਿਲੋ ਸਲਫਰ (Sulphur) ਜਾਂ 2 ਗ੍ਰਾਮ ਮੈਨਕੋਜ਼ਿਬ (Mancozib) ਜਾਂ 1 ਮਿ.ਲੀ. ਪ੍ਰੋਪੀਕੋਨਾਜ਼ੋਲ (Propiconazole) ਪ੍ਰਤੀ ਲੀਟਰ ਪਾਣੀ `ਚ ਮਿਲਾ ਕੇ ਛਿੜਕਾਅ ਕਰੋ।

ਝੰਡਾ ਰੋਗ:
ਇਹ ਰੋਗ ਲੱਗਣ `ਤੇ ਕਾਰਬੈਂਡਾਜ਼ਿਮ (Carbendazim) 2.5 ਗ੍ਰਾਮ, ਟੈਬੂਕੋਨਾਜ਼ੋਲ (Tabuconazole) 1.25 ਗ੍ਰਾਮ ਪ੍ਰਤੀ ਕਿਲੋ ਬੀਜ ਲਈ ਵਰਤੋਂ। ਜੇਕਰ ਇਸ ਰੋਗ ਕਾਰਨ ਬੀਜਾਂ `ਚ ਨਮੀ ਦੀ ਮਾਤਰਾ ਘੱਟ ਹੋਵੇ ਤਾਂ ਬੀਜਾਂ ਨੂੰ ਟਰਾਈਕੋਡਮਾ ਵਿਰਾਈਡ (Trichodma viride) 4 ਗ੍ਰਾਮ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਰਤੋਂ।

ਭੂਰੀ ਜੂੰ:
ਇਸ ਦੇ ਗੰਭੀਰ ਰੂਪ ਦਾ ਪਤਾ ਕਰਨ ਲਈ 6 ਤੋਂ 8 ਨੀਲੇ ਸਟਿੱਕੀ ਚਿਪਕਨ ਵਾਲੇ ਕਾਰਡ ਪ੍ਰਤੀ ਏਕੜ `ਚ ਲਾਓ। ਇਸ ਦੇ ਹਮਲੇ ਨੂੰ ਘਟਾਉਣ ਲਈ 5 ਗ੍ਰਾਮ ਵਰਟੀਸਿਲੀਅਮ ਲੈਕਾਨੀ (Verticillium lacani) ਪ੍ਰਤੀ ਲੀਟਰ ਪਾਣੀ `ਚ ਮਿਲਾ ਕੇ ਛਿੜਕਾਅ ਕਰੋ। ਗੰਭੀਰ ਹਾਲਤਾ `ਚ ਇਮੀਡਾਕਲੋਪਰਿਡ (Imidacloprid) 17.8 ਫੀਸਦੀ ਐਸ.ਐਲ ਜਾਂ ਫਿਪਰੋਨਿਲ (fipronil) 2.5 ਮਿ.ਲੀ. ਪ੍ਰਤੀ ਲੀਟਰ ਪਾਣੀ `ਚ ਮਿਲਾ ਕੇ ਛਿੜਕਾਅ ਕਰੋ। ਇਸ ਤੋਂ ਇਲਾਵਾ ਭੂਰੀ ਜੂੰ ਦੇ ਰੋਕਥਾਮ ਲਈ 1 ਗ੍ਰਾਮ ਥਾਈਮੈਥੋਅਕਸਮ (Thimethoxam) ਨੂੰ ਪ੍ਰਤੀ ਲੀਟਰ ਪਾਣੀ `ਚ ਮਿਲਾ ਕੇ ਖੇਤ `ਚ ਪਾਓ।

Summary in English: Protect the barley crop from insects and diseases

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters