1. Home
  2. ਖੇਤੀ ਬਾੜੀ

145 ਦਿਨਾਂ ਵਿੱਚ ਤਿਆਰ Punjab Sweet Potato-21, ਝਾੜ 75 ਕੁਇੰਟਲ ਪ੍ਰਤੀ ਏਕੜ

ਕਿਸਾਨ ਵੀਰੋਂ ਤੁਸੀਂ ਪੰਜਾਬ ਸਵੀਟ ਪਟੇਟੋ-211 ਦੀ ਕਾਸ਼ਤ ਕਰਕੇ 75 ਕੁਇੰਟਲ ਪ੍ਰਤੀ ਏਕੜ ਝਾੜ ਲੈ ਸਕਦੇ ਹੋ ਅਤੇ ਕੁਝ ਹੀ ਦਿਨਾਂ 'ਚ ਵਧੀਆ ਮੁਨਾਫ਼ਾ ਕਮਾ ਸਕਦੇ ਹੋ।

Gurpreet Kaur Virk
Gurpreet Kaur Virk

ਕਿਸਾਨ ਵੀਰੋਂ ਤੁਸੀਂ ਪੰਜਾਬ ਸਵੀਟ ਪਟੇਟੋ-211 ਦੀ ਕਾਸ਼ਤ ਕਰਕੇ 75 ਕੁਇੰਟਲ ਪ੍ਰਤੀ ਏਕੜ ਝਾੜ ਲੈ ਸਕਦੇ ਹੋ ਅਤੇ ਕੁਝ ਹੀ ਦਿਨਾਂ 'ਚ ਵਧੀਆ ਮੁਨਾਫ਼ਾ ਕਮਾ ਸਕਦੇ ਹੋ।

ਝਾੜ 75 ਕੁਇੰਟਲ ਪ੍ਰਤੀ ਏਕੜ

ਝਾੜ 75 ਕੁਇੰਟਲ ਪ੍ਰਤੀ ਏਕੜ

ਸ਼ਕਰਕੰਦੀ (Sweet Potato) ਆਲੂ ਦੀ ਪ੍ਰਜਾਤੀ ਦਾ ਇੱਕ ਮੈਂਬਰ ਹੈ, ਪਰ ਇਸਦੀ ਕਾਸ਼ਤ ਬੀਜਾਂ ਤੋਂ ਨਹੀਂ, ਸਗੋਂ ਕੰਦਾਂ ਭਾਵ ਜੜ੍ਹਾਂ ਤੋਂ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਤੋਂ ਚੰਗੀ ਆਮਦਨ ਲੈਣ ਲਈ ਉਪਜਾਊ ਜ਼ਮੀਨ ਅਤੇ ਖਾਦਾਂ (Land and Fertilizers) ਦੀ ਸਹੀ ਮਾਤਰਾ ਦੀ ਲੋੜ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੂੰ ਸ਼ਕਰਕੰਦੀ (Sweet Potato) ਦੇ 6ਵੇਂ ਸਭ ਤੋਂ ਵੱਡੇ ਉਤਪਾਦਕ ਵਜੋਂ ਜਾਣਿਆ ਜਾਂਦਾ ਹੈ। ਅਜਿਹੇ 'ਚ ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਸ਼ਕਰਕੰਦੀ (Sweet Potato) ਦੀ ਵਧੀਆ ਕਿਸਮ ਪੰਜਾਬ ਸ਼ਕਰਕੰਦੀ-211 (Punjab Sweet Potato-211) ਬਾਰੇ ਦੱਸਣ ਜਾ ਰਹੇ ਹਾਂ।

ਸ਼ਕਰਕੰਦੀ (Sweet Potato) ਦਾ ਬੋਟੈਨੀਕਲ ਨਾਮ ਇਪੋਮੋਈਆ ਬਟਾਟਸ ਹੈ। ਇਹ ਫਸਲ ਮੁੱਖ ਤੌਰ 'ਤੇ ਇਸਦੇ ਮਿੱਠੇ ਸੁਆਦ ਅਤੇ ਸਟਾਰਚੀ ਜੜ੍ਹਾਂ ਕਾਰਨ ਉਗਾਈ ਜਾਂਦੀ ਹੈ। ਇਸ ਦੀਆਂ ਗੰਢੀਆਂ ਬੀਟਾ-ਕੈਰੋਟੀਨ ਦੀਆਂ ਸ੍ਰੋਤ ਹੁੰਦੀਆਂ ਹਨ ਅਤੇ ਐਂਟੀ-ਆੱਕਸੀਡੈਂਟ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਇਹ ਜੜ੍ਹੀ-ਬੂਟੀ ਵਾਲੀ ਸਦਾਬਹਾਰ ਵੇਲ ਹੈ, ਜਿਸਦੇ ਪੱਤੇ ਖੰਡ-ਦਾਰ ਜਾਂ ਦਿਲ ਦੇ ਆਕਾਰ ਦੇ ਹੁੰਦੇ ਹਨ। ਭਾਰਤ ਵਿੱਚ ਸ਼ਕਰਕੰਦੀ (Sweet Potato) ਨੂੰ ਸਬਜ਼ੀ ਅਤੇ ਫਲ ਦੇ ਰੂਪ ਵਿੱਚ ਖਾਧਾ ਜਾਂਦਾ ਹੈ।

ਤੁਹਾਣੇ ਦੱਸ ਦੇਈਏ ਕਿ ਸ਼ਕਰਕੰਦੀ (Sweet Potato) ਦੇ ਫਲ ਖਾਣਯੋਗ, ਮੁਲਾਇਮ ਛਿਲਕੇ ਵਾਲੇ, ਪਤਲੇ ਅਤੇ ਲੰਬੇ ਹੁੰਦੇ ਹਨ। ਇਸਦੇ ਫਲਾਂ ਦੇ ਛਿਲਕੇ ਦਾ ਰੰਗ ਵੱਖ-ਵੱਖ, ਜਿਵੇਂ ਕਿ ਜਾਮਨੀ, ਭੂਰਾ, ਚਿੱਟਾ ਹੁੰਦਾ ਹੈ ਅਤੇ ਇਸਦਾ ਗੁੱਦਾ ਪੀਲਾ, ਸੰਤਰੀ, ਚਿੱਟਾ ਅਤੇ ਜਾਮਨੀ ਹੁੰਦਾ ਹੈ। ਭਾਰਤ ਵਿੱਚ ਲਗਭਗ 2 ਲੱਖ ਹੈਕਟੇਅਰ ਜ਼ਮੀਨ 'ਤੇ ਸ਼ਕਰਕੰਦੀ ਉਗਾਈ ਜਾਂਦੀ ਹੈ। ਭਾਵੇਂ ਇਸ ਦੀ ਕਾਸ਼ਤ ਪੂਰੇ ਦੇਸ਼ ਵਿੱਚ ਕੀਤੀ ਜਾਂਦੀ ਹੈ, ਪਰ ਉੜੀਸਾ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਵਿੱਚ ਇਸ ਦੀ ਕਾਸ਼ਤ ਮੁੱਖ ਫ਼ਸਲ (Sweet Potato Farming) ਵਜੋਂ ਕੀਤੀ ਜਾਂਦੀ ਹੈ।

ਸ਼ਕਰਕੰਦੀ ਦੀ ਕਾਸ਼ਤ ਬਾਰੇ ਜਾਣਕਾਰੀ (Information about sweet potato cultivation)

ਮਿੱਟੀ

ਇਹ ਬਹੁਤ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਪਰ ਇਹ ਵਧੇਰੇ ਉਪਜਾਊ ਅਤੇ ਚੰਗੇ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸਦੀ ਖੇਤੀ ਹਲਕੀ ਰੇਤਲੀ ਅਤੇ ਭਾਰੀ ਚੀਕਣੀ ਮਿੱਟੀ ਵਿੱਚ ਨਾ ਕਰੋ, ਕਿਉਂਕਿ ਇਸ ਵਿੱਚ ਗੰਢੀਆਂ ਦਾ ਵਿਕਾਸ ਸਹੀ ਤਰ੍ਹਾਂ ਨਹੀਂ ਹੁੰਦਾ ਹੈ। ਇਸਦੇ ਲਈ ਮਿੱਟੀ ਦਾ pH 5.8-6.7 ਹੋਣਾ ਚਾਹੀਦਾ ਹੈ।

ਮੌਸਮ ਅਤੇ ਜ਼ਮੀਨ

ਸ਼ਕਰਕੰਦੀ ਲੰਬੇ ਗਰਮ ਮੌਸਮ ਦੀ ਫ਼ਸਲ ਹੈ। ਇਸ ਨੂੰ ਸੂਰਜ ਦੀ ਰੋਸ਼ਨੀ ਦਰਮਿਆਨੀ ਬਾਰਸ਼ ਅਤੇ ਚਾਰ ਮਹੀਨਿਆਂ ਲਈ ਦਿਨ ਅਤੇ ਰਾਤ ਗਰਮ ਤਾਪਮਾਨ ਚਾਹੀਦਾ ਹੈ। ਇਸ ਕਿਸਮ ਵਿੱਚ ਸੋਕੇ ਨੂੰ ਸਹਾਰਨ ਦੀ ਸਮਰੱਥਾ ਹੈ, ਪਰ ਕੋਰੇ ਨੂੰ ਨਹੀਂ ਸਹਾਰ ਸਕਦੀ। ਸ਼ਕਰਕੰਦੀ ਦੀ ਕਾਸ਼ਤ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ, ਪਰ ਚੰਗੀ ਨਿਕਾਸ ਵਾਲੀ ਪੋਲੀ, ਭੁਰਭੁਰੀ ਤੇ ਕੱਲਰ ਹਿਤ ਮੈਰਾ ਤੇ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਢੁੱਕਵੀਂ ਹੈ।

ਕਾਸ਼ਤ ਦੇ ਢੰਗ

● ਜ਼ਮੀਨ ਦੀ ਤਿਆਰੀ : ਸ਼ਕਰਕੰਦੀ ਦੀ ਕਾਸ਼ਤ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਇਸ ਲਈ ਖੇਤ ਨੂੰ 4-5 ਵਾਰ ਵਾਹੋ ਅਤੇ ਹਰ ਵਾਹੀ ਪਿੱਛੋਂ ਸੁਹਾਗਾ ਫੇਰੋ। ਖੇਤ ਨਦੀਨਾਂ ਅਤੇ ਮੁੱਢਾਂ ਤੋਂ ਰਹਿਤ ਹੋਣਾ ਚਾਹੀਦਾ ਹੈ।

● ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ : ਵੇਲਾਂ ਤੋਂ ਬਣਾਈਆਂ ਹੋਈਆਂ ਤਕਰੀਬਨ 25,000 ਤੋਂ 30,000 ਕਟਿੰਗ ਇੱਕ ਏਕੜ ਲਈ ਕਾਫ਼ੀ ਹਨ। ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 35-40 ਕਿਲੋ ਗੰਢੀਆਂ ਅੱਧੇ ਕਨਾਲ ਵਿੱਚ ਉੱਚੀਆਂ ਕਿਆਰੀਆਂ ਬਣਾ ਕੇ ਜਨਵਰੀ ਤੋਂ ਫਰਵਰੀ ਵਿੱਚ ਬੀਜਣੀਆਂ ਚਾਹੀਦੀਆਂ ਹਨ। ਪੰਜਾਬ ਵਿੱਚ ਸ਼ਕਰਕੰਦੀ ਦੀ ਬਿਜਾਈ ਦਾ ਸਮਾਂ ਅਪ੍ਰੈਲ ਤੋਂ ਜੁਲਾਈ ਹੈ। ਉਚਿੱਤ ਝਾੜ ਲਈ, ਗੰਢੀਆਂ ਨੂੰ ਨਰਸਰੀ ਬੈੱਡਾਂ 'ਤੇ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਬੀਜੋ ਅਤੇ ਵੇਲਾਂ ਦੀ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਤੋਂ ਜੁਲਾਈ ਦਾ ਹੁੰਦਾ ਹੈ।

● ਫ਼ਾਸਲਾ : ਕਤਾਰਾਂ ਵਿਚਕਾਰ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਦਾ ਫਾਸਲਾ ਰੱਖੋ ।

● ਖਾਦਾਂ : 10 ਟਨ ਗਲੀ ਸੜੀ ਰੂੜੀ, 55 ਕਿੱਲੋ ਨਾਈਟ੍ਰੋਜਨ (125 ਕਿੱਲੋ ਕਿਸਾਨ ਖਾਦ), 25 ਕਿੱਲੋ ਫਾਸਫੋਰਸ (155 ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਅਤੇ 20 ਕਿੱਲੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ।

● ਮਿੱਟੀ ਚੜ੍ਹਾਉਣਾ : ਬਿਜਾਈ ਤੋਂ 40 ਦਿਨ ਦੇ ਬਾਅਦ ਇੱਕ ਵਾਰ ਮਿੱਟੀ ਚੜ੍ਹਾਉਣੀ ਚਾਹੀਦੀ ਹੈ।

● ਸਿੰਚਾਈ : ਪਾਣੀ 14 ਦਿਨਾਂ ਦੇ ਵਕਫ਼ੇ ਤੋਂ ਬਾਅਦ ਦੇਣਾ ਚਾਹੀਦਾ ਹੈ ।

ਇਹ ਵੀ ਪੜ੍ਹੋ: ਇਸ ਹਾੜੀ ਸੀਜ਼ਨ ਕਰੋ ਆਲੂ-ਕਣਕ ਦੀ ਇਸ ਤਰ੍ਹਾਂ ਕਾਸ਼ਤ, ਬਣ ਜਾਓ ਕੁਝ ਸਮੇਂ 'ਚ ਲੱਖਪਤੀ

ਪੰਜਾਬ ਸਮੇਤ ਹੋਰਾਂ ਸੂਬਿਆਂ 'ਚ ਸ਼ਕਰਕੰਦੀ ਦੀਆਂ ਕਿਸਮਾਂ (Varieties of sweet potatoes in Punjab and other states)

ਪੰਜਾਬ ਸੂਬੇ ਲਈ ਉੱਨਤ ਕਿਸਮ

● ਪੰਜਾਬ ਸ਼ਕਰਕੰਦੀ-21 (Punjab Sweet Potato-21) : ਇਸ ਕਿਸਮ ਦੀਆਂ ਵੇਲਾਂ ਦਾ ਆਕਾਰ ਦਰਮਿਆਨਾ ਲੰਮਾ ਹੁੰਦਾ ਹੈ। ਇਸ ਦੇ ਪੱਤੇ ਗੂੜ੍ਹੇ ਹਰੇ, ਚੌੜੇ, ਕੱਟਵੇਂ ਅਤੇ ਜਾਮਨੀ ਰੰਗ ਦੀ ਭਾਅ ਮਾਰਦੇ ਹਨ। ਤਣਾ ਦਰਮਿਆਨਾ ਲੰਮਾ ਤੇ ਸਖ਼ਤ ਹੁੰਦਾ ਹੈ। ਪੱਤੇ ਤੋਂ ਪੱਤੇ ਦਾ ਫ਼ਾਸਲਾ 4.5 ਸੈਂਟੀਮੀਟਰ ਅਤੇ ਪੱਤੇ ਦੀ ਡੰਡੀ ਦੀ ਲੰਬਾਈ 9 ਸੈਂਟੀਮੀਟਰ ਹੁੰਦੀ ਹੈ। ਇਹ ਕਿਸਮ ਤਕਰੀਬਨ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਸ਼ਕਰਕੰਦੀ ਗੂੜ੍ਹੇ ਲਾਲ ਛਿਲਕੇ ਅਤੇ ਚਿੱਟੇ ਗੁੱਦੇ ਵਾਲੀ ਹੁੰਦੀ ਹੈ। ਸ਼ਕਰਕੰਦੀ 20 ਸੈਂਟੀਮੀਟਰ ਲੰਮੀ ਤੇ 4 ਸੈਂਟੀਮੀਟਰ ਚੌੜੀ ਹੁੰਦੀ ਹੈ। ਇੱਕ ਸ਼ਕਰਕੰਦੀ ਦਾ ਭਾਰ ਤਕਰੀਬਨ 75 ਗ੍ਰਾਮ ਹੁੰਦਾ ਹੈ। ਇਸ ਕਿਸਮ ਦੀ ਸ਼ਕਰਕੰਦੀ ਵਿੱਚ 35 ਪ੍ਰਤੀਸ਼ਤ ਸੁੱਕਾ ਮਾਦਾ ਤੇ 81 ਮਿਲੀਗ੍ਰਾਮ ਸਟਾਰਚ ਹੁੰਦਾ ਹੈ। ਇਸ ਕਿਸਮ ਦੀ ਪੈਦਾਵਾਰ 75 ਕੁਇੰਟਲ ਪ੍ਰਤੀ ਏਕੜ ਦੇ ਲਗਭਗ ਹੈ।

ਹੋਰ ਸੂਬਿਆਂ ਦੀਆਂ ਕਿਸਮਾਂ

● ਵਰਸ਼ਾ (Varsha): ਇਹ ਕਿਸਮ ਮਹਾਂਰਾਸ਼ਟਰ ਵਿੱਚ ਉਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਵਰਖਾ ਰੁੱਤ ਵਿੱਚ ਉਗਾਉਣ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 62.5 ਕਿਲੋ ਪ੍ਰਤੀ ਏਕੜ ਹੁੰਦਾ ਹੈ।

● ਕੋਂਕਨ ਅਸ਼ਵੀਨੀ (Konkan Ashwini): ਇਹ ਕਿਸਮ ਮਹਾਂਰਾਸ਼ਟਰ ਵਿੱਚ ਉਗਾਉਣ ਲਈ ਤਿਆਰ ਕੀਤੀ ਗਈ ਹੈ। ਇਹ ਘੱਟ ਸਮੇਂ ਦੀ ਫਸਲ ਹੈ ਅਤੇ ਵਧੇਰੇ ਝਾੜ ਦਿੰਦੀ ਹੈ।

● ਸ੍ਰੀ ਅਰੁਣ (Sree Arun): ਇਹ ਛੇਤੀ ਪੱਕਣ ਵਾਲੀ ਕਿਸਮ ਹੈ ਜਿਸਦਾ ਛਿਲਕਾ ਗੁਲਾਬੀ ਅਤੇ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ। ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸਦਾ ਔਸਤਨ ਝਾੜ 83-116 ਕਿਲੋ ਪ੍ਰਤੀ ਏਕੜ ਹੁੰਦਾ ਹੈ।

● ਸ੍ਰੀ ਕਾਨਾਕਾ (Sree Kanaka): ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਛਿਲਕਾ ਕਰੀਮ ਰੰਗ ਦਾ ਹੁੰਦਾ ਹੈ ਅਤੇ ਗੁੱਦਾ ਗੂੜੇ ਸੰਤਰੀ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 41-62.5 ਕਿਲੋ ਪ੍ਰਤੀ ਏਕੜ ਹੁੰਦਾ ਹੈ।

● ਸ੍ਰੀ ਵਰੁਣ (Sree Varun): ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸਦਾ ਛਿਲਕਾ ਕਰੀਮ ਰੰਗ ਦਾ ਹੁੰਦਾ ਹੈ। ਇਹ ਛੇਤੀ ਪੱਕ ਜਾਣ ਵਾਲੀ ਫਸਲ ਹੈ, ਜੋ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 80-110 ਕਿਲੋ ਪ੍ਰਤੀ ਏਕੜ ਹੁੰਦਾ ਹੈ।

Summary in English: Punjab Sweet Potato-211 ready in 145 days, yield 75 quintal per acre

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters